ਪਿਆਰ ''ਚ Unlucky ਹੁੰਦੇ ਨੇ ਇਨ੍ਹਾਂ ਅੱਖਰਾਂ ਦੇ ਨਾਂ ਵਾਲੇ ਲੋਕ! ਧੋਖਾ ਮਿਲਣ ਦੇ Chance ਵਧੇਰੇ

10/29/2025 5:14:45 PM

ਵੈੱਬ ਡੈਸਕ- ਪਿਆਰ ਅਤੇ ਰਿਸ਼ਤੇ ਮਨੁੱਖੀ ਜੀਵਨ ਦਾ ਅਟੁੱਟ ਹਿੱਸਾ ਹੁੰਦੇ ਹਨ। ਪਰ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਹਰ ਵਾਰ ਪਿਆਰ ਵਿਚ ਨਾਕਾਮ ਰਹਿੰਦੇ ਹਨ। ਕੀ ਤੁਸੀਂ ਕਦੇ ਸੋਚਿਆ ਹੈ ਕਿ ਤੁਹਾਡੇ ਨਾਮ ਦਾ ਪਹਿਲਾ ਅੱਖਰ ਵੀ ਤੁਹਾਡੇ ਪਿਆਰ ਦੇ ਜੀਵਨ ਨੂੰ ਪ੍ਰਭਾਵਿਤ ਕਰ ਸਕਦਾ ਹੈ? ਨਾਮ ਜੋਤਿਸ਼ (Name Astrology) ਦੇ ਅਨੁਸਾਰ, ਹਰ ਅੱਖਰ ਕਿਸੇ ਨਾ ਕਿਸੇ ਖਾਸ ਗ੍ਰਹਿ ਤੇ ਊਰਜਾ ਨਾਲ ਜੁੜਿਆ ਹੁੰਦਾ ਹੈ, ਜੋ ਵਿਅਕਤੀ ਦੇ ਸੁਭਾਵ ਅਤੇ ਰਿਸ਼ਤਿਆਂ ਤੇ ਅਸਰ ਪਾਉਂਦਾ ਹੈ।

ਆਓ ਵੇਖੀਏ ਕਿਹੜੇ ਨਾਮ ਅੱਖਰ ਵਾਲੇ ਲੋਕ ਪਿਆਰ 'ਚ “ਅਨਲੱਕੀ” ਮੰਨੇ ਜਾਂਦੇ ਹਨ:- 

A, E, I ਨਾਲ ਸ਼ੁਰੂ ਹੋਣ ਵਾਲੇ ਨਾਮ

ਇਹ ਲੋਕ ਆਪਣੇ ਸਾਥੀ ਨੂੰ ਖੁਸ਼ ਕਰਨ ਲਈ ਹਮੇਸ਼ਾ ਪੂਰੀ ਕੋਸ਼ਿਸ਼ ਕਰਦੇ ਹਨ। ਇਨ੍ਹਾਂ ਦੀ ਪ੍ਰੇਮ ਭਾਵਨਾ ਸੱਚੀ ਹੁੰਦੀ ਹੈ ਪਰ ਅਕਸਰ ਇਨ੍ਹਾਂ ਨੂੰ ਧੋਖੇ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਦੀ ਕਿਸਮਤ ਕਈ ਵਾਰ ਪਿਆਰ 'ਚ ਸਾਥ ਨਹੀਂ ਦਿੰਦੀ।

O, U ਨਾਲ ਸ਼ੁਰੂ ਹੋਣ ਵਾਲੇ ਨਾਮ

ਇਹ ਲੋਕ ਬਹੁਤ ਹੀ ਭਾਵੁਕ ਅਤੇ ਸੰਵੇਦਨਸ਼ੀਲ ਹੁੰਦੇ ਹਨ। ਉਹ ਆਪਣੇ ਸਾਥੀ ਦੇ ਪ੍ਰਤੀ ਵੱਧ ਭਾਵੁਕ ਹੁੰਦੇ ਹਨ ਪਰ ਕਦੇ-ਕਦੇ ਉਨ੍ਹਾਂ ਦੀਆਂ ਇਹ ਭਾਵਨਾਵਾਂ ਉਨ੍ਹਾਂ ਨੂੰ ਸਹੀ ਫ਼ੈਸਲਾ ਲੈਣ ਤੋਂ ਰੋਕਦੀਆੰ ਹਨ। ਇਹ ਲੋਕ ਪਿਆਰ 'ਚ ਕਈ ਵਾਰ ਖ਼ੁਦ ਨੂੰ ਹੀ ਦੁਖੀ ਕਰ ਲੈਂਦੇ ਹਨ। 

