ਅੱਜ ਇਨ੍ਹਾਂ ਰਾਸ਼ੀਆਂ ਦੀ ਲੱਗੇਗੀ ਲਾਟਰੀ! ਪੈਸਿਆਂ ਨਾਲ ਭਰ ਜਾਵੇਗੀ ਤਿਜੋਰੀ

4/3/2026 9:17:17 AM

ਵੈੱਬ ਡੈਸਕ - ਸ਼ੁੱਕਰਵਾਰ, 3 ਅਪ੍ਰੈਲ 2026 ਨੂੰ ਗ੍ਰਹਿਆਂ ਦੀ ਚਾਲ ਕਈ ਰਾਸ਼ੀਆਂ ਲਈ ਬਹੁਤ ਹੀ ਸ਼ੁਭ ਸੰਕੇਤ ਦੇ ਰਹੀ ਹੈ। ਅੱਜ ਦੇ ਦਿਨ ਪੰਜ ਅਜਿਹੀਆਂ ਰਾਸ਼ੀਆਂ ਹਨ ਜਿਨ੍ਹਾਂ 'ਤੇ ਗ੍ਰਹਿ ਵਿਸ਼ੇਸ਼ ਤੌਰ 'ਤੇ ਮਿਹਰਬਾਨ ਰਹਿਣਗੇ ਅਤੇ ਉਨ੍ਹਾਂ ਨੂੰ ਅਚਾਨਕ ਧਨ ਲਾਭ ਹੋਣ ਦੀ ਸੰਭਾਵਨਾ ਹੈ।

ਸਰੋਤਾਂ ਅਨੁਸਾਰ 12 ਰਾਸ਼ੀਆਂ ਦਾ ਹਾਲ ਇਸ ਪ੍ਰਕਾਰ ਹੈ:-

ਮੇਖ
- ਵਪਾਰ ਅਤੇ ਕੰਮਕਾਜ ਦੀ ਦਸ਼ਾ ਸੰਤੋਖਜਨਕ, ਯਤਨਾਂ ਪ੍ਰੋਗਰਾਮਾਂ ’ਚ ਸਫ਼ਲਤਾ ਮਿਲੇਗੀ, ਫ਼ੈਮਿਲੀ ਫ੍ਰੰਟ ’ਤੇ ਤਾਲਮੇਲ ਸਦਭਾਅ ਬਣਿਆ ਰਹੇਗਾ।

ਬ੍ਰਿਖ 
- ਦੁਸ਼ਮਣਾਂ ਦੀਆਂ ਸ਼ਰਾਰਤਾਂ-ਹਰਕਤਾਂ ’ਤੇ ਨਜ਼ਰ ਰੱਖਣੀ ਸਹੀ ਰਹੇਗੀ, ਸਫ਼ਰ ਦਾ ਪ੍ਰੋਗਰਾਮ ਵੀ ਨਹੀਂ ਬਣਾਉਣਾ ਚਾਹੀਦਾ ਪਰ ਜਨਰਲ ਹਾਲਾਤ ਅਨੁਕੂਲ ਚਲਣਗੇ।

ਮਿਥੁਨ 
- ਯਤਨ ਕਰਨ ’ਤੇ ਪਲਾਨਿੰਗ-ਪ੍ਰੋਗਰਾਮਿੰਗ ’ਚ ਕੁਝ ਪੇਸ਼ਕਦਮੀ ਜ਼ਰੂਰ ਹੋ ਸਕਦੀ ਹੈ, ਕਾਰੋਬਾਰੀ ਦਸ਼ਾ ਵੀ ਸੰਤੋਖਜਨਕ।

ਕਰਕ
- ਕੋਰਟ ਕਚਹਿਰੀ ਨਾਲ ਜੁੜੇ ਕਿਸੇ ਕੰਮ ਨੂੰ ਹੱਥ ’ਚ ਲੈਣ ਲਈ ਸਮਾਂ ਬਿਹਤਰ, ਮਾਣ-ਸਨਮਾਨ ਦੀ ਪ੍ਰਾਪਤੀ, ਸ਼ਤਰੂ ਕਮਜ਼ੋਰ ਰਹਿਣਗੇ।

