ਘਰ 'ਚ ਸ਼ਿਵਲਿੰਗ ਸਥਾਪਿਤ ਕਰਨ ਵੇਲੇ ਰੱਖੋ ਇਨ੍ਹਾਂ 5 ਗੱਲਾਂ ਦਾ ਧਿਆਨ! ਚਮਕ ਉੱਠੇਗੀ ਤੁਹਾਡੀ ਕਿਸਮਤ

5/10/2026 10:16:17 AM

ਵੈੱਬ ਡੈਸਕ - ਸਨਾਤਨ ਧਰਮ 'ਚ ਸ਼ਿਵ ਜੀ ਦੀ ਪੂਜਾ ਬੇਹੱਦ ਫਲਦਾਇਕ ਅਤੇ ਸ਼ੁਭ ਮੰਨੀ ਜਾਂਦੀ ਹੈ। ਮਾਨਤਾ ਹੈ ਕਿ ਭੋਲੇਨਾਥ ਇਕ ਲੋਟਾ ਜਲ ਚੜ੍ਹਾਉਣ ਨਾਲ ਹੀ ਪ੍ਰਸੰਨ ਹੋ ਜਾਂਦੇ ਹਨ। ਇਹੀ ਕਾਰਨ ਹੈ ਕਿ ਬਹੁਤ ਸਾਰੇ ਸ਼ਰਧਾਲੂ ਆਪਣੇ ਘਰਾਂ 'ਚ ਸ਼ਿਵਲਿੰਗ ਸਥਾਪਿਤ ਕਰਦੇ ਹਨ, ਪਰ ਸ਼ਾਸਤਰਾਂ ਅਨੁਸਾਰ ਘਰ 'ਚ ਸ਼ਿਵਲਿੰਗ ਰੱਖਣ ਦੇ ਕੁਝ ਵਿਸ਼ੇਸ਼ ਨਿਯਮ ਹਨ ਜਿਨ੍ਹਾਂ ਦੀ ਪਾਲਣਾ ਕਰਨੀ ਲਾਜ਼ਮੀ ਹੈ :-

ਸ਼ਿਵਲਿੰਗ ਦਾ ਆਕਾਰ
- ਘਰ 'ਚ ਰੱਖਿਆ ਜਾਣ ਵਾਲਾ ਸ਼ਿਵਲਿੰਗ ਤੁਹਾਡੇ ਅੰਗੂਠੇ ਦੇ ਪੋਰ ਤੋਂ ਵੱਡਾ ਨਹੀਂ ਹੋਣਾ ਚਾਹੀਦਾ। ਵੱਡੇ ਸ਼ਿਵਲਿੰਗ ਸਿਰਫ਼ ਮੰਦਰਾਂ ਲਈ ਹੁੰਦੇ ਹਨ ਕਿਉਂਕਿ ਉਨ੍ਹਾਂ ਦੀ ਊਰਜਾ ਸੰਭਾਲਣ ਲਈ ਸਖ਼ਤ ਨਿਯਮਾਂ ਦੀ ਲੋੜ ਹੁੰਦੀ ਹੈ।

ਨਿਯਮਤ ਪੂਜਾ
- ਹਾਲਾਂਕਿ ਘਰ ਦੇ ਸ਼ਿਵਲਿੰਗ ਲਈ ਪ੍ਰਾਣ-ਪ੍ਰਤਿਸ਼ਠਾ ਲਾਜ਼ਮੀ ਨਹੀਂ ਹੈ, ਪਰ ਇਸ ਦੀ ਮਰਿਆਦਾ ਬਣਾਈ ਰੱਖਣਾ ਜ਼ਰੂਰੀ ਹੈ। ਸ਼ਿਵਲਿੰਗ ਨੂੰ ਕਦੇ ਵੀ ਸੁੰਨਾ ਨਹੀਂ ਛੱਡਣਾ ਚਾਹੀਦਾ; ਰੋਜ਼ਾਨਾ ਜਲ ਚੜ੍ਹਾਉਣਾ, ਅਭਿਸ਼ੇਕ ਕਰਨਾ ਅਤੇ ਧੂਪ-ਦੀਪ ਦਿਖਾਉਣਾ ਲਾਜ਼ਮੀ ਹੈ।

ਸਹੀ ਦਿਸ਼ਾ
- ਵਾਸਤੂ ਸ਼ਾਸਤਰ ਅਨੁਸਾਰ, ਸ਼ਿਵਲਿੰਗ ਨੂੰ ਹਮੇਸ਼ਾ ਉੱਤਰ-ਪੂਰਬ (ਈਸ਼ਾਨ ਕੋਣ) 'ਚ ਹੀ ਰੱਖਣਾ ਚਾਹੀਦਾ ਹੈ। ਇਹ ਦਿਸ਼ਾ ਸਭ ਤੋਂ ਪਵਿੱਤਰ ਮੰਨੀ ਜਾਂਦੀ ਹੈ, ਜਿਸ ਨਾਲ ਘਰ 'ਚ ਬਰਕਤ ਆਉਂਦੀ ਹੈ ਅਤੇ ਕਲੇਸ਼ ਖ਼ਤਮ ਹੁੰਦੇ ਹਨ।

ਪਰਿਵਾਰਕ ਸੰਤੁਲਨ
- ਸ਼ਾਸਤਰਾਂ ਅਨੁਸਾਰ, ਘਰ 'ਚ ਕਦੇ ਵੀ ਇਕੱਲਾ ਸ਼ਿਵਲਿੰਗ ਨਹੀਂ ਰੱਖਣਾ ਚਾਹੀਦਾ। ਸ਼ਿਵਲਿੰਗ ਦੇ ਨਾਲ ਮਾਤਾ ਪਾਰਵਤੀ, ਗਣੇਸ਼ ਜੀ ਅਤੇ ਕਾਰਤੀਕੇਯ ਜੀ ਦੀ ਤਸਵੀਰ ਜਾਂ ਮੂਰਤੀ ਹੋਣੀ ਜ਼ਰੂਰੀ ਹੈ ਤਾਂ ਜੋ ਪਰਿਵਾਰਕ ਸੁਖ-ਸ਼ਾਂਤੀ ਬਣੀ ਰਹੇ। ਇਸ ਤੋਂ ਇਲਾਵਾ, ਘਰ 'ਚ ਇਕ ਤੋਂ ਵੱਧ ਸ਼ਿਵਲਿੰਗ ਰੱਖਣਾ ਅਸ਼ੁਭ ਮੰਨਿਆ ਜਾਂਦਾ ਹੈ।

ਵਰਜਿਤ ਚੀਜ਼ਾਂ
- ਸ਼ਿਵਲਿੰਗ 'ਤੇ ਕਦੇ ਵੀ ਹਲਦੀ ਅਤੇ ਕੇਤਕੀ ਦੇ ਫੁੱਲ ਨਹੀਂ ਚੜ੍ਹਾਉਣੇ ਚਾਹੀਦੇ। ਜਲ ਚੜ੍ਹਾਉਂਦੇ ਸਮੇਂ ਧਿਆਨ ਰੱਖੋ ਕਿ ਜਲ ਦੀ ਧਾਰਾ ਉੱਤਰ ਦਿਸ਼ਾ ਵੱਲ ਹੀ ਡਿੱਗੇ। ਪੂਜਾ ਦੌਰਾਨ 'ਓਮ ਨਮਹ ਸ਼ਿਵਾਏ' ਦਾ ਜਾਪ ਇਕ ਸੁਰੱਖਿਆ ਕਵਚ ਦਾ ਕੰਮ ਕਰਦਾ ਹੈ।

ਨੋਟ :- ਇਹ ਜਾਣਕਾਰੀ ਆਮ ਤੱਥਾਂ ਉਤੇ ਆਧਾਰਿਤ ਹੈ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ। 


Sunaina

Content Editor Sunaina