ਜਾਣੋ ਰਸੋਈ ਨਾਲ ਸਬੰਧਤ ਵਾਸਤੂ ਟਿਪਸ
11/25/2024 5:45:29 PM
ਨਵੀਂ ਦਿੱਲੀ- ਵਾਸਤੂ ਸ਼ਾਸਤਰ ਦੇ ਨਿਯਮਾਂ ਦੇ ਅਨੁਸਾਰ ਘਰ 'ਚ ਰਸੋਈ ਘਰ ਦੀ ਮੁੱਖ ਭੂਮਿਕਾ ਹੁੰਦੀ ਹੈ। ਰਸੋਈ ਲਈ ਘਰ ਦੀ ਦੱਖਣੀ-ਪੂਰਬ ਦਿਸ਼ਾ ਨੂੰ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਸ ਦਿਸ਼ਾ 'ਚ ਅੱਗ ਅਰਥਾਤ ਊਰਜਾ ਦਾ ਵਾਸ ਹੁੰਦਾ ਹੈ। ਇਸ ਦਿਸ਼ਾ ਦਾ ਸੁਵਾਮੀ ਗ੍ਰਹਿ ਸ਼ੁੱਕਰ ਹੁੰਦਾ ਹੈ। ਔਰਤਾਂ ਦਾ ਵੀ ਜ਼ਿਆਦਾਤਰ ਸਮਾਂ ਰਸੋਈ 'ਚ ਬੀਤਦਾ ਹੈ। ਘਰ ਦੀ ਰਸੋਈ 'ਚ ਵਾਸਤੂ ਦੋਸ਼ ਹੋਣ ਨਾਲ ਔਰਤਾਂ 'ਤੇ ਨਕਾਰਾਤਮਕਤ ਪ੍ਰਭਾਵ ਪੈਂਦਾ ਹੈ। ਵਾਸਤੂ ਸ਼ਾਸਤਰ ਦੇ ਨਿਯਮਾਂ ਅਨੁਸਾਰ ਭੁੱਲ ਕੇ ਵੀ ਘਰ ਦੀ ਦੱਖਣੀ-ਪੱਛਮੀ ਦਿਸ਼ਾ 'ਚ ਰਸੋਈ ਨਹੀਂ ਬਣਾਉਣੀ ਚਾਹੀਦੀ। ਅਜਿਹਾ ਕਰਨਾ ਘਰ 'ਚ ਲੋੜ ਤੋਂ ਜ਼ਿਆਦਾ ਖਰਚਿਆਂ ਨੂੰ ਵਧਾ ਸਕਦਾ ਹੈ। ਵਾਸਤੂ ਸ਼ਾਸਤਰ ਦੇ ਨਿਯਮਾਂ ਦੇ ਅਨੁਸਾਰ ਘਰ ਦੇ ਮੈਂਬਰਾਂ ਰੋਗ, ਹਾਦਸੇ, ਸੰਤਾਨ ਦੇ ਪ੍ਰਤੀ ਚਿੰਤਾ ਵਰਗੀਆਂ ਪਰੇਸ਼ਾਨੀਆਂ ਇਸ ਦਿਸ਼ਾ 'ਚ ਰਸੋਈ ਹੋਣ ਦੇ ਕਾਰਨ ਹੋ ਸਕਦੀਆਂ ਹਨ।
ਆਓ ਜਾਣਦੇ ਹਾਂ ਰਸੋਈ ਨਾਲ ਜੁੜੇ ਵਾਸਤੂ ਟਿਪਸ
1. ਰਸੋਈ 'ਚ ਗੈਸ ਦਾ ਚੁੱਲ੍ਹਾ ਰੱਖਣ ਲਈ ਪੱਥਰ ਦੀ ਸਲੈਬ ਪੂਰਬ ਅਤੇ ਉੱਤਰ ਦਿਸ਼ਾ ਵੱਲ ਬਣਾਉਣੀ ਚਾਹੀਦੀ ਹੈ। ਜਿਸ ਨਾਲ ਖਾਣਾ ਬਣਾਉਣ ਸਮੇਂ ਗ੍ਰਹਿਣੀ ਦਾ ਮੂੰਹ ਉੱਤਰ ਜਾਂ ਪੂਰਬ ਦਿਸ਼ਾ ਵੱਲ ਹੋਵੇ।
2. ਭਾਂਡੇ ਸਾਫ਼ ਕਰਨ ਲਈ ਸਿੰਕ ਦਾ ਈਸ਼ਾਨ ਕੋਨ ਭਾਵ ਉੱਤਰ ਪੂਰਬ ਦਿਸ਼ਾ 'ਚ ਵਿਵਸਥਿਤ ਹੋਣਾ ਸਭ ਤੋਂ ਸ਼ੁਭ ਮੰਨਿਆ ਜਾਂਦਾ ਹੈ।
3. ਰਸੋਈ ਘਰ 'ਚ ਪ੍ਰਕਾਸ਼ ਦੀ ਵਿਵਸਥਾ ਜਿਵੇਂ ਖਿੜਕੀ ਜਾਂ ਬਲਬ ਪੂਰਬ ਅਤੇ ਉੱਤਰ ਦਿਸ਼ਾ 'ਚ ਲਗਾਉਣਾ ਚਾਹੀਦਾ ਹੈ।
4. ਰਸੋਈ 'ਚ ਫਰਿੱਜ ਹਮੇਸ਼ਾ ਉੱਤਰ ਦਿਸ਼ਾ 'ਚ ਰੱਖਣਾ ਚਾਹੀਦਾ ਹੈ।
5. ਇੰਡਕਸ਼ਨ-ਮਾਈਕ੍ਰੋਵੇਵ ਆਦਿ ਹਮੇਸ਼ਾ ਦੱਖਣੀ ਪੂਰਬ ਦੇ ਕੋਨੇ 'ਚ ਰੱਖਿਆ ਜਾਣਾ ਚਾਹੀਦਾ ਹੈ।
6. ਰਸੋਈ 'ਚ ਵਰਤੀਆਂ ਜਾਣ ਵਾਲੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ਜਿਵੇਂ ਆਟਾ, ਚੌਲ, ਦਾਲ ਆਦਿ ਨੂੰ ਪੱਛਮ ਜਾਂ ਦੱਖਣ ਦਿਸ਼ਾ 'ਚ ਰੱਖਣਾ ਚਾਹੀਦਾ ਹੈ।
7. ਕਦੇ ਵੀ ਰਸੋਈ ਦੇ ਅੰਦਰ ਮੰਦਰ ਨਾ ਬਣਾਓ। ਇਸ ਕਾਰਨ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਖੂਨ ਸੰਬੰਧੀ ਬੀਮਾਰੀ ਵੀ ਹੋ ਸਕਦੀ ਹੈ।
8. ਰਸੋਈ ਅਤੇ ਬਾਥਰੂਮ ਕਦੇ ਵੀ ਇੱਕ ਸਿੱਧੀ ਲਾਈਨ 'ਚ ਨਹੀਂ ਹੋਣੇ ਚਾਹੀਦੇ। ਇਸ ਕਾਰਨ ਪਰਿਵਾਰ ਦੇ ਮੈਂਬਰਾਂ ਦੀ ਸਿਹਤ ਠੀਕ ਨਹੀਂ ਰਹਿੰਦੀ।
9. ਵਾਸਤੂ ਦੋਸ਼ ਨੂੰ ਦੂਰ ਕਰਨ ਲਈ ਰਸੋਈ ਦੇ ਦਰਵਾਜ਼ੇ 'ਤੇ ਲਾਲ ਰੰਗ ਦਾ ਕ੍ਰਿਸਟਲ ਲਗਾਉਣਾ ਚਾਹੀਦਾ ਹੈ।