Vastu Tips : ਘਰ ''ਚ ਜ਼ਰੂਰ ਰੱਖੋ ਇਹ ਚੀਜ਼ਾਂ, ਕਾਰੋਬਾਰ ਤੇ ਧਨ ''ਚ ਹੋਵੇਗਾ ਵਾਧਾ

9/20/2024 6:00:13 PM

ਜਲੰਧਰ (ਬਿਊਰੋ) - ਜੇਕਰ ਤੁਹਾਡੇ ਕਾਰੋਬਾਰ ਵਿਚ ਵਾਧਾ ਨਹੀਂ ਹੋ ਰਿਹਾ ਅਤੇ ਨਾ ਹੀ ਘਰ 'ਚ ਪੈਸੇ ਆ ਰਹੇ ਹਨ, ਤਾਂ ਇਸ ਦਾ ਕਾਰਨ ਵਾਸਤੂ ਦੋਸ਼ ਹੋ ਸਕਦਾ ਹੈ। ਕਿਉਂਕਿ ਵਾਸਤੂ ਦੋਸ਼ ਚੱਲ ਰਿਹਾ ਹੋਵੇ ਤਾਂ ਘਰ 'ਚ ਪੈਸਿਆਂ ਦੀ ਕਿੱਲਤ ਬਣੀ ਰਹਿੰਦੀ ਹੈ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਕੁਝ ਵਾਸਤੂ ਟਿਪਸ ਦੱਸਣ ਜਾ ਰਹੇ, ਜਿਸ ਨਾਲ ਨਾ ਸਿਰਫ਼ ਪੈਸਿਆਂ ਦੀ ਕਿੱਲਤ ਦੂਰ ਹੋਵੇਗੀ ਸਗੋਂ ਘਰ 'ਚ ਸਾਕਾਰਾਤਮਕ ਊਰਜਾ ਆਵੇਗੀ ਅਤੇ ਤੁਹਾਡੇ ਕਾਰੋਬਾਨ ’ਚ ਵੀ ਵਾਧਾ ਹੋਵੇਗਾ। ਇਹਨਾਂ ਨੂੰ ਕਰਨ ਨਾਲ ਘਰ ਵਿਚ ਖ਼ੁਸ਼ੀਆਂ ਆਉਣਗੀਆਂ ਅਤੇ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ...  

ਪੈਸਿਆਂ ਵਾਲੀ ਤਿਜੌਰੀ 
ਜਿਸ ਅਲਮਾਰੀ ਜਾਂ ਤਿਜੌਰੀ 'ਚ ਤੁਸੀਂ ਆਪਣਾ ਪੈਸਾ ਰੱਖਦੇ ਹੋ, ਉਸ ਅਲਮਾਰੀ ਨੂੰ ਦੱਖਣ-ਪੱਛਮ ਦਿਸ਼ਾ 'ਚ ਰੱਖੋ। ਇਸ ਗੱਲ ਦਾ ਵੀ ਧਿਆਨ ਰੱਖੋ ਕਿ ਅਲਮਾਰੀ ਖ਼ੋਲ੍ਹਦੇ ਸਮੇਂ ਉਸ ਦਾ ਮੂੰਹ ਉੱਤਰ-ਪੂਰਬ ਦਿਸ਼ਾ 'ਚ ਖੁੱਲ੍ਹੇ, ਕਿਉਂਕਿ ਉੱਤਰ ਦਿਸ਼ਾ ਧਨ ਦੇ ਸੁਆਮੀ ਕੁਬੇਰ ਦੀ ਹੁੰਦੀ ਹੈ।

