ਦੁਸਹਿਰਾ ਸਣੇ ਅਕਤੂਬਰ ਮਹੀਨੇ ਆ ਰਹੇ ਹਨ ਇਹ ਵਰਤ ਤੇ ਤਿਉਹਾਰ
9/30/2023 12:30:45 PM
ਜਲੰਧਰ - ਹਰ ਸਾਲ ਹਰੇਕ ਮਹੀਨੇ ਕੋਈ ਨਾ ਕਈ ਵਰਤ ਅਤੇ ਤਿਉਹਾਰ ਆਉਂਦਾ ਹੀ ਰਹਿੰਦਾ ਹੈ। ਬਾਕੀ ਮਹੀਨਿਆਂ ਵਾਂਗ ਅਕਤੂਬਰ ਦੇ ਮਹੀਨੇ ਵਿੱਚ ਵੀ ਕਈ ਖ਼ਾਸ ਵਰਤ ਅਤੇ ਤਿਉਹਾਰ ਆ ਰਹੇ ਹਨ। ਇਸ ਮਹੀਨੇ ਸਰਾਧ, ਨਰਾਤੇ, ਦੁਸਹਿਰਾ ਸਣੇ ਹੋਰ ਕਿਹੜੇ ਖ਼ਾਸ ਦਿਨ ਆ ਰਹੇ ਹਨ, ਦੇ ਬਾਰੇ ਅੱਜ ਅਸੀਂ ਤੁਹਾਨੂੰ ਵਿਸਥਾਰ ਨਾਲ ਦੱਸਾਂਗੇ....
1 ਅਕਤੂਬਰ : ਐਤਵਾਰ :- ਤੀਜ ਤਿਥੀ ਦਾ ਸਰਾਧ।
2 ਅਕਤੂਬਰ : ਸੋਮਵਾਰ :- ਸੰਕਟ ਨਾਸ਼ਕ ਸ਼੍ਰੀ ਗਣੇਸ਼ ਚੌਥ ਵਰਤ, ਚੰਦ੍ਰਮਾ ਰਾਤ 8 ਵੱਜ ਕੇ 20 ਮਿੰਟ ’ਤੇ ਉਦੈ ਹੋਵੇਗਾ, ਸ਼੍ਰੀ ਲਾਲ ਬਹਾਦੁਰ ਸ਼ਾਸਤਰੀ ਜੀ ਦਾ ਜਨਮ ਦਿਵਸ, ਚੌਥ ਤਿਥੀ ਅਤੇ ਭਰਨੀ ਦਾ ਸਰਾਧ, ਮਹਾਤਮਾ ਗਾਂਧੀ ਜੀ ਦੀ ਜਯੰਤੀ।
3 ਅਕਤੂਬਰ : ਮੰਗਲਵਾਰ :- ਪੰਚਮੀ ਤਿਥੀ ਦਾ ਸਰਾਧ, ਈਦ-ਏ-ਮੌਲਾਦ (ਮੁਸਲਮਾਨੀ ਪਰਵ)।
4 ਅਕਤੂਬਰ : ਬੁੱਧਵਾਰ :- ਚੰਦ੍ਰ ਛੱਟ ਵਰਤ, ਛੱਟ ਤਿਥੀ ਦਾ ਸਰਾਧ।
5 ਅਕਤੂਬਰ : ਵੀਰਵਾਰ :- ਮਹਾਲਕਸ਼ਮੀ ਵਰਤ ਸਮਾਪਤ, ਸਪਤਮੀਂ ਤਿੱਥੀ ਦਾ ਸਰਾਧ।
6 ਅਕਤੂਬਰ : ਸ਼ੁੱਕਰਵਾਰ :- ਮਾਸਿਕ ਕਾਲਅਸ਼ਟਮੀ ਵਰਤ, ਸ਼੍ਰੀ ਮਹਾਲਕਸ਼ਮੀਂ ਵਰਤ ਸਮਾਪਤ (ਅਸ਼ਟਮੀ ਤਿਥੀ), ਅਸ਼ਟਮੀ ਤਿਥੀ ਦਾ ਸਰਾਧ।
