Vastu : ਘਰ ਬਣਾਉਣ ਦੌਰਾਨ ਰੱਖੋ ਇਨ੍ਹਾਂ ਵਾਸਤੂ ਟਿਪਸ ਦਾ ਧਿਆਨ, ਪਰਿਵਾਰ ਰਹੇਗਾ ਖੁਸ਼ਹਾਲ
1/31/2026 11:57:52 AM
ਨੈਸ਼ਨਲ ਡੈਸਕ - ਵਾਸਤੂ ਸ਼ਾਸਤਰ 'ਚ ਚਾਰੋਂ ਦਿਸ਼ਾਵਾਂ ਦਾ ਸਹੀ ਗਿਆਨ ਹੋਣਾ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਮੁੱਖ ਤੌਰ 'ਤੇ ਇਹ ਚਾਰ ਦਿਸ਼ਾਵਾਂ ਪੂਰਬ, ਪੱਛਮ, ਉੱਤਰੀ ਅਤੇ ਦੱਖਣ ਹਨ। ਜੇ ਘਰ ਦੀ ਉੱਤਰ ਦਿਸ਼ਾ ਦਾ ਵਾਸਤੂ ਸਹੀ ਹੈ ਤਾਂ ਪਰਿਵਾਰ 'ਚ ਧਨ ਅਤੇ ਖੁਸ਼ਹਾਲੀ ਦੀ ਆਮਦ ਹੈ। ਵਾਸਤੂ ਅਨੁਸਾਰ ਇਮਾਰਤ ਦਾ ਨਿਰਮਾਣ ਉੱਤਰੀ ਦਿਸ਼ਾ ਨੂੰ ਧਿਆਨ 'ਚ ਰੱਖਦੇ ਹੋਏ ਕੀਤਾ ਜਾਣਾ ਚਾਹੀਦਾ ਹੈ। ਇਸ ਕਾਰਨ ਪਰਿਵਾਰ ਦੇ ਲੋਕ ਨਾ ਸਿਰਫ ਸਿਹਤਮੰਦ ਰਹਿੰਦੇ ਹਨ ਸਗੋਂ ਵਿੱਤੀ ਸਥਿਤੀ ਵੀ ਮਜ਼ਬੂਤ ਰਹਿੰਦੀ ਹੈ। ਆਓ ਜਾਣਦੇ ਹਾਂ ਕਿ ਘਰ ਦੇ ਉੱਤਰ ਦਿਸ਼ਾ 'ਚ ਕਿਹੜੇ ਨੁਕਸ ਦੂਰ ਕਰਨ ਨਾਲ ਘਰ ਦੀ ਖੁਸ਼ਹਾਲੀ ਅਤੇ ਸ਼ਾਂਤੀ ਬਣੀ ਰਹਿ ਸਕਦੀ ਹੈ।
- ਵਾਸਤੂ ਮੁਤਾਬਕ ਘਰ ਦੀਆਂ ਕੰਧਾਂ 'ਚ ਤਰੇੜ ਨੂੰ ਅਸ਼ੁੱਭ ਮੰਨਿਆ ਜਾਂਦਾ ਹੈ। ਇਹ ਘਰ ਵਿਚ ਵਿਵਾਦ ਦਾ ਸੰਕੇਤ ਦਿੰਦੀ ਹੈ। ਅਜਿਹੀ ਸਥਿਤੀ 'ਚ ਘਰ ਦੇ ਮੈਂਬਰਾ 'ਚ ਪਿਆਰ ਬਣਾਏ ਰੱਖਣ ਲਈ ਉੱਤਰ ਦਿਸ਼ਾ ਵੱਲ ਕਿਸੇ ਦੀ ਕੰਧ ਉਤੇ ਤਰੇੜ ਨਾ ਹੋਵੇ ਜੇਕਰ ਹੈ ਤਾਂ ਇਸ ਨੂੰ ਤੁਰੰਤ ਠੀਕ ਕਰਵਾ ਲੈਣਾ ਚਾਹੀਦਾ ਹੈ।
- ਵਾਸਤੂ ਮੁਤਾਬਕ ਘਰ ਦੀ ਉੱਤਰ ਦਿਸ਼ਾ ਵੱਲ ਕਦੇ ਵੀ ਟੂਟੀ ਨਹੀਂ ਲਗਵਾਉਣੀ ਚਾਹੀਦੀ। ਇਸ ਨਾਲ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