ਇਹ ਵੀ ਪੜ੍ਹੋ ਹੁਣ ਘਰ ਬੈਠੇ ਆਸਾਨੀ ਨਾਲ ਬਣੇਗਾ ਰਾਸ਼ਨ ਕਾਰਡ, ਇਸ ਐਪ ਰਾਹੀਂ ਕਰੋ ਅਪਲਾਈ

ਲਾਫਿੰਗ ਬੁੱਧਾ 
ਉੱਤਰ-ਪੱਛਮ ਕੋਨੇ 'ਚ ਧਨ ਦੀ ਗਠਰੀ ਫੜੇ ਹੋਏ ਲਾਫਿੰਗ ਬੁੱਧਾ ਦੀ ਮੂਰਤੀ ਜ਼ਰੂਰ ਰੱਖੋ। ਲਾਫਿੰਗ ਬੁੱਧਾ ਨੂੰ ਸਮਰਿੱਧੀ ਦਾ ਦੇਵਤਾ ਕਿਹਾ ਜਾਂਦਾ ਹੈ। ਘਰ ਦੇ ਕੋਨੇ 'ਚ ਇਸ ਨੂੰ ਰੱਖਣ ਨਾਲ ਆਰਥਿਕ ਪ੍ਰੇਸ਼ਾਨੀ ਦੂਰ ਹੁੰਦੀ ਹੈ। ਨਾਲ ਹੀ ਘਰ 'ਚ ਲਾਫਿੰਗ ਬੁੱਧਾ ਰੱਖਣ ਨਾਲ ਸਮਰਿੱਧੀ ਅਤੇ ਸਾਕਾਰਾਤਮਕ ਊਰਜਾ ਵੀ ਆਉਂਦੀ ਹੈ ਅਤੇ ਕਾਰੋਬਾਨ ’ਚ ਵਾਧਾ ਹੁੰਦਾ ਹੈ।

ਪੰਛੀਆਂ ਲਈ ਪਾਣੀ ਦਾ ਬਾਊਲ
ਵਾਸਤੂ ਮੁਤਾਬਕ ਘਰ ਦੇ ਬਾਹਰ ਦੱਖਣ-ਪੂਰਬ ਕੋਨੇ 'ਚ ਪੰਛੀਆਂ ਲਈ ਪਾਣੀ ਦਾ ਬਾਊਲ ਰੱਖਣਾ ਚਾਹੀਦਾ ਹੈ। ਇਸ ਨਾਲ ਧਨ ਲਾਭ ਹੁੰਦਾ ਹੈ।

ਇਹ ਵੀ ਪੜ੍ਹੋ 20 ਸਤੰਬਰ ਨੂੰ ਸਿਰਫ਼ 99 ਰੁਪਏ 'ਚ ਦੇਖੋ Movie, ਇੰਝ ਬੁੱਕ ਕਰੋ ਟਿਕਟ

ਘਰ 'ਚ ਮਨੀ ਪਲਾਂਟ ਲਗਾਓ
ਮਨੀ ਪਲਾਂਟ ਲਗਾਉਣ ਨਾਲ ਘਰ 'ਚ ਸਾਕਾਰਾਤਮਕ ਊਰਜਾ ਆਉਂਦੀ ਹੈ, ਜਿਸ ਨਾਲ ਧਨ ਲਾਭ ਹੋਣ ਦੇ ਨਾਲ-ਨਾਲ ਘਰ 'ਚ ਸੁੱਖ-ਸਮਰਿੱਧੀ ਬਣੀ ਰਹਿੰਦੀ ਹੈ। ਇਸ ਪੌਦੇ ਨੂੰ ਘਰ ਦੀ ਦੱਖਣ-ਪੂਰਬ ਦਿਸ਼ਾ 'ਚ ਲਗਾਓ, ਇਸ ਨਾਲ ਬਹੁਤ ਫ਼ਾਇਦਾ ਹੁੰਦਾ ਹੈ। 

ਘਰ ਦੇ ਕੋਨਿਆਂ 'ਚ ਲੂਣ ਰੱਖੋ 
ਕੱਚ ਦੇ ਜਾਰ 'ਚ ਲੂਣ ਅਤੇ ਲੌਂਗ ਪਾ ਲਓ। ਫਿਰ ਸਵੇਰੇ ਉੱਠ ਕੇ ਇਸ ਨੂੰ ਘਰ ਦੇ ਚਾਰਾਂ ਕੋਨਿਆਂ 'ਚ ਰੱਖੋ। ਵਾਸਤੂ ਮਾਹਿਰਾਂ ਮੁਤਾਬਕ ਇਸ ਨਾਲ ਘਰ 'ਚ ਸੁੱਖ-ਸਮਰਿੱਧੀ ਅਤੇ ਪੈਸਾ ਆਉਂਦਾ ਹੈ।

ਕੱਛੂਆ ਅਤੇ ਮੱਛੀ 
ਪੈਸਿਆਂ ਦੀ ਕਿੱਲਤ ਤੋਂ ਛੁਟਕਾਰਾ ਪਾਉਣ ਲਈ ਘਰ 'ਚ ਧਾਤੂ ਨਾਲ ਬਣਿਆ ਕੱਛੂਆ ਅਤੇ ਮੱਛੀ ਰੱਖਣਾ ਸ਼ੁੱਭ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ BREAKING: ਹਰਿਆਣਾ 'ਚ ਕਾਂਗਰਸੀ ਉਮੀਦਵਾਰ ਦੇ ਕਾਫਲੇ 'ਤੇ ਅੰਨ੍ਹੇਵਾਹ ਫਾਇਰਿੰਗ, ਵਰਕਰ ਦੇ ਲੱਗੀ ਗੋਲੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor rajwinder kaur