Vastu Shastra ਮੁਤਾਬਕ ਘਰ 'ਚ ਰੱਖੋ ਇਹ ਸ਼ੁੱਭ ਚੀਜ਼ਾਂ, GoodLuck 'ਚ ਬਦਲ ਜਾਵੇਗੀ BadLuck

11/21/2021 9:49:19 AM

ਨਵੀਂ ਦਿੱਲੀ - ਹਰ ਕੋਈ ਚਾਹੁੰਦਾ ਹੈ ਕਿ ਉਸ ਦਾ ਜੀਵਨ ਸੁੱਖਾਂ ਅਤੇ ਖ਼ੁਸ਼ਹਾਲੀ ਨਾਲ ਭਰਪੂਰ ਹੋਵੇ। ਕਈ ਵਾਰ ਸਖ਼ਤ ਮਿਹਨਤ ਕਰਨ ਦੇ ਬਾਵਜੂਦ ਵਿਅਕਤੀ ਆਪਣੇ ਟੀਚੇ ਤੱਕ ਨਹੀਂ ਪਹੁੰਚ ਪਾਉਂਦਾ ਅਤੇ ਘਰ ਵਿਚ ਪੈਸਾ ਨਾ ਟਿਕਣ ਵਰਗੀਆਂ ਸਮੱਸਿਆਵਾਂ ਵੀ ਵਿਅਕਤੀ ਨੂੰ ਪਰੇਸ਼ਾਨ ਕਰਦੀਆਂ ਹਨ। ਜੇਕਰ ਤੁਸੀਂ ਵੀ ਅਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਵਾਸਤੂਸ਼ਾਸਤਰ ਤੁਹਾਡੀ ਸਹਾਇਤਾ ਕਰ ਸਕਦਾ ਹੈ। ਮੰਨਿਆ ਜਾਂਦਾ ਹੈ ਕਿ ਵਾਸਤੂ ਨਾਲ ਜੁੜੀਆਂ ਚੀਜ਼ਾਂ ਘਰ ਵਿਚ ਰੱਖਣ ਨਾਲ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ ਅਤੇ ਆਰਥਿਕ ਪਰੇਸ਼ਾਨੀ ਦੂਰ ਹੁੰਦੀ ਹੈ। 

ਇਹ ਵੀ ਪੜ੍ਹੋ : ਬੈੱਡਰੂਮ ਨੂੰ ਮਹਿਕਾਉਣ ਦੇ ਨਾਲ-ਨਾਲ ਸਕੂਨ ਦੀ ਨੀਂਦ ਦਵਾਉਣਗੇ ਇਹ ਬੂਟੇ

ਭਗਵਾਨ ਗਣੇਸ਼ ਜੀ ਦੀਆਂ ਦੋ ਮੂਰਤੀਆਂ

ਘਰ ਦੇ ਮੁੱਖ ਦਰਵਾਜ਼ੇ 'ਤੇ ਅੰਦਰ ਅਤੇ ਬਾਹਰ ਵਾਲੇ ਪਾਸੇ ਸਤਿਕਾਰਯੋਗ ਗਣੇਸ਼ ਜੀ ਦੀਆਂ ਦੋ ਮੂਰਤੀਆਂ ਲਗਾਓ। ਮੂਰਤੀਆਂ ਨੂੰ ਇਸ ਤਰ੍ਹਾਂ ਲਗਾਓ ਕਿ ਉਨ੍ਹਾਂ ਪਿੱਠ ਇਕ ਦੂਜੇ ਨਾਲ ਜੁੜੀ ਹੋਈ ਦਿਖਾਈ ਦੇਵੇ। ਵਾਸਤੂ ਮੁਤਾਬਕ ਅਜਿਹਾ ਕਰਨ ਨਾਲ ਘਰ 'ਚ ਸਕਾਰਾਤਮਕ  ਊਰਜਾ ਆਉਂਦੀ ਹੈ। ਇਸ ਦੇ ਨਾਲ ਹੀ ਜੀਵਨ ਦੀਆਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ।

