ਅੱਜ ਹੈ ‘ਮਹਾਸ਼ਿਵਰਾਤਰੀ’, ਭਗਵਾਨ ਸ਼ਿਵ ਜੀ ਦੀ ਪੂਜਾ ਕਰਨ ਦਾ ਜਾਣੋ ਸ਼ੁਭ ਮਹੂਰਤ ਅਤੇ ਪੂਜਾ ਵਿਧੀ
3/1/2022 10:31:49 AM
ਜਲੰਧਰ (ਬਿਊਰੋ) - ਭਗਵਾਨ ਸ਼ਿਵ ਨੂੰ ਸਮਰਪਿਤ ਮਹਾਸ਼ਿਵਰਾਤਰੀ ਦਾ ਹਿੰਦੂ ਧਰਮ 'ਚ ਵਿਸ਼ੇਸ਼ ਮਹੱਤਵ ਹੈ। ਸ਼ਿਵ ਨੂੰ ਦੇਵਤਿਆਂ ਦਾ ਦੇਵਤਾ ਕਿਹਾ ਜਾਂਦਾ ਹੈ। ਮਹਾਸ਼ਿਵਰਾਤਰੀ ਭਗਵਾਨ ਸ਼ਿਵ ਜੀ ਦੀ ਵਿਸ਼ੇਸ਼ ਪੂਜਾ ਤੇ ਅਭਿਸ਼ੇਕ ਦਾ ਦਿਨ ਹੁੰਦਾ ਹੈ। ਹਿੰਦੂ ਕੈਲੰਡਰ ਅਨੁਸਾਰ ਮਹਾਸ਼ਿਵਰਾਤਰੀ ਦਾ ਤਿਉਹਾਰ ਫੱਗਣ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਦਸ਼ੀ ਨੂੰ ਮਨਾਇਆ ਜਾਂਦਾ ਹੈ। ਇਸ ਸਾਲ ਇਹ ਤਿਉਹਾਰ 1 ਮਾਰਚ 2022 ਮੰਗਲਵਾਰ ਯਾਨੀ ਅੱਜ ਮਨਾਇਆ ਜਾ ਰਿਹਾ ਹੈ। ਧਾਰਮਿਕ ਮਾਨਤਾ ਅਨੁਸਾਰ ਮਹਾਸ਼ਿਵਰਾਤਰੀ ਦੇ ਦਿਨ ਦੇਵੀ ਪਾਰਵਤੀ ਤੇ ਭਗਵਾਨ ਸ਼ੰਕਰ ਦੀ ਪੂਜਾ ਕਰਨ ਨਾਲ ਸ਼ਰਧਾਲੂਆਂ ਦੀਆਂ ਮਨੋਕਾਮਨਾਵਾਂ ਦੀ ਪੂਰਤੀ ਹੁੰਦੀ ਹੈ।
ਮਹਾਸ਼ਿਵਰਾਤਰੀ ਪੂਜਾ ਦਾ ਸ਼ੁਭ ਮਹੂਰਤ
ਨਿਸ਼ਿਤਾ ਕਾਲ ਪੂਜਾ ਦਾ ਸਮਾਂ - 12:08 AM ਤੋਂ 12:58 AM
2 ਮਾਰਚ, ਸ਼ਿਵਰਾਤਰੀ ਪਾਰਣ ਸਮਾਂ - 06:45 AM, 02 ਮਾਰਚ
ਮਹਾਸ਼ਿਵਰਾਤਰੀ ਚਾਰ ਪਹਿਰ ਦੀ ਪੂਜਾ ਦੀ ਸਮਾਂ
1: ਪਹਿਲੇ ਪਹਿਰ ਦੀ ਪੂਜਾ - 1 ਮਾਰਚ, 2022 ਸ਼ਾਮ 6:21 ਤੋਂ 9:27 ਤੱਕ।
2: ਦੂਜੇ ਅੱਧ ਦੀ ਪੂਜਾ- 1 ਮਾਰਚ ਦੀ ਰਾਤ 9:27 ਮਿੰਟ ਤੋਂ 12:33 ਮਿੰਟ ਤੱਕ।
