ਘਰ ਦੀ ਇਸ ਦਿਸ਼ਾ 'ਚ ਜਗਾਓ Candle , ਦੂਰ ਹੋਣਗੀਆਂ ਪਰਿਵਾਰਕ ਸਮੱਸਿਆਵਾਂ
8/22/2023 12:10:28 PM

ਨਵੀਂ ਦਿੱਲੀ - ਵਾਸਤੂ ਸ਼ਾਸਤਰ ਵਿੱਚ ਹਰ ਛੋਟੀ ਤੋਂ ਛੋਟੀ ਚੀਜ਼ ਲਈ ਨਿਯਮ ਦੱਸੇ ਗਏ ਹਨ। ਫਿਰ ਚਾਹੇ ਘਰ ਦੇ ਨਕਸ਼ੇ ਦੀ ਗੱਲ ਹੋਵੇ ਜਾਂ ਫਿਰ ਉਸ ਵਿਚ ਰੱਖੀਆਂ ਵਸਤੂਆਂ ਦੀ। ਵਾਸਤੂ ਸ਼ਾਸਤਰ ਅਨੁਸਾਰ, ਘਰ ਵਿੱਚ ਕਿਸ ਰੰਗ ਦੀ ਮੋਮਬੱਤੀ ਜਗਾਉਣੀ ਚਾਹੀਦੀ ਹੈ, ਇਸ ਸੰਬੰਧੀ ਵੀ ਨਿਯਮ ਵੀ ਦੱਸੇ ਗਏ ਹਨ। ਰੰਗੀਨ ਮੋਮਬੱਤੀਆਂ ਘਰ ਵਿੱਚ ਚੰਗੀ ਕਿਸਮਤ ਲਿਆਉਂਦੀਆਂ ਹਨ, ਇਸ ਲਈ ਜੇਕਰ ਤੁਸੀਂ ਵੀ ਵਾਸਤੂ ਵਿੱਚ ਵਿਸ਼ਵਾਸ ਕਰਦੇ ਹੋ ਤਾਂ ਜਾਣੋ ਕਿ ਕਿਸ ਰੰਗ ਦੀ ਮੋਮਬੱਤੀ ਤੁਹਾਡੇ ਘਰ ਵਿੱਚ ਸਕਾਰਾਤਮਕਤਾ ਲਿਆ ਸਕਦੀ ਹੈ। ਆਓ ਜਾਣਦੇ ਹਾਂ...
ਨਕਾਰਾਤਮਕ ਊਰਜਾ ਦੂਰ
ਮੋਮਬੱਤੀ ਜਗਾਉਣ ਨਾਲ ਘਰ ਦੀ ਊਰਜਾ ਸੰਤੁਲਿਤ ਰਹਿੰਦੀ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਨਾਲ ਘਰ ਦੀ ਨਕਾਰਾਤਮਕ ਊਰਜਾ ਦੂਰ ਹੁੰਦੀ ਹੈ ਅਤੇ ਘਰ 'ਚ ਸਕਾਰਾਤਮਕ ਊਰਜਾ ਦਾ ਸੰਚਾਰ ਹੋਣ ਲੱਗਦਾ ਹੈ।
ਇਹ ਵੀ ਪੜ੍ਹੋ : ਰੈਂਟ ਫ੍ਰੀ ਹਾਊਸ ਲਈ ਇਨਕਮ ਟੈਕਸ ਨੇ ਬਦਲੇ ਨਿਯਮ, 1 ਸਤੰਬਰ ਤੋਂ ਹੋ ਜਾਣਗੇ ਲਾਗੂ
ਇਸ ਦਿਸ਼ਾ ਵਿੱਚ ਜਗਾਓ ਮੋਮਬੱਤੀ
ਮੋਮਬੱਤੀ ਕਿਸ ਦਿਸ਼ਾ ਵਿੱਚ ਜਗਾਈ ਜਾ ਰਹੀ ਹੈ, ਇਹ ਵੀ ਬਹੁਤ ਮਹੱਤਵਪੂਰਨ ਹੈ। ਵਾਸਤੂ ਸ਼ਾਸਤਰ ਅਨੁਸਾਰ ਅੱਗ ਦੀ ਦਿਸ਼ਾ ਦੱਖਣ ਵੱਲ ਮੰਨੀ ਜਾਂਦੀ ਹੈ। ਇਸ ਲਈ ਮੋਮਬੱਤੀ ਨੂੰ ਹਮੇਸ਼ਾ ਦੱਖਣ ਦਿਸ਼ਾ 'ਚ ਜਗਾਉਣਾ ਚਾਹੀਦਾ ਹੈ।
ਚਿੱਟੀ ਮੋਮਬੱਤੀ
