ਬਸੰਤ ਪੰਚਮੀ ''ਤੇ ਕਿਉਂ ਕੀਤੀ ਜਾਂਦੀ ਹੈ ''ਮਾਂ ਸਰਸਵਤੀ ਜੀ'' ਦੀ ਪੂਜਾ, ਜਾਣੋ ਵਜ੍ਹਾ

2/7/2024 1:38:36 PM

ਜਲੰਧਰ (ਬਿਊਰੋ) : ਬਸੰਤ ਪੰਚਮੀ ਦਾ ਤਿਉਹਾਰ ਇਸ ਵਾਰ 14 ਫਰਵਰੀ ਨੂੰ ਦੇਸ਼ ਭਰ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਜਾਵੇਗਾ। ਇਹ ਤਿਉਹਾਰ ਮਾਂ ਸਰਸਵਤੀ ਜੀ ਨੂੰ ਸਮਰਪਿਤ ਹੁੰਦਾ ਹੈ। ਇਸ ਦਿਨ ਨੂੰ ਬਾਗੀਸ਼ਵਰੀ ਜਯੰਤੀ ਅਤੇ ਸ਼੍ਰੀ ਪੰਚਮੀ ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਦਿਨ ਮਾਤਾ ਸਰਸਵਤੀ ਜੀ ਦਾ ਪ੍ਰਕਾਸ਼ ਹੋਇਆ ਸੀ, ਜਿਸ ਕਾਰਨ ਇਹ ਤਿਉਹਾਰ ਬਸੰਤ ਪੰਚਮੀ ਵਜੋਂ ਮਨਾਇਆ ਜਾਂਦਾ ਹੈ।

PunjabKesari

ਭਗਵਾਨ ਕ੍ਰਿਸ਼ਨ ਨੇ ਗੀਤਾ 'ਚ ਕਿਹਾ ਹੈ ਕਿ ਇਹ ਰੁੱਤਾਂ ਦੀ ਬਹਾਰ ਹੈ। 6 ਰੁੱਤਾਂ 'ਚੋਂ ਬਸੰਤ ਨੂੰ ਰਿਤੂਰਾਜ ਵਜੋਂ ਸਤਿਕਾਰਿਆ ਜਾਂਦਾ ਹੈ। ਇਸ ਮੌਕੇ ਕੁਦਰਤ ਨਵਾਂ ਰੂਪ ਧਾਰਨ ਕਰਦੀ ਹੈ। ਇਸ ਦੇ ਨਾਲ ਹੀ ਠੰਢ ਦਾ ਮੌਸਮ ਹੌਲੀ-ਹੌਲੀ ਖ਼ਤਮ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਸਮੇਂ ਰੁੱਖਾਂ ਤੇ ਫਲ, ਫੁੱਲ ਤੇ ਖੁਸ਼ਬੋ ਨਾਲ ਭਰ ਜਾਂਦੇ ਹਨ। ਇਹ ਤਿਉਹਾਰ ਮਾਘ ਮਹੀਨੇ ਦੇ ਸ਼ੁਕਲ ਪੱਖ ਦੇ ਪੰਜਵੇਂ ਦਿਨ ਬਸੰਤ ਪੰਚਮੀ ਵਜੋਂ ਮਨਾਇਆ ਜਾਂਦਾ ਹੈ। ਇਸ ਵਿਸ਼ੇਸ਼ ਤਿਉਹਾਰ 'ਚ ਵਿੱਦਿਆ ਅਤੇ ਕਲਾ ਦੀ ਦੇਵੀ, ਦੇਵੀ ਸਰਸਵਤੀ ਜੀ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦਿਨ ਮਾਂ ਸਰਸਵਤੀ ਜੀ ਦੀ ਪੂਜਾ ਦਾ ਖ਼ਾਸ ਮਹੱਤਵ ਹੈ।

ਅਜਿਹਾ ਕਿਹਾ ਜਾਂਦਾ ਹੈ ਕਿ ਜੇਕਰ ਬਸੰਤ ਪੰਚਮੀ ਦੇ ਦਿਨ ਵਿਦਿਆਰਥੀ ਮਾਂ ਸਰਸਵਤੀ ਦੀ ਪੂਰੇ ਦਿਲ ਨਾਲ ਪੂਜਾ ਕਰਦੇ ਹਨ ਤਾਂ ਉਨ੍ਹਾਂ ਨੂੰ ਮਾਂ ਸਰਸਵਤੀ ਦਾ ਆਸ਼ੀਰਵਾਦ ਮਿਲਦਾ ਹੈ। ਉਨ੍ਹਾਂ ਦੀ ਬੁੱਧੀ ਅਤੇ ਗਿਆਨ ਦਾ ਵਿਕਾਸ ਹੋਵੇਗਾ। ਇਸ ਸ਼ੁਭ ਯੋਗ 'ਚ ਬੱਚਿਆਂ ਦੀ ਪੜ੍ਹਾਈ ਸ਼ੁਰੂ ਕਰਨਾ, ਗੁਰੂਮੰਤਰ ਦੀ ਪ੍ਰਾਪਤੀ, ਵਰਖਾ, ਨਵੇਂ ਰਿਸ਼ਤੇ ਦੀ ਸ਼ੁਰੂਆਤ ਕਰਨਾ ਵੀ ਸ਼ੁਭ ਹੋਵੇਗਾ।

PunjabKesari

ਇਸ ਦਿਨ ਕਈ ਮੇਲੇ ਲੱਗਦੇ ਹਨ ਅਤੇ ਲੋਕ ਧਾਰਮਿਕ ਅਸਥਾਨਾਂ ‘ਤੇ ਜਾ ਕੇ ਮੱਥਾ ਟੇਕਦੇ ਹਨ। ਇਸ ਤੋਂ ਇਲਾਵਾ ਪੀਲੇ ਰੰਗ ਦੇ ਚੌਲ ਬਣਾਏ ਜਾਂਦੇ ਹਨ। ਕੁੜੀਆਂ ਪੀਲੇ ਰੰਗ ਦੇ ਕੱਪੜੇ ਪਾਉਂਦੀਆਂ ਹਨ ਅਤੇ ਮੁੰਡੇ ਪੀਲੇ ਰੰਗ ਦੀਆਂ ਦਸਤਾਰਾਂ ਸਜਾਉਂਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor sunita