ਇਸ ਚੀਜ਼ ਨੂੰ ਤਿਜੋਰੀ ਵਿਚ ਰੱਖਣ ਨਾਲ ਵਧਦਾ ਹੈ ਧਨ, ਕਦੇ ਨਹੀਂ ਹੋਵੇਗੀ ਪੈਸੇ ਦੀ ਘਾਟ

8/14/2021 5:44:01 PM

ਨਵੀਂ ਦਿੱਲੀ - ਤਿਜੋਰੀ ਵਿਚ ਧਨ ਦੀ ਦੇਵੀ ਲਕਸ਼ਮੀ ਦਾ ਨਿਵਾਸ ਸਥਾਨ ਮੰਨਿਆ ਜਾਂਦਾ ਹੈ। ਇਸ ਲਈ ਤਿਜੋਰੀ ਨੂੰ ਰੱਖਣ ਸਮੇਂ ਸੁਰੱਖਿਅਤ, ਸ਼ੁਭ ਦਿਸ਼ਾ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ। ਵਿਸ਼ਵਾਸ ਅਨੁਸਾਰ ਤਿਜੋਰੀ ਨਾਲ ਸਬੰਧਤ ਕੁਝ ਖਾਸ ਉਪਾਅ ਕਰਨ ਨਾਲ ਦੌਲਤ ਵਿੱਚ ਵਾਧਾ ਹੁੰਦਾ ਹੈ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਦੌਲਤ ਵਧੇ ਅਤੇ ਪੈਸੇ ਅਤੇ ਅਨਾਜ ਦੇ ਭੰਡਾਰ ਭਰੇ ਰਹਿਣ ਤਾਂ ਪਿੱਪਲ ਦਾ ਪੱਤਾ ਤਿਜੋਰੀ ਵਿੱਚ ਰੱਖੋ। ਇਸ ਪੱਤੇ 'ਤੇ ਸਿੰਧੂਰ ਦੇ ਨਾਲ ਸਵਾਸਤਿਕ ਦਾ ਨਿਸ਼ਾਨ ਬਣਾਉ। ਤੁਹਾਨੂੰ ਲਗਾਤਾਰ ਪੰਜ ਸ਼ਨੀਵਾਰਾਂ ਲਈ ਇਹ ਪ੍ਰਕਿਰਿਆ ਕਰਨੀ ਪਵੇਗੀ। ਇਸ ਨਾਲ ਤੁਹਾਡੀ ਤਿਜੋਰੀ ਦੇ ਧਨ ਵਿਚ ਵਾਧਾ ਹੋਣ ਲੱਗੇਗਾ। ਪੈਸੇ ਦੀ ਕਮੀ ਨੂੰ ਦੂਰ ਕਰਨ ਲਈ ਵੀਰਵਾਰ ਨੂੰ ਤਿਜੋਰੀ ਵਿਚ ਪੈਸੇ ਰੱਖਣ ਵਾਲੀ ਥਾਂ ਸੱਤ ਹਲਦੀ ਦੀਆਂ ਗੱਠਾਂ ਰੱਖੋ। ਇਸ ਨੂੰ ਰੱਖਣ ਤੋਂ ਪਹਿਲਾਂ ਹਲਦੀ ਨੂੰ ਬ੍ਰਹਿਸਪਤੀ ਦੇਵ ਦੇ ਸਾਹਮਣੇ ਰੱਖੋ। ਇਸ ਤੋਂ ਬਾਅਦ ਵਿਸ਼ਨੂੰ ਜੀ ਦੇ ਕਿਸੇ ਵੀ ਸਿੱਧ ਮੰਤਰ ਦਾ 108 ਵਾਰ ਪਾਠ ਕਰੋ। ਇਸ ਤੋਂ ਬਾਅਦ ਇਸਨੂੰ ਤਿਜੋਰੀ(ਸੇਫ) ਵਿੱਚ ਰੱਖੋ। ਅਜਿਹਾ ਕਰਨ ਨਾਲ ਤੁਹਾਡੇ ਜੀਵਨ ਵਿੱਚ ਕਦੇ ਵੀ ਪੈਸੇ ਦੀ ਕਮੀ ਨਹੀਂ ਆਵੇਗੀ।

ਇਹ ਵੀ ਪੜ੍ਹੋ : ਸੂਰਜ ਦੇਵਤਾ ਨੂੰ ਕਿੰਨੇ ਨਾਵਾਂ ਨਾਲ ਬੁਲਾਇਆ ਜਾਂਦਾ ਹੈ, ਜਾਣੋ ਇਨ੍ਹਾਂ ਪਿੱਛੇ ਦੀ ਕਥਾ

ਤਿਜੋਰੀ ਨੂੰ ਰੱਖਣ ਵੇਲੇ ਜਾਂ ਜਿਸ ਸਥਾਨ ਉੱਤੇ ਤੁਸੀਂ ਧਨ ਰੱਖਣਾ ਚਾਹੁੰਦੇ ਹੋ , ਉਸ ਜਗ੍ਹਾ ਦੀ ਦਿਸ਼ਾ ਨੂੰ ਧਿਆਨ ਵਿੱਚ ਰੱਖੋ। ਹਮੇਸ਼ਾਂ ਸੇਫ ਜਾਂ ਮਨੀ ਅਲਮਾਰੀ ਨੂੰ ਪੱਛਮ ਦਿਸ਼ਾ ਵਿੱਚ ਇਸ ਢੰਗ ਨਾਲ ਰੱਖੋ ਕਿ ਇਸਦੇ ਦਰਵਾਜ਼ੇ ਪੂਰਬ ਵੱਲ ਖੁੱਲ੍ਹਣ। ਤਿਜੋਰੀ ਦਾ ਦਰਵਾਜ਼ਾ ਕਦੇ ਵੀ  ਦੱਖਣ ਦਿਸ਼ਾ ਵੱਲ ਨਹੀਂ ਖੁੱਲ੍ਹਣਾ ਚਾਹੀਦਾ।

