ਮਾਂ ਲਕਸ਼ਮੀ ਨੂੰ ਖ਼ੁਸ਼ ਕਰਨ ਲਈ ਘਰ ਦੀ ਸਫ਼ਾਈ ਕਰਦੇ ਸਮੇਂ ਰੱਖੋ ਇਨ੍ਹਾਂ Vastu Rules ਦਾ ਧਿਆਨ
11/16/2023 2:03:21 PM
ਨਵੀਂ ਦਿੱਲੀ - ਕਿਹਾ ਜਾਂਦਾ ਹੈ ਕਿ ਜਿਸ ਘਰ 'ਚ ਸਫ਼ਾਈ ਨਹੀਂ ਹੁੰਦੀ, ਉੱਥੇ ਦੇਵੀ ਲਕਸ਼ਮੀ ਦਾ ਵਾਸ ਨਹੀਂ ਹੁੰਦਾ। ਇੱਕ ਸਾਫ਼-ਸੁਥਰਾ ਘਰ ਹੋਣਾ ਨਾ ਸਿਰਫ਼ ਦੌਲਤ ਦੀ ਦੇਵੀ ਦਾ ਆਸ਼ੀਰਵਾਦ ਯਕੀਨੀ ਬਣਾਉਂਦਾ ਹੈ ਸਗੋਂ ਘਰ ਵਿਚ ਸਕਾਰਾਤਮਕ ਊਰਜਾ ਵੀ ਲਿਆਉਂਦਾ ਹੈ। ਇਸ ਤੋਂ ਇਲਾਵਾ ਸਫ਼ਾਈ ਪਰਿਵਾਰ ਦੇ ਮੈਂਬਰਾਂ ਦੀ ਸਿਹਤ ਅਤੇ ਤਰੱਕੀ 'ਤੇ ਵੀ ਅਸਰ ਪਾਉਂਦੀ ਹੈ। ਇਸ ਲਈ ਵਾਸਤੂ ਸ਼ਾਸਤਰ ਵਿੱਚ ਘਰ ਦੀ ਸਫ਼ਾਈ ਸਬੰਧੀ ਕਈ ਨਿਯਮ ਦੱਸੇ ਗਏ ਹਨ। ਮਾਨਤਾਵਾਂ ਅਨੁਸਾਰ ਜੇਕਰ ਇਨ੍ਹਾਂ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਤਾਂ ਆਰਥਿਕ ਸਥਿਤੀ ਵੀ ਮਜ਼ਬੂਤ ਹੁੰਦੀ ਹੈ। ਤਾਂ ਆਓ ਅੱਜ ਤੁਹਾਨੂੰ ਦੱਸਦੇ ਹਾਂ ਸਫਾਈ ਨਾਲ ਜੁੜੇ ਕੁਝ ਨਿਯਮ…
ਇਹ ਵੀ ਪੜ੍ਹੋ : ਜਾਣੋ ਆਖ਼ਰ ਕਿਉਂ ਮਾਰਿਆ ਜਾਂਦਾ ਹੈ ਵਿਆਹ ਵਾਲੇ ਦਿਨ ਦੇਵੀ ਲਕਸ਼ਮੀ ਦਾ ਪਸੰਦੀਦਾ ਤੋਰਨ
ਬਾਥਰੂਮ ਨੂੰ ਸਾਫ਼ ਰੱਖੋ
