5 ਰਾਸ਼ੀਆਂ ਦੀ ਬਦਲੇਗੀ ਕਿਸਮਤ ! ਸ਼ੁੱਕਰ ਦਾ ਗੋਚਰ ਕਰੇਗਾ ਮਾਲਾਮਾਲ, ਝਟਕੇ ''ਚ ਬਣ ਜਾਣਗੇ ਕੰਮ

6/6/2026 6:29:40 PM

ਵੈੱਬ ਡੈਸਕ : 8 ਜੂਨ, 2026 ਤੋਂ ਸ਼ੁੱਕਰ ਆਪਣੀ ਰਾਸ਼ੀ ਬਦਲ ਰਿਹਾ ਹੈ ਅਤੇ ਹੁਣ ਇਹ ਕਰਕ ਰਾਸ਼ੀ 'ਚ ਪ੍ਰਵੇਸ਼ ਕਰੇਗਾ। ਜੋਤਿਸ਼ ਵਿੱਚ ਸ਼ੁੱਕਰ ਨੂੰ ਪਿਆਰ, ਸੁੱਖ-ਸਹੂਲਤਾਂ ਤੇ ਦੌਲਤ ਦਾ ਸ਼ਾਸਕ ਮੰਨਿਆ ਜਾਂਦਾ ਹੈ ਕਿਉਂਕਿ ਕਰਕ ਇੱਕ ਭਾਵੁਕ ਰਾਸ਼ੀ ਹੈ, ਇਸ ਲਈ ਇਸ ਗੋਚਰ ਕਾਰਨ ਲੋਕਾਂ ਦਾ ਆਪਣੇ ਪਰਿਵਾਰ ਅਤੇ ਪਿਆਰਿਆਂ ਨਾਲ ਲਗਾਅ ਹੋਰ ਵਧੇਗਾ।

ਜੋਤਿਸ਼ ਮਾਹਿਰਾਂ ਅਨੁਸਾਰ ਸ਼ੁੱਕਰ ਦਾ ਇਹ ਗੋਚਰ 5 ਰਾਸ਼ੀਆਂ ਲਈ ਵਿਸ਼ੇਸ਼ ਤੌਰ 'ਤੇ ਅਹਿਮ ਵਾਲਾ ਰਹਿਣ ਵਾਲਾ ਹੈ। ਆਓ ਜਾਣਦੇ ਹਨ ਇਨ੍ਹਾਂ 5 ਰਾਸ਼ੀਆਂ ਬਾਰੇ ਜਿਨ੍ਹਾਂ ਦੀ ਕਿਸਮਤ ਬਦਲਣ ਵਾਲੀ ਹੈ। 

ਮਿਥੁਨ ਰਾਸ਼ੀ ਵਾਲਿਆਂ ਨੂੰ ਮਿਲੇਗਾ ਆਰਥਿਕ ਲਾਭ ਤੇ ਪਰਿਵਾਰਕ ਖੁਸ਼ਹਾਲੀ
ਸ਼ੁੱਕਰ ਤੁਹਾਡੀ ਰਾਸ਼ੀ ਦੇ ਦੂਜੇ ਘਰ (ਧਨ ਤੇ ਪਰਿਵਾਰ) 'ਚ ਜਾ ਰਿਹਾ ਹੈ, ਜਿਸ ਨਾਲ ਆਰਥਿਕ ਚਿੰਤਾਵਾਂ ਦੂਰ ਹੋਣਗੀਆਂ। ਤੁਹਾਡੀ ਗੱਲਬਾਤ ਵਿੱਚ ਅਜਿਹਾ ਪ੍ਰਭਾਵ ਆਵੇਗਾ ਕਿ ਤੁਹਾਡੇ ਰੁਕੇ ਹੋਏ ਕੰਮ ਆਸਾਨੀ ਨਾਲ ਬਣ ਜਾਣਗੇ। ਜੋ ਲੋਕ ਲੰਬੇ ਸਮੇਂ ਤੋਂ ਬਚਤ ਕਰਨ 'ਚ ਅਸਫਲ ਰਹੇ ਸਨ, ਉਨ੍ਹਾਂ ਲਈ ਹੁਣ ਨਵੇਂ ਰਸਤੇ ਖੁੱਲ੍ਹਣਗੇ।

ਕੰਨਿਆ ਰਾਸ਼ੀ ਵਾਲਿਆਂ ਦੇ ਕਰੀਅਰ 'ਚ ਵੱਡੀ ਸਫਲਤਾ
ਜੋਤਿਸ਼ ਸ਼ਾਸਤਰਾਂ ਦੇ ਅਨੁਸਾਰ ਕੰਨਿਆ ਰਾਸ਼ੀ ਵਾਲਿਆਂ ਲਈ ਸ਼ੁੱਕਰ ਗਿਆਰ੍ਹਵੇਂ ਘਰ (ਲਾਭ ਦੇ ਘਰ) 'ਚ ਆ ਰਿਹਾ ਹੈ, ਜੇਕਰ ਕੋਈ ਕੰਮ ਰੁਕਿਆ ਹੋਇਆ ਸੀ ਤਾਂ ਉਹ ਹੁਣ ਜਲਦ ਪੂਰਾ ਹੋਵੇਗਾ। ਕਾਰੋਬਾਰੀਆਂ ਨੂੰ ਨਵੇਂ ਗਾਹਕ ਮਿਲਣਗੇ ਤੇ ਨੌਕਰੀਪੇਸ਼ਾ ਲੋਕਾਂ ਦੇ ਕੰਮ ਦੀ ਪ੍ਰਸ਼ੰਸਾ ਹੋਵੇਗੀ। ਤੁਹਾਡੀ ਪੁਰਾਣੀ ਮਿਹਨਤ ਹੁਣ ਰੰਗ ਲਿਆਵੇਗੀ।

