ਸ਼ਨੀਵਾਰ ਨੂੰ ਕੀਤਾ ਇਹ ਕੰਮ ਦਿਵਾਏਗਾ ਹਰ ਸੰਕਟ ਤੋਂ ਛੁਟਕਾਰਾ
6/29/2019 12:47:13 PM

ਜਲੰਧਰ (ਬਿਊਰੋ) — ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਹਫਤੇ ਦੇ ਦੋ ਦਿਨ ਮੰਗਲਵਾਰ ਤੇ ਸ਼ਨੀਵਾਰ ਨੂੰ ਹਨੂੰਮਾਨ ਜੀ ਦੀ ਪੂਜਾ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਇਸ ਦਿਨ ਜਿਹੜਾ ਵੀ ਸੱਚੇ ਮਨ ਨਾਲ ਬਜਰੰਗਬਲੀ ਦੀ ਪੂਜਾ ਕਰਦਾ ਹੈ ਪਵਨਪੁੱਤਰ ਉਸ ਦੇ ਸਾਰੇ ਸੰਕਟਾਂ/ਦੁੱਖਾ ਨੂੰ ਦਿਨਾਂ 'ਚ ਹੀ ਦੂਰ ਕਰ ਦਿੰਦੇ ਹਨ। ਤਾਂ ਜੇਕਰ ਤੁਸੀਂ ਵੀ ਇਸ ਦੀ ਸ਼ਰਨ 'ਚ ਜਾਓਗੇ ਤਾਂ ਤੁਹਾਡੇ ਜੀਵਨ ਦੇ ਸਾਰੇ ਸੰਕਟ ਦੂਰ ਹੋ ਜਾਣਗੇ ਪਰ ਇਨ੍ਹਾਂ ਦੀ ਸ਼ਰਨ 'ਚ ਜਾਣ ਨਾਲ ਕੁਝ ਨਹੀਂ ਹੋਵੇਗਾ ਇਸ ਲਈ ਤੁਹਾਨੂੰ ਇਸ ਨਾਲ ਜੁੜੇ ਕੁਝ ਵਿਸ਼ੇਸ਼ ਉਪਾਅ ਕਰਨੇ ਪੈਣਗੇ। ਜਿਨ੍ਹਾਂ ਨੂੰ ਜੋਤਿਸ਼ ਸ਼ਾਸ਼ਤਰ ਮੁਤਾਬਕ ਰਾਮਬਾਣ ਉਪਾਅ ਮੰਨਿਆ ਜਾਂਦਾ ਹੈ। ਤਾਂ ਚੱਲੋ ਦੇਰ ਨਾ ਕਰਦੇ ਹੋਏ ਤੁਹਾਨੂੰ ਦੱਸਦੇ ਹਾਂ ਇਨ੍ਹਾਂ ਚਮਤਕਾਰੀ ਉਪਾਅ ਬਾਰੇ :-
ਜੋਤਿਸ਼ ਸ਼ਾਸਤਰ ਮੁਤਾਬਕ, ਵੱਡੇ ਤੋਂ ਵੱਡੇ ਸੰਕਟ ਤੋਂ ਮੁਕਤੀ ਪਾਉਣ ਲਈ ਹਨੂੰਮਾਨ ਜੀ ਦੇ ਨਾਮ ਜਿਵੇਂ- ਹਨੂੰਮਾਨ, ਬਜਰੰਗਬਲੀ, ਪਵਨਪੁੱਤਰ, ਅੰਜਨੀ ਪੁੱਤਰ ਅਤੇ ਮਾਰੂਤੀ ਆਦਿ ਦਾ ਜਾਪ ਕਰਨਾ ਚਾਹੀਦਾ ਹੈ। ਜੇਕਰ ਕੰਮਾਂ 'ਚ ਵਾਰ-ਵਾਰ ਮੁਸ਼ਕਲਾਂ ਆ ਰਹੀਆਂ ਹਨ ਤਾਂ ਹਰ ਸ਼ਨੀਵਾਰ ਨੂੰ ਸ਼ਾਮ ਦੇ ਸਮੇਂ ਹਨੂੰਮਾਨ ਜੀ ਦੇ ਮੰਦਰ 'ਚ ਜਾ ਕੇ ਚਮੇਲੀ ਦੇ ਤੇਲ ਤੇ ਸਿੰਧੂਰ ਨਾਲ ਉਸ ਦਾ ਅਭਿਸ਼ੇਕ ਕਰੋ। ਸ਼ਨੀਵਾਰ ਦੇ ਦਿਨ ਹਨੂੰਮਾਨ ਜੀ ਨੂੰ ਲਾਲ ਚੋਲਾ, ਗੁੜ੍ਹ ਤੇ ਚਨੇ ਦਾ ਪ੍ਰਸਾਦ ਚੜ੍ਹਾਉਣ ਨਾਲ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਸ਼੍ਰੀ ਹਨੂੰਮਾਨ ਚਾਲੀਸਾ ਤੇ ਸੁਦੰਰਕਾਂਡ ਦਾ ਪਾਠ ਕਰਨ ਨਾਲ ਹਰ ਸੰਕਟ, ਪ੍ਰੇਸ਼ਾਨੀ ਤੋਂ ਮੁਕਤੀ ਮਿਲਦੀ ਹੈ। ਇਸ ਤੋਂ ਇਲਾਵਾ ਹਨੂੰਮਾਨ ਜੀ ਦੇ ਮੰਦਰ 'ਚ ਜਾ ਕੇ ਹੇਠਾ ਦਿੱਤੇ ਚਮਤਕਾਰੀ ਮੰਤਰ ਦਾ 108 ਵਾਰ ਜਾਪ ਕਰਨ ਨਾਲ ਕਿਸਮਤ ਦੇ ਸਾਰੇ ਬੰਦ ਤਾਲੇ ਖੁੱਲ੍ਹ ਜਾਂਦੇ ਹਨ।
ਸ਼੍ਰੀ ਹਨੂੰਮਾਨ ਮੰਤਰ
ਓਮ ਆਦਿਦੇਵ ਨਮਸਤੁਭਯ ਸਪਤਸਪਤੇ ਦਿਵਾਕਰ
ਤਵੰ ਰਵੇ ਤਾਰਯ ਸਵਾਸਮਾਨਸਮਾਤਸੰਸਾਰ ਸਾਗਰਾਤ।।
ਦੱਸ ਦਈਏ ਕਿ ਮੰਤਰ ਦਾ ਜਾਪ ਕਰਨ ਤੋਂ ਬਾਅਦ 5 ਛੋਟੀਆਂ ਕੰਨਿਆਂ ਜਾਂ ਗਰੀਬਾਂ ਨੂੰ ਪੰਚ ਪ੍ਰਕਾਰ ਦੀ ਮਿਠਾਈ ਜਾਂ ਫਲਾਂ ਦਾ ਪ੍ਰਸਾਦ ਜ਼ਰੂਰ ਵੰਡੋ। ਮੰਨਿਆ ਜਾਂਦਾ ਹੈ ਕਿ ਇਹ ਉਪਾਅ ਕਰਨ ਤੋਂ ਬਾਅਦ ਕੁਝ ਦਿਨਾਂ 'ਚ ਹੀ ਹਨੂੰਮਾਨ ਜੀ ਤੁਹਾਡੇ ਸਾਰੇ ਸੰਕਟਾਂ ਨੂੰ ਦੂਰ ਕਰ ਦੇਣਗੇ।