- ਵਾਸਤੂ ਮੁਤਾਬਕ ਬਾਥਰੂਮ ਅਤੇ ਟਾਇਲਟ ਦਾ ਨਿਰਮਾਣ ਸਹੀ ਦਿਸ਼ਾ ਵਿਚ ਕਰਵਾਉਣਾ ਚਾਹੀਦਾ ਹੈ। ਇਸ ਲਈ ਇਸ ਦਿਸ਼ਾ ਵਿਚ ਬਾਥਰੂਮ ਅਤੇ ਟਾਇਲਟ ਨਾ ਬਣਵਾਓ।
- ਉੱਤਰ ਦਿਸ਼ਾ ਵੱਲ ਰਸੋਈ ਬਣਵਾਉਣ ਨਾਲ ਘਰ ਦੀ ਸੁੱਖ-ਸ਼ਾਂਤੀ ਭੰਗ ਹੁੰਦੀ ਹੈ। ਘਰ ਦੀ ਸੁੱਖ-ਸ਼ਾਂਤੀ ਬਣਾਏ ਰੱਖਣ ਲਈ ਇਸ ਦਿਸ਼ਾ ਵੱਲ ਰਸੋਈ ਨਾ ਬਣਵਾਓ।
- ਵਾਸਤੂ ਮੁਤਾਬਕ ਅੰਡਰਗਰਾਊਂਡ ਪਾਣੀ ਦੀ ਟੈਂਕੀ ਉੱਤਰ-ਪੂਰਬ ਦਿਸ਼ਾ ਵੱਲ ਬਣਵਾਉਣੀ ਚਾਹੀਦੀ ਹੈ। ਇਸ ਨੂੰ ਸ਼ੁੱਭ ਮੰਨਿਆ ਜਾਂਦਾ ਹੈ ਅਤੇ ਪਰਿਵਾਰ ਦੀ ਆਰਥਿਕ ਸਥਿਤੀ ਮਜ਼ਬੂਤ ਹੂੰਦੀ ਹੈ।
- ਵਾਸਤੂ ਮੁਤਾਬਕ ਘਰ ਦੀ ਉੱਤਰ ਦਿਸ਼ਾ ਵਿਚ ਪੂਜਾ ਘਰ ਬਣਵਾਉਣਾ ਸ਼ੁੱਭ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਇਸ ਦਿਸ਼ਾ ਵੱਲ ਮਹਿਮਾਨਾਂ ਦਾ ਕਮਰਾ ਵੀ ਸ਼ੁੱਭ ਮੰਨਿਆ ਜਾਂਦਾ ਹੈ। ਇਸ ਨਾਲ ਘਰ ਵਿਚ ਸੁੱਖ-ਸ਼ਾਂਤੀ ਬਣੀ ਰਹਿੰਦੀ ਹੈ।
- ਵਾਸਤੂ ਮੁਤਾਬਕ ਉੱਤਰ ਦਿਸ਼ਾ ਵਿਚ ਭਗਵਾਨ ਕੁਬੇਰ ਦਾ ਵਾਸ ਹੁੰਦਾ ਹੈ। ਇਸ ਲਈ ਉੱਤਰ ਮੁਖੀ ਭਵਨ ਦੇ ਅੱਗੇ ਜ਼ਿਆਦਾ ਤੋਂ ਜ਼ਿਆਦਾ ਜਗ੍ਹਾ ਖੁਲ੍ਹੀ ਛੱਡਣੀ ਚਾਹੀਦੀ ਹੈ।
- ਘਰ ਵਿਚ ਸਕਾਰਾਤਮਕ ਊਰਜਾ ਦਾ ਸੰਚਾਰ ਹੋਣ ਨਾਲ ਘਰ-ਪਰਿਵਾਰ ਵਿਚ ਸੁੱਖ-ਸ਼ਾਂਤੀ ਬਣੀ ਰਹਿੰਦੀ ਹੈ। ਵਾਸਤੂ ਮੁਤਾਬਕ ਉੱਤਰ ਦਿਸ਼ਾ ਵੱਲ ਟੈਰੇਸ ਨੂੰ ਖੁੱਲ੍ਹਾ ਰੱਖਣ ਨਾਲ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ।
- ਘਰ ਵਿਚ ਕਿਸੇ ਜੰਗਲੀ ਜਾਨਵਰ ਦੀ ਤਸਵੀਰ ਨਹੀਂ ਲਗਾਉਣੀ ਚਾਹੀਦੀ।
- ਘਰ ਵਿਚ ਜੇਕਰ ਕੋਈ ਨੌਕਰ ਹੈ ਤਾਂ ਵਾਸਤੂ ਮੁਤਾਬਕ ਉਸ ਦਾ ਕਮਰਾ ਉੱਤਰ-ਪੱਛਮ ਦਿਸ਼ਾ ਵਿਚ ਹੋਣਾ ਚਾਹੀਦਾ ਹੈ।
