ਮਹਾਸ਼ਿਵਰਾਤਰੀ ਤੋਂ ਇਨ੍ਹਾਂ 4 ਰਾਸ਼ੀਆਂ ਦੀ ਖੁੱਲ੍ਹ ਜਾਵੇਗੀ ਕਿਸਮਤ, ਹੋ ਜਾਣਗੇ ਮਾਲਾਮਾਲ

2/4/2026 8:23:16 PM

ਵੈੱਬ ਡੈਸਕ- ਭਗਵਾਨ ਸ਼ਿਵ ਨੂੰ ਸਮਰਪਿਤ ਫਾਲਗੁਣ ਮਹਾਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਇਸ ਸਾਲ 15 ਫਰਵਰੀ ਨੂੰ ਮਨਾਇਆ ਜਾਵੇਗਾ। ਜੋਤਿਸ਼ ਵਿਦਿਆ ਅਨੁਸਾਰ ਇਸ ਵਾਰ ਦੀ ਮਹਾਸ਼ਿਵਰਾਤਰੀ ਕਈ ਮਾਇਨਿਆਂ ਵਿੱਚ ਬੇਹੱਦ ਖਾਸ ਰਹਿਣ ਵਾਲੀ ਹੈ ਕਿਉਂਕਿ ਇਸ ਦਿਨ ਬੁਧਾਦਿੱਤਿਆ, ਸ਼ੁਕਰਾਦਿੱਤਿਆ ਅਤੇ ਲਕਸ਼ਮੀ ਨਾਰਾਇਣ ਰਾਜਯੋਗ ਵਰਗੇ ਦੁਰਲੱਭ ਸੰਯੋਗ ਬਣ ਰਹੇ ਹਨ। ਇਹ ਦੁਰਲੱਭ ਸੰਯੋਗ ਚਾਰ ਖਾਸ ਰਾਸ਼ੀਆਂ ਲਈ ਕਿਸਮਤ ਦੇ ਬੂਹੇ ਖੋਲ੍ਹ ਦੇਵੇਗਾ।

ਇਨ੍ਹਾਂ ਰਾਸ਼ੀਆਂ ਦੀ ਚਮਕੇਗੀ ਕਿਸਮਤ:

ਮੇਖ ਰਾਸ਼ੀ: ਮੇਖ ਰਾਸ਼ੀ ਦੇ ਜਾਤਕਾਂ ਲਈ ਇਹ ਸਮਾਂ ਆਰਥਿਕ ਪੱਖੋਂ ਬਹੁਤ ਮਜ਼ਬੂਤ ਰਹੇਗਾ। ਉਨ੍ਹਾਂ ਦੀ ਆਰਥਿਕ ਸਥਿਤੀ ਵਿੱਚ ਸੁਧਾਰ ਹੋਵੇਗਾ ਅਤੇ ਕਰੀਅਰ ਤੇ ਵਪਾਰ ਵਿੱਚ ਵੱਡੀ ਤਰੱਕੀ ਦੇ ਯੋਗ ਹਨ। ਜੋ ਲੋਕ ਨਵੀਂ ਨੌਕਰੀ ਦੀ ਭਾਲ ਵਿੱਚ ਹਨ, ਉਨ੍ਹਾਂ ਦੀ ਇੱਛਾ ਪੂਰੀ ਹੋ ਸਕਦੀ ਹੈ ਅਤੇ ਸਮਾਜ ਵਿੱਚ ਮਾਨ-ਸਨਮਾਨ ਵਧੇਗਾ।