ਸਿੰਘ
- ਵੱਡੇ ਲੋਕਾਂ ਨਾਲ ਮੇਲ-ਜੋਲ ਫਰੂਟਫੁੱਲ, ਆਪ ਦੀ ਕੋਸ਼ਿਸ਼ ਅਤੇ ਭੱਜਦੌੜ ਚੰਗਾ ਨਤੀਜਾ ਦੇਵੇਗੀ, ਤੇਜ ਪ੍ਰਭਾਵ ਬਣਿਆ ਰਹੇਗਾ।

ਕੰਨਿਆ 
- ਟੀਚਿੰਗ, ਕੋਚਿੰਗ, ਫ਼ੋਟੋਗ੍ਰਾਫ਼ੀ, ਟੂਰਿਜ਼ਮ, ਕੰਸਲਟੈਂਸੀ  ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।

ਤੁਲਾ
- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫ਼ਲਤਾ ਸਾਥ ਦੇਵੇਗੀ ਪਰ ਮੌਸਮ ਦੇ ਐਕਸਪੋਜ਼ਰ ਤੋਂ ਆਪਣਾ ਬਚਾਅ ਰੱਖਣਾ ਜ਼ਰੂਰੀ।

ਬ੍ਰਿਸ਼ਚਕ
- ਧਿਆਨ ਰੱਖੋ ਕਿ ਉਲਝਣਾਂ ਕਰਕੇ ਆਪ ਦੀ ਸਾਰੀ ਪਲਾਨਿੰਗ ਉਖੜ ਵਿਗੜ ਨਾ ਜਾਵੇ, ਨੁਕਸਾਨ ਦਾ ਵੀ ਡਰ।

ਧਨੁ
- ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਵਾਲਾ, ਕਾਰੋਬਾਰੀ ਟੂਰਿੰਗ ਪ੍ਰੋਗਰਾਮਿੰਗ ਵੀ ਚੰਗਾ ਨਤੀਜਾ ਦੇਵੇਗੀ।

ਮਕਰ 
- ਰਾਜਕੀ ਕੰਮਾਂ ’ਚ ਕਦਮ ਬੜ੍ਹਤ ਵੱਲ, ਵੱਡੇ ਲੋਕ ਆਪ ਦੇ ਪ੍ਰਤੀ ਸਾਫ਼ਟ ਕੰਸੀਡ੍ਰੇਟ-ਸੁਪਰੋਟਿਵ ਰਹਿਣਗੇ।

ਕੁੰਭ 
- ਜਨਰਲ ਤੌਰ ’ਤੇ ਸਟ੍ਰਾਂਗ ਸਿਤਾਰਾ, ਆਪ ਦੇ ਕਦਮ ਨੂੰ ਹਰ ਮੋਰਚੇ ’ਤੇ ਬੜ੍ਹਤ  ਵੱਲ ਰੱਖੇਗਾ, ਇੱਜ਼ਤਮਾਣ ਦੀ ਪ੍ਰਾਪਤੀ।

ਮੀਨ
- ਸਿਹਤ ਲਈ ਸਿਤਾਰਾ ਕਮਜ਼ੋਰ, ਇਸ ਲਈ ਖਾਣਾ-ਪੀਣਾ ਸੰਭਲ-ਸੰਭਾਲ ਕੇ ਕਰਨਾ ਚਾਹੀਦਾ ਹੈ, ਸਫ਼ਰ ਵੀ ਟਾਲ ਦੇਣਾ ਚਾਹੀਦਾ ਹੈ।

ਅੱਜ ਦਾ ਦਿਨ ਕਈ ਰਾਸ਼ੀਆਂ ਲਈ ਆਰਥਿਕ ਮੋਰਚੇ 'ਤੇ ਵੱਡੀ ਜਿੱਤ ਅਤੇ ਕਿਸਮਤ ਚਮਕਾਉਣ ਵਾਲਾ ਸਾਬਤ ਹੋ ਸਕਦਾ ਹੈ।


Sunaina

Content Editor Sunaina