ਇਹ ਵੀ ਪੜ੍ਹੋ : ਹੁਣ ਮਹੀਨੇ ਬਾਅਦ ਰਿਚਾਰਜ ਦੀ ਟੈਨਸ਼ਨ ਹੋਈ ਖਤਮ, ਆ ਗਿਆ 72 ਦਿਨ ਵਾਲਾ ਸਭ ਤੋਂ ਜੁਗਾੜੂ ਪਲਾਨ

M, N ਨਾਲ ਸ਼ੁਰੂ ਹੋਣ ਵਾਲੇ ਨਾਮ

ਇਹ ਲੋਕ ਰਿਸ਼ਤਿਆਂ 'ਚ ਬਹੁਤ ਜ਼ਿਆਦਾ ਉਮੀਦਾਂ ਰੱਖਦੇ ਹਨ। ਜਦੋਂ ਸਾਥੀ ਉਹ ਉਮੀਦਾਂ ਪੂਰੀ ਨਹੀਂ ਕਰ ਸਕਦਾ, ਤਾਂ ਰਿਸ਼ਤੇ 'ਚ ਤਣਾਅ ਆ ਜਾਂਦਾ ਹੈ। ਇਸ ਕਾਰਨ ਇਨ੍ਹਾਂ ਲਈ ਪਿਆਰ 'ਚ ਸਫਲ ਹੋਣਾ ਥੋੜਾ ਮੁਸ਼ਕਲ ਹੁੰਦਾ ਹੈ।

S, T ਨਾਲ ਸ਼ੁਰੂ ਹੋਣ ਵਾਲੇ ਨਾਮ

ਇਨ੍ਹਾਂ ਅੱਖਰਾਂ ਵਾਲੇ ਲੋਕਾਂ ਦੀਆਂ ਸੁਭਾਵਿਕ ਵਿਸ਼ੇਸ਼ਤਾਵਾਂ ਕਦੇ-ਕਦੇ ਉਨ੍ਹਾਂ ਦੇ ਰਿਸ਼ਤਿਆਂ 'ਚ ਰੁਕਾਵਟ ਬਣ ਜਾਂਦੀਆਂ ਹਨ। ਇਹ ਲੋਕ ਵੱਧ ਆਤਮਕੇਂਦਰਿਤ ਹੁੰਦੇ ਹਨ, ਜਿਸ ਨਾਲ ਪਿਆਰ 'ਚ ਕਠਿਨਾਈ ਹੋ ਸਕਦੀ ਹੈ। ਉਨ੍ਹਾਂ ਦੀਆਂ ਉਮੀਦਾਂ ਅਤੇ ਜ਼ਰੂਰਤਾਂ ਉਨ੍ਹਾਂ ਨੂੰ ਦੂਜਿਆਂ ਤੋਂ ਦੂਰ ਕਰ ਸਕਦੀਆਂ ਹਨ।

