ਘਰ ਦੀ ਉੱਤਰ-ਦੱਖਣ ਦਿਸ਼ਾ ''ਚ ਰੱਖੋ ਇਹ ਚੀਜ਼ਾਂ, ਚੰਗੀ ਸਿਹਤ ਦੇ ਨਾਲ-ਨਾਲ ਰਿਸ਼ਤਿਆਂ ''ਚ ਵੀ ਆਵੇਗੀ ਮਿਠਾਸ

6/17/2022 5:55:27 PM

ਨਵੀਂ ਦਿੱਲੀ - ਵਾਸਤੂ ਸਿਧਾਂਤਾਂ ਮੁਤਾਬਕ ਘਰ ਵਿੱਚ ਰੱਖੀ ਹਰ ਚੀਜ਼, ਘਰੇਲੂ ਉਪਕਰਣ, ਅੰਦਰੂਨੀ ਸਜਾਵਟ ਦੀਆਂ ਵਸਤੂਆਂ ਆਦਿ ਇਕ ਪ੍ਰਤੀਕ ਵਜੋਂ ਕੰਮ ਕਰਦੀਆਂ ਹਨ। ਪੰਜ ਤੱਤਾਂ ਦੇ ਸੰਤੁਲਨ ਨਾਲ ਘਰ ਵਿੱਚ ਸੁਖ ਅਤੇ ਸ਼ਾਂਤੀ ਬਣੀ ਰਹਿੰਦੀ ਹੈ। ਪਰ ਜੇਕਰ ਘਰ 'ਚ ਇਹ ਚੀਜ਼ਾਂ ਅਸੰਤੁਲਿਤ ਹੋ ਜਾਣ ਤਾਂ ਤੁਹਾਨੂੰ ਜ਼ਿੰਦਗੀ 'ਚ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਵਾਸਤੂ ਵਿੱਚ ਹਰ ਚੀਜ਼ ਨੂੰ ਰੱਖਣ ਦਾ ਸਥਾਨ ਦਿੱਤਾ ਗਿਆ ਹੈ। ਰਿਸ਼ਤਿਆਂ ਵਿਚ ਮਿਠਾਸ ਭਰਨ ਅਤੇ ਸਿਹਤ ਨੂੰ ਠੀਕ ਰੱਖਣ ਲਈ ਕੁਝ ਨਿਯਮ ਵੀ ਦੱਸੇ ਗਏ ਹਨ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ...

ਇਹ ਵੀ ਪੜ੍ਹੋ : ਗਰਭਅਵਸਥਾ ਦਰਮਿਆਨ ਜ਼ਰੂਰ ਕਰੋ ਇਸ ਮੰਤਰ ਦਾ ਜਾਪ, ਪੈਦਾ ਹੋਵੇਗੀ ਸੰਸਕਾਰੀ ਔਲਾਦ

ਉੱਤਰ ਦਿਸ਼ਾ ਵਿੱਚ ਰੱਖੋ ਹਾਥੀਆਂ ਦਾ ਜੋੜਾ

ਵਾਸਤੂ ਸ਼ਾਸਤਰ ਅਨੁਸਾਰ ਜੇਕਰ ਤੁਹਾਡੇ ਰਿਸ਼ਤੇ ਵਿੱਚ ਕੁੜੱਤਣ ਹੈ। ਪਤੀ-ਪਤਨੀ ਦਾ ਰਿਸ਼ਤਾ ਕੜਵਾਹਟ ਭਰਿਆ ਹੈ , ਘਰ ਵਿੱਚ ਹਰ ਰੋਜ਼ ਝਗੜੇ ਹੁੰਦੇ ਰਹਿੰਦੇ ਹਨ। ਜੇਕਰ ਤੁਹਾਡੇ ਜੀਵਨ ਵਿੱਚ ਤਣਾਅ ਹੈ ਤਾਂ ਤੁਹਾਨੂੰ ਆਪਣੇ ਬੈੱਡਰੂਮ ਦੇ ਉੱਤਰ-ਪੂਰਬ ਦਿਸ਼ਾ ਵਿੱਚ ਹਾਥੀਆਂ ਦਾ ਜੋੜਾ ਰੱਖਣਾ ਚਾਹੀਦਾ ਹੈ। ਇਸ ਨਾਲ ਪਤੀ-ਪਤਨੀ ਦੀ ਜ਼ਿੰਦਗੀ 'ਚ ਖੁਸ਼ਹਾਲੀ ਆਵੇਗੀ। ਹਾਥੀਆਂ ਦੀ ਜੋੜੀ ਨੂੰ ਇਸ ਤਰ੍ਹਾਂ ਰੱਖੋ ਕਿ ਉਨ੍ਹਾਂ ਦਾ ਮੂੰਹ ਇੱਕ ਦੂਜੇ ਵੱਲ ਹੋਵੇ।

ਕੁਬੇਰ ਅਤੇ ਲਾਲ ਘੋੜੇ ਰੱਖੋ

ਜੇਕਰ ਤੁਹਾਡੇ ਜੀਵਨ 'ਚ ਧਨ ਦੀ ਕਮੀ ਹੈ ਤਾਂ ਤੁਹਾਨੂੰ ਆਪਣੇ ਘਰ ਦੀ ਉੱਤਰ ਦਿਸ਼ਾ 'ਚ ਕੁਬੇਰ ਅਤੇ ਦੱਖਣ ਦਿਸ਼ਾ 'ਚ ਲਾਲ ਘੋੜਿਆਂ ਦਾ ਜੋੜਾ ਰੱਖਣਾ ਚਾਹੀਦਾ ਹੈ। ਇਸ ਦੇ ਨਾਲ ਘਰ ਵਿਚ ਧਨ ਦੀ ਆਮਦ ਦੇ ਨਾਲ-ਨਾਲ ਕਾਰੋਬਾਰ ਅਤੇ ਕਰੀਅਰ ਵਿੱਚ ਸਫਲਤਾ ਦੀ ਸੰਭਾਵਨਾ ਵੀ ਵਧ ਜਾਂਦੀ ਹੈ।

ਇਹ ਵੀ ਪੜ੍ਹੋ : ਕਿਰਾਏ ਦੇ ਘਰ 'ਚ ਹੋ ਰਹੇ ਹੋ ਸ਼ਿਫਟ ਤਾਂ ਇਹ Vastu Tips ਆਉਣਗੇ ਕੰਮ

ਚੰਗੀ ਰਹੇਗੀ ਸਿਹਤ

ਸਮੇਂ-ਸਮੇਂ 'ਤੇ ਘਰ ਦੇ ਅੰਦਰ ਮੱਕੜੀ ਦੇ ਜਾਲੇ, ਧੂੜ ਅਤੇ ਗੰਦਗੀ ਨੂੰ ਹਟਾਓ। ਇਸ ਨਾਲ ਤੁਹਾਡੇ ਘਰ ਦੀ ਨਕਾਰਾਤਮਕ ਊਰਜਾ ਦੂਰ ਹੋ ਜਾਵੇਗੀ। ਘਰ ਵਿੱਚ ਬਣੀ ਹੋਈ ਕਿਆਰੀ ਜਾਂ ਪੌਦਿਆਂ ਨੂੰ ਨਿਯਮਤ ਤੌਰ 'ਤੇ ਪਾਣੀ ਦਿਓ। ਇਸ ਨਾਲ ਤੁਸੀਂ ਮਾਨਸਿਕ ਤੌਰ 'ਤੇ ਤੰਦਰੁਸਤ ਰਹੋਗੇ।

ਊਠ ਦੀ ਤਸਵੀਰ

ਕਈ ਵਾਰ ਜ਼ਿੰਦਗੀ ਵਿਚ ਅਜਿਹੇ ਹਾਲਾਤ ਆ ਜਾਂਦੇ ਹਨ ਕਿ ਅਸੀਂ ਸਹੀ ਅਤੇ ਗਲਤ ਵਿਚ ਫਰਕ ਨਹੀਂ ਸਮਝ ਪਾਉਂਦੇ। ਅਜਿਹੇ 'ਚ ਘਰ 'ਚ ਸੈਰ ਕਰਦੇ ਹੋਏ ਊਠ ਦੀ ਤਸਵੀਰ ਜਾਂ ਮੂਰਤੀ ਜ਼ਰੂਰ ਲਗਾਓ। ਇਹ ਤਸਵੀਰ ਤੁਹਾਡੀ ਸਹਿਣਸ਼ੀਲਤਾ ਨੂੰ ਵਧਾ ਦੇਵੇਗੀ ਅਤੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਫੈਸਲਾ ਆਸਾਨੀ ਨਾਲ ਲੈ ਸਕੋਗੇ।

ਇਹ ਵੀ ਪੜ੍ਹੋ : Vastu Tips : ਅੱਜ ਹੀ ਸੁਧਾਰ ਲਓ ਆਪਣੀਆਂ ਇਹ ਆਦਤਾਂ ਨਹੀਂ ਤਾਂ ਲਕਸ਼ਮੀ ਮਾਂ ਚਲੀ ਜਾਵੇਗੀ ਤੁਹਾਡੇ ਤੋਂ ਦੂਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


Harinder Kaur

Content Editor Harinder Kaur