ਰਸੋਈ ਦੇ ਮਸਾਲੇ ਵੀ ਕਰਦੇ ਹਨ ਗ੍ਰਹਿ ਦੀ ਦਸ਼ਾ ਤੇ ਦਿਸ਼ਾ ਪ੍ਰਭਾਵਿਤ, ਦਵਾਉਂਦੇ ਹਨ ਰੋਗਾਂ ਤੋਂ ਅਰਾਮ

8/21/2021 9:58:51 AM

ਨਵੀਂ ਦਿੱਲੀ - ਤੁਹਾਡੀ ਰਸੋਈ ਵਿਚ ਰੱਖੇ ਮਸਾਲੇ ਤੁਹਾਡੀ ਕਿਸਮਤ ਬਦਲ ਸਕਦੇ ਹਨ। 9 ਮਸਾਲੇ ਇਸ ਤਰ੍ਹਾਂ ਮੰਨੇ ਜਾਂਦਾ ਹਨ ਜਿਵੇਂ 9 ਗ੍ਰਹਿ ਦੀ ਅਗਵਾਈ ਕਰਦੇ ਹੋਣ। ਜੋਤਿਸ਼ ਸ਼ਾਸਤਰ ਅਨੁਸਾਰ ਅਜਿਹਾ ਮੰਨਿਆ ਜਾਂਦਾ ਹੈ ਕਿ ਮਸਾਲੇ ਤੁਹਾਡੇ ਗ੍ਰਹਿ ਦੀ ਦਸ਼ਾ ਅਤੇ ਦਿਸ਼ਾ ਦੋਵੇਂ ਮਜ਼ਬੂਤ ਕਰਦੇ ਹਨ।  ਆਓ ਜਾਣਦੇ ਹਾਂ ਕਿ ਕਿਹੜਾ ਮਸਾਲਾ ਕਿਹੜੇ ਗ੍ਰਹਿ ਨਾਲ ਸਬੰਧ ਰੱਖਦਾ ਹੈ।

ਸੌਂਫ

ਸੌਂਫ ਖਾਣ ਨਾਲ ਸਾਡਾ ਸ਼ੁੱਕਰ ਅਤੇ ਚੰਦਰਮਾ ਚੰਗਾ ਹੁੰਦਾ ਹੈ। ਇਸ ਨੂੰ ਮਿਸ਼ਰੀ ਨਾਲ ਲਓ ਜਾਂ ਇਸ ਦੇ ਬਿਨਾਂ ਵੀ ਲੈ ਸਕਦੇ ਹੋ। ਭੋਜਨ ਕਰਨ ਤੋਂ ਐਸਿਡਿਟੀ ਅਤੇ ਦਿਲ ਘਰਬਾਉਣ ਵਰਗੀਆਂ ਸਮੱਸਿਆਵਾਂ ਘੱਟ ਹੋਣ ਲਗਦੀਆਂ ਹਨ। ਸੌਂਫ ਦਾ ਗੁੜ ਨਾਲ ਸੇਵਨ ਕਰੋ। ਜਦੋਂ ਤੁਸੀਂ ਕਿਸੇ ਕੰਮ ਲਈ ਘਰੋਂ ਨਿਕਲੋ ਤਾਂ ਥੋੜ੍ਹੀ ਜਿਹੀ ਸੌਂਫ ਖਾ ਕੇ ਨਿਕਲੋ। ਇਸ ਨਾਲ ਮੰਗਲ ਗ੍ਰਹਿ ਮਜ਼ਬੂਤ ਹੁੰਦਾ ਹੈ।

ਦਾਲਚੀਨੀ

ਜੇਕਰ ਕਿਸੇ ਦਾ ਮੰਗਲ ਅਤੇ ਸ਼ੁੱਕਰ ਨਰਾਜ਼ ਜਾਂ ਗੁੱਸੇ ਹੈ ਤਾਂ ਥੋੜ੍ਹੀ ਜਿਹੀ ਦਾਲਚੀਨੀ ਨੂੰ ਸ਼ਹਿਦ ਵਿਚ ਮਿਲਾ ਕੇ ਤਾਜ਼ੇ ਪਾਣੀ ਨਾਲ ਲਓ, ਇਸ ਨਾਲ ਸਰੀਰ ਦੀ ਸ਼ਕਤੀ ਵਧੇਗੀ ਅਤੇ ਸਰਦੀਆਂ ਵਿਚ ਕੱਫ ਦੀ ਸਮੱਸਿਆ ਘੱਟ ਪਰੇਸ਼ਾਨ ਕਰਦੀ ਹੈ।

ਕਾਲੀ ਮਿਰਚ

ਕਾਲੀ ਮਿਰਚ ਦਾ ਸੇਵਨ ਕਰਨ ਨਾਲ ਸ਼ੁੱਕਰ ਅਤੇ ਚੰਦਰਮਾ ਮਜ਼ਬੂਤ ਹੁੰਦੇ ਹਨ। ਇਸ ਦੇ ਇਸਤੇਮਾਲ ਨਾਲ ਕੱਫ ਦੀ ਸਮੱਸਿਆ ਘੱਟ ਹੁੰਦੀ ਹੈ ਅਤੇ ਸਾਡੀ ਯਾਦਸ਼ਕਤੀ ਵੀ ਵਧਦੀ ਹੈ। ਤਾਂਬੇ ਦੇ ਕਿਸੇ ਭਾਂਡੇ ਵਿਚ ਕਾਲੀ ਮਿਰਚ ਪਾ ਕੇ ਡਾਈਨਿੰਗ ਟੇਬਲ ਉੱਤੇ ਰੱਖਣ ਨਾਲ ਘਰ ਨੂੰ ਨਜ਼ਰ ਨਹੀਂ ਲਗਦੀ ਹੈ।