3: ਤੀਜੇ ਪਹਿਰ ਦੀ ਪੂਜਾ- 1 ਮਾਰਚ ਰਾਤ 12:33 ਤੋਂ ਸਵੇਰੇ 3:39 ਤੱਕ।
4: ਚੌਥੇ ਪ੍ਰਹਾਰ ਦੀ ਪੂਜਾ- 2 ਮਾਰਚ ਨੂੰ ਸਵੇਰੇ 3:39 ਤੋਂ 6:45 ਤੱਕ।
ਪੂਜਾ ਵਿਧੀ
1. ਸ਼ਿਵਲਿੰਗ ਜਾਂ ਭਗਵਾਨ ਸ਼ਿਵ ਦੀ ਮੂਰਤੀ ਸਥਾਪਿਤ ਕਰਨ ਤੋਂ ਬਾਅਦ ਘਿਓ ਦਾ ਦੀਵਾ ਜਗਾਓ ਅਤੇ ਸ਼ੁੱਧ ਜਲ ਜਾਂ ਗੰਗਾਜਲ ਨਾਲ ਭਗਵਾਨ ਦਾ ਅਭਿਸ਼ੇਕ ਕਰੋ।
2. ਮਿੱਟੀ ਜਾਂ ਤਾਂਬੇ ਦੇ ਘੜੇ 'ਚ ਪਾਣੀ ਜਾਂ ਦੁੱਧ ਭਰ ਕੇ ਉੱਪਰੋਂ ਬੇਲ ਦੇ ਪੱਤੇ, ਅੱਕ-ਧਤੂਰੇ ਦੇ ਫੁੱਲ, ਚੌਲ ਆਦਿ ਪਾ ਕੇ ਸ਼ਿਵਲਿੰਗ 'ਤੇ ਚੜ੍ਹਾਉਣੇ ਚਾਹੀਦੇ ਹਨ।
3. ਸ਼ਾਸਤਰਾਂ ਮੁਤਾਬਕ ਮਹਾਸ਼ਿਵਰਾਤਰੀ ਦੀ ਪੂਜਾ ਨਿਸ਼ੀਲ ਕਾਲ 'ਚ ਪੂਜਾ ਕਰਨਾ ਸਭ ਤੋਂ ਉੱਤਮ ਮੰਨਿਆ ਗਿਆ ਹੈ। ਹਾਲਾਂਕਿ, ਸ਼ਰਧਾਲੂ ਆਪਣੀ ਸਹੂਲਤ ਅਨੁਸਾਰ ਭਗਵਾਨ ਸ਼ਿਵ ਦੀ ਪੂਜਾ ਵੀ ਕਰ ਸਕਦੇ ਹਨ।
4. ਮਹਾਸ਼ਿਵਰਾਤਰੀ ਦੇ ਦਿਨ, ਸ਼ਿਵ ਪੁਰਾਣ ਤੇ ਮਹਾਮਰਿਤੁੰਜਯ ਮੰਤਰ ਜਾਂ ਸ਼ਿਵ ਦੇ ਪੰਚਾਕਸ਼ਰ ਮੰਤਰ, ਓਮ ਨਮੋ ਸ਼ਿਵਾਏ ਦਾ ਜਾਪ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਮਹਾਸ਼ਿਵਰਾਤਰੀ ਦੇ ਦਿਨ ਰਾਤਰੀ ਜਾਗਰਣ ਦਾ ਵੀ ਨਿਯਮ ਹੈ।
ਇਸ ਗੱਲ ਦਾ ਰੱਖੋ ਧਿਆਨ
ਸ਼ਿਵ ਜੀ ਦੀ ਪੂਜਾ ਕਰਨ ਸਮੇਂ ਕਾਲੇ ਰੰਗ ਦੇ ਕੱਪੜੇ ਨਾ ਪਾਓ। ਪੂਜਾ ਮੌਕੇ ਲੋਕ ਲਾਲ ਅਤੇ ਚਿੱਟੇ ਰੰਗ ਦੇ ਕੱਪੜੇ ਪਾ ਸਕਦੇ ਹਨ।