ਜਾਣੋਂ ਅੱਜ ਦੇ ਰਾਸ਼ੀਫਲ ''ਚ ਕੀ ਹੈ ਤੁਹਾਡੇ ਲਈ ਸਪੈਸ਼ਲ

5/31/2019 6:59:55 AM

ਮੇਖ- ਵਪਾਰਿਕ ਅਤੇ ਕੰਮਕਾਜ ਦੇ ਕੰਮਾਂ ਦੀ ਦਸ਼ਾ ਚੰਗੀ,ਯਤਨਾਂ ਪ੍ਰੋਗਰਾਮਾਂ ’ਚ ਕਦਮ ਬੜ੍ਹਤ ਵੱਲ, ਪਰ ਗਲੇ ’ਚ ਖਰਾਬੀ ਦਾ ਡਰ, ਇਸ ਲਈ ਸਾਵਧਾਨੀ ਰੱਖੋ।

ਬ੍ਰਿਖ- ਧਿਆਨ ਰੱਖੋ ਕਿ ਕੰਪਲੀਕੇਸ਼ਨ ਕਰਕੇ ਟਾਰਗੇਟ ਦੇ ਨੇੜੇ ਪਹੁੰਚਿਆ ਕੋਈ ਕੰਮ ਉਖੜ-ਵਿਗੜ ਨਾ ਜਾਵੇ, ਕੰਮਕਾਜੀ ਟ੍ਰਿਪ ’ਤੇ ਵੀ ਨਾ ਜਾਣਾ ਠੀਕ ਰਹੇਗਾ।

ਮਿਥੁਨ- ਸਿਤਾਰਾ ਧਨ ਲਾਭ ਲਈ ਚੰਗਾ, ਯਤਨ ਕਰਨ ’ਤੇ ਕਿਸੇ ਕਾਰੋਬਾਰੀ ਕੰਮ ’ਚੋਂ ਕੋਈ ਕੰਪਲੀਕੇਸ਼ਨ ਹਟੇਗੀ, ਜਨਰਲ ਤੌਰ ’ਤੇ ਆਪ ਹਰ ਪੱਖੋਂ ਪ੍ਰਭਾਵੀ ਰਹੋਗੇ।

ਕਰਕ- ਰਾਜ ਦਰਬਾਰ ਦੇ ਕੰਮਾਂ ’ਚ ਕਦਮ ਬੜ੍ਹਤ ਵਲ, ਅਫਸਰਾਂ ਦੇ ਲਚੀਲੇ ਅਤੇ ਸਾਫਟ ਰੁਖ ਕਰਕੇ ਕਿਸੇ ਸਰਕਾਰੀ ਕੰਮ ’ਚੋਂ ਕੋਈ ਬਾਧਾ ਹਟੇਗੀ।

ਸਿੰਘ- ਸਰੀਰ ’ਚ ਸੁਸਤੀ ਕਮਜ਼ੋਰੀ ਹਟੇਗੀ ਅਤੇ ਜਨਰਲ ਹਾਲਾਤ ਹੌਲੀ-ਹੌਲੀ ਬਿਹਤਰ ਬਣਨ ਲਗਣਗੇ, ਕੰਮਕਾਜੀ ਕੰਮਾਂ ’ਚ ਆਪ ਦੀ ਸਰਗਰਮੀ ਵਧੇਗੀ, ਸ਼ਤਰੂ ਕਮਜ਼ੋਰ।

ਕੰਨਿਆ- ਸਿਤਾਰਾ ਸਿਹਤ ਲਈ ਕਮਜ਼ੋਰ, ਇਸ ਲਈ ਖਾਣਾ-ਪੀਣਾ ਸੰਭਲ-ਸੰਭਾਲ ਕੇ ਕਰਨਾ ਚਾਹੀਦਾ ਹੈ, ਸਫਰ ਵੀ ਨਾ ਕਰੋ, ਕਿਉਂਿਕ ਉਹ ਟੈਨਸ਼ਨ-ਪ੍ਰੇਸ਼ਾਨੀ ਵਾਲਾ ਹੋ ਸਕਦਾ ਹੈ।

ਤੁਲਾ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਹਰ ਮਾਮਲੇ ਦੇ ਪ੍ਰਤੀ ਦੋਨੋਂ ਪਤੀ ਪਤਨੀ ਇਕ ਹੀ ਨਜ਼ਰ ਰੱਖਣਗੇ, ਹਰ ਕੋਈ ਆਪ ਦੀ ਮੰਝੀ ਹੋਈ ਦਲੀਲ ਵਲ ਧਿਆਨ ਦੇਵੇਗਾ।

ਬ੍ਰਿਸ਼ਚਕ- ਦੁਸ਼ਮਣਾਂ ਨੂੰ ਕਮਜ਼ੋਰ ਸਮਝਣ ਦੀ ਗਲਤੀ ਨਹੀਂ ਕਰਨੀ ਚਾਹੀਦੀ, ਕਿਉਂਕਿ ਉਹ ਆਪ ਨੂੰ ਨੁਕਸਾਨ ਪਹੁੰਚਾਉਣ ਲਈ ਹਰ ਗੇਮ ਖੇਲ ਸਕਦੇ ਹਨ। ਸਾਵਧਾਨੀ ਵਰਤੋ।

ਧਨ- ਜਨਰਲ ਸਿਤਾਰਾ ਹਰ ਮੋਰਚੇ ’ਤੇ ਆਪ ਨੂੰ ਹਾਵੀ-ਪ੍ਰਭਾਵੀ ਵਿਜਈ ਰੱਖੇਗਾ, ਉਦੇਸ਼ ਮਨੋਰਥ ਹੱਲ ਹੋਣਗੇ, ਮਨੋਬਲ ਦਬਦਬਾ ਬਣਿਆ ਰਹੇਗਾ।

ਮਕਰ- ਕੋਰਟ ਕਚਹਿਰੀ ਦੇ ਕਿਸੇ ਕੰਮ ਲਈ ਯਤਨ ਕਰਨ ’ਤੇ ਪਾਜ਼ੇਟਿਵ ਨਤੀਜਾ ਮਿਲਣ ਦੀ ਅਾਸ, ਅਫਸਰਾਂ ’ਤੇ ਆਪ ਦੀ ਪੈਠ, ਲਿਹਾਜ਼ਦਾਰੀ ਬਣੀ ਰਹੇਗੀ।

ਕੁੰਭ- ਸਿਤਾਰਾ ਵੱਡੇ ਲੋਕਾਂ ਨਾਲ ਮੇਲ-ਜੋਲ ਬਣਾਈ ਰੱਖਣ ਅਤੇ ਜਨਰਲ ਤੌਰ ’ਤੇ ਬਿਹਤਰ ਹਾਲਾਤ ਰੱਖਣ ਵਾਲਾ, ਮਾਣ-ਸਨਮਾਨ ਪ੍ਰਤੀਸ਼ਠਾ ਬਣੀ ਰਹੇਗੀ।

ਮੀਨ- ਕਾਰੋਬਾਰੀ ਕੰਮਾਂ ’ਚ ਲਾਭ, ਅਰਥ ਦਸ਼ਾ ਕੰਫਰਟੇਬਲ ਰਹੇਗੀ, ਯਤਨ ਕਰਨ ’ਤੇ ਕਿਸੇ ਕੰਮਕਾਜੀ ਪਲਾਨਿੰਗ ’ਚ ਥੋੜ੍ਹੀ ਬਹੁਤ ਪੇਸ਼ਕਦਮੀ ਹੋਵੇਗੀ।

31 ਮਈ 2019, ਸ਼ੁੱਕਰਵਾਰ ਜੇਠ ਵਦੀ ਤਿਥੀ ਦੁਆਦਸ਼ੀ (ਸ਼ਾਮ 5.17 ਤਕ)

ਸੂਰਜ ਨਿਕਲਣ ਸਮੇਂ ਗ੍ਰਹਿਆਂ ਦੀ ਸਥਿਤੀ

ਸੂਰਜ ਬ੍ਰਿਖ ’ਚ

ਚੰਦਰਮਾ ਮੇਖ ’ਚ

ਮੰਗਲ ਮਿਥੁਨ ’ਚ

ਬੁੱੱਧ ਬ੍ਰਿਖ ’ਚ

ਗੁਰੂ ਬ੍ਰਿਸ਼ਚਕ ’ਚ

ਸ਼ੁੱਕਰ ਮੇਖ ’ਚ

ਸ਼ਨੀ ਧਨ ’ਚ

ਰਾਹੂ ਮਿਥੁਨ ’ਚ

ਕੇਤੂ ਧਨ ’ਚ

ਬਿਕ੍ਰਮੀ ਸੰਮਤ : 2076, ਜੇਠ ਪ੍ਰਵਿਸ਼ਟੇ : 17, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 10 (ਜੇਠ), ਹਿਜਰੀ ਸਾਲ : 1440, ਮਹੀਨਾ : ਰਮਜ਼ਾਨ, ਤਰੀਕ : 25, ਸੂਰਜ ਉਦੈ ਸਵੇਰੇ : 5.28 ਵਜੇ, ਸੂਰਜ ਅਸਤ : ਸ਼ਾਮ 7.22 ਵਜੇ (ਜਲੰਧਰ ਟਾਈਮ), ਨਕਸ਼ੱਤਰ : ਅਸ਼ਵਨੀ (31 ਮਈ-1 ਜੂਨ ਮੱਧ ਰਾਤ 12.12 ਤੱਕ), ਯੋਗ :ਸੌਭਾਗਿਆ ( ਦੁਪਹਿਰ 1.54 ਤੱਕ)। ਚੰਦਰਮਾ : ਮੇਖ ਰਾਸ਼ੀ ’ਤੇ (ਪੂਰਾ ਦਿਨ-ਰਾਤ) 31 ਮਈ-1 ਜੂਨ ਮੱਧ ਰਾਤ 12.12 ਤੱਕ ਜੰਮੇ ਬੱਚੇ ਨੂੰ ਅਸ਼ਵਨੀ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਪੱਛਮ ਅਤੇ ਅਾਗਨੇਯ ਦਿਸ਼ਾ ਲਈ। ਰਾਹੂਕਾਲ :ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ :ਪ੍ਰਦੋਸ਼ ਵਰਤ, ਜਮਾਤੁਲ ਵਿਦਾ (ਮੁਸਲਿਮ)

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-85569-25460 'ਤੇ ਜ਼ਰੂਰ ਫੋਨ ਕਰੋ।


Bharat Thapa

Edited By Bharat Thapa