ਘਰ ਵਿਚ ਬਾਥਰੂਮ ਨੂੰ ਹਮੇਸ਼ਾ ਸਾਫ਼ ਰੱਖੋ ਅਤੇ ਕਦੇ ਵੀ ਇੱਥੇ ਜਾਲੇ ਨਾ ਲੱਗਣ ਦਿਓ। ਵਾਸਤੂ ਸ਼ਾਸਤਰ ਅਨੁਸਾਰ, ਜੇਕਰ ਬਾਥਰੂਮ ਵਿੱਚ ਕਿਸੇ ਤਰ੍ਹਾਂ ਦਾ ਵਾਸਤੂ ਨੁਕਸ ਹੈ, ਤਾਂ ਨਮਕ ਨਾਲ ਭਰਿਆ ਕਟੋਰਾ ਰੱਖੋ। ਇਸ ਨਮਕ ਨੂੰ ਹਰ ਹਫ਼ਤੇ ਬਾਅਦ ਬਦਲਦੇ ਰਹੋ। ਇਸ ਨਾਲ ਘਰ ਦੇ ਵਾਸਤੂ ਨੁਕਸ ਦੂਰ ਹੋ ਜਾਂਦੇ ਹਨ।
ਇਹ ਵੀ ਪੜ੍ਹੋ : ਮਾੜੇ ਸੁਫ਼ਨਿਆਂ ਤੋਂ ਹੋ ਪਰੇਸ਼ਾਨ ਜਾਂ ਪੜ੍ਹਾਈ 'ਚ ਨਹੀਂ ਲੱਗਦਾ ਹੈ ਮਨ ਤਾਂ ਘਰ ਲੈ ਆਉ Dreamcatcher
ਪੋਚਾ ਲਗਾਉਂਦੇ ਸਮੇਂ ਪਾਣੀ ਵਿੱਚ ਲੂਣ ਪਾਓ
ਵਾਸਤੂ ਮਾਹਰਾਂ ਅਨੁਸਾਰ ਘਰ ਤੋਂ ਨਕਾਰਾਤਮਕਤਾ ਅਤੇ ਵਾਸਤੂ ਨੁਕਸ ਨੂੰ ਦੂਰ ਕਰਨ ਲਈ, ਹਫ਼ਤੇ ਵਿੱਚ ਇੱਕ ਵਾਰ ਪੋਚੇ ਦੇ ਪਾਣੀ ਵਿਚ ਸਮੁੰਦਰੀ ਨਮਕ ਪਾਓ। ਇਸ ਨਾਲ ਘਰ 'ਚੋਂ ਨਕਾਰਾਤਮਕਤਾ ਦੂਰ ਹੁੰਦੀ ਹੈ ਪਰ ਧਿਆਨ ਰੱਖੋ ਕਿ ਵੀਰਵਾਰ ਨੂੰ ਨਮਕ ਵਾਲੇ ਪਾਣੀ ਨਾਲ ਪੋਚਾ ਨਾ ਲਗਾਓ।
ਘਰ ਦੇ ਕੋਨਿਆਂ ਨੂੰ ਰੱਖੋ ਸਾਫ਼
ਵਾਸਤੂ ਸ਼ਾਸਤਰ ਅਨੁਸਾਰ ਘਰ ਦੇ ਸਾਰੇ ਕੋਨਿਆਂ ਨੂੰ ਹਮੇਸ਼ਾ ਸਾਫ਼ ਰੱਖੋ। ਮਾਨਤਾਵਾਂ ਅਨੁਸਾਰ ਘਰ ਦੀ ਉੱਤਰ ਅਤੇ ਉੱਤਰ-ਪੂਰਬ ਦਿਸ਼ਾ ਨੂੰ ਬਿਲਕੁਲ ਸਾਫ਼ ਰੱਖਣਾ ਚਾਹੀਦਾ ਹੈ ਕਿਉਂਕਿ ਇਹ ਦਿਸ਼ਾ ਧਨ ਦੇ ਦੇਵਤਾ ਕੁਬੇਰ ਦੀ ਮੰਨੀ ਜਾਂਦੀ ਹੈ। ਇਸ ਲਈ ਉੱਤਰ-ਪੂਰਬ, ਉੱਤਰੀ ਅਤੇ ਉੱਤਰ-ਪੱਛਮੀ ਕੋਨਿਆਂ ਨੂੰ ਹਮੇਸ਼ਾ ਖਾਲੀ ਅਤੇ ਸਾਫ਼ ਰੱਖੋ।