ਕੰਨਿਆ ਰਾਸ਼ੀ: ਇਸ ਰਾਸ਼ੀ ਦੇ ਲੋਕਾਂ ਨੂੰ ਭੂਮੀ, ਭਵਨ ਅਤੇ ਵਾਹਨ ਨਾਲ ਜੁੜੇ ਮਾਮਲਿਆਂ ਵਿੱਚ ਸਫਲਤਾ ਮਿਲੇਗੀ। ਪੇਸ਼ੇਵਰ ਮੋਰਚੇ 'ਤੇ ਜ਼ਬਰਦਸਤ ਲਾਭ ਹੋਣ ਦੀ ਸੰਭਾਵਨਾ ਹੈ। ਵਪਾਰ ਦੇ ਸਿਲਸਿਲੇ ਵਿੱਚ ਕੀਤੀ ਗਈ ਲੰਬੀ ਯਾਤਰਾ ਭਵਿੱਖ ਦੀ ਦਿਸ਼ਾ ਤੈਅ ਕਰੇਗੀ ਅਤੇ ਕਿਸੇ ਪ੍ਰਭਾਵਸ਼ਾਲੀ ਵਿਅਕਤੀ ਨਾਲ ਮੁਲਾਕਾਤ ਕਰੀਅਰ ਨੂੰ ਨਵੀਆਂ ਉਚਾਈਆਂ 'ਤੇ ਲੈ ਜਾ ਸਕਦੀ ਹੈ।

ਮਕਰ ਰਾਸ਼ੀ: ਭਗਵਾਨ ਸ਼ਿਵ ਦੇ ਆਸ਼ੀਰਵਾਦ ਨਾਲ ਮਕਰ ਰਾਸ਼ੀ ਵਾਲਿਆਂ ਦੇ ਰੁਕੇ ਹੋਏ ਕੰਮ ਮੁੜ ਸ਼ੁਰੂ ਹੋਣਗੇ। ਪੈਸਿਆਂ ਨੂੰ ਲੈ ਕੇ ਚੱਲ ਰਿਹਾ ਕੋਈ ਪੁਰਾਣਾ ਵਿਵਾਦ ਸੁਲਝ ਸਕਦਾ ਹੈ ਅਤੇ ਖਰਚਿਆਂ ਵਿੱਚ ਕਮੀ ਆਉਣ ਕਾਰਨ ਬੈਂਕ ਬੈਲੇਂਸ ਵਧੇਗਾ। ਸਿਹਤ ਸਬੰਧੀ ਸਮੱਸਿਆਵਾਂ ਤੋਂ ਵੀ ਨਿਜ਼ਾਤ ਮਿਲੇਗੀ।

ਕੁੰਭ ਰਾਸ਼ੀ: ਕੁੰਭ ਰਾਸ਼ੀ ਦੇ ਜਾਤਕਾਂ ਦੇ ਕਰੀਅਰ ਅਤੇ ਕਾਰੋਬਾਰ ਵਿੱਚ ਮੁਨਾਫਾ ਵਧਣ ਦੇ ਪੂਰੇ ਆਸਾਰ ਹਨ। ਨੌਕਰੀਪੇਸ਼ਾ ਲੋਕਾਂ ਦੀ ਤਕਦੀਰ ਬਦਲ ਸਕਦੀ ਹੈ ਅਤੇ ਪੈਸਾ ਉਨ੍ਹਾਂ ਵੱਲ ਚੁੰਬਕ ਵਾਂਗ ਖਿੱਚਿਆ ਆਵੇਗਾ। ਵਿਦਿਆਰਥੀਆਂ ਲਈ ਇਹ ਸਮਾਂ ਇਕਾਗਰਤਾ ਵਧਾਉਣ ਵਾਲਾ ਹੋਵੇਗਾ ਅਤੇ ਸੰਤਾਨ ਸੁਖ ਦੀ ਪ੍ਰਾਪਤੀ ਹੋਵੇਗੀ।

ਜੋਤਿਸ਼ ਮਾਹਰਾਂ ਮੁਤਾਬਕ ਇਨ੍ਹਾਂ ਰਾਜਯੋਗਾਂ ਦੇ ਪ੍ਰਭਾਵ ਨਾਲ ਇਨ੍ਹਾਂ ਚਾਰ ਰਾਸ਼ੀਆਂ ਦੇ ਜਾਤਕਾਂ ਨੂੰ ਭਗਵਾਨ ਸ਼ਿਵ ਦੀ ਵਿਸ਼ੇਸ਼ ਕਿਰਪਾ ਪ੍ਰਾਪਤ ਹੋਵੇਗੀ, ਜਿਸ ਨਾਲ ਉਨ੍ਹਾਂ ਦੇ ਜੀਵਨ ਵਿੱਚ ਖੁਸ਼ਹਾਲੀ ਆਵੇਗੀ।


Rakesh

Content Editor Rakesh