ਘਰ ''ਚ ਡਾਇਨਿੰਗ ਟੇਬਲ ਰੱਖਦੇ ਹੋਏ ਰੱਖੋ ਇਨ੍ਹਾਂ ਵਾਸਤੂ ਟਿਪਸ ਦਾ ਧਿਆਨ
9/7/2024 1:48:02 PM
ਨਵੀਂ ਦਿੱਲੀ- ਵਾਸਤੂ ਸ਼ਾਸਤਰ ਦੇ ਨਿਯਮਾਂ ਦੇ ਅਨੁਸਾਰ ਘਰ ਹੋਵੇ ਜਾਂ ਦਫ਼ਤਰ, ਤੁਹਾਡੇ ਆਲੇ-ਦੁਆਲੇ ਰੱਖੀ ਹਰ ਚੀਜ਼ 'ਚ ਇੱਕ ਖ਼ਾਸ ਊਰਜਾ ਹੁੰਦੀ ਹੈ। ਫਿਰ ਚਾਹੇ ਉਹ ਅਲਮਾਰੀ ਹੋਵੇ ਜਾਂ ਕੁਰਸੀ। ਵਾਸਤੂ ਸ਼ਾਸਤਰ ਦੇ ਨਿਯਮਾਂ ਅਨੁਸਾਰ ਹਰ ਚੀਜ਼ ਲਈ ਇੱਕ ਸਹੀ ਦਿਸ਼ਾ ਹੁੰਦੀ ਹੈ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਆਲੇ-ਦੁਆਲੇ ਸਕਾਰਾਤਮਕ ਊਰਜਾ ਰਹੇ ਅਤੇ ਘਰ 'ਚ ਖੁਸ਼ੀ ਦਾ ਮਾਹੌਲ ਹੋਵੇ ਤਾਂ ਤੁਹਾਨੂੰ ਵਾਸਤੂ ਮੁਤਾਬਕ ਆਪਣੇ ਘਰ 'ਚ ਹਰ ਚੀਜ਼ ਰੱਖਣੀ ਚਾਹੀਦੀ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਘਰ 'ਚ ਡਾਇਨਿੰਗ ਟੇਬਲ ਨੂੰ ਕਿਸ ਦਿਸ਼ਾ 'ਚ ਰੱਖਣਾ ਸਹੀ ਹੈ।
ਕਿਸ ਦਿਸ਼ਾ 'ਚ ਹੋਣਾ ਚਾਹੀਦਾ ਹੈ ਡਾਇਨਿੰਗ ਟੇਬਲ
ਕਹਿਣ ਨੂੰ ਤਾਂ ਡਾਇਨਿੰਗ ਟੇਬਲ ਖਾਣਾ ਖਾਣ ਦੀ ਜਗ੍ਹਾ ਹੈ ਪਰ ਇਸ ਦਾ ਸਿੱਧਾ ਅਸਰ ਸਾਡੀ ਜ਼ਿੰਦਗੀ 'ਤੇ ਪੈਂਦਾ ਹੈ। ਵਾਸਤੂ ਸ਼ਾਸਤਰ ਦੇ ਨਿਯਮਾਂ ਅਨੁਸਾਰ ਡਾਇਨਿੰਗ ਟੇਬਲ ਨੂੰ ਘਰ ਦੀ ਪੱਛਮ ਦਿਸ਼ਾ 'ਚ ਰੱਖਣਾ ਚਾਹੀਦਾ ਹੈ। ਇਸ ਮੇਜ਼ ਨੂੰ ਕਦੇ ਵੀ ਦੱਖਣ ਜਾਂ ਦੱਖਣ-ਪੱਛਮ ਦਿਸ਼ਾ 'ਚ ਨਹੀਂ ਰੱਖਣਾ ਚਾਹੀਦਾ। ਜੇਕਰ ਤੁਸੀਂ ਸਾਂਝੇ ਪਰਿਵਾਰ ਦੇ ਨਾਲ ਖਾਣਾ ਖਾਂਦੇ ਹੋ, ਯਾਨੀ ਘਰ ਦੇ ਸਾਰੇ ਮੈਂਬਰ ਇਕੱਠੇ ਖਾਣਾ ਖਾਂਦੇ ਹਨ ਤਾਂ ਘਰ ਦੇ ਮੁਖੀ ਦਾ ਮੂੰਹ ਕਦੇ ਵੀ ਦੱਖਣ-ਪੱਛਮ ਵੱਲ ਨਹੀਂ ਹੋਣਾ ਚਾਹੀਦਾ।
ਕਦੇ ਨਾ ਕਰੋ ਇਹ ਕੰਮ
ਡਾਇਨਿੰਗ ਟੇਬਲ ਨੂੰ ਕਦੇ ਵੀ ਜ਼ਿਆਦਾ ਦੇਰ ਤੱਕ ਗੰਦਾ ਅਤੇ ਗੰਦੇ ਭਾਂਡਿਆਂ ਨਾਲ ਭਰਿਆ ਹੋਇਆ ਨਾ ਛੱਡੋ। ਇਸ ਗੱਲ ਦਾ ਵੀ ਧਿਆਨ ਰੱਖੋ ਕਿ ਇਸ 'ਤੇ ਬਾਸੀ ਭੋਜਨ ਨਹੀਂ ਪਿਆ ਰਹਿਣਾ ਚਾਹੀਦਾ। ਅਜਿਹਾ ਕਰਨ ਨਾਲ ਸਾਡੇ ਘਰ ਦੀ ਦੌਲਤ ਅਤੇ ਆਰਥਿਕ ਸਥਿਤੀ 'ਤੇ ਅਸਰ ਪੈਂਦਾ ਹੈ।
ਅੰਨਪੂਰਨਾ ਦੇਵੀ ਇਸ ਤਰ੍ਹਾਂ ਹੁੰਦੀ ਹੈ ਖੁਸ਼
ਡਾਇਨਿੰਗ ਟੇਬਲ ਦਾ ਆਕਾਰ ਆਯਤਾਕਾਰ ਅਤੇ ਵਰਗਕਾਰ ਰੱਖਣਾ ਉਚਿਤ ਮੰਨਿਆ ਜਾਂਦਾ ਹੈ। ਇਸ 'ਤੇ ਰੱਖੇ ਭਾਂਡਿਆਂ ਨੂੰ ਹਮੇਸ਼ਾ ਸਾਫ਼ ਅਤੇ ਭਰਿਆ ਰੱਖਣਾ ਚਾਹੀਦਾ ਹੈ। ਪਾਣੀ ਦਾ ਜੱਗ ਵੀ ਭਰ ਕੇ ਰੱਖੋ। ਇਸ ਨਾਲ ਅੰਨਪੂਰਨਾ ਦੇਵੀ ਖੁਸ਼ ਹੋ ਜਾਂਦੀ ਹੈ ਅਤੇ ਘਰ 'ਚ ਕਦੇ ਵੀ ਭੋਜਨ ਦੀ ਘਾਟ ਨਹੀਂ ਹੁੰਦੀ ਹੈ।