C, D ਨਾਲ ਸ਼ੁਰੂ ਹੋਣ ਵਾਲੇ ਨਾਮ

ਇਹ ਲੋਕ ਪ੍ਰੈਕਟੀਕਲ ਹੁੰਦੇ ਹਨ ਪਰ ਪਿਆਰ ਨੂੰ ਕਈ ਵਾਰ ਗੰਭੀਰਤਾ ਨਾਲ ਨਹੀਂ ਲੈਂਦੇ। ਇਹ ਰਿਸ਼ਤਿਆਂ ਨੂੰ ਮਨੋਰੰਜਨ ਜਾਂ ਚੁਣੌਤੀ ਸਮਝਦੇ ਹਨ, ਜਿਸ ਕਰਕੇ ਪਿਆਰ ਵਿਚ ਨਾਕਾਮੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਹ ਵੀ ਪੜ੍ਹੋ : ਬਾਬਾ ਵੇਂਗਾ ਦੀ ਭਵਿੱਖਬਾਣੀ! ਇਸ ਸਾਲ ਦੇ ਅੰਤ 'ਚ 'ਕਰੋੜਪਤੀ' ਬਣਨਗੇ ਇਨ੍ਹਾਂ ਰਾਸ਼ੀਆਂ ਦੇ ਲੋਕ, ਲੱਗ ਸਕਦੀ ਹੈ ਲਾਟਰੀ

ਪਿਆਰ 'ਚ ਅਸਫਲਤਾ ਦੇ ਕਾਰਨ

ਵਿਚਾਰਾਂ 'ਚ ਅੰਤਰ – ਜਦੋਂ ਦੋਨਾਂ ਦੀ ਸੋਚ ਇਕ ਨਹੀਂ ਹੁੰਦੀ, ਰਿਸ਼ਤਾ ਲੰਮਾ ਨਹੀਂ ਚੱਲਦਾ।

ਜ਼ਰੂਰਤ ਤੋਂ ਵੱਧ ਉਮੀਦਾਂ – ਅਸਲੀਅਤ ਤੋਂ ਪਰੇ ਉਮੀਦਾਂ ਰਿਸ਼ਤੇ 'ਚ ਤਣਾਅ ਪੈਦਾ ਕਰਦੀਆਂ ਹਨ।

ਵੱਧ ਭਾਵੁਕਤਾ– ਬਹੁਤ ਜ਼ਿਆਦਾ ਭਾਵੁਕ ਹੋਣਾ ਕਈ ਵਾਰ ਦੂਜੇ ਵਿਅਕਤੀ ਨੂੰ ਦੂਰ ਕਰ ਸਕਦਾ ਹੈ।

ਉਪਾਅ

ਸਕਾਰਾਤਮਕ ਸੋਚ – ਆਪਣੇ ਨਾਮ ਦੀਆਂ ਕਮਜ਼ੋਰੀਆਂ ਦੇ ਬਜਾਏ, ਚੰਗੀਆਂ ਖੂਬੀਆਂ 'ਤੇ ਧਿਆਨ ਦਿਓ।

ਰਿਸ਼ਤਿਆਂ 'ਚ ਸੰਤੁਲਨ – ਸਾਥੀ ਦੀ ਭਾਵਨਾ ਦਾ ਆਦਰ ਕਰੋ ਤੇ ਆਪਸੀ ਸੰਤੁਲਨ ਬਣਾਓ।

ਆਪਣੇ ਆਪ ਨੂੰ ਸਮਝੋ – ਇਹ ਜਾਣੋ ਕਿ ਤੁਹਾਨੂੰ ਪਿਆਰ 'ਚ ਅਸਲ 'ਚ ਕੀ ਚਾਹੀਦਾ ਹੈ।

ਤੁਹਾਡਾ ਪਿਆਰ 'ਚ 'Unlucky' ਹੋਣਾ ਤੁਹਾਡੇ ਹੱਥ 'ਚ ਨਹੀਂ ਹੈ ਪਰ ਤੁਸੀਂ ਇਸ ਨੂੰ ਕਿਵੇਂ ਸੰਭਾਲਦੇ ਹੋ, ਇਹ ਪੂਰੀ ਤਰ੍ਹਾਂ ਤੁਹਾਡੇ ਹੱਥ 'ਚ ਹੈ! ਹਾਲਾਂਕਿ ਇਹ ਸਿਰਫ਼ ਇੰਟਰਨੈੱਟ ਦੇ ਮਾਧਿਅਮ ਨਾਲ ਦਿੱਤੀ ਗਈ ਜਾਣਕਾਰੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor DIsha