ਸ਼ਨੀਦੇਵ ਜੀ ਕਰਨਗੇ ਹਰ ਮਨੋਕਾਮਨਾ ਪੂਰੀ, ਸ਼ਨੀਵਾਰ ਨੂੰ ਜ਼ਰੂਰ ਕਰੋ ਇਨ੍ਹਾਂ ਮੰਤਰਾਂ ਦਾ ਜਾਪ
5/27/2023 3:56:43 PM
ਜਲੰਧਰ (ਬਿਊਰੋ)- ਸ਼ਨੀਵਾਰ ਦੇ ਦਿਨ ਭਗਵਾਨ ਸ਼ਨੀ ਦੇਵ ਦੀ ਪੂਜਾ ਕੀਤੀ ਜਾਂਦੀ ਹੈ। ਜੇਕਰ ਕੁੰਡਲੀ 'ਚ ਸ਼ਨੀ ਸਬੰਧੀ ਕੋਈ ਵੀ ਮਾੜਾ ਪ੍ਰਭਾਵ ਚੱਲ ਰਿਹਾ ਹੋਵੇ ਤਾਂ ਇਸ ਦਿਨ ਵਿਸ਼ੇਸ਼ ਉਪਾਅ ਤੇ ਪੂਜਾ ਕਰਨ ਨਾਲ ਹਰ ਸਮੱਸਿਆ ਤੋਂ ਰਾਹਤ ਪਾਈ ਜਾ ਸਕਦੀ ਹੈ। ਸ਼ਨੀ ਦੇਵ ਨੂੰ ਨਿਆਂ ਦਾ ਦੇਵਤਾ ਮੰਨਿਆ ਜਾਂਦਾ ਹੈ। ਬਹੁਤ ਸਾਰੇ ਲੋਕ ਉਨ੍ਹਾਂ ਤੋਂ ਡਰਦੇ ਹਨ ਪਰ ਉਹ ਅਜਿਹੇ ਦੇਵਤਾ ਹਨ, ਜੋ ਸਾਰਿਆਂ ਨੂੰ ਕਰਮਾਂ ਦਾ ਫਲ ਦਿੰਦੇ ਹਨ। ਉਨ੍ਹਾਂ ਤੋਂ ਕੋਈ ਵੀ ਬੁਰਾ ਕੰਮ ਨਹੀਂ ਲੁਕਿਆ। ਸ਼ਨੀਵਾਰ ਨੂੰ ਸ਼ਨੀ ਕ੍ਰਿਪਾ ਲਈ ਪੂਜਾ, ਵਰਤ, ਦਾਨ ਦੇ ਕਈ ਉਪਾਅ ਦੱਸੇ ਗਏ ਹਨ। ਸ਼ਾਸਤਰਾਂ ਅਨੁਸਾਰ ਸ਼ਨੀ ਦੇ ਨਾਖੁਸ਼ ਹੋਣ ਦਾ ਅਰਥ ਹੈ ਮੁਸੀਬਤਾਂ ਦਾ ਮਾਰਗ ਖੁੱਲ੍ਹਣਾ। ਜੇਕਰ ਵਿਅਕਤੀ ਸ਼ਨੀਵਾਰ ਨੂੰ ਭਗਵਾਨ ਸ਼ਨੀ ਦੀ ਪੂਜਾ ਮਨ ਅਤੇ ਸਹੀ ਤਰੀਕੇ ਨਾਲ ਕੀਤੀ ਜਾਵੇ ਤਾਂ ਸ਼ਨੀ ਦੇਵ ਦੀ ਕ੍ਰਿਪਾ ਮਿਲਦੀ ਹੈ। ਆਓ ਜਾਣਦੇ ਹਾਂ ਸ਼ਨੀਵਾਰ ਨੂੰ ਸ਼ਨੀ ਦੇਵ ਦੀ ਪੂਜਾ ਕਿਵੇਂ ਕੀਤੀ ਜਾਂਦੀ ਹੈ, ਜਿਸ ਨਾਲ ਤੁਹਾਨੂੰ ਫਲ ਪ੍ਰਾਪਤ ਹੋਵੇ :
ਇਸ ਤਰ੍ਹਾਂ ਕਰੋ ਸ਼ਨੀ ਦੇਵ ਦੀ ਪੂਜਾ
1. ਹਰ ਸ਼ਨੀਵਾਰ ਨੂੰ ਮੰਦਰ 'ਚ ਸਰ੍ਹੋਂ ਦੇ ਤੇਲ ਦਾ ਦੀਵਾ ਜ਼ਰੂਰ ਜਗਾਓ। ਇਸ ਦੀਵੇ ਨੂੰ ਭਗਵਾਨ ਦੇ ਮੰਦਰ 'ਚ ਉਨ੍ਹਾਂ ਦੀ ਮੂਰਤੀ ਦੇ ਸਾਹਮਣੇ ਜਗਾਓ।
2. ਜੇਕਰ ਤੁਹਾਡੇ ਘਰ ਦੇ ਨੇੜੇ ਸ਼ਨੀ ਦੇਵ ਦਾ ਮੰਦਰ ਨਾ ਹੋਵੇ ਤਾਂ ਦੀਵਾ ਪਿੱਪਲ ਦੇ ਦਰੱਖਤ ਹੇਠਾਂ ਜਗਾਓ।
3. ਸ਼ਨੀ ਮਹਾਰਾਜ ਨੂੰ ਤੇਲ ਦੇ ਦੀਵੇ ਨਾਲ ਕਾਲੀ ਉੜਦ ਅਤੇ ਫਿਰ ਕੋਈ ਵੀ ਕਾਲੀ ਵਸਤੂ ਭੇਟ ਕਰੋ।
