ਜਾਣੋ ਕਿਸ ਦਿਨ ਮਨਾਇਆ ਜਾਵੇਗਾ ਨਾਗ ਪੰਚਮੀ ਦਾ ਤਿਉਹਾਰ, ਕੀ ਹੈ ਪੂਜਾ ਕਰਨ ਦੀ ਮਹੱਤਤਾ

8/3/2021 4:06:18 PM

ਨਵੀਂ ਦਿੱਲੀ - ਹਿੰਦੂ ਧਰਮ ਅਨੁਸਾਰ ਸਾਵਣ ਦਾ ਮਹੀਨਾ ਪੂਰੀ ਤਰ੍ਹਾਂ ਭੋਲੇਨਾਥ ਭਗਵਾਨ ਸ਼ਿਵ ਨੂੰ ਸਮਰਪਿਤ ਹੈ। ਸਾਵਣ ਮਹੀਨੇ ਦਾ ਸਭ ਤੋਂ ਮਹੱਤਵਪੂਰਨ ਤਿਉਹਾਰ ਨਾਗ ਪੰਚਮੀ ਮੰਨਿਆ ਜਾਂਦਾ ਹੈ। ਇਹ ਤਿਉਹਾਰ ਭਗਵਾਨ ਸ਼ਿਵ ਅਤੇ ਨਾਗ ਦੇਵਤਾ ਨਾਲ ਸੰਬੰਧਿਤ ਹੈ ਅਤੇ ਇਸ ਦਿਨ ਇਹ ਮੰਨਿਆ ਜਾਂਦਾ ਹੈ ਕਿ ਨਾਗ ਦੇਵਤਾ ਦੀ ਪੂਜਾ ਕਰਨ ਨਾਲ ਵਿਅਕਤੀ ਨਾ ਸਿਰਫ ਆਪਣੇ ਸਾਰੇ ਪਾਪਾਂ ਤੋਂ ਮੁਕਤੀ ਪਾਉਂਦਾ ਹੈ, ਸਗੋਂ ਇਸ ਪੂਜਾ ਦੁਆਰਾ  ਭੋਲੇਨਾਥ ਦਾ ਆਸ਼ੀਰਵਾਦ ਵੀ ਪ੍ਰਾਪਤ ਹੁੰਦਾ ਹੈ।

ਇਹ ਵੀ ਪੜ੍ਹੋ : ਜਾਣੋ ਕਿੰਨੇ ਤਰ੍ਹਾਂ ਦੇ ਹੁੰਦੇ ਹਨ ਸ਼ਿਵਲਿੰਗ ਤੇ ਕਿਹੜੇ ਹਿੱਸੇ ਦਾ ਕੀ ਹੁੰਦਾ ਹੈ ਮਹੱਤਵ

ਜਾਣੋ ਕਿਸ ਦਿਨ ਮਨਾਇਆ ਜਾਵੇਗਾ ਨਾਗਪੰਚਮੀ ਦਾ ਤਿਉਹਾਰ?

ਹਿੰਦੂ ਕੈਲੰਡਰ ਅਨੁਸਾਰ ਨਾਗ ਪੰਚਮੀ ਦਾ ਤਿਉਹਾਰ ਹਰ ਸਾਲ ਸ਼ਰਵਣ ਮਹੀਨੇ ਦੇ ਸ਼ੁਕਲ ਪੱਖ ਦੇ ਪੰਜਵੇਂ ਦਿਨ ਮਨਾਇਆ ਜਾਂਦਾ ਹੈ। ਸਾਲ 2021 ਵਿੱਚ, ਇਹ ਪੰਚਮੀ ਤਿਥੀ ਵੀਰਵਾਰ, 12 ਅਗਸਤ ਨੂੰ ਦੁਪਹਿਰ 3:28 ਵਜੇ ਸ਼ੁਰੂ ਹੋਵੇਗੀ ਅਤੇ ਅਗਲੇ ਦਿਨ ਸ਼ੁੱਕਰਵਾਰ, 13 ਅਗਸਤ ਨੂੰ ਦੁਪਹਿਰ 1:44 ਵਜੇ ਸਮਾਪਤ ਹੋਵੇਗੀ। ਅਜਿਹੇ ਵਿੱਚ ਇਸ ਸਾਲ ਇਹ ਤਿਉਹਾਰ 13 ਅਗਸਤ ਨੂੰ ਹੀ ਮਨਾਇਆ ਜਾਵੇਗਾ। ਵੈਦਿਕ ਜੋਤਿਸ਼ ਵਿੱਚ, ਪੰਚਮੀ ਤਿਥੀ ਦਾ ਮਾਲਕ ਨਾਗ ਹੈ। ਇਸੇ ਲਈ ਇਸ ਦਿਨ ਖਾਸ ਕਰਕੇ ਨਾਗ ਦੇਵਤਾ ਦੀ ਪੂਜਾ ਕਰਨ ਦੀ ਮਾਨਤਾ  ਹੈ।

