Janmashtami 2020 : ਭਗਵਾਨ ਕ੍ਰਿਸ਼ਨ ਦੀ ਪੂਜਾ 'ਚ ਸ਼ਾਮਲ ਕਰੋ ਇਹ ਚੀਜ਼ਾਂ, ਮਿਲੇਗਾ ਲਾਭ

8/12/2020 8:43:53 AM

ਜਲੰਧਰ (ਬਿਊਰੋ) : Krishna Janmashtami 2020 ਭਾਗਵਾਨ ਕ੍ਰਿਸ਼ਣ ਦਾ ਜਨਮਉਤਸਵ ਜਨਮ ਅਸ਼ਟਮੀ ਦੇ ਰੂਪ 'ਚ ਮਨਾਇਆ ਜਾਂਦਾ ਹੈ ਅਤੇ ਇਸ ਸਾਲ ਜਨਮ ਅਸ਼ਟਮੀ 11 ਤੇ 12 ਅਗਸਤ 2020 ਨੂੰ ਮਨਾਈ ਜਾ ਰਹੀ ਹੈ। ਹਾਲਾਂਕਿ ਕੋਰੋਨਾ ਆਫ਼ਤ ਕਾਰਨ ਜਨਮ ਅਸ਼ਟਮੀ ਜ਼ਿਆਦਾ ਧੂਮ-ਧਾਮ ਨਾਲ ਤਾਂ ਨਹੀਂ ਮਨਾਈ ਜਾਵੇਗੀ ਪਰ ਭਗਵਾਨ ਕ੍ਰਿਸ਼ਣ ਦੀ ਪੂਜਾ ਨੂੰ ਪੂਰੇ ਵਿਧੀ-ਵਿਧਾਨ ਨਾਲ ਕਰੀਏ ਤਾਂ ਸ਼ੁੱਭ ਫਲ ਜ਼ਰੂਰ ਮਿਲੇਗਾ। ਅਸ਼ਟਮੀ ਤਰੀਕ ਤੇ ਰੋਹਿਨੀ ਨਕਸ਼ਤਰ ਦੇ ਅੰਤ ਦੇ ਸਮੇਂ 'ਤੇ ਨਿਰਭਰ ਕਰਦਿਆਂ, ਕ੍ਰਿਸ਼ਨ ਜਨਮ ਅਸ਼ਟਮੀ ਵਰਤ ਇਸ ਸਾਲ ਦੇ ਕਿਸ ਦਿਨ ਹੋ ਸਕਦਾ ਹੈ। ਆਓ ਜਾਣਦੇ ਹਾਂ ਕਿ ਭਗਵਾਨ ਕ੍ਰਿਸ਼ਨ ਦੀ ਪੂਜਾ ਕਰਨ ਸਮੇਂ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਅਤੇ ਪੂਜਾ 'ਚ ਵਿਸ਼ੇਸ਼ ਤੌਰ 'ਤੇ ਕੀ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।

ਮੋਰ ਖੰਭ
ਭਗਵਾਨ ਕ੍ਰਿਸ਼ਨ ਨੂੰ ਮੋਰ ਪੰਖ ਬਹੁਤ ਪਸੰਦ ਹੈ। ਪੂਜਾ ਦੌਰਾਨ ਪ੍ਰਭੂ ਨੂੰ ਮੋਰ ਦੇ ਪੰਖ ਲਗਾਉਣਾ ਨਾ ਭੁੱਲੋ। ਪ੍ਰਭੂ ਦੀ ਸਜਾਵਟ ਦੌਰਾਨ ਮੋਰ ਦੇ ਪੰਖ ਲਗਾਉਣ ਨਾਲ ਕ੍ਰਿਸ਼ਨ ਦੀ ਮੂਰਤੀ ਦੀ ਸੁੰਦਰਤਾ 'ਚ ਵਾਧਾ ਹੁੰਦਾ ਹੈ।

ਚਾਂਦੀ ਦੀ ਬੰਸਰੀ
ਭਗਵਾਨ ਸ਼੍ਰੀ ਕ੍ਰਿਸ਼ਨ ਬੰਸਰੀ ਵਜਾਉਣਾ ਪਸੰਦ ਕਰਦੇ ਹਨ, ਇਸ ਲਈ ਪੂਜਾ ਦੌਰਾਨ ਆਪਣੀ ਆਰਤੀ 'ਚ ਇਕ ਚਾਂਦੀ ਦੀ ਬੰਸਰੀ ਜ਼ਰੂਰ ਰੱਖਣੀ ਚਾਹੀਦੀ ਹੈ। ਜੇ ਚਾਂਦੀ ਦੀ ਬੰਸਰੀ ਉਪਲਬਧ ਨਾ ਹੋਵੇ ਤਾਂ ਪੂਜਾ ਦੌਰਾਨ ਬਾਂਸ ਦੀ ਬੰਸਰੀ ਵੀ ਭੇਟ ਕੀਤੀ ਜਾ ਸਕਦੀ ਹੈ। ਪੂਜਾ ਤੋਂ ਬਾਅਦ ਪਰਸ 'ਚ ਇਕ ਚਾਂਦੀ ਦੀ ਬੰਸਰੀ ਰੱਖਣੀ ਚਾਹੀਦੀ ਹੈ, ਇਹ ਪੈਸੇ 'ਤੇ ਅਨਾਜ ਦੀ ਬਰਕਤ ਹੈ।