4. ਸ਼ਨੀ ਦੇਵ ਨੂੰ ਭੇਟ ਚੜ੍ਹਾਉਣ ਤੋਂ ਬਾਅਦ ਸ਼ਨੀ ਚਾਲੀਸਾ ਪੜ੍ਹੋ।
5. ਸ਼ਨੀ ਦੇਵ ਦੀ ਪੂਜਾ ਕਰਨ ਤੋਂ ਬਾਅਦ ਹਨੂੰਮਾਨ ਜੀ ਦੀ ਵੀ ਪੂਜਾ ਕਰੋ। ਉਨ੍ਹਾਂ ਦੀ ਮੂਰਤੀ 'ਤੇ ਸਿੰਦੂਰ ਲਗਾਓ ਅਤੇ ਕੇਲਾ ਚੜ੍ਹਾਓ।
ਪੂਜਾ ਕਰਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ :-
1. ਸੂਰਜ ਚੜ੍ਹਣ ਤੋਂ ਪਹਿਲਾਂ ਤੇ ਸੂਰਜ ਡੁੱਬਣ ਤੋਂ ਬਾਅਦ ਕੀਤੀ ਗਈ ਪੂਜਾ ਲਾਭ ਦਿੰਦੀ ਹੈ।
2. ਸ਼ਾਂਤ ਮਨ ਨਾਲ ਸ਼ਨੀ ਦੇਵ ਦੀ ਪੂਜਾ ਕਰੋ।
3. ਤਾਂਬੇ ਦੇ ਭਾਂਡਿਆਂ ਦੀ ਵਰਤੋਂ ਨਾ ਕਰੋ। ਲੋਹੇ ਦੀ ਵਸਤੂਆਂ ਸ਼ਨੀ ਨੂੰ ਅਰਪਿਤ ਕਰਨ ਨਾਲ ਉਹ ਖੁਸ਼ ਹੁੰਦੇ ਹਨ।
4. ਸ਼ਨੀ ਦੇਵ ਦੀ ਪੂਜਾ ਪਿੱਪਲ ਦੇ ਰੁੱਖ ਦੇ ਹੇਠਾਂ ਬੈਠ ਕੇ ਕਰਨਾ ਸ਼ੁੱਭ ਹੁੰਦਾ ਹੈ।
5. ਸ਼ਨੀ ਮੰਤਰਾਂ ਦਾ ਜਾਪ ਕਰਦੇ ਸਮੇਂ ਆਪਣਾ ਮੂੰਹ ਪੱਛਮ ਦਿਸ਼ਾ 'ਚ ਰੱਖੋ।
5. ਲਾਲ ਕੱਪੜੇ, ਫਲ-ਫੁੱਲ ਸ਼ਨੀ ਨੂੰ ਨਹੀਂ ਚੜ੍ਹਾਉਣ ਚਾਹੀਦੇ। ਨੀਲੇ ਜਾਂ ਕਾਲੇ ਰੰਗ ਦੀਆਂ ਚੀਜ਼ਾਂ ਦੀ ਵਰਤੋਂ ਕਰਨਾ ਸ਼ੁੱਭ ਹੁੰਦਾ ਹੈ।
6. ਸ਼ਨੀ ਦੀ ਮੂਰਤੀ ਦੇ ਦਰਸ਼ਨ ਸਾਹਮਣੇ ਤੋਂ ਨਹੀਂ, ਸਾਈਡ ਤੋਂ ਕਰੋ।
7. ਸ਼ਨੀ ਦੇਵ ਦੇ ਉਸ ਮੰਦਰ 'ਚ ਜਾਓ, ਜਿੱਥੇ ਉਹ ਸ਼ਿਲਾ ਦੇ ਰੂਪ 'ਚ ਬਿਰਾਜਮਾਨ ਹੋਣ।
8. ਸ਼ਨੀਵਾਰ ਦੇ ਦਿਨ ਸਿਰਫ ਸਾਤਵਿਕ ਆਹਾਰ ਲੈਣਾ ਚਾਹੀਦਾ ਹੈ।
9. ਧਿਆਨ ਰੱਖੋ ਜਦੋਂ ਸ਼ਨੀਦੇਵ 'ਤੇ ਤੇਲ ਚੜ੍ਹਾਓ ਤਾਂ ਉਹ ਇੱਧਰ-ਉੱਧਰ ਨਾ ਡਿੱਗੇ।
ਇਸ ਚੀਜ਼ ਨਾਲ ਸ਼ਨੀ ਰਹਿੰਦੇ ਹਨ ਹਮੇਸ਼ਾ ਖੁਸ਼
ਸ਼ਨੀਵਾਰ ਨੂੰ ਮਾਸ-ਮੱਛੀ, ਸ਼ਰਾਬ ਦੇ ਸੇਵਨ ਤੋਂ ਜੋ ਦੂਰ ਰਹਿੰਦੇ ਹਨ, ਮੱਛੀਆਂ ਨੂੰ ਖਾਣਾ ਖੁਆਉਂਦੇ ਹਨ ਤੋਂ ਸ਼ਨੀ ਹਮੇਸ਼ਾ ਖੁਸ਼ ਹੁੰਦੇ ਹਨ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।