ਜਨਮ ਅਸ਼ਟਮੀ ਦੇ ਸ਼ੁੱਭ ਮੌਕੇ ’ਤੇ ਜ਼ਰੂਰ ਕਰੋ ਇਹ ਖ਼ਾਸ ਉਪਾਅ, ਘਰ ਆਵੇਗੀ ਖੁਸ਼ਹਾਲੀ
9/7/2023 11:26:41 AM
ਨਵੀਂ ਦਿੱਲੀ- ਜਨਮ ਅਸ਼ਟਮੀ ਦਾ ਪਵਿੱਤਰ ਅਤੇ ਖੁਸ਼ੀਆਂ ਵਾਲਾ ਤਿਉਹਾਰ ਕੱਲ੍ਹ ਭਾਵ 7 ਸਤੰਬਰ ਨੂੰ ਮਨਾਇਆ ਜਾਵੇਗਾ। ਇਸ ਖ਼ਾਸ ਦਿਨ ਨੂੰ ਮਨਾਉਣ ਲਈ ਲੋਕ ਕੁਝ ਦਿਨ ਪਹਿਲਾਂ ਤੋਂ ਹੀ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੰਦੇ ਹਨ। ਬਹੁਤ ਸਾਰੇ ਲੋਕ ਅਜਿਹੇ ਵੀ ਹਨ, ਜਿਹੜੇ ਇਸ ਸ਼ੁੱਭ ਦਿਨ ’ਤੇ ਸ਼੍ਰੀ ਕ੍ਰਿਸ਼ਨ ਦੇ ਬਾਲ ਗੋਪਾਲ ਰੂਪ ਦੀ ਮੂਰਤੀ ਆਪਣੇ ਘਰ ਦੇ ਮੰਦਰ ’ਚ ਸਥਾਪਿਤ ਕਰਦੇ ਹਨ। ਉਹ ਉਨ੍ਹਾਂ ਦੇ ਨਵੇਂ ਕੱਪੜੇ, ਮੋਰ ਦੇ ਖੰਭ, ਬਸੰਰੀ, ਹੋਰ ਹਾਰ ਸ਼ਿੰਗਾਰ, ਭੋਜਨ, ਝੂਲੇ ਆਦਿ ਦਾ ਵੀ ਧਿਆਨ ਰੱਖਦੇ ਹਨ। ਇਸ ਦਿਨ ਵਿਸ਼ੇਸ਼ ਤੌਰ ’ਤੇ ਬਾਲ ਗੋਪਾਲ ਜੀ ਨੂੰ ਝੂਲੇ 'ਚ ਬਿਠਾ ਕੇ ਖੂਬ ਝੁਲਾਇਆ ਜਾਂਦਾ ਹੈ। ਇਸ ਮੌਕੇ ਲੋਕ ਉਨ੍ਹਾਂ ਦੇ ਝੂਲੇ ਨੂੰ ਫੁਲਾਂ ਨਾਲ ਸਜਾਉਂਦੇ ਹਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਝੂਲੇ ’ਚ ਵਿਰਾਜਮਾਨ ਕੀਤਾ ਜਾਂਦਾ ਹੈ। ਇਸ ਦਿਨ ਲੋਕ ਭਗਵਾਨ ਨੂੰ ਖੁਸ਼ ਕਰਨ ਅਤੇ ਉਨ੍ਹਾਂ ਦਾ ਆਸ਼ੀਰਵਾਦ ਲੈਣ ਲਈ ਬਾਲ ਗੋਪਾਲ ਜੀ ਦੀ ਚੰਗੀ ਤਰ੍ਹਾਂ ਦੇਖਭਾਲ ਕਰਦੇ ਹਨ। ਇਸੇ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਉਪਾਅ ਦੱਸਦੇ ਹਾਂ, ਜਿਸ ਨੂੰ ਵਿਸ਼ੇਸ਼ ਤੌਰ ’ਤੇ ਜਨਮ ਅਸ਼ਟਮੀ ਵਾਲੇ ਦਿਨ ਕਰਨ ਨਾਲ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਕ੍ਰਿਪਾ ਤੁਹਾਡੇ ’ਤੇ ਹਮੇਸ਼ਾ ਰਹੇਗੀ।
ਖੁੱਲ੍ਹੇ ਰੱਖੋ ਮੰਦਰ ਦੇ ਦਰਵਾਜ਼ੇ
-ਜਨਮ ਅਸ਼ਟਮੀ ਦੇ ਸ਼ੁੱਭ ਮੌਕੇ ’ਤੇ ਤੁਸੀਂ ਆਪਣੇ ਘਰ ਦੇ ਮੰਦਰ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਰੱਖੋ। ਇਸ ਤੋਂ ਇਲਾਵਾ ਰਾਤ ਦੇ ਸਮੇਂ ਦੀਵੇ ਜਗਾ ਕੇ ਤੁਸੀਂ ਉਥੇ ਚੰਗੀ ਤਰ੍ਹਾਂ ਰੌਸ਼ਨੀ ਦਾ ਪ੍ਰਬੰਧ ਜ਼ਰੂਰ ਕਰੋ।
ਚਾਂਦੀ ਦੀ ਬਸੰਰੀ
ਕ੍ਰਿਸ਼ਨ ਜਨਮ ਅਸ਼ਟਮੀ ਵਾਲੇ ਦਿਨ ਬਾਲ ਗੋਪਾਲ ਜੀ ਨੂੰ ਛੋਟੀ ਚਾਂਦੀ ਦੀ ਵੰਸੂਰੀ ਜ਼ਰੂਰ ਚੜ੍ਹਾਓ। ਇਸ ਤੋਂ ਬਾਅਦ ਵਿਧੀ ਅਨੁਸਾਰ ਪੂਜਾ ਕਰੋ ਅਤੇ ਉਸ ਬਸੰਰੀ ਨੂੰ ਆਪਣੇ ਪਰਸ ਵਿਚ ਸੰਭਾਲ ਕੇ ਰੱਖ ਲਓ। ਅਜਿਹਾ ਕਰਨ ਨਾਲ ਤੁਹਾਡੇ ਜੀਵਨ ਵਿਚ ਚੱਲ ਰਹੀਆਂ ਸਾਰੀਆਂ ਪਰੇਸ਼ਾਨੀਆਂ ਦਾ ਹੱਲ ਹੋ ਜਾਵੇਗਾ ਅਤੇ ਤੁਹਾਡੇ ਤਰੱਕੀ ਦੇ ਰਾਹ ਖੁੱਲ੍ਹ ਜਾਣਗੇ।
ਮੋਰ ਦੇ ਖੰਭ
ਸ਼੍ਰੀ ਕ੍ਰਿਸ਼ਨ ਜੀ ਨੂੰ ਮੋਰ ਦੇ ਖੰਭ ਬਹੁਤ ਪਸੰਦ ਹੋਣ ਕਰਕੇ ਇਸ ਨੂੰ ਤੁਸੀਂ ਆਪਣੇ ਘਰ ਦੇ ਮੰਦਰ ਜਾਂ ਬਾਲ ਗੋਪਾਲ ਜੀ ਨੂੰ ਜ਼ਰੂਰ ਅਰਪਿਤ ਕਰੋ। ਮੋਰ ਦੇ ਖੰਭ ਘਰ ’ਚ ਰੱਖਣ ਨਾਲ ਘਰ-ਪਰਿਵਾਰ ਵਿੱਚ ਖੁਸ਼ਹਾਲੀ ਭਰਿਆ ਮਾਹੌਲ ਬਣਿਆ ਰਹਿੰਦਾ ਹੈ। ਘਰ ’ਚ ਚੱਲ ਰਿਹਾ ਕਲੇਸ਼ ਦੂਰ ਹੋ ਜਾਂਦਾ ਹੈ ਅਤੇ ਸੁੱਖ-ਸ਼ਾਂਤੀ ਬਣੀ ਰਹਿੰਦੀ ਹੈ।
ਘਰ ਦੇ ਮੰਦਰ ਵਿਚ ਬਾਲ ਗੋਪਾਲ ਦੇ ਰੂਪ ਵਿਚ ਸ਼੍ਰੀ ਕ੍ਰਿਸ਼ਨ ਜੀ ਦੀ ਮੂਰਤੀ ਰੱਖਣੀ ਬਹੁਤ ਸ਼ੁੱਭ ਮੰਨੀ ਜਾਂਦੀ ਹੈ। ਇਸ ਦੇ ਨਾਲ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖੋ ਕਿ ਸ਼੍ਰੀ ਕ੍ਰਿਸ਼ਨ ਜੀ ਦੀ ਮੂਰਤੀ ਬੈਠੀ ਹੋਈ ਸਥਿਤੀ ਵਿਚ ਹੋਣੀ ਚਾਹੀਦੀ ਹੈ।
ਸ਼੍ਰੀ ਕ੍ਰਿਸ਼ਨ ਅਤੇ ਦੇਵੀ ਰਾਧਾ ਜੀ ਦੀ ਜੋੜੀ ਦੀ ਮੂਰਤੀ ਖੜ੍ਹੀ ਸਥਿਤੀ ਵਿਚ ਘਰ ’ਚ ਰੱਖਣੀ ਚਾਹੀਦੀ ਹੈ, ਕਿਉਂਕਿ ਇਸ ਨਾਲ ਘਰ ਦੇ ਪਰਿਵਾਰਕ ਮੈਂਬਰਾਂ ’ਚ ਪਿਆਰ ਬਣਿਆ ਰਹਿੰਦਾ ਹੈ। ਜੇਕਰ ਘਰ ’ਚ ਕਿਸੇ ਪ੍ਰਕਾਰ ਦਾ ਮਨਮੁਟਾਵ ਚੱਲ ਰਿਹਾ ਹੈ ਤਾਂ ਉਹ ਅਜਿਹਾ ਕਰਨ ਨਾਲ ਦੂਰ ਹੋ ਜਾਂਦਾ ਹੈ ਅਤੇ ਘਰ ’ਚ ਖੁਸ਼ੀਆਂ ਆਉਂਦੀਆਂ ਹਨ।
ਸੰਤਾਨ ਪ੍ਰਾਪਤੀ ਦੇ ਇੱਛਤ ਭਗਤਾਂ ਨੂੰ ਆਪਣੇ ਕਮਰੇ ਵਿਚ ਸ਼੍ਰੀ ਕ੍ਰਿਸ਼ਨ ਜੀ ਦੇ ਬਾਲ ਗੋਪਾਲ ਰੂਪ ਦੀ ਮੂਰਤੀ ਨੂੰ ਜਾਂ ਤਸਵੀਰ ਨੂੰ ਪੂਰਬ-ਪੱਛਮ ਦਿਸ਼ਾ ’ਚ ਲਗਾਉਣੀ ਚਾਹੀਦੀ ਹੈ, ਜੋ ਸ਼ੁੱਭ ਮੰਨੀ ਜਾਂਦੀ ਹੈ।
-ਵਾਸੂਦੇਵ ਦੁਆਰਾ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੂੰ ਟੋਕਰੀ ’ਚ ਰੱਖ ਕੇ ਨਦੀ ਪਾਰ ਕਰਨ ਵਾਲੀ ਤਸਵੀਰ ਨੂੰ ਆਪਣੇ ਘਰ ’ਚ ਲਗਾਉਣਾ ਸ਼ੁੱਭ ਮੰਨਿਆ ਜਾਂਦਾ ਹੈ। ਇਸ ਨਾਲ ਘਰ-ਪਰਿਵਾਰ ਵਿਚ ਚੱਲ ਰਹੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ।
ਲੱਡੂ ਗੋਪਾਲ ਦੇ ਰੂਪ ਵਿਚ ਸ਼੍ਰੀ ਕ੍ਰਿਸ਼ਨ ਜੀ ਨੂੰ ਰੱਖਣਾ ਅਤੇ ਉਨ੍ਹਾਂ ਦਾ ਬੱਚਿਆਂ ਵਾਂਗ ਖ਼ਾਸ ਧਿਆਨ ਰੱਖਣ ਨਾਲ ਘਰ ਦਾ ਵਾਤਾਵਰਣ ਖੁਸ਼ਨੁਮਾ ਹੋ ਜਾਂਦਾ ਹੈ।
-ਜਨਮ ਅਸ਼ਟਮੀ ਦੇ ਦਿਨ 7 ਕੰਜਕਾਂ ਨੂੰ ਖੀਰ ਜਾਂ ਮਿਠਾਈ ਖੁਆਉਣ ਨਾਲ ਪੈਸੇ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ।
-ਜੀਵਨ ’ਚ ਚੱਲ ਰਹੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਲਈ ਇਸ ਸ਼ੁੱਭ ਦਿਨ ਬਾਲ ਗੋਪਾਲ ਜੀ ਨੂੰ ਨਾਰੀਅਲ ਅਤੇ ਬਾਦਾਮ ਦਾ ਭੋਗ ਲਗਾਓ।
-ਪੀਲੇ ਚੰਦਨ ਵਿੱਚ ਗੁਲਾਬ ਦੀਆਂ ਪੱਤੀਆਂ ਅਤੇ ਕੇਸਰ ਮਿਲਾ ਕੇ ਬਾਲ ਗੋਪਾਲ ਜੀ ਦੇ ਤਿੱਲਕ ਲਗਾ ਕੇ ਖੁਦ ਦੇ ਮੱਥੇ ’ਤੇ ਲਗਾਓ। ਅਜਿਹਾ ਕਰਨ ਨਾਲ ਘਰ ’ਚ ਸੁੱਖ-ਸ਼ਾਂਤੀ ਅਤੇ ਖੁਸ਼ੀਆਂ ਆਉਣਗੀਆਂ।
- ਆਰਥਿਕ ਪਰੇਸ਼ਾਨੀ ਨਾਲ ਜੂਝ ਰਹੇ ਲੋਕਾਂ ਨੂੰ ਜਨਮ ਅਸ਼ਟਮੀ ਦੇ ਸ਼ੁੱਭ ਦਿਨ ਸਵੇਰ ਦੇ ਸਮੇਂ ਨਹਾ ਕੇ, ਸਾਫ ਕੱਪੜੇ ਪਾ ਕੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੂੰ ਮੱਥਾ ਟੇਕਣ। ਫਿਰ ਪੂਜਾ ਕਰਨ ਅਤੇ ਪੀਲੇ ਰੰਗ ਦੇ ਫੂਲ ਚੜਾਉਣ। ਅਜਿਹਾ ਕਰਨ ’ਤੇ ਆਰਥਿਕ ਪਰੇਸ਼ਾਨੀ ਤੋਂ ਜਲਦੀ ਰਾਹਤ ਮਿਲੇਗੀ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8