7 ਅਕਤੂਬਰ : ਸ਼ਨੀਵਾਰ :- ਮਾਤ੍ਰੀ ਨੌਮੀਂ ਤਿਥੀ ਦਾ ਸਰਾਧ।
8 ਅਕਤੂਬਰ : ਐਤਵਾਰ :- ਦਸ਼ਮੀਂ ਤਿਥੀ ਦਾ ਸਰਾਧ।
9 ਅਕਤੂਬਰ : ਸੋਮਵਾਰ :- ਇਕਾਦਸ਼ੀ ਤਿਥੀ ਦਾ ਸਰਾਧ, ਪਹਿਲੀ ਪਾਤਿਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜੋਤੀ ਜੋਤ ਸਮਾਏ ਦਿਵਸ।
10 ਅਕਤੂਬਰ : ਮੰਗਲਵਾਰ :- ਇੰਦਰਾ ਇਕਾਦਸ਼ੀ ਵਰਤ, ਮਘਾ ਦਾ ਸਰਾਧ।
11 ਅਕਤੂਬਰ : ਬੁੱਧਵਾਰ :- ਦੁਆਦਸ਼ੀ ਤਿਥੀ ਦਾ ਸਰਾਧ, ਸੰਨਿਆਸੀਆਂ ਦਾ ਸਰਾਧ।
12 ਅਕਤੂਬਰ : ਵੀਰਵਾਰ :- ਪ੍ਰਦੋਸ਼ ਵਰਤ, ਸ਼ਿਵ ਤਿਰੌਦਸ਼ੀ ਵਰਤ, ਮਾਸਿਕ ਸ਼ਿਵਰਾਤ੍ਰੀ (ਸ਼ਿਵਚੌਦਸ਼ ਵਰਤ), ਤਿਰੌਦਸੀ ਤਿਥੀ ਦਾ ਸਰਾਧ।
13 ਅਕਤੂਬਰ : ਸ਼ੁਕਰਵਾਰ :- ਜਲ-ਅੱਗ-ਜ਼ਹਿਰ-ਦੁਰਘਟਨਾ-ਹਥਿਆਰ ਆਦਿ ਨਾਲ ਮ੍ਰਿਤਕਾਂ ਦਾ ਸਰਾਧ, ਛੋਟੀ ਆਯੂ ਵਿੱਚ ਮ੍ਰਿਤਕਾਂ ਦਾ ਸਰਾਧ, ਮੇਲਾ ਸ਼੍ਰੀ ਆਸ਼ਾਪਤੀ ਯਾਤਰਾ (ਜੰਮੂ-ਕਸ਼ਮੀਰ)। 14 ਅਕਤੂਬਰ : ਸ਼ਨੀਵਾਰ :- ਇਸ਼ਨਾਨ-ਦਾਨ ਆਦਿ ਦੀ ਅੱਸੂ ਦੀ ਮੱਸਿਆ, ਸ਼ਨਿਚਰੀ (ਸ਼ਨੀਵਾਰ ਦੀ) ਮੱਸਿਆ, ਮੇਲਾ ਮਾਤਾ ਸ਼੍ਰੀ ਆਸ਼ਾਪਤੀ ਜੀ-ਮਾਰਤੰਡ (ਜੰਮੂ-ਕਸ਼ਮੀਰ), ਚੌਦਸ਼ ਅਤੇ ਮੱਸਿਆ ਤਿਥੀ ਦਾ ਸਰਾਧ, ਸਰਵਪਿੱਤ੍ਰ (ਸਭ ਪਿਤਰਾਂ) ਦਾ ਅਤੇ ਜਿਨ੍ਹਾਂ ਦੀ ਤਿਥੀ ਦਾ ਪਤਾ ਨਹੀਂ, ਉਨ੍ਹਾਂ ਦਾ ਸਰਾਧ, ਪਿਤਰ ਵਿਸਰਜਨ, ਸਰਾਧ ਪੱਖ (ਪਿਤਰ ਪੱਖ) ਸਮਾਪਤ, ਸਰਾਧ ਦੀ ਮੱਸਿਆ।