ਇਹ ਵੀ ਪੜ੍ਹੋ : Vastu Tips:ਆਰਥਿਕ ਤੰਗੀ ਤੋਂ ਪਰੇਸ਼ਾਨ ਲੋਕ ਘਰ 'ਚ ਜ਼ਰੂਰ ਲਗਾਉਣ ਇਹ ਤਸਵੀਰ, ਹੋਵੇਗੀ ਧਨ ਦੀ ਵਰਖਾ

ਤੁਲਸੀ ਦਾ ਬੂਟਾ

ਹਿੰਦੂ ਧਰਮ ਮੁਤਾਬਕ ਤੁਲਸੀ ਦਾ ਬੂਟਾ ਬਹੁਤ ਹੀ ਪਵਿੱਤਰ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇਸ ਵਿਚ ਦੇਵੀ-ਦੇਵਤਿਆਂ ਦਾ ਵਾਸ ਹੁੰਦਾ ਹੈ। ਵਾਸਤੂ ਮੁਤਾਬਕ ਇਸ ਬੂਟੇ ਨੂੰ ਘਰ ਦੀ ਉੱਤਰ ਦਿਸ਼ਾ ਵੱਲ ਲਗਾਉਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਘਰ ਵਿਚ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ। ਨਤੀਜੇ ਵਜੋਂ ਘਰ ਵਿਚ ਖ਼ੁਸ਼ਹਾਲੀ ਆਉਂਦੀ ਹੈ। ਧਾਰਮਿਕ ਮਾਨਤਾਵਾਂ ਮੁਤਾਬਕ ਤੁਲਸੀ ਦੀ ਪੂਜਾ ਕਰਨ ਨਾਲ ਧਨ ਦੀ ਦੇਵੀ ਮਾਤਾ ਲਕਸ਼ਮੀ ਜੀ ਦੀ ਅਥਾਹ ਕਿਰਪਾ ਮਿਲਦੀ ਹੈ। ਇਸ ਨਾਲ ਆਰਥਿਕ ਸਥਿਤੀ ਮਜ਼ਬੂਤ ਹੁੰਦੀ ਹੈ। 

ਕ੍ਰਿਸਟਲ ਗੇਂਦ

ਵਾਸਤੂ ਅਤੇ ਫੈਂਗਸ਼ੁਈ 'ਚ ਕ੍ਰਿਸਟਲ ਗੇਂਦ ਨੂੰ ਸ਼ੁੱਭ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇਸ ਨਾਲ ਘਰ 'ਚ ਸੁਖ਼-ਸਮਰਿੱਧੀ, ਖ਼ੁਸ਼ਹਾਲੀ ਅਤੇ ਸ਼ਾਂਤੀ ਦਾ ਵਾਸ ਹੁੰਦਾ ਹੈ। ਇਸ ਦੇ ਨਾਲ ਹੀ ਪੈਸੇ ਨਾਲ ਜੁੜੀਆਂ ਸਮੱਸਿਆਵਾਂ ਦੂਰ ਹੋਣ 'ਚ ਮਦਦ ਮਿਲਦੀ ਹੈ। ਵਾਸਤੂ ਮੁਤਾਬਕ ਕ੍ਰਿਸਟਲ ਗੇਂਦ ਨੂੰ ਘਰ ਦੇ ਦਰਵਾਜ਼ੇ ਅਤੇ ਖਿੜਕੀ ਦੇ ਉੱਪਰ ਲਗਾਉਣਾ ਸ਼ੁੱਭ ਮੰਨਿਆ ਜਾਂਦਾ ਹੈ। 

ਇਹ ਵੀ ਪੜ੍ਹੋ : Vastu Shastra : ਜੇਕਰ ਵਿਆਹ ਲਈ ਨਹੀਂ ਮਿਲ ਰਿਹੈ ਯੋਗ ਰਿਸ਼ਤਾ ਤਾਂ ਕਰੋ ਇਹ ਉਪਾਅ