ਇਹ ਵੀ ਪੜ੍ਹੋ : ਬੁਰਾ ਪ੍ਰਭਾਵ ਪਾਉਂਦੀਆਂ ਹਨ ਇਹ ਆਵਾਜ਼ਾਂ, ਤੁਰੰਤ ਨਾ ਬਦਲੀਆਂ ਤਾਂ ਨਕਾਰਾਤਮਕਤਾ ਨਾਲ ਭਰ ਜਾਵੇਗਾ ਘਰ
ਇਸ ਸਮੇਂ ਘਰ ਦੀ ਸਫ਼ਾਈ ਨਾ ਕਰੋ
ਵਾਸਤੂ ਸ਼ਾਸਤਰ ਅਨੁਸਾਰ ਬ੍ਰਹਮਮੁਹੂਰਤ ਅਤੇ ਸੂਰਜ ਡੁੱਬਣ ਦੇ ਦੌਰਾਨ ਕਦੇ ਵੀ ਘਰ ਵਿਚ ਝਾੜੂ ਨਹੀਂ ਲਗਾਉਣਾ ਚਾਹੀਦਾ ਹੈ। ਝਾੜੂ ਲਗਾਉਣ ਦਾ ਸਹੀ ਸਮਾਂ ਬ੍ਰਹਮਮੁਹੂਰਤ ਤੋਂ ਬਾਅਦ ਜਾਂ ਸੂਰਜ ਡੁੱਬਣ ਤੋਂ ਪਹਿਲਾਂ ਮੰਨਿਆ ਜਾਂਦਾ ਹੈ। ਜੇਕਰ ਕਿਸੇ ਕਾਰਨ ਤੁਹਾਨੂੰ ਝਾੜੂ ਲਗਾਉਣਾ ਹੀ ਪੈ ਜਾਵੇ ਤਾਂ ਕੂੜਾ ਹਮੇਸ਼ਾ ਦਿਨ ਦੇ ਸਮੇਂ ਸੁੱਟੋ। ਰਾਤ ਨੂੰ ਕੂੜੇ ਦਾ ਢੇਰ ਬਣਾ ਕੇ ਇਕ ਪਾਸੇ ਰੱਖ ਦਿਓ। ਮਾਨਤਾਵਾਂ ਅਨੁਸਾਰ ਰਾਤ ਨੂੰ ਝਾੜੂ ਲਗਾਉਣ ਨਾਲ ਦੇਵੀ ਲਕਸ਼ਮੀ ਨਰਾਜ਼ ਹੁੰਦੇ ਹਨ।
ਛੱਤ 'ਤੇ ਕਬਾੜ ਨਾ ਰੱਖੋ
ਕਬਾੜ ਨੂੰ ਘਰ ਦੀ ਬਾਲਕੋਨੀ ਜਾਂ ਛੱਤ ਵਿੱਚ ਨਹੀਂ ਰੱਖਣਾ ਚਾਹੀਦਾ। ਛੱਤ ਜਾਂ ਬਾਲਕੋਨੀ 'ਤੇ ਟੁੱਟੀਆਂ ਚੀਜ਼ਾਂ ਇਕੱਠੀਆਂ ਨਾ ਕਰੋ। ਇਸ ਨਾਲ ਘਰ ਵਿੱਚ ਗਰੀਬੀ ਆ ਜਾਂਦੀ ਹੈ।
ਇਹ ਵੀ ਪੜ੍ਹੋ : ਸਮੁੰਦਰੀ ਲੂਣ ਤੋਂ ਬਣੇਗੀ ਬੈਟਰੀ, ਚੱਲਣਗੇ ਜਹਾਜ਼ ਤੇ ਘਰਾਂ ਨੂੰ ਮਿਲੇਗੀ ਬਿਜਲੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8