  • ਤਿਜੋਰੀ ਰੱਖਣ ਵਾਲਾ ਸਥਾਨ ਹਮੇਸ਼ਾ ਸਾਫ਼-ਸੁਥਰਾ ਹੋਣਾ ਚਾਹੀਦਾ ਹੈ ਕਿਉਂਕਿ ਸਾਫ਼-ਸੁਥਰੇ ਸਥਾਨ ਉੱਤੇ ਹੀ ਹਮੇਸ਼ਾ ਲਕਸ਼ਮੀ ਜੀ ਦਾ ਵਾਸ ਹੁੰਦਾ ਹੈ। ਤਿਜੋਰੀ ਜਾਂ ਜਿਥੇ ਵੀ ਪੈਸੇ ਰੱਖਦੇ ਹੋ ਉਸ ਅਲਮਾਰੀ ਦਾ ਦਰਵਾਜ਼ਾ ਕਦੇ ਵੀ ਗੁਸਲਖਾਣੇ ਦੇ ਸਾਹਮਣੇ ਨਹੀਂ ਹੋਣਾ ਚਾਹੀਦਾ ਨਹੀਂ ਤਾਂ ਧਨ ਇਕੱਠਾ ਹੋਣ ਵਿਚ ਸਮੱਸਿਆ ਆਉਂਦੀ ਹੈ।
  • ਤਿਜੋਰੀ ਪਰਸ ਜਾਂ ਪੈਸੇ ਰੱਖਣ ਦੇ ਸਥਾਨ ਨੂੰ ਕਦੇ ਵੀ ਪੂਰੀ ਤਰ੍ਹਾਂ ਖ਼ਾਲ੍ਹੀ ਨਹੀਂ ਕਰਨਾ ਚਾਹੀਦਾ। ਤਿਜੋਰੀ ਵਿਚ ਇਕ ਸ਼ੀਸ਼ਾ ਇਸ ਤਰ੍ਹਾਂ ਲਗਵਾਓ ਕਿ ਧਨ ਦੀ ਤਸਵੀਰ ਦਿਖਦੀ ਰਹੇ। ਇਸ ਤਰ੍ਹਾਂ ਤੁਸੀਂ ਆਪਣੇ ਪਰਸ ਵਿਚ ਇਕ ਛੋਟਾ ਜਿਹਾ ਸ਼ੀਸ਼ਾ ਰੱਖ ਸਕਦੇ ਹੋ। ਵਾਸਤੂ ਮੁਤਾਬਕ ਤਿਜੋਰੀ ਦੇ ਉੱਪਰ ਕਦੇ ਕਿਸੇ ਕਿਸਮ ਦਾ ਭਾਰ ਜਾਂ ਸਮਾਨ ਨਹੀਂ ਰੱਖਣਾ ਚਾਹੀਦਾ। ਇਸ ਨਾਲ ਧਨ ਦਾ ਨੁਕਸਾਨ ਹੁੰਦਾ ਹੈ।
  • ਤਿਜੋਰੀ ਦੇ ਆਸ-ਪਾਸ ਕਦੇ ਵੀ ਜਾਲੇ ਨਹੀਂ ਲੱਗੇ ਹੋਣੇ ਚਾਹੀਦੇ ਜੇਕਰ ਜਾਲਾ ਲੱਗ ਵੀ ਜਾਏ ਤਾਂ ਤੁਰੰਤ ਸਾਫ਼ ਕਰ ਦੇਣਾ ਚਾਹੀਦਾ ਹੈ। ਇਸ ਦੇ ਨਾਲ ਹੀ ਕਦੇ ਵੀ ਤਿਜੋਰੀ ਨੂੰ ਗੰਦੇ ਹੱਥ ਨਾ ਲਗਾਓ। ਇਸ ਤੋਂ ਇਲਾਵਾ ਜਦੋਂ ਵੀ ਧਨ ਦੀ ਜ਼ਰੂਰਤ ਹੋਵੇ ਜਾਂ ਧਨ ਤਿਜੋਰੀ ਵਿਚ ਰੱਖਣਾ ਹੋਵੇ ਤਾਂ ਪਹਿਲਾਂ ਜੁੱਤੀ ਜਾਂ ਚੱਪਲ ਉਤਾਰੋ ਅਤੇ ਹੱਥ ਸਾਫ਼ ਕਰਕੇ ਹੀ ਤਿਜੋਰੀ ਦਾ ਕੋਈ ਵੀ ਕੰਮ ਕਰੋ।

ਇਹ ਵੀ ਪੜ੍ਹੋ : ਚੰਗੀ ਨੀਂਦ ਲੈਣ ਲਈ ਅਪਣਾਓ ਵਾਸਤੂ ਸ਼ਾਸਤਰ ਦੇ ਇਹ ਟਿਪਸ, ਸਰੀਰ ਰਹੇਗਾ ਤੰਦਰੁਸਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor Harinder Kaur