ਇਹ ਵੀ ਪੜ੍ਹੋ : ਸਾਉਣ ਮਹੀਨੇ ਦੇ ਸੋਮਵਾਰ ਵਰਤ 'ਚ ਸ਼ਿਵਲਿੰਗ 'ਤੇ ਚੜ੍ਹਾਓ ਇਹ ਚੀਜ਼ਾਂ, ਭੋਲੇ ਨਾਥ ਹੋਣਗੇ ਖ਼ੁਸ਼

ਨਾਗਪੰਚਮੀ ਦਾ ਧਾਰਮਿਕ ਮਹੱਤਵ

ਧਾਰਮਿਕ ਵਿਸ਼ਵਾਸਾਂ ਅਨੁਸਾਰ ਜੋ ਵੀ ਇਸ ਖਾਸ ਦਿਨ ਤੇ ਨਾਗਦੇਵਤਾ ਦੀ ਪੂਜਾ ਕਰਦਾ ਹੈ, ਉਹ ਆਪਣੀ ਕੁੰਡਲੀ ਵਿੱਚ ਮੌਜੂਦ ਰਾਹੁ ਅਤੇ ਕੇਤੂ ਨਾਲ ਸੰਬੰਧਤ ਹਰ ਪ੍ਰਕਾਰ ਦੇ ਦੋਸ਼ਾਂ ਤੋਂ ਮੁਕਤੀ ਪ੍ਰਾਪਤ ਕਰਦਾ ਹੈ। ਇਸ ਦੇ ਨਾਲ ਹੀ ਉਹ ਵਿਅਕਤੀ ਕਾਲ ਸਰਪ ਦੋਸ਼ ਤੋਂ ਵੀ ਛੁਟਕਾਰਾ ਪਾਉਣ ਵਿੱਚ ਵੀ ਸਫਲ ਹੁੰਦਾ ਹੈ। ਇਸ ਤੋਂ ਇਲਾਵਾ ਵੈਦਿਕ ਜੋਤਿਸ਼ ਵਿੱਚ ਵੀ ਸੱਪਾਂ ਦੇ ਡਰ ਅਤੇ ਸਰਪਦੋਸ਼ ਤੋਂ ਵਿਅਕਤੀ ਨੂੰ ਮੁਕਤ ਕਰਨ ਲਈ ਨਾਗ ਪੰਚਮੀ ਦੇ ਦਿਨ ਪੂਜਾ-ਪਾਠ ਕੀਤੇ ਜਾਂਦੇ ਹਨ।

ਇਹ ਵੀ ਪੜ੍ਹੋ : ਸਾਵਣ ਦੇ ਮਹੀਨੇ ਹਰੇ ਰੰਗ ਦੀਆਂ ਚੂੜੀਆਂ ਦੀ ਕੀ ਹੈ ਮਹੱਤਤਾ, ਜਾਣੋ ਇਸ ਦੇ ਪਿੱਛੇ ਦੀ ਵਜ੍ਹਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਆਪਣੇ ਕੁਮੈਂਟ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor Harinder Kaur