ਜੁਲਾਈ ਮਹੀਨੇ 'ਚ ਆਉਣ ਵਾਲੇ ਵਰਤ ਅਤੇ ਤਿਉਹਾਰ ਜਾਣਨ ਲਈ ਪੜ੍ਹੋ ਇਹ ਖ਼ਬਰ
7/4/2023 1:39:21 PM
ਜਲੰਧਰ - ਹਰ ਸਾਲ ਦੇ ਹਰੇਕ ਮਹੀਨੇ ਵਰਤ ਅਤੇ ਤਿਉਹਾਰ ਆਉਂਦੇ ਹੀ ਰਹਿੰਦੇ ਹਨ। ਬਾਕੀ ਮਹੀਨਿਆਂ ਦੇ ਵਾਂਗ ਜੁਲਾਈ ਮਹੀਨੇ ਵਿਚ ਵੀ ਕਈ ਵਰਤ ਅਤੇ ਤਿਉਹਾਰ ਆ ਰਹੇ ਹਨ, ਜਿਹਨਾਂ ਦੇ ਬਾਰੇ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ...
4 ਜੁਲਾਈ : ਮੰਗਲਵਾਰ- ਪਹਿਲਾ (ਸ਼ੁੱਧ) ਸ਼ਰਾਵਣ (ਸਾਉਣ) ਕ੍ਰਿਸ਼ਨ ਪੱਖ ਸ਼ੁਰੂ, ਮੰਗਲਾ ਗੌਰੀ ਵਰਤ, ਹਿੰਡੋਲੇ ਉਤਸਵ ਸ਼ੁਰੂ (ਵ੍ਰਿਜ-ਮੰਡਲ)
6 ਜੁਲਾਈ : ਵੀਰਵਾਰ - ਸੰਕਟ ਨਾਸ਼ਕ ਸ਼੍ਰੀ ਗਣੇਸ਼ ਚੌਥ ਵਰਤ, ਚੰਦਰਮਾ ਰਾਤ 10 ਵੱਜ ਕੇ 22 ਮਿੰਟ 'ਤੇ ਪੰਚਕ ਸ਼ੁਰੂ, ਡਾ.ਸ਼ਯਾਮਾ ਪ੍ਰਸਾਦ ਮੁਖਰਜੀ ਜੀ ਦੀ ਜਯੰਤੀ।
7 ਜੁਲਾਈ : ਸ਼ੁੱਕਰਵਾਰ - ਨਾਗ ਪੰਚਮੀ (ਮਰੂਸਥਲ-ਰਾਜਸਥਾਨ ਅਤੇ ਬੰਗਾਲ 'ਚ)
9 ਜੁਲਾਈ : ਐਤਵਾਰ - ਮੇਲਾ ਤ੍ਰਿਮੌਨੀ (ਸਿਰਮੌਰ, ਹਿ. ਪ੍ਰ.)।
10 ਜੁਲਾਈ : ਸੋਮਵਾਰ - ਸਾਵਣ (ਸਾਉਣ) - ਸੋਮਵਾਰ ਵਰਤ, ਮਾਸਕ ਕਾਲ ਅਸ਼ਟਮੀ ਵਰਤ, ਸ਼ਾਮ 6 ਵੱਜ ਕੇ 59 ਮਿੰਟ 'ਤੇ ਪੰਚਕ ਸਮਾਪਤ, ਵਣ ਮਹਾਉਤਸਵ (ਹਿ. ਪ੍ਰ)।
11 ਜੁਲਾਈ : ਮੰਗਲਵਾਰ - ਸ਼੍ਰੀ ਮੰਗਲਾ ਗੌਰੀ ਵਰਤ, ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਜਨਮ (ਪ੍ਰਕਾਸ਼) ਉਤਸਵ।
13 ਜੁਲਾਈ : ਵੀਰਵਾਰ- ਕਾਮਿਕਾ ਇਕਾਦਸ਼ੀ ਵਰਤ, ਕਾਮਦਾ ਇਕਾਦਸ਼ੀ।
15 ਜੁਲਾਈ : ਸ਼ਨੀਵਾਰ - ਸ਼ਨੀ ਪ੍ਰਦੋਸ਼ ਵਰਤ, ਸ਼ਿਵ ਤਿਰੌਦਸ਼ੀ ਵਰਤ, ਸਾਵਣ ਸ਼ਿਵ ਰਾਤ੍ਰੀ (ਮਾਸਿਕ ਸ਼ਿਵਰਾਤ੍ਰੀ) ਵਰਤ, ਸ਼ਿਵ ਚੰਦਰ ਵਰਤ, ਸ਼੍ਰੀ ਸੰਗਮੇਸ਼ਵਰ ਮਹਾਦੇਵ ਅਰੂਣਏ-ਪਿਹੋਵਾ (ਹਰਿਆਣਾ) ਦੇ ਸ਼ਿਵ ਤਿਰੌਦਸ਼ੀ ਪਰਵ ਦੀ ਤਿਥੀ, ਮੇਲਾ ਸਾਵਣ ਸ਼ਿਵਰਾਤਰੀ (ਗਾਂਵ ਚਲਾਈ- ਸ਼ਿਵਪੁਨੀ ਰਾਜਗੜ੍ਹ (ਰਾਮਬਣ, ਜੰਮੂ ਕਸ਼ਮੀਰ)।
16 ਜੁਲਾਈ : ਐਤਵਾਰ - ਅੱਧੀ ਰਾਤ ਬਾਅਦ (17 ਜੁਲਾਈ ਸੂਰਜ ਉਦੇ ਤੋਂ ਪਹਿਲਾਂ) 5 ਵੱਜ ਕੇ 7 ਮਿੰਟ 'ਤੇ ਸੂਰਜ ਕਰਕ ਰਾਸ਼ੀ ਵਿੱਚ ਪ੍ਰਵੇਸ਼ ਕਰੇਗਾ, ਸੂਰਜ ਦੀ ਕਰਕ ਸੰਕ੍ਰਾਂਤੀ ਅਤੇ ਸਾਵਣ ਦਾ ਮਹੀਨੁਾ ਸ਼ੁਰੂ, ਸਾਵਣ ਸੰਗ੍ਹਾਂਦ ਦਾ ਪੁੰਨ ਸਮਾਂ ਅਗਲੇ ਦਿਨ ਦੁਪਹਿਰ ਤੱਕ ਹੈ, ਮੇਲਾ ਨਾਗਨੀ (ਨੂਰਪੁਰ) ਅਤੇ ਮੇਲਾ ਧਾਟਾ ਗੋਸ਼ੱਯਨ (ਮੰਡੀ) ਹਿ.ਪ੍ਰ., ਮੇਲਾ ਸ਼੍ਰੀ ਨੀਲਕੰਠ ਮਹਾਦੇਵ (ਸ਼ਕਸ਼ਮਨ ਝੂਲਾ-ਰਿਸ਼ੀਕੇਸ਼) ਉੱਤਰਾਖੰਡ ਸ਼ੁਰੂ।
17 ਜੁਲਾਈ : ਸੋਮਵਾਰ - ਇਸ਼ਨਾਨ ਦਾਨ ਆਦਿ ਦੀ ਸਾਵਣ ਦੀ ਮੱਸਿਆ, ਸੋਮਵਤੀ ਅਮਾਵਾਸ, ਹਰਿਆਲੀ ਅਮਾਵਸ, ਸਾਵਣ ਸੋਮਵਾਰ ਵਰਤ, ਮਨਸਾ ਪੂਜਾ (ਬੰਗਾਲ) ਸ਼ੁਰੂ, ਮੇਲਾ ਪ੍ਰਯਾਗਰਾਜ-ਹਰਿਦੁਆਰ ਆਦਿ ਤੀਰਥ ਇਸ਼ਨਾਨ ਮਹਾਤਮਯਾ।
18 ਜੁਲਾਈ : ਬੁੱਧਵਾਰ- ਸ਼੍ਰਾਵਣ (ਅਧਿੱਕ) ਪਹਿਲਾ ਅਸ਼ੁੱਧ ਪੁਰਸ਼ੋਤਮ (ਮਲ) ਮਾਸ ਸਾਵਣ ਸ਼ੁਕਲ ਪੱਖ ਸ਼ੁਰੂ, ਲੌਂਦ ਦਾ ਮਹੀਨਾ ਪੁਰਸ਼ੋਤਮ ਮਾਸ 18 ਜੁਲਾਈ 16 ਅਗਸਤ ਤੱਕ ਹੈ।
19 ਜੁਲਾਈ : ਬੁੱਧਵਾਰ - ਚੰਦ ਦਰਸ਼ਨ
20 ਜੁਲਾਈ : ਵੀਰਵਾਰ - ਮੁਸਲਮਾਨੀ ਮਹੀਨਾ ਮੁਹੱਰਮ ਅਤੇ ਹਿਜਰੀ ਸੰਨ 1445 ਸ਼ੁਰੂ।
21 ਜੁਲਾਈ : ਸ਼ੁੱਕਰਵਾਰ - ਸਿਧੀ ਵਿਣਾਇਕ ਸ਼੍ਰੀ ਗਣੇਸ਼ ਚੌਥ ਵਰਤ।
23 ਜੁਲਾਈ : ਐਤਵਾਰ - ਸੂਰਜ ‘ਸਾਇਣ ਸਿੰਘ ਰਾਸ਼ੀ 'ਚ ਪ੍ਰਵੇਸ਼ ਕਰੇਗਾ, ਰਾਸ਼ਟਰੀ ਮਹੀਨਾ ਸਾਵਣ ਸ਼ੁਰੂ, ਬਾਲ ਗੰਗਾਧਰ ਤਿਲਕ ਜੀ ਦੀ ਅਤੇ ਸ਼੍ਰੀ ਚੰਦਰਸ਼ੇਖਰ ਆਜ਼ਾਦ ਜੀ ਦੀ ਜਯੰਤੀ, ਮੇਲਾ ਮਿਜਰ ਚੰਬਾ (ਹਿ.ਪ੍ਰ.) ਸ਼ੁਰੂ।
24 ਜੁਲਾਈ : ਸੋਮਵਾਰ - ਸਾਵਣ ਸੋਮਵਾਰ ਵਰਤ
26 ਜੁਲਾਈ : ਬੁੱਧਵਾਰ - ਸ਼੍ਰੀ ਦੁਰਗਾ ਅਸ਼ਟਮੀ ਵਰਤ, ਬੁੱਧ ਅਸ਼ਟਮੀ ਵਰਤ।
29 ਜੁਲਾਈ : ਸ਼ਨੀਵਾਰ - ਪੁਰਸ਼ੋਟਮ ਇਕਾਦਸ਼ੀ ਵਰਤ, ਕਮਲਾ ਇਕਾਦਸ਼ੀ ਵਰਤ, ਮੁਹੱਰਮ ਤਾਜ਼ੀਆ (ਮੁਸਲਮਾਨੀ ਤਿਉਹਾਰ)
30 ਜੁਲਾਈ : ਐਤਵਾਰ - ਪ੍ਰਦੋਸ਼ ਵਰਤ ਸ਼ਿਵ ਤਿਰੌਦਸ਼ੀ ਵਰਤ, ਗਾੜ੍ਹਾ ਗੋਸ਼ੱਯਨ ਮੇਲਾ ਮੰਡੀ (ਹਿ.ਪ੍ਰ.)
31 ਜੁਲਾਈ : ਸੋਮਵਾਰ - ਸਾਵਣ ਸੋਮਵਾਰ ਵਰਤ, ਸ਼ਹੀਦੀ ਦਿਵਸ ਸਰਦਾਰ ਊਧਮ ਸਿੰਘ ਜੀ ਸ਼ਹੀਦ, ਮੁਨਸ਼ੀ ਪ੍ਰੇਮ ਚੰਦ ਜੀ ਦਾ ਜਨਮ ਦਿਨ।
ਪੰਡਿਤ ਕੁਲਦੀਪ ਸ਼ਰਮਾ