ਦੀਵਾਲੀ ’ਤੇ ਮਾਂ ਲਕਸ਼ਮੀ ਦੀ ਪੂਜਾ ਕਰਨ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ, ਹੋਵੇਗੀ ਕਿਰਪਾ
11/12/2023 10:26:27 AM
ਜਲੰਧਰ (ਵੈੱਬ ਡੈਸਕ) - ਦੀਵਾਲੀ ਹਿੰਦੂਆਂ ਦੇ ਮੁੱਖ ਤਿਉਹਾਰਾਂ 'ਚੋਂ ਇਕ ਤਿਉਹਾਰ ਹੈ। ਇਸ ਸਾਲ ਦੀਵਾਲੀ ਦਾ ਤਿਉਹਾਰ ਅੱਜ ਯਾਨੀ 12 ਨਵੰਬਰ, 2023 ਨੂੰ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਦੱਸ ਦੇਈਏ ਕਿ ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਲੋਕ ਘਰਾਂ ਤੇ ਦੁਕਾਨਾਂ ਦੀ ਸਾਫ਼-ਸਫ਼ਾਈ ਕਰਨ ਲੱਗ ਜਾਂਦੇ ਹਨ, ਕਿਉਂਕਿ ਦੀਵਾਲੀ ’ਤੇ ਮਾਂ ਲਕਸ਼ਮੀ ਦੀ ਘਰ ਆਉਂਦੇ ਹਨ। ਦੀਵਾਲੀ ਦੀ ਰਾਤ ਮਾਂ ਲਕਸ਼ਮੀ ਦੀ ਪੂਜਾ ਕਰਨ ਨਾਲ ਘਰ ਵਿੱਚ ਹਮੇਸ਼ਾ ਸੁੱਖ-ਸ਼ਾਂਤੀ ਬਣੀ ਰਹਿੰਦੀ ਹੈ। ਦੀਵਾਲੀ ’ਤੇ ਮਾਂ ਲਕਸ਼ਮੀ ਦੀ ਪੂਜਾ ਕਰਨ ਤੋਂ ਪਹਿਲਾਂ ਸਾਨੂੰ ਕਿਹੜੀਆਂ ਗੱਲਾਂ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ ਅਤੇ ਮਾਂ ਲਕਸ਼ਮੀ ਦੇ ਸਵਾਗਤ ਲਈ ਕਿਹੜੇ-ਕਿਹੜੇ ਕੰਮ ਕਰਨੇ ਜ਼ਰੂਰੀ ਹਨ, ਦੇ ਬਾਰੇ ਦੱਸਾਂਗੇ...
1. ਖੰਡਿਤ ਮੂਰਤੀਆਂ ਦੀ ਨਾ ਕਰੋ ਪੂਜਾ
ਘਰ 'ਚ ਦੇਵੀ-ਦੇਵਤਾ ਦੀਆਂ ਖੰਡਿਤ ਹੋਈਆਂ ਮੂਰਤੀਆਂ ਦੀ ਪੂਜਾ ਕਦੇ ਨਹੀਂ ਕਰਨੀ ਚਾਹੀਦੀ। ਮੰਨਿਆ ਜਾਂਦਾ ਹੈ ਕਿ ਦੀਵਾਲੀ ਮੌਕੇ ਮਾਂ ਲਕਸ਼ਮੀ ਦੀ ਪੂਜਾ ਤੋਂ ਪਹਿਲਾਂ ਅਜਿਹੀਆਂ ਮੂਰਤੀਆਂ ਨੂੰ ਕਿਸੇ ਪਵਿੱਤਰ ਸਥਾਨ 'ਤੇ ਜਾ ਕੇ ਮਿੱਟੀ 'ਚ ਦੱਬ ਜਾਂ ਜਲ ਪ੍ਰਵਾਹ ਕਰ ਦੇਣੀਆਂ ਚਾਹੀਦੀਆਂ ਹਨ।
2. ਪੁਰਾਣੀ ਪੂਜਾ ਸਮੱਗਰੀ