ਉੱਤਰ-ਪੱਛਮ ਦਿਸ਼ਾ 'ਚ ਸਫੈਦ ਮੋਮਬੱਤੀ ਜਗਾਉਣਾ ਸ਼ੁਭ ਹੈ। ਇਸ ਰੰਗ ਦੀ ਮੋਮਬੱਤੀ ਜਗਾਉਣ ਨਾਲ ਘਰ 'ਚ ਸੁੱਖ-ਸ਼ਾਂਤੀ ਦਾ ਮਾਹੌਲ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾ ਇਸ ਦਿਸ਼ਾ 'ਚ ਸਫੈਦ ਮੋਮਬੱਤੀ ਜਗਾਉਣ ਨਾਲ ਜੀਵਨ 'ਚ ਆਉਣ ਵਾਲੀਆਂ ਪਰੇਸ਼ਾਨੀਆਂ ਵੀ ਦੂਰ ਹੁੰਦੀਆਂ ਹਨ।
ਇਹ ਵੀ ਪੜ੍ਹੋ : RBI ਨੇ ਦਿੱਤੀ ਵੱਡੀ ਰਾਹਤ, ਗਾਹਕ ਆਪਣੀ ਮਰਜ਼ੀ ਨਾਲ ਚੁਣ ਸਕਣਗੇ ਵਿਆਜ ਦਰਾਂ ਦਾ ਵਿਕਲਪ
ਹਰੀ ਮੋਮਬੱਤੀ
ਘਰ ਦੀ ਪੂਰਬ ਦਿਸ਼ਾ 'ਚ ਹਰੇ ਰੰਗ ਦੀ ਮੋਮਬੱਤੀ ਜਗਾਓ। ਇਸ ਰੰਗ ਦੀ ਮੋਮਬੱਤੀ ਧਨ ਦੀ ਆਮਦ ਨੂੰ ਦਰਸਾਉਂਦੀ ਹੈ।
ਕਾਲੀ ਮੋਮਬੱਤੀ
ਕਾਲੇ ਰੰਗ ਨੂੰ ਵੈਸੇ ਤਾਂ ਸ਼ੁਭ ਨਹੀਂ ਮੰਨਿਆ ਜਾਂਦਾ ਹੈ ਪਰ ਵਾਸਤੂ ਅਨੁਸਾਰ ਇਸ ਰੰਗ ਦੀਆਂ ਮੋਮਬੱਤੀਆਂ ਜੀਵਨ ਵਿੱਚ ਸੁਰੱਖਿਆ ਦਾ ਸੰਕੇਤ ਦਿੰਦੀਆਂ ਹਨ। ਤੁਸੀਂ ਘਰ ਤੋਂ ਬੁਰਾਈਆਂ ਨੂੰ ਦੂਰ ਕਰਨ ਲਈ ਪ੍ਰਵੇਸ਼ ਦੁਆਰ 'ਤੇ ਕਾਲੀ ਮੋਮਬੱਤੀ ਜਲਾ ਸਕਦੇ ਹੋ। ਇਸ ਤੋਂ ਇਲਾਵਾ ਇਸ ਮੋਮਬੱਤੀ ਨੂੰ ਉੱਤਰ ਦਿਸ਼ਾ ਵਿੱਚ ਜਗਾਉਣਾ ਵੀ ਸ਼ੁਭ ਮੰਨਿਆ ਜਾਂਦਾ ਹੈ।
ਪੀਲੀ ਮੋਮਬੱਤੀ
ਇਸ ਰੰਗ ਦੀ ਮੋਮਬੱਤੀ ਜਗਾਉਣ ਨਾਲ ਜੀਵਨ ਵਿੱਚ ਸਫਲਤਾ ਦਾ ਰਸਤਾ ਖੁੱਲ੍ਹਦਾ ਹੈ। ਘਰ ਦੇ ਮੁੱਖ ਦਰਵਾਜ਼ੇ 'ਤੇ ਇਸ ਰੰਗ ਦੀ ਮੋਮਬੱਤੀ ਰੱਖਣ ਨਾਲ ਦੇਵੀ ਲਕਸ਼ਮੀ ਦਾ ਆਸ਼ੀਰਵਾਦ ਸ਼ਰਧਾਲੂਆਂ 'ਤੇ ਪੈਂਦਾ ਹੈ ਅਤੇ ਘਰ 'ਚ ਹਮੇਸ਼ਾ ਖੁਸ਼ਹਾਲੀ ਅਤੇ ਖ਼ਸ਼ਹਾਲੀ ਬਣੀ ਰਹਿੰਦੀ ਹੈ।
ਇਹ ਵੀ ਪੜ੍ਹੋ : ਦੇਸ਼ ਦੇ ਕਰੋੜਾਂ ਕਰਜ਼ਦਾਰਾਂ ਨੂੰ ਵੱਡੀ ਰਾਹਤ, EMI ਬਾਊਂਸ ਹੋਣ ’ਤੇ ਨਹੀਂ ਦੇਣਾ ਹੋਵੇਗਾ ਵਿਆਜ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8