ਬ੍ਰਿਸ਼ਚਿਕ ਰਾਸ਼ੀ ਵਾਲਿਆਂ ਨੂੰ ਮਿਲੇਗਾ ਕਿਸਮਤ ਦਾ ਪੂਰਾ ਸਾਥ 
ਸ਼ੁੱਕਰ ਤੁਹਾਡੇ ਨੌਵੇਂ ਘਰ (ਭਾਗ ਦੇ ਘਰ) 'ਚ ਪ੍ਰਵੇਸ਼ ਕਰੇਗਾ, ਜਿਸ ਨਾਲ ਤੁਹਾਡੇ ਕੰਮ ਆਪਣੇ ਆਪ ਬਣਨੇ ਸ਼ੁਰੂ ਹੋ ਜਾਣਗੇ। ਉੱਚ ਵਿੱਦਿਆ ਜਾਂ ਨੌਕਰੀ ਲਈ ਵਿਦੇਸ਼ ਜਾਣ ਦੇ ਮੌਕੇ ਬਣ ਸਕਦੇ ਹਨ। ਮਾਨਸਿਕ ਸ਼ਾਂਤੀ ਮਿਲੇਗੀ ਤੇ ਵੱਡੇ ਫੈਸਲੇ ਲੈਣ ਲਈ ਇਹ ਸਭ ਤੋਂ ਉੱਤਮ ਸਮਾਂ ਹੋਵੇਗਾ।

ਮੀਨ ਰਾਸ਼ੀ ਵਾਲੇ ਪਿਆਰ ਤੇ ਸਿਰਜਣਾਤਮਕਤਾ 'ਚ ਵਾਧਾ 
ਸ਼ੁੱਕਰ ਤੁਹਾਡੇ ਪੰਜਵੇਂ ਘਰ (ਪਿਆਰ ਅਤੇ ਮੌਜ-ਮਸਤੀ) ਵਿੱਚ ਆ ਰਿਹਾ ਹੈ। ਪ੍ਰੇਮ ਸਬੰਧਾਂ ਲਈ ਇਹ ਸੁਨਹਿਰੀ ਸਮਾਂ ਹੈ। ਕਲਾਤਮਕ ਖੇਤਰ ਨਾਲ ਜੁੜੇ ਲੋਕਾਂ ਨੂੰ ਵਿਸ਼ੇਸ਼ ਪਛਾਣ ਮਿਲੇਗੀ ਅਤੇ ਵਿਦਿਆਰਥੀਆਂ ਦਾ ਪੜ੍ਹਾਈ ਵਿੱਚ ਮਨ ਲੱਗੇਗਾ।

ਬ੍ਰਿਖ ਰਾਸ਼ੀ ਵਾਲਿਆਂ ਦੇ ਕੰਮ ਦਾ ਬੋਝ ਹੋਵੇਗਾ ਘੱਟ
ਆਤਮ-ਵਿਸ਼ਵਾਸ ਅਤੇ ਨਵੇਂ ਸੰਪਰਕ ਸ਼ੁੱਕਰ ਦੇ ਤੀਜੇ ਘਰ ਵਿੱਚ ਆਉਣ ਨਾਲ ਤੁਹਾਡਾ ਆਤਮ-ਵਿਸ਼ਵਾਸ ਵਧੇਗਾ। ਲੋਕਾਂ ਨਾਲ ਬਿਹਤਰ ਤਾਲਮੇਲ ਬਣਾ ਸਕੋਗੇ, ਜੋ ਭਵਿੱਖ ਵਿੱਚ ਲਾਭਦਾਇਕ ਹੋਵੇਗਾ। ਛੋਟੀਆਂ ਯਾਤਰਾਵਾਂ ਦੇ ਯੋਗ ਬਣਨਗੇ ਤੇ ਕੰਮ ਦਾ ਬੋਝ ਘੱਟ ਹੋਵੇਗਾ।

ਨੋਟ: ਇਹ ਜਾਣਕਾਰੀ ਜੋਤਿਸ਼ ਸ਼ਾਸਤਰ ਦੀਆਂ ਮਾਨਤਾਵਾਂ 'ਤੇ ਅਧਾਰਤ ਹੈ। ਕਿਸੇ ਵੀ ਫੈਸਲੇ ਲਈ ਮਾਹਿਰ ਦੀ ਸਲਾਹ ਜ਼ਰੂਰ ਲਓ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


Shubam Kumar

Content Editor Shubam Kumar