ਜੌਂ

ਜੌਂ ਦੀ ਵਰਤੋਂ ਕਰਨ ਨਾਲ ਸੂਰਜ ਗ੍ਰਹਿ ਅਤੇ ਗੁਰੂ ਗ੍ਰਹਿ ਠੀਕ ਹੁੰਦਾ ਹੈ ਜੌਂ ਦੇ ਆਟੇ ਦੀ ਰੋਟੀ ਖਾਣ ਨਾਲ ਪਥਰੀ ਕਦੇ ਨਹੀਂ ਹੁੰਦੀ ਹੈ। ਸ਼ਨੀਵਾਰ ਨੂੰ ਜੌਂ ਦਾ ਦਾਨ ਕਰਨਾ ਬਹੁਤ ਹੀ ਸ਼ੁੱਭ ਮੰਨਿਆ ਜਾਂਦਾ ਹੈ। ਅਜਿਹਾ ਕਰਨ ਨਾਲ ਤੁਹਾਡੇ ਉੱਪਰ ਗ੍ਰਹਿ ਦੇ ਸ਼ੁੱਭ ਪ੍ਰਭਾਵ ਪੈਂਦੇ ਹਨ।

ਹਰੀ ਇਲਾਇਚੀ

ਹਰੀ ਇਲਾਇਚੀ ਦੀ ਵਰਤੋਂ ਨਾਲ ਬੁੱਧ ਗ੍ਰਹਿ ਮਜ਼ਬੂਤ ਹੁੰਦਾ ਹੈ ਜੇਕਰ ਕਿਸੇ ਨੂੰ ਦੁੱਧ ਪਚਾਉਣ ਵਿਚ ਪਰੇਸ਼ਾਨੀ ਹੁੰਦੀ ਹੈ ਤਾਂ ਹਰੀ ਇਲਾਇਚੀ ਉਸ ਵਿਚ ਪਕਾ ਕੇ ਫਿਰ ਦੁੱਧ ਦੀ ਵਰਤੋਂ ਕਰੋ। ਅਜਿਹਾ ਕਰਨ ਨਾਲ ਪਰੇਸ਼ਾਨੀ ਨਹੀਂ ਹੋਵੇਗੀ। ਇਹ ਉਨ੍ਹਾਂ ਲੋਕਾਂ ਲਈ ਉਪਕਾਰੀ ਹੈ ਜਿਹੜੇ ਲੋਕਾਂ ਨੂੰ ਆਪਣੀ ਸਿਹਤ ਬਣਾਏ ਰੱਖਣ ਲਈ ਜਾਂ ਕੈਲਸ਼ਿਅਮ ਲਈ ਦੁੱਧ ਪੀਣਾ ਪੈਂਦਾ ਹੈ।

ਹਲਦੀ

ਹਲਦੀ ਦੇ ਇਸਤੇਮਾਲ ਨਾਲ ਬ੍ਰਹਿਸਪਤੀ ਗ੍ਰਹਿ ਮਜ਼ਬੂਤ ਹੁੰਦਾ ਹੈ। ਹਲਦੀ ਦੀ ਗੰਢ ਨੂੰ ਪੀਲੇ ਧਾਗੇ ਵਿਚ ਬੰਨ੍ਹ ਕੇ , ਵੀਰਵਾਰ ਨੂੰ ਗੇਲ ਵਿਚ ਧਾਰਨ ਕਰੋ। ਇਸ ਨਾਲ ਬ੍ਰਹਿਸਪਤੀ ਦੇ ਚੰਗੇ ਫਲ ਮਿਲਦੇ ਹਨ ਅਤੇ ਇਹ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਹਲਦੀ ਵਾਲਾ ਦੁੱਧ ਪੀਣ ਨਾਲ ਆਰਥਰਾਇਟਸ, ਹੱਡੀ, ਲਾਗ ਵਿਚ ਜ਼ਬਰਦਸਤ ਲਾਭ ਮਿਲਦਾ ਹੈ।

ਜੀਰਾ

ਜੀਰਾ ਰਾਹੂ ਅਤੇ ਕੇਤੂ ਦੀ ਅਗਵਾਈ ਕਰਦਾ ਹੈ। ਜੀਰੇ ਦਾ ਇਸਤੇਮਾਲ ਕਰਨ ਨਾਲ ਦੈਨਿਕ ਜੀਵਨ ਵਿਚ ਸ਼ਾਂਤੀ ਬਣੀ ਰਹਿੰਦੀ ਹੈ।

ਹਿੰਗ

ਹਿੰਗ ਬੁੱਧ ਗ੍ਰਹਿ ਦੀ ਅਗਵਾਈ ਕਰਦੀ ਹੈ। ਹਿੰਗ ਦੀ ਵਰਤੋਂ ਕਰਨ ਨਾਲ ਵਾਤ- ਪਿੱਤ ਦੇ ਰੋਗ ਸੰਤੁਲਿਤ ਹੁੰਦੇ ਹਨ। ਹਿੰਗ ਪਾਚਣ ਸ਼ਕਤੀ ਵਧਾਉਂਦੀ ਹੈ ਅਤੇ ਕ੍ਰੋਧ ਦੀ ਸਮੱਸਿਆ ਤੋਂ ਅਰਾਮ ਦਵਾਉਂਦੀ ਹੈ।

ਇਹ ਵੀ ਪੜ੍ਹੋ : ਇਸ ਚੀਜ਼ ਨੂੰ ਤਿਜੋਰੀ ਵਿਚ ਰੱਖਣ ਨਾਲ ਵਧਦਾ ਹੈ ਧਨ, ਕਦੇ ਨਹੀਂ ਹੋਵੇਗੀ ਪੈਸੇ ਦੀ ਘਾਟ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor Harinder Kaur