ਦੀਵਾਲੀ ਵਾਲੇ ਦਿਨ ਮਾਤਾ ਲਕਸ਼ਮੀ ਦੀ ਪੂਜਾ ਕਰਦੇ ਸਮੇਂ ਕਦੇ ਵੀ ਪੁਰਾਣੀ ਪੂਜਾ ਸਮੱਗਰੀ ਦੀ ਵਰਤੋਂ ਨਾ ਕਰੋ। ਦੀਵਾਲੀ ਵਾਲੇ ਦਿਨ ਮਾਤਾ ਲਕਸ਼ਮੀ ਦੇਵੀ ਦੀ ਪੂਜਾ ਕਰਦੇ ਸਮੇਂ ਥਾਲੀ 'ਚ ਸਾਫ਼ ਅਤੇ ਨਵੀਂ ਪੂਜਾ ਸਮੱਗਰੀ ਰੱਖੋ। ਇਸ ਨਾਲ ਘਰ 'ਚ ਧਨ ਦੀ ਵਰਖ਼ਾ ਹੁੰਦੀ ਹੈ।
3. ਬੰਦ ਘੜੀਆਂ
ਕਹਿੰਦੇ ਹਨ ਕਿ ਘਰ 'ਚ ਬੰਦ ਜਾਂ ਖ਼ਰਾਬ ਘੜੀ ਨਹੀਂ ਲਾਉਣੀ ਚਾਹੀਦੀ। ਜੇਕਰ ਤੁਸੀਂ ਘਰ ਨੂੰ ਰੱਖਣਾ ਚਾਹੁੰਦੇ ਹੋ ਤਾਂ ਪਹਿਲਾਂ ਉਸ ਦੀ ਮੁਰੰਮਤ ਕਰਵਾ ਲਓ। ਵਾਸਤੂ ਸ਼ਾਸਤਰ ਮੁਤਾਬਕ, ਬੰਦ ਘੜੀ ਤਰੱਕੀ 'ਚ ਰੁਕਾਵਟ ਪੈਦਾ ਕਰਦੀ ਹੈ।
4. ਟੁੱਟੇ ਹੋਏ ਭਾਂਡੇ ਨਾ ਵਰਤੋਂ
ਵਾਸਤੂ ਸ਼ਾਸਤਰ ਅਨੁਸਾਰ ਦੀਵਾਲੀ ’ਤੇ ਟੁੱਟੇ ਹੋਏ ਬਰਤਨਾਂ ਦਾ ਇਸਤੇਮਾਲ ਕਰਨਾ ਅਸ਼ੁੱਭ ਹੁੰਦਾ ਹੈ। ਟੁੱਟੇ ਭਾਂਡਿਆਂ ਦੀ ਵਰਤੋਂ ਕਰਨ ਨਾਲ ਪੈਸੇ ਦੀ ਬਰਕਤ ਘੱਟ ਹੋ ਜਾਂਦੀ ਹੈ। ਅਜਿਹੇ 'ਚ ਮਾਂ ਲਕਸ਼ਮੀ ਦੀ ਪੂਜਾ ਕਰਨ ਤੋਂ ਪਹਿਲਾਂ ਘਰ ਦੇ ਟੁੱਟੇ ਹੋਏ ਭਾਂਡੇ ਬਾਹਰ ਕੱਢ ਦੇਣੇ ਚਾਹੀਦੇ ਹਨ।
5. ਟੁੱਟਿਆ ਹੋਇਆ ਸ਼ੀਸ਼ਾ
ਵਾਸਤੂ ਸ਼ਾਸਤਰਾਂ ਮੁਤਾਬਕ ਘਰ 'ਚ ਟੁੱਟਿਆ ਹੋਇਆ ਸ਼ੀਸ਼ਾ ਰੱਖਣ ਨਾਲ ਨਕਾਰਾਤਮਕ ਊਰਜਾ ਪੈਦਾ ਹੁੰਦੀ ਹੈ। ਇਸ ਨਾਲ ਪਰਿਵਾਰ ਦੇ ਮੈਂਬਰਾਂ ਨੂੰ ਮਾਨਸਿਕ ਤਣਾਅ ਦਾ ਸਾਹਮਣਾ ਕਰਨਾ ਪੈਂਦਾ ਹੈ।
6. ਟੁੱਟਿਆ ਹੋਇਆ ਫਰਨੀਚਰ
ਵਾਸਤੂ ਸ਼ਾਸਤਰ ਮੁਤਾਬਕ ਟੁੱਟੇ ਹੋਏ ਫਰਨੀਚਰ ਨੂੰ ਕਿਸੇ ਘਰ ਜਾਂ ਦੁਕਾਨ 'ਚ ਰੱਖਣਾ ਅਸ਼ੁੱਭ ਮੰਨਿਆ ਜਾਂਦਾ ਹੈ। ਕਹਿੰਦੇ ਹਨ ਕਿ ਘਰ ਦਾ ਜੇਕਰ ਫਰਨੀਚਰ ਟੁੱਟਿਆ-ਫੁੱਟਿਆ ਹੋਵੇ ਤਾਂ ਇਸ ਨਾਲ ਨਕਾਰਤਮਕ ਊਰਜਾ ਵਾਸ ਕਰਦੀ ਹੈ।
7. ਪੁਰਾਣੀਆਂ ਚੱਪਲਾਂ-ਜੁੱਤੇ
ਕਹਿੰਦੇ ਹਨ ਕਿ ਘਰ 'ਚ ਪਏ ਪੁਰਾਣੀਆਂ ