ਜਨਮ ਅਸ਼ਟਮੀ ਵਾਲੇ ਦਿਨ ਸ਼੍ਰੀ ਕ੍ਰਿਸ਼ਨ ਜੀ ਨੂੰ ਜ਼ਰੂਰ ਲਗਾਓ ਇਨ੍ਹਾਂ ਚੀਜ਼ਾਂ ਦਾ ਭੋਗ, ਹੁੰਦਾ ਹੈ ਸ਼ੁੱਭ

8/17/2022 6:29:31 PM

ਜਲੰਧਰ (ਬਿਊਰੋ) - ਭਗਵਾਨ ਕ੍ਰਿਸ਼ਨ ਦਾ ਜਨਮ ਹਰ ਸਾਲ ਭਾਦਰਪਦ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਅਸ਼ਟਮੀ ਨੂੰ ਮਨਾਇਆ ਜਾਂਦਾ ਹੈ। ਇਸ ਵਾਰ ਕ੍ਰਿਸ਼ਨ ਜਨਮ ਅਸ਼ਟਮੀ 18-19 ਅਗਸਤ ਦੋ ਦਿਨ ਮਨਾਈ ਜਾਵੇਗੀ। ਇਸ ਦਿਨ ਭਗਵਾਨ ਕ੍ਰਿਸ਼ਨ ਜੀ ਦਾ ਜਨਮ ਦਿਨ ਲੋਕ ਮੰਦਰਾਂ ਅਤੇ ਘਰਾਂ ਵਿੱਚ ਬੜੀ ਧੂਮਧਾਮ ਨਾਲ ਮਨਾਉਂਦੇ ਹਨ ਅਤੇ ਉਨ੍ਹਾਂ ਨੂੰ ਕਈ ਪ੍ਰਕਾਰ ਦੇ ਭੋਗ ਲਗਾਏ ਜਾਂਦੇ ਹਨ। ਭਗਵਾਨ ਕ੍ਰਿਸ਼ਨ ਜੀ ਦੇ ਜਨਮ ਦਿਨ ’ਤੇ ਲੋਕ ਉਨ੍ਹਾਂ ਦੀ ਪਸੰਦੀਦਾ ਚੀਜ਼ਾਂ ਦਾ ਭੋਗ ਲਗਾਉਂਦੇ ਹਨ, ਜੋ ਸ਼ੁੱਭ ਹੁੰਦਾ ਹੈ। ਵੈਸੇ ਤਾਂ ਭਗਵਾਨ ਕ੍ਰਿਸ਼ਨ ਨੂੰ ਮੱਖਣ ਬਹੁਤ ਪਸੰਦ ਹੈ ਪਰ ਮੱਖਣ ਤੋਂ ਇਲਾਵਾ ਕਈ ਚੀਜ਼ਾਂ ਅਜਿਹੀਆਂ ਹਨ, ਜਿਨ੍ਹਾਂ ਦਾ ਬਾਲ ਗੋਪਾਲ ਨੂੰ ਭੋਜ ਲਗਾਇਆ ਜਾ ਸਕਦਾ ਹੈ...

ਮੱਖਣ ਮਿਸ਼ਰੀ
ਲੱਡੂ ਗੋਪਾਲ ਮੱਖਣ ਮਿਸ਼ਰੀ ਨੂੰ ਸਭ ਤੋਂ ਵੱਧ ਪਸੰਦ ਕਰਦੇ ਹਨ। ਬਚਪਨ ਵਿੱਚ ਬਾਲ ਗੋਪਾਲ ਆਪਣੀ ਮਾਂ ਯਸ਼ੋਦਾ ਤੋਂ ਓਹਲੇ ਹੋ ਕੇ ਮੱਖਣ ਮਿਸ਼ਰੀ ਨੂੰ ਖਾਂਦੇ ਸਨ। ਅਜਿਹੀ ਸਥਿਤੀ 'ਚ ਤੁਸੀਂ ਘਰ 'ਚ ਤਾਜ਼ੀ ਮਲਾਈ 'ਚੋਂ ਮੱਖਣ ਕੱਢ ਕੇ ਮਿਸ਼ਰੀ ਮਿਲਾ ਲਓ ਅਤੇ ਲੱਡੂ ਗੋਪਾਲ ਨੂੰ ਇਸ ਦਾ ਭੋਗ ਲਗਾਓ। ਇਸ ਵਿਚ ਤੁਲਸੀ ਦੇ ਪੱਤੇ ਪਾਉਣਾ ਨਾ ਭੁੱਲੋ।  

PunjabKesari

ਧਨੀਏ ਦੀ ਪੰਜੀਰੀ
ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਤੋਂ ਬਾਅਦ ਉਨ੍ਹਾਂ ਨੂੰ ਧਨੀਏ ਦੇ ਪੰਜੀਰੀ ਦਾ ਵੀ ਭੋਗ ਲਗਾਇਆ ਜਾਂਦਾ ਹੈ। ਇਸ ਲਈ ਤੁਸੀਂ ਧਨੀਆ ਪਾਊਡਰ ਨੂੰ ਘਿਓ ਨਾਲ ਚੰਗੀ ਤਰ੍ਹਾਂ ਭੁੰਨ ਲਓ। ਇਸ ਵਿੱਚ ਬਦਾਮ, ਕਿਸ਼ਮਿਸ਼, ਕਾਜੂ ਅਤੇ ਖੰਡ ਮਿਲਾ ਕੇ ਇਸ ਦਾ ਪ੍ਰਸਾਦ ਬਣਾ ਲਓ ਅਤੇ ਕ੍ਰਿਸ਼ਨ ਜੀ ਨੂੰ ਚੜ੍ਹਾਓ।

Krishna Janmashtami : ਕ੍ਰਿਸ਼ਨ ਜਨਮ ਅਸ਼ਟਮੀ ’ਤੇ ਬਣ ਰਿਹੈ ਇਹ ਸ਼ੁਭ ਯੋਗ, ਇੰਝ ਕਰੋ ਲੱਡੂ ਗੋਪਾਲ ਦੀ ਪੂਜਾ

ਮਖਾਣੇ
ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੂੰ ਮਖਾਣੇ ਤੋਂ ਬਣੀਆਂ ਚੀਜ਼ਾਂ ਪਸੰਦ ਹਨ। ਖ਼ਾਸ ਤੌਰ 'ਤੇ ਜਨਮ ਅਸ਼ਟਮੀ 'ਤੇ ਮੱਖਣੇ ਦੀ ਖੀਰ ਜਾਂ ਮੱਖਾਣਾ ਪਾਗ ਦਾ ਜ਼ਰੂਰ ਭੋਗ ਲਗਾਇਆ ਜਾਂਦਾ ਹੈ। ਇਸ ਨੂੰ ਬਣਾਉਣ ਲਈ ਤੁਸੀਂ ਮਖਾਣਿਆਂ ਨੂੰ ਘਿਓ 'ਚ ਭੁੰਨ ਲਓ। ਇਸ ਨੂੰ ਦੁੱਧ ਅਤੇ ਚੀਨੀ ਮਿਲਾ ਕੇ ਪਕਾ ਲਓ। 

PunjabKesari

ਖੀਰਾ
ਜਨਮ ਅਸ਼ਟਮੀ ਦੀ ਪੂਜਾ ਦੌਰਾਨ ਭਗਵਾਨ ਕ੍ਰਿਸ਼ਨ ਨੂੰ ਖੀਰਾ ਵੀ ਚੜ੍ਹਾਇਆ ਜਾਂਦਾ ਹੈ। ਇੰਨਾ ਹੀ ਨਹੀਂ ਜਦੋਂ ਭਗਵਾਨ ਕ੍ਰਿਸ਼ਨ ਜੀ ਸ਼ਾਲੀਗ੍ਰਾਮ ਦੇ ਰੂਪ 'ਚ ਜਨਮ ਲੈਂਦੇ ਹਨ ਤਾਂ ਉਨ੍ਹਾਂ ਨੂੰ ਖੀਰੇ ਦੇ ਅੰਦਰੋਂ ਬਾਹਰ ਕੱਢਿਆ ਜਾਂਦਾ ਹੈ। ਅਜਿਹੇ 'ਚ ਜਨਮ ਅਸ਼ਟਮੀ 'ਤੇ ਖੀਰੇ ਚੜ੍ਹਾਉਣ ਦਾ ਖ਼ਾਸ ਮਹੱਤਵ ਹੁੰਦਾ ਹੈ।

ਪੰਚਾਮ੍ਰਿਤ
ਬਾਲ ਗੋਪਾਲ ਜੀ ਦੀ ਪੂਜਾ ਪੰਚਾਮ੍ਰਿਤ ਤੋਂ ਬਿਨਾਂ ਸੰਪੂਰਨ ਨਹੀਂ ਮੰਨੀ ਜਾਂਦੀ। ਅਜਿਹੀ ਸਥਿਤੀ ਵਿੱਚ ਭਗਵਾਨ ਕ੍ਰਿਸ਼ਨ ਨੂੰ ਭਾਵੇਂ ਕੋਈ ਭੋਗ ਨਾ ਲਗਾਓ ਪਰ ਪੰਚਾਮ੍ਰਿਤ ਚੜ੍ਹਾਉਣਾ ਸ਼ੁਭ ਹੁੰਦਾ ਹੈ। ਇਸ ਵਿੱਚ ਦੁੱਧ, ਦਹੀਂ, ਘਿਓ, ਤੁਲਸੀ ਦੇ ਪੱਤੇ, ਗੰਗਾਜਲ ਅਤੇ ਸ਼ਹਿਦ ਮਿਲਾ ਕੇ ਪੰਚਾਮ੍ਰਿਤ ਤਿਆਰ ਕੀਤਾ ਜਾਂਦਾ ਹੈ।

ਲੱਡੂ
ਸ਼੍ਰੀ ਕ੍ਰਿਸ਼ਨ ਜੀ ਦਾ ਨਾਮ ਹੀ ਲੱਡੂ ਗੋਪਾਲ ਹੈ ਅਤੇ ਉਨ੍ਹਾਂ ਨੂੰ ਲੱਡੂ ਬਹੁਤ ਪਸੰਦ ਹਨ। ਅਜਿਹੀ ਸਥਿਤੀ ਵਿੱਚ ਤੁਸੀਂ ਕ੍ਰਿਸ਼ਨ ਜਨਮ ਅਸ਼ਟਮੀ 'ਤੇ ਉਨ੍ਹਾਂ ਨੂੰ ਸੁੱਕੇ ਮੇਵੇ ਦੇ ਲੱਡੂ, ਛੋਲੇ ਦੇ ਲੱਡੂ ਜਾਂ ਮੋਤੀਚੂਰ ਦੇ ਲੱਡੂ ਵੀ ਚੜ੍ਹਾ ਸਕਦੇ ਹੋ।

PunjabKesari


rajwinder kaur

Content Editor rajwinder kaur