ਧਾਤ ਦਾ ਕੱਛੂ

ਕੱਛੂ ਨੂੰ ਖੁਸ਼ਹਾਲੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਘਰ 'ਚ ਧਾਤੂ ਦਾ ਕੱਛੂ ਰੱਖਣ ਨਾਲ ਧਨ ਸੰਬੰਧੀ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਵਾਸਤੂ ਅਨੁਸਾਰ ਇਸ ਨੂੰ ਘਰ ਦੀ ਉੱਤਰ ਦਿਸ਼ਾ ਵਿੱਚ ਰੱਖਣਾ ਚਾਹੀਦਾ ਹੈ।

ਹਾਥੀ ਦੀ ਮੂਰਤੀ

ਕੱਛੂ ਦੀ ਤਰ੍ਹਾਂ ਹਾਥੀ ਦੀ ਮੂਰਤੀ ਵੀ ਬਹੁਤ ਸ਼ੁਭ ਹੈ। ਧਾਰਮਿਕ ਮਾਨਤਾਵਾਂ ਅਨੁਸਾਰ ਇਸ ਨੂੰ ਘਰ 'ਚ ਰੱਖਣ ਨਾਲ ਮਾਂ ਲਕਸ਼ਮੀ ਦੀ ਕਿਰਪਾ ਬਣੀ ਰਹਿੰਦੀ ਹੈ।

ਇਹ ਵੀ ਪੜ੍ਹੋ : ਦੇਵਉਠਨੀ ਇਕਾਦਸ਼ੀ 'ਤੇ ਗਲਤੀ ਨਾਲ ਵੀ ਨਾ ਕਰੋ ਇਹ ਕੰਮ, ਨਹੀਂ ਤਾਂ ਦੇਵੀ ਲਕਸ਼ਮੀ ਹੋ ਜਾਣਗੇ ਨਾਰਾਜ਼

ਮਿੱਟੀ ਦਾ ਘੜਾ

ਮਿੱਟੀ ਨੂੰ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ। ਧਾਰਮਿਕ ਮਾਨਤਾਵਾਂ ਅਨੁਸਾਰ ਘਰ 'ਚ ਮਿੱਟੀ ਦਾ ਘੜਾ ਰੱਖਣ ਨਾਲ ਧਨ ਦੀ ਕਮੀ ਦੂਰ ਹੋ ਜਾਂਦੀ ਹੈ। ਇਸ ਨੂੰ ਹਮੇਸ਼ਾ ਘਰ ਦੀ ਉੱਤਰ ਦਿਸ਼ਾ 'ਚ ਰੱਖਣਾ ਚਾਹੀਦਾ ਹੈ। ਇਸ ਦੇ ਨਾਲ ਹੀ ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਘੜਾ ਕਦੇ ਵੀ ਖਾਲੀ ਨਾ ਹੋਵੇ।

ਹੰਸਾਂ ਦਾ ਜੋੜਾ

ਜਿਹੜੇ ਘਰਾਂ ਵਿਚ ਪਤੀ-ਪਤਨੀ ਵਿਚ ਹਮੇਸ਼ਾ ਝਗੜਾ ਹੁੰਦਾ ਰਹਿੰਦਾ ਹੈ, ਉਨ੍ਹਾਂ ਨੂੰ ਬੈੱਡਰੂਮ ਵਿਚ ਹੰਸ ਦੇ ਜੋੜੇ ਦੀ ਮੂਰਤੀ ਜਾਂ ਤਸਵੀਰ ਲਗਾਉਣੀ ਚਾਹੀਦੀ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਨਾਲ ਰਿਸ਼ਤੇ 'ਚ ਪਿਆਰ ਬਣਿਆ ਰਹਿੰਦਾ ਹੈ।

ਇਹ ਵੀ ਪੜ੍ਹੋ : ਜਦੋਂ ਗਊ ਮਾਤਾ ਦੇ ਸਤਿਕਾਰ 'ਚ ਭਗਵਾਨ ਕ੍ਰਿਸ਼ਨ ਨੇ ਜੁੱਤੀ ਪਾਉਣ ਤੋਂ ਕੀਤਾ ਇਨਕਾਰ, ਜਾਣੋ ਪੂਰੀ ਕਥਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor Harinder Kaur