ਰੱਖੜੀ
ਭਗਵਾਨ ਕ੍ਰਿਸ਼ਨ ਆਪਣੀ ਭੈਣ ਸੁਭਦਰਾ ਨੂੰ ਬਹੁਤ ਪਿਆਰ ਕਰਦੇ ਸਨ, ਇਸ ਲਈ ਭਗਵਾਨ ਕ੍ਰਿਸ਼ਨ ਨੂੰ ਖੁਸ਼ ਕਰਨ ਲਈ ਪੂਜਾ ਦੇ ਸਮੇਂ ਰੱਖੜੀ ਨੂੰ ਆਰਤੀ 'ਚ ਜ਼ਰੂਰ ਰੱਖਣਾ ਚਾਹੀਦਾ ਹੈ। ਜਨਮ ਅਸ਼ਟਮੀ 'ਤੇ ਆਪਣੇ ਵੱਡੇ ਭਰਾ ਬਲਰਾਮ ਦੇ ਨਾਲ ਕਾਨ੍ਹਾ ਨੂੰ ਰੱਖੜੀ ਬੰਨਣਾ ਨਾ ਭੁੱਲੇ। ਇਸ ਤਰ੍ਹਾਂ ਕਰਨ ਨਾਲ ਕ੍ਰਿਸ਼ਨ ਭਗਵਾਨ ਦੀ ਕ੍ਰਿਪਾ ਬਣੀ ਰਹਿੰਦੀ ਹੈ।

ਮੱਖਣ
ਕਾਨ੍ਹਾ ਮੱਖਣ ਨੂੰ ਪਿਆਰ ਕਰਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਜਿਸ ਰਾਤ ਕਾਨ੍ਹਾ ਦਾ ਜਨਮ ਹੋਇਆ ਸੀ, ਉਸੇ ਰਾਤ ਨੰਦਾ ਪਿੰਡ ਦੀਆਂ ਗੋਪੀਆਂ ਨੇ ਸੁਪਨਾ ਵੇਖਿਆ ਕਿ ਕਾਨ੍ਹਾ ਮੱਖਣ ਨੂੰ ਇੰਨਾ ਪਿਆਰ ਕਰਦਾ ਸੀ ਕਿ ਉਹ ਬਚਪਨ 'ਚ ਗੋਪੀਆਂ ਕੋਲੋ ਮੱਖਣ ਖੋਹ ਕੇ ਖਾਂਦੇ ਸਨ। ਇਸ ਲਈ ਭਗਵਾਨ ਕਾਨ੍ਹਾ ਨੂੰ ਪੂਜਾ ਦੌਰਾਨ ਮੱਖਣ ਦੇ ਨਾਲ ਮਿਸ਼ਰੀ ਵੀ ਜ਼ਰੂਰ ਚੜ੍ਹਾਉਣੀ ਚਾਹੀਦੀ ਹੈ।

ਪਾਰਿਜਾਤ ਦਾ ਫੁੱਲ
ਪਾਰਿਜਾਤ ਦਾ ਫੁੱਲ ਭਗਵਾਨ ਰਾਮ ਦੇ ਨਾਲ ਭਗਵਾਨ ਕ੍ਰਿਸ਼ਨ ਨੂੰ ਵੀ ਕਾਫ਼ੀ ਪਸੰਦ ਹੈ। ਇਹ ਫੁੱਲ ਭਗਵਾਨ ਵਿਸ਼ਨੂੰ ਤੇ ਮਾਤਾ ਲਕਸ਼ਮੀ ਨੂੰ ਵੀ ਕਾਫ਼ੀ ਪਸੰਦ ਹੈ। ਪੂਜਾ ਦੌਰਾਨ ਪਾਰਿਜਾਤ ਦਾ ਫੁੱਲ ਰੱਖਿਆ ਜਾਂਦਾ ਹੈ ਤੇ ਪੂਜਾ ਤੇ ਹੋਰ ਵੀ ਜ਼ਿਆਦਾ ਸ਼ੁੱਭ ਹੋ ਜਾਂਦੀ ਹੈ। ਭਗਵਾਨ ਕ੍ਰਿਸ਼ਨ ਦੀ ਪੂਜਾ ਦੌਰਾਨ ਵੀ ਪਾਰਿਜਾਤ ਦਾ ਫੁੱਲ ਜ਼ਰੂਰ ਚੜ੍ਹਾਉਣਾ ਚਾਹੀਦਾ ਹੈ।
 


sunita

Content Editor sunita