ਕੀ ਘਰ ''ਚ ਰੱਖ ਸਕਦੇ ਹਾਂ ਇਕ ਤੋਂ ਜ਼ਿਆਦਾ ਲੱਡੂ ਗੋਪਾਲ?

11/9/2025 5:29:38 PM

ਵੈੱਬ ਡੈਸਕ- ਭਗਵਾਨ ਸ਼੍ਰੀ ਕ੍ਰਿਸ਼ਨ ਦੇ ਬਾਲ ਰੂਪ ਦੀ ਪੂਜਾ ਲੱਡੂ ਗੋਪਾਲ ਜੀ ਦੇ ਰੂਪ 'ਚ ਕਰਨ ਦਾ ਵਿਧਾਨ ਹੈ। ਗੋਪਾਲ ਜੀ ਦੀ ਸੇਵਾ ਇਕ ਬੱਚੇ ਵਾਂਗ ਕੀਤੀ ਜਾਂਦੀ ਹੈ। ਮੰਨਿਆ ਜਾਂਦਾ ਹੈ ਕਿ ਜਿਸ ਘਰ 'ਚ ਲੱਡੂ ਗੋਪਾਲ ਦੀ ਸੱਚੀ ਭਗਤੀ ਨਾਲ ਸੇਵਾ ਕੀਤੀ ਜਾਂਦੀ ਹੈ, ਉਥੇ ਸੁੱਖ, ਸ਼ਾਂਤੀ ਅਤੇ ਖੁਸ਼ਹਾਲੀ ਦਾ ਵਾਸ ਹੁੰਦਾ ਹੈ।

ਇਹ ਵੀ ਪੜ੍ਹੋ : 5 ਕਰੋੜ ਦੀ ਜਾਇਦਾਦ ਛੱਡ ਸੰਨਿਆਸੀ ਬਣ ਗਿਆ ਪੂਰਾ ਪਰਿਵਾਰ, ਤਿਆਗ ਦਿੱਤਾ ਸੰਸਾਰਿਕ ਮੋਹ

ਕਿੰਨੇ ਲੱਡੂ ਗੋਪਾਲ ਘਰ 'ਚ ਰੱਖ ਸਕਦੇ ਹੋ?

ਧਾਰਮਿਕ ਮਾਨਤਾ ਅਨੁਸਾਰ, ਘਰ 'ਚ ਇਕ ਲੱਡੂ ਗੋਪਾਲ ਰੱਖਣਾ ਸ਼ੁੱਭ ਮੰਨਿਆ ਜਾਂਦਾ ਹੈ ਅਤੇ ਪੂਰੀ ਸ਼ਰਧਾ ਨਾਲ ਉਨ੍ਹਾਂ ਦੀ ਸੇਵਾ ਕਰਨ ਨਾਲ ਜੀਵਨ 'ਚ ਚੰਗੇ ਫਲ ਮਿਲਦੇ ਹਨ ਪਰ ਜੇ ਕਿਸੇ ਘਰ 'ਚ 2 ਲੱਡੂ ਗੋਪਾਲ ਜੀ ਰੱਖੇ ਗਏ ਹਨ ਤਾਂ ਇਸ 'ਚ ਕੋਈ ਮਨਾਹੀ ਨਹੀਂ ਹੈ। ਸ਼ਾਸਤਰਾਂ ਅਨੁਸਾਰ, ਆਪਣੇ ਸਮਰੱਥ ਅਨੁਸਾਰ ਇਕ ਤੋਂ ਵੱਧ ਲੱਡੂ ਗੋਪਾਲ ਰੱਖੇ ਜਾ ਸਕਦੇ ਹਨ, ਪਰ ਉਨ੍ਹਾਂ ਦੀ ਸੇਵਾ ਵੱਖ-ਵੱਖ ਤੌਰ ‘ਤੇ ਕਰਨੀ ਲਾਜ਼ਮੀ ਹੈ।

ਹਰ ਗੋਪਾਲ ਲਈ ਅਲੱਗ ਪੋਸ਼ਾਕ

  • ਵੱਖ ਭੋਗ
  • ਵੱਖ ਸਜਾਵਟ
  • ਇਹ ਧਿਆਨ ਰੱਖਣਾ ਵੀ ਜ਼ਰੂਰੀ ਹੈ ਕਿ ਦੋਵੇਂ ਲੱਡੂ ਗੋਪਾਲ ਦੀ ਆਕ੍ਰਿਤੀ ਇਕੋ ਜਿਹੀ ਨਾ ਹੋਵੇ, ਸਗੋਂ ਵੱਖ-ਵੱਖ ਰੂਪਾਂ ਵਾਲੇ ਹੋਣ। ਇਸ ਨਾਲ ਹੀ ਸ਼ੁੱਭ ਫਲ ਪ੍ਰਾਪਤ ਹੁੰਦੇ ਹਨ।

ਇਹ ਵੀ ਪੜ੍ਹੋ : ਜਾਣੋ ਇਕ ਲੀਟਰ Petrol-Diesel 'ਤੇ ਕਿੰਨਾ ਕਮਾ ਲੈਂਦਾ ਹੈ ਪੈਟਰੋਲ ਪੰਪ ਦਾ ਮਾਲਕ?

ਲੱਡੂ ਗੋਪਾਲ ਦੇ ਭੋਗ ਦਾ ਨਿਯਮ

  • ਲੱਡੂ ਗੋਪਾਲ ਜੀ ਨੂੰ ਦਿਨ 'ਚ ਚਾਰ ਵਾਰ ਭੋਗ ਅਰਪਿਤ ਕਰਨ ਦਾ ਵਿਧਾਨ ਹੈ।
  • ਭੋਗ ਪੂਰੀ ਤਰ੍ਹਾਂ ਸਾਤਵਿਕ (ਸ਼ੁੱਧ) ਹੋਣਾ ਚਾਹੀਦਾ ਹੈ।
  • ਹਰ ਵੇਲੇ ਦਾ ਭੋਗ ਵੱਖਰਾ ਹੋਵੇ, ਇਕੋ ਜਿਹਾ ਨਾ ਹੋਵੇ।
  • ਹਰ ਭੋਗ 'ਚ ਤੁਲਸੀ ਦਾ ਪੱਤਾ ਜ਼ਰੂਰ ਸ਼ਾਮਲ ਕਰੋ। ਇਸ ਨਾਲ ਗੋਪਾਲ ਜੀ ਬਹੁਤ ਪ੍ਰਸੰਨ ਹੁੰਦੇ ਹਨ ਅਤੇ ਭਗਤਾਂ 'ਤੇ ਆਪਣੀ ਕਿਰਪਾ ਬਰਸਾਉਂਦੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor DIsha