15 ਅਕਤੂਬਰ : ਐਤਵਾਰ :- ਅੱਸੂ ਦੇ ਸ਼ਰਦ ਨਰਾਤੇ ਸ਼ੁਰੂ, ਅੱਸੂ ਸ਼ੁਕਲ ਪੱਖ ਸ਼ੁਰੂ, ਘਟ (ਕਲਸ਼) ਸਥਾਪਨ, ਸ਼੍ਰੀ ਰਾਮਾਇਣ ਕਥਾ-ਯੱਗਿਆ ਅਤੇ ਮੇਲਾ ਸ਼੍ਰੀ ਰਾਮ ਲੀਲਾ ਅਤੇ ਸ਼੍ਰੀ ਦੁਰਗਾ ਪੂਜਾ ਸ਼ੁਰੂ, ਮੇਲਾ ਮਾਤਾ ਸ਼੍ਰੀ ਜਵਾਲਾਮੁਖੀ ਜੀ, ਸ਼੍ਰੀ ਬਗਲਾਮੁਖੀ ਮਾਤਾ ਅਤੇ ਮਾਤਾ ਸ਼੍ਰੀ ਚਾਮੁੰਡਾ ਦੇਵੀ ਜੀ, ਕਾਂਗੜਾ (ਹਿ.ਪ੍ਰ.) ਸ਼ੁਰੂ, ਮੇਲਾ ਮਾਤਾ ਸ਼੍ਰੀ ਆਸ਼ਾਪੁਰਨੀ ਜੀ (ਪਠਾਨਕੋਟ, ਪੰਜਾਬ) ਸ਼ੁਰੂ, ਨਾਨਾ-ਨਾਨੀ ਦਾ ਸ਼ਰਾਧ, ਮਹਾਰਾਜਾ ਅਗ੍ਰਸੇਨ ਜੀ ਦੀ ਜਯੰਤੀ, ਮੇਲਾ ਮਾਤਾ ਸ਼੍ਰੀ ਮਨਸਾ ਦੇਵੀ ਜੀ (ਪੰਚਕੂਲਾ, ਚੰਡੀਗੜ੍ਹ)।
16 ਅਕਤੂਬਰ : ਸੋਮਵਾਰ :- ਚੰਦ੍ਰ ਦਰਸ਼ਨ।
17 ਅਕਤੂਬਰ :- ਅਕਾਸ਼ਦੀਪ ਦਾਨ ਸ਼ੁਰੂ, ਅੱਧੀ ਰਾਤ ਬਾਅਦ 1 ਵੱਜ ਕੇ 29 ਮਿੰਟ ’ਤੇ ਸੂਰਜ ਤੁਲਾ ਰਾਸ਼ੀ ਵਿੱਚ ਪ੍ਰਵੇਸ਼ ਕਰੇਗਾ, ਸੂਰਜ ਦੀ ਤੁਲਾ ਸੰਕ੍ਰਾਂਤੀ ਦਾ ਪੁੰਨ ਸਮਾਂ ਅਗਲੇ ਦਿਨ ਸਵੇਰੇ 7 ਵੱਜ ਕੇ 53 ਮਿੰਟ ਤੱਕ ਹੈ, ਮੁਸਲਿਮ ਮਹੀਨਾ ਰੱਬੀ-ਉਲਸਾਨੀ ਸ਼ੁਰੂ।
18 ਅਕਤੂਬਰ : ਬੁੱਧਵਾਰ :- ਸਿਧੀ ਵਿਣਾਇਕ ਸ਼੍ਰੀ ਗਣੇਸ਼ ਚੱਤੁਰਥੀ ਵਰਤ, ਪਰਵਤ ਮੇਲਾ (ਸੰਡੀ, ਹਿ.ਪ੍ਰ.)।
20 ਅਕਤੂਬਰ : ਸ਼ੁੱਕਰਵਾਰ :- ਸ਼੍ਰੀ ਸਰਸਵਤੀ ਦੇਵੀ ਜੀ ਦਾ ਆਵਾਹਨ।
