ਜਨਮ ਅਸ਼ਟਮੀ ਦੀ ਰਾਤ ਕਰੋ ਇਹ ਉਪਾਅ, ਖਤਮ ਹੋਣਗੀਆਂ ਸਾਰੀਆਂ ਪ੍ਰੇਸ਼ਾਨੀਆਂ

8/24/2019 1:48:12 PM

ਜਲੰਧਰ (ਬਿਊਰੋ) — ਜੇਕਰ ਘਰ 'ਚ ਪੈਸਿਆਂ ਦੀ ਤੰਗੀ ਹੈ ਅਤੇ ਘਰ ਦਾ ਮਾਹੌਲ ਅਕਸਰ ਖਰਾਬ ਰਹਿੰਦਾ ਹੈ ਜਾਂ ਲੜਾਈ-ਝਗੜੇ ਹੁੰਦੇ ਹਨ ਤਾਂ ਅੱਜ ਕ੍ਰਿਸ਼ਨ ਜਨਮ ਅਸ਼ਟਮੀ ਦੇ ਦਿਨ ਖਾਸ ਉਪਾਅ ਕਰੋ, ਜਿਨ੍ਹਾਂ ਨਾਲ ਤੁਹਾਡੇ ਘਰ 'ਚ ਖੁਸ਼ੀ ਦਾ ਮਾਹੌਲ ਬਣੇਗਾ ਅਤੇ ਪੈਸਿਆਂ ਨੂੰ ਲੈ ਕੇ ਆ ਰਹੀ ਮੁਸ਼ਕਿਲਾਂ ਦਾ ਵੀ ਅੰਤ ਹੋਵੇਗਾ।

जन्माष्टमी

ਸ਼ੰਖ
ਕ੍ਰਿਸ਼ਨ ਜਨਮ ਅਸ਼ਟਮੀ ਵਾਲੇ ਦਿਨ ਸ਼੍ਰੀ ਕ੍ਰਿਸ਼ਨ ਦੇ ਬਾਲ ਅਵਤਾਰ ਦਾ ਅਭਿਸ਼ੇਕ ਇਕ ਸ਼ੰਖ 'ਚ ਦੁੱਧ ਪਾ ਕੇ ਕਰੋ। ਅਭਿਸ਼ੇਕ ਤੋਂ ਬਾਅਦ ਮਾਤਾ ਲਕਸ਼ਮੀ ਦੀ ਪੂਜਾ ਕਰਨੀ ਚਾਹੀਦੀ ਹੈ। ਅਜਿਹਾ ਕਰਨ 'ਚ ਪ੍ਰਭੂ ਕ੍ਰਿਸ਼ਨ ਖੁਸ਼ ਹੁੰਦੇ ਹਨ ਅਤੇ ਨਾਲ ਹੀ ਮਾਤਾ ਲਕਸ਼ਮੀ ਵੀ ਖੁਸ਼ ਹੋ ਕੇ ਤੁਹਾਡੀਆਂ ਸਾਰੀਆਂ ਇੱਛਾਵਾਂ ਨੂੰ ਪੂਰਾ ਕਰਦੇ ਹਨ।

जन्माष्टमी

ਫਲ ਤੇ ਅਨਾਜ਼
ਜਨਮ ਅਸ਼ਟਮੀ ਦੇ ਦਿਨ ਗਰੀਬਾਂ ਨੂੰ ਫਲ ਤੇ ਅਨਾਜ਼ ਦਾਨ 'ਚ ਦੇਣਾ ਚਾਹੀਦਾ ਹੈ। ਇਸ ਨਾਲ ਤੁਹਾਡਾ ਵਰਤ ਸਫਲ ਹੁੰਦਾ ਹੈ। ਤੁਹਾਨੂੰ ਪ੍ਰਭੂ ਦੇ ਫਲ ਦੀ ਪ੍ਰਾਪਤੀ ਵੀ ਹੋਵੇਗੀ। 

तुलसी

ਤੁਲਸੀ
ਭਗਵਾਨ ਕ੍ਰਿਸ਼ਨ ਨੂੰ ਤੁਲਸੀ ਬਹੁਤ ਹੀ ਪਿਆਰੀ ਹੁੰਦੀ ਹੈ। ਇਸ ਲਈ ਭੋਗ 'ਚ ਤੁਲਸੀ ਦੀਆਂ ਪੱਤੀਆਂ ਨੂੰ ਜ਼ਰੂਰ ਸ਼ਾਮਲ ਕਰੋ। 

जन्माष्टमी

ਮੱਖਣ ਮਿਸ਼ਰੀ
ਹਰ ਕੋਈ ਜਾਣਦਾ ਹੈ ਕਿ ਭਗਵਾਨ ਕ੍ਰਿਸ਼ਨ ਨੂੰ ਮੱਖਣ ਤੇ ਮਿਸ਼ਰੀ ਬਹੁਤ ਪਸੰਦ ਹੈ। ਭੋਗ ਲਵਾਉਣ ਨਾਲ ਭਗਵਾਨ ਕ੍ਰਿਸ਼ਨ ਖੁਸ਼ ਹੋ ਜਾਂਦੇ ਹਨ। ਇਸ ਨਾਲ ਤੁਹਾਨੂੰ ਮਨਚਾਹੇ ਫਲ ਦੀ ਪ੍ਰਾਪਤੀ ਹੋਵੇਗੀ।

ਪੀਲਾ ਵਸਤਰ
ਕਾਨ੍ਹਾ ਨੂੰ ਪੀਲਾ ਵਸਤਰ ਬਹੁਤ ਪਸੰਦ ਹੈ। ਜਨਮ ਅਸ਼ਟਮੀ ਦੇ ਦਿਨ ਕ੍ਰਿਸ਼ਨ ਜੀ ਨੂੰ ਪੀਲੇ ਰੰਗ ਦੇ ਵਸਤਰ ਪਹਿਨਾਏ ਜਾਣ। ਇਸ ਨਾਲ ਕ੍ਰਿਸ਼ਨ ਭਗਵਾਨ ਖੁਸ਼ ਹੁੰਦੇ ਹਨ। ਵਸਤਰ ਨਾਲ ਮੋਰ ਦੇ ਖੰਭ ਲਗਾਉਣਾ ਨਾ ਭੁੱਲਣਾ।

 

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-85569-25460 'ਤੇ ਜ਼ਰੂਰ ਫੋਨ ਕਰੋ।