ਪ੍ਰੇਸ਼ਾਨੀਆਂ ਤੋਂ ਛੁਟਕਾਰਾ ਪਾਉਣ ਲਈ ਵੀਰਵਾਰ ਕਰੋ ਇਹ ਖਾਸ ਉਪਾਅ

11/21/2019 1:48:30 PM

ਜਲੰਧਰ (ਬਿਊਰੋ) — ਵੀਰਵਾਰ ਨੂੰ ਬਹੁਤ ਹੀ ਖਾਸ ਦਿਨ ਮੰਨਿਆ ਜਾਂਦਾ ਹੈ। ਇਸ ਦਿਨ ਭਗਵਾਨ ਵਿਸ਼ਣੂ ਦੀ ਪੂਜਾ ਕੀਤੀ ਜਾਂਦੀ ਹੈ। ਵੀਰਵਾਰ ਵਾਲੇ ਦਿਨ ਪੀਲੇ ਰੰਗ ਦੇ ਹੀ ਕੱਪੜੇ ਪਾਉਣੇ ਚਾਹੀਦੇ ਹਨ। ਘਰ 'ਚ ਖੁਸ਼ੀਆਂ ਅਤੇ ਦੁੱਖਾ ਨੂੰ ਦੂਰ ਕਰਨ ਲਈ ਵੀਰਵਾਰ ਨੂੰ ਵਿਸ਼ਣੂ ਭਗਵਾਨ ਦੀ ਪੂਜਾ ਕੀਤੀ ਜਾਂਦੀ ਹੈ। ਕੁਝ ਅਜਿਹੇ ਹੀ ਉਪਾਅ ਹਨ, ਜਿਨ੍ਹਾਂ ਨਾਲ ਤੁਸੀਂ ਭਗਵਾਨ ਵਿਸ਼ਣੂ ਦੀ ਕ੍ਰਿਪਾ ਪ੍ਰਾਪਤ ਕਰ ਸਕਦੇ ਹੋ।

ਵੀਰਵਾਰ ਦਾ ਵਰਤ ਰੱਖਣ ਦੀ ਵਿਧੀ
ਇਸ ਵਰਤ ਨੂੰ ਰੱਖਣ ਲਈ ਛੋਲਿਆ ਦੀ ਦਾਲ, ਗੁੜ੍ਹ, ਹਲਦੀ, ਥੋੜ੍ਹੇ ਜਿਹੇ ਕੇਲਿਆਂ ਦੀ ਲੋੜ ਪੈਂਦੀ ਹੈ। ਇਸ ਦੇ ਨਾਲ ਹੀ ਭਗਵਾਨ ਵਿਸ਼ਣੂ ਜੋ ਕਿ ਮਾਤਾ ਲਕਸ਼ਮੀ ਨਾਲ ਹੋ, ਉਸ ਦੀ ਪ੍ਰਤਿਮਾ ਰੱਖੋ। ਵਰਤ ਵਾਲੇ ਦਿਨ ਸਵੇਰੇ ਉਠ ਕੇ ਇਸ਼ਨਾਨ ਕਰਕੇ ਘਰ ਦੇ ਮੰਦਰ 'ਚ ਜਾਓ ਤੇ ਭਗਵਾਨ ਨੂੰ ਸਾਫ ਕਰਕੇ ਉਨ੍ਹਾਂ ਨੂੰ ਪੀਲੇ ਫੁੱਲ ਅਰਪਿਤ ਕਰੋ। ਹੁਣ 16 ਵੀਰਵਾਰ ਵਰਤ ਕਰਨ ਦਾ ਸਕੰਲਪ ਕਰੋ ਤੇ ਭਗਵਾਨ ਨੂੰ ਛੋਟਾ ਪੀਲਾ ਕੱਪੜਾ ਵੀ ਚੜਾਓ। ਇਸ ਵਰਤ ਦੀ ਵਿਧੀ ਕੇਲੇ ਦੇ ਦਰੱਖਤ ਦੇ ਸਾਹਮਣੇ ਵੀ ਕਰ ਸਕਦੇ ਹੋ। ਇਕ ਭਾਂਡੇ 'ਚ ਜਲ ਰੱਖ ਲਵੋ, ਉਸ 'ਚ ਥੋੜ੍ਹੀ ਜਿਹੀ ਹਲਦੀ ਪਾ ਕੇ ਵਿਸ਼ਣੂ ਭਾਗਵਾਨ ਜਾਂ ਕੇਲੇ ਦਰੱਖਤ ਦੀ ਜੜ੍ਹ ਨੂੰ ਇਸ਼ਨਾਨ ਕਰਵਾਓ। ਹੁਣ ਉਸ ਜਲ ਵਾਲੇ ਭਾਂਡੇ 'ਚ ਛੋਲਿਆਂ ਦੀ ਦਾਲ ਪਾ ਕੇ ਰੱਖ ਦਿਓ।

ਪੀਲੇ ਰੰਗ ਦੇ ਕੱਪੜੇ
ਵੀਰਵਾਰ ਦੇ ਦਿਨ ਪੀਲੇ ਰੰਗ ਦੇ ਕੱਪੜੇ ਪਾਉਣੇ ਚਾਹੀਦੇ ਹਨ। ਪੀਲਾ ਰੰਗ ਭਗਵਾਨ ਵਿਸ਼ਣੂ ਨੂੰ ਬੇਹੱਦ ਪਸੰਦ ਹੁੰਦਾ ਹੈ। ਇਸ ਲਈ ਭਗਵਾਨ ਵਿਸ਼ਣੂ ਨੂੰ ਖੁਸ਼ ਕਰਨ ਲਈ ਪੀਲੇ ਰੰਗ ਦੇ ਕੱਪੜੇ ਜ਼ਰੂਰ ਪਾਓ।  ਅਜਿਹਾ ਕਰਨ ਨਾਲ ਭਗਵਾਨ ਵਿਸ਼ਣੂ ਜਲਦੀ ਖੁਸ਼ ਹੋ ਕੇ ਮੂੰਹ ਮੰਗਿਆ ਵਰਦਾਨ ਦੇਣਗੇ।

ਇਨ੍ਹਾਂ ਚੀਜ਼ਾਂ ਦਾ ਕਰੋ ਦਾਨ
ਛੋਲਿਆਂ ਦੀ ਦਾਲ ਅਤੇ ਕੇਸਰ ਨੂੰ ਮੰਦਰ 'ਚ ਦਾਨ ਕਰੋ ਅਤੇ ਕੇਸਰ ਦਾ ਟਿੱਕਾ ਮੱਥੇ 'ਤੇ ਲਗਾਓ। ਇਸ ਤੋਂ ਇਲਾਵਾ ਵੀਰਵਾਰ ਦੇ ਦਿਨ ਪੀਲੇ ਰੰਗ ਦੀਆਂ ਚੀਜ਼ਾਂ ਦਾਨ ਕਰਨੀਆਂ ਚਾਹੀਦੀਆਂ ਹਨ। ਜਿਵੇਂ ਕੱਪੜੇ, ਅਨਾਜ ਆਦਿ।

ਕੱਚਾ ਦੁੱਧ ਚੜ੍ਹਾਓ, ਪੀਲੇ ਫੁੱਲ
ਇਸ ਦਿਨ ਤੁਲਸੀ ਦੇ ਪੌਦੇ ਨੂੰ ਕੱਚਾ ਦੁੱਧ ਚੜ੍ਹਾਉਣਾ ਚਾਹੀਦਾ ਹੈ। ਇਸ ਦਿਨ ਤੁਸੀਂ ਕਿਸੇ ਵੀ ਮੰਦਰ 'ਚ ਜਾ ਕੇ ਪੀਲੇ ਫੁੱਲ ਵੀ ਚੜ੍ਹਾ ਸਕਦੋ ਹੋ।


ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-98566-00786 'ਤੇ ਜ਼ਰੂਰ ਫੋਨ ਕਰੋ।