21 ਅਕਤੂਬਰ : ਸ਼ਨੀਵਾਰ :- ਮਾਤਾ ਸ਼੍ਰੀ ਸਰਸਵਤੀ ਦੇਵੀ ਜੀ ਦਾ ਪੂਜਨ, ਮਾਤਾ ਸ਼੍ਰੀ ਭੱਦ੍ਰਕਾਲੀ ਜੀ ਦੀ ਜਯੰਤੀ।
22 ਅਕਤੂਬਰ : ਐਤਵਾਰ :- ਸ਼੍ਰੀ ਦੁਰਗਾ ਅਸ਼ਟਮੀ ਵਰਤ, ਸ਼੍ਰੀ ਮਹਾ ਅਸ਼ਟਮੀ, ਮਾਤਾ ਸ਼੍ਰੀ ਸਰਸਵਤੀ ਦੇਵੀ ਜੀ ਦੇ ਨਿਮਿਤ ਬਲੀਦਾਨ ਅਤੇ ਵਿਸਰਜਨ, ਸਵਾਮੀ ਸ਼੍ਰੀ ਰਾਮ ਤੀਰਥ ਜੀ ਦੀ ਜਯੰਤੀ, ਮੇਲਾ ਮਾਤਾ ਸ਼੍ਰੀ ਜਵਾਲਾਮੁਖੀ ਜੀ, ਸ਼੍ਰੀ ਬਗਲਾਮੁਖੀ ਮਾਤਾ ਜੀ, ਸ਼੍ਰੀ ਚਾਮੁੰਡਾ ਦੇਵੀ ਜੀ, ਮੱਛ-ਭਵਨ ਮਾਤਾ ਸ਼੍ਰੀ ਸ਼ੀਤਲਾ ਮਾਤਾ ਜੀ ਅਤੇ ਮੇਲਾ ਮਾਤਾ ਸ਼੍ਰੀ ਤਾਰਾ ਦੇਵੀ ਜੀ (ਸ਼ਿਮਲਾ ਹਿਮਾਚਲ ਪ੍ਰਦੇਸ਼), ਕੰਜਕ ਪੂਜਨ।
23 ਅਕਤੂਬਰ : ਸੋਮਵਾਰ :- ਸ਼੍ਰੀ ਦੁਰਗਾ ਨੌਮੀ, ਮਹਾ ਨੌਮੀ, ਅੱਸੂ ਦੇ (ਸ਼ਰਦ) ਨੌਰਾਤੇ ਸਮਾਪਤ, ਸੂਰਜ ‘ਸਾਇਣ’ ਬਿ੍ਰਸ਼ਚਿਕ ਰਾਸ਼ੀ ਵਿੱਚ ਪ੍ਰਵੇਸ਼ ਕਰੇਗਾ, ਹੇਮੰਤ ਰੁੱਤ ਸ਼ੁਰੂ, ਅੱਧੀ ਰਾਤ ਬਾਅਦ 4 ਵੱਜ ਕੇ 23 ਮਿੰਟ ’ਤੇ ਪੰਚਕ ਸ਼ੁਰੂ, ਰਾਸ਼ਟਰੀ ਮਹੀਨਾ ਕੱਤਕ ਸ਼ੁਰੂ, ਕੰਜਕ ਪੂਜਨ।
24 ਅਕਤੂਬਰ : ਮੰਗਲਵਾਰ :- ਮੇਲਾ ਦੁਸਹਿਰਾ, ਆਯੁੱਧ ਪੂਜਾ, ਸ਼ਸਤ੍ਰ ਪੂਜਾ, ਮੀਮਾ ਉੱਲਘਣ, ਸ਼੍ਰੀ ਬੌਧ ਅਵਤਾਰ, ਅਪਰਾਜਿਤਾ ਪੂਜਾ, ਰਾਵਣਦਾਹ, ਨੀਲਕੰਠ ਦਰਸ਼ਨ, ਸੁਵਾਮੀ ਸ਼੍ਰੀ ਮਾਧਵ ਅਚਾਰੀਆ ਜੀ ਦੀ ਜਯੰਤੀ, ਮੇਲਾ ਦੁਸਹਿਰਾ ਸ਼ੁਰੂ ਕੁੱਲੂ (ਹਿ.ਪ੍ਰ.) ਨਰਾਤੇ ਵਰਤ ਦਾ ਪਾਰਨ।
27 ਅਕਤੂਬਰ : ਸ਼ੁੱਕਰਵਾਰ :- ਸ਼੍ਰੀ ਵਾਰਾਹ ਚੌਕਸ਼, ਮੇਲਾ ਸ਼੍ਰੀ ਸ਼ਾਕੰਭਰੀ ਦੇਵੀ ਜੀ (ਉੱਤਰ-ਪ੍ਰਦੇਸ਼), 11 ਵੀਂ ਸ਼ਰੀਫ (ਮੁਸਲਿਮ) ਪਰਵ।
28 ਅਕਤੂਬਰ : ਸ਼ਨੀਵਾਰ :- ਸ਼੍ਰੀ ਸਤਿ ਨਾਰਾਇਣ ਵਰਤ, ਇਸ਼ਨਾਨ ਦਾਨ ਆਦਿ ਦੀ ਅੱਸੂ ਦੀ ਪੂਰਨਮਾਸ਼ੀ, ਮਹਾਰਿਸ਼ੀ ਸ਼੍ਰੀ ਵਾਲਮੀਕਿ ਜੀ ਦੀ ਜਯੰਤੀ, ਸ਼ਰਦ (ਸ਼ਰਤ) ਪੂਰਨਮਾਸ਼ੀ, ਮਹਾਰਾਸ ਪੂਰਨਮਾਸ਼ੀ, ਸ਼੍ਰੀ ਲਕਸ਼ਮੀ-ਇੰਦਰ-ਕੁਬੇਰ ਪੂਜਾ, ਖੰਡਗ੍ਰਾਮ ਚੰਦ੍ਰਗ੍ਰਹਿਣ ਜੋ ਸਾਰੇ ਭਾਰਤ ਵਿੱਚ ਵਿਖਾਈ ਦੇਵੇਗਾ, 1 ਘੰਟਾ 19 ਮਿੰਟ ਦਾ ਇਹ ਗ੍ਰਹਿਣ-ਅੱਧੀ ਰਾਤ ਨੂੰ 1 ਵੱਜ ਕੇ 5 ਮਿੰਟ ’ਤੇ ਸ਼ੁਰੂ ਹੋ ਕੇ ਅੱਧੀ ਰਾਤ ਨੂੰ 2 ਵੱਜ ਕੇ 24 ਮਿੰਟ ’ਤੇ ਸਮਾਪਤ ਹੋਵੇਗਾ, ਇਸ ਗ੍ਰਹਿਣ ਦਾ ਸੂਤਕ ਸ਼ਾਮ 4 ਵੱਜ ਕੇ 5 ਮਿੰਟ ’ਤੇ ਸ਼ੁਰੂ ਹੋ ਜਾਵੇਗਾ, ਸਵੇਰੇ 7 ਵੱਜਕੇ 31 ਮਿੰਟ ’ਤੇ ਪੰਚਕ ਸਮਾਪਤ।
29 ਅਕਤੂਬਰ : ਐਤਵਾਰ :- ਕੱਤਕ ਕ੍ਰਿਸ਼ਨ ਪੱਖ ਸ਼ੁਰੂ, ਕੱਤਕ ਮਹੀਨੇ ਵਿਚ ਤੁਲਸੀਦਲ (ਪੱਤਿਆਂ) ਨਾਲ ਸ਼੍ਰੀ ਹਰੀ ਜੀਦੀ ਪੂਜਾ ਤੇ ਤੁਲਸੀ ਨੂੰ ਦੀਪਦਾਨ ਕਰਨਾ ਚਾਹੀਦਾ ਹੈ।
30 ਅਕਤੂਬਰ : ਸੋਮਵਾਰ :- ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਜਨਮ ਦਿਹਾੜਾ।
31 ਅਕਤੂਬਰ : ਮੰਗਲਵਾਰ :- ਸ. ਵੱਲਭ ਭਾਈ ਪਟੇਲ ਜੀ ਦੀ ਜਯੰਤੀ।
ਪੰਡਿਤ ਕੁਲਦੀਪ ਸ਼ਰਮਾ ਜੋਤਿਸ਼ੀ