ਜਾਣੋ ਕਿਵੇਂ ਹੁੰਦੀ ਹੈ ਸ਼ਸਤਰ ਪੂਜਾ ਤੇ ਕੀ ਹੈ ਸ਼ੁੱਭ ਮਹੂਰਤ

10/11/2024 6:28:47 PM

ਵੈੱਬ ਡੈਸਕ : ਵਿਜੈਦਸ਼ਮੀ ਜਾਂ ਦੁਸਹਿਰਾ ਦੁਰਗਾ ਪੂਜਾ ਦਾ 10ਵਾਂ ਅਤੇ ਆਖਰੀ ਦਿਨ ਹੈ। ਇਸ ਸਾਲ ਇਹ 12 ਅਕਤੂਬਰ ਭਾਵ ਸ਼ਨੀਵਾਰ ਨੂੰ ਮਨਾਇਆ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਪੂਰੇ ਭਾਰਤ ਵਿਚ ਇਸ ਸ਼ੁੱਭ ਦਿਨ ਨੂੰ ਲੈ ਕੇ ਕਈ ਮਾਨਤਾਵਾਂ ਹਨ। ਜਿਨ੍ਹਾਂ ਵਿਚੋਂ ਸਭ ਤੋਂ ਵੱਧ ਪ੍ਰਸਿੱਧ ਹੈ ਕਿ ਦਸ਼ਮੀ ਵਾਲੇ ਦਿਨ ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਨੇ ਦਸ ਸਿਰਾਂ ਵਾਲੇ ਰਾਵਣ ਨੂੰ ਮਾਰਿਆ ਸੀ। ਇਸ ਲਈ ਦੁਸਹਿਰੇ ਵਾਲੇ ਦਿਨ ਰਾਵਣ ਦਾ ਪੁਤਲਾ ਫੂਕਿਆ ਜਾਂਦਾ ਹੈ। ਵਿਜੈਦਸ਼ਮੀ ਇਕ ਸਦੀਵੀਂ ਵਾਅਦਾ ਹੈ ਕਿ ਚੰਗਿਆਈ ਹਮੇਸ਼ਾ ਬੁਰਾਈ ਨੂੰ ਹਰਾਵੇਗੀ। ਅਜਿਹੇ 'ਚ ਆਓ ਜਾਣਦੇ ਹਾਂ ਕਿ ਇਸ ਸਾਲ ਦੁਸਹਿਰਾ ਪੂਜਾ, ਰਾਵਣ ਦਹਿਣ ਅਤੇ ਸ਼ਸਤਰ ਪੂਜਾ ਦਾ ਸ਼ੁੱਭ ਸਮਾਂ ਕੀ ਹੈ।

ਇਹ ਵੀ ਪੜ੍ਹੋ- ਜੇਬ 'ਚ ਨਹੀਂ ਟਿਕ ਰਿਹੈ ਪੈਸਾ ਤਾਂ ਇਸ ਦੁਸਹਿਰੇ 'ਤੇ ਕਰੋ ਇਹ ਖ਼ਾਸ ਉਪਾਅ
ਸ਼ਸਤਰ ਪੂਜਾ ਦਾ ਸ਼ੁੱਭ ਮਹੂਰਤ
ਦੁਸਹਿਰੇ ਵਾਲੇ ਦਿਨ ਸ਼ਸਤਰ ਪੂਜਾ ਕਰਨ ਦਾ ਸ਼ੁੱਭ ਮਹੂਰਤ ਦੁਪਹਿਰ 2:03 ਤੋਂ 2:49 ਵਜੇ ਤੱਕ ਹੋਵੇਗਾ। ਇਸ ਦੇ ਮੁਤਾਬਕ ਇਸ ਸਾਲ ਤੁਹਾਨੂੰ ਪੂਜਾ ਲਈ 46 ਮਿੰਟ ਦਾ ਸਮਾਂ ਮਿਲੇਗਾ।
ਰਾਵਣ ਦਹਿਨ 2024 ਦਾ ਸ਼ੁੱਭ ਮਹੂਰਤ
ਹਿੰਦੂ ਮਾਨਤਾਵਾਂ ਅਨੁਸਾਰ ਰਾਵਣ ਦਹਿਨ ਪ੍ਰਦੋਸ਼ ਕਾਲ ਦੌਰਾਨ ਕੀਤਾ ਜਾਂਦਾ ਹੈ। ਪੰਚਾਂਗ ਅਨੁਸਾਰ 12 ਅਕਤੂਬਰ ਨੂੰ ਰਾਵਣ ਦਹਿਨ ਦਾ ਸ਼ੁੱਭ ਮਹੂਰਤ ਸ਼ਾਮ 5:53 ਤੋਂ 7:27 ਤੱਕ ਹੋਵੇਗਾ।
ਦੁਸਹਿਰਾ ਪੂਜਾ ਦਾ ਸ਼ੁੱਭ ਮਹੂਰਤ
ਪੰਚਾਂਗ ਅਨੁਸਾਰ ਦੁਸਹਿਰਾ ਪੂਜਾ ਦਾ ਸ਼ੁੱਭ ਮਹੂਰਤ ਦੁਪਹਿਰ 2:03 ਤੋਂ 2:49 ਵਜੇ ਤੱਕ ਰਹੇਗਾ।

ਇਹ ਵੀ ਪੜ੍ਹੋ- ਬੁਰਾਈ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ 'ਦੁਸਹਿਰਾ’ ਦਾ ਤਿਉਹਾਰ
ਪੂਜਾ ਵਿਧੀ
1- ਦੁਸਹਿਰੇ ਵਾਲੇ ਦਿਨ ਸਵੇਰੇ ਉੱਠ ਕੇ ਇਸ਼ਨਾਨ ਕਰੋ ਅਤੇ ਫਿਰ ਸਾਫ਼ ਕੱਪੜੇ ਪਹਿਨੋ।
2- ਫਿਰ ਕਣਕ ਜਾਂ ਚੂਨੇ ਨਾਲ ਦੁਸਹਿਰੇ ਦੀ ਮੂਰਤੀ ਬਣਾਓ।
3- ਗਾਂ ਦੇ ਗੋਹੇ ਨਾਲ 9 ਗੋਲੇ ਅਤੇ 2 ਕਟੋਰੀਆਂ ਬਣਾਓ, ਇਕ ਕਟੋਰੀ ਵਿਚ ਸਿੱਕੇ ਰੱਖੋ ਅਤੇ ਦੂਜੀ ਕਟੋਰੀ ਵਿਚ ਮੌਲੀ,ਚੌਲ,ਜੌਂ ਅਤੇ ਫਲ ਰੱਖੋ।
4- ਇਸ ਤੋਂ ਬਾਅਦ ਮੂਰਤੀ ਨੂੰ ਕੇਲੇ, ਜੌਂ, ਗੁੜ ਅਤੇ ਮੂਲੀ ਚੜ੍ਹਾਓ।
5- ਇਸ ਦਿਨ ਦਾਨ ਜ਼ਰੂਰ ਕਰੋ ਅਤੇ ਗਰੀਬਾਂ ਨੂੰ ਭੋਜਨ ਕਰਵਾਓ।
6- ਪੂਜਾ ਖਤਮ ਹੋਣ ਤੋਂ ਬਾਅਦ ਬਜ਼ੁਰਗਾਂ ਦੇ ਪੈਰ ਛੂਹ ਕੇ ਆਸ਼ੀਰਵਾਦ ਲਓ।
ਦੁਸਹਿਰੇ 'ਤੇ ਨੀਲਕੰਠ ਪੰਛੀ ਬਾਰੇ ਕੀ ਹੈ ਮਾਨਤਾ?
ਅਜਿਹਾ ਮੰਨਿਆ ਜਾਂਦਾ ਹੈ ਕਿ ਦੁਸਹਿਰੇ ਵਾਲੇ ਦਿਨ ਨੀਲਕੰਠ ਪੰਛੀ ਦੇ ਦਰਸ਼ਨ ਕਰਨ ਨਾਲ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਦਰਅਸਲ, ਨੀਲਕੰਠ ਪੰਛੀ ਨੂੰ ਭਗਵਾਨ ਦਾ ਪ੍ਰਤੀਨਿਧ ਮੰਨਿਆ ਜਾਂਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


Aarti dhillon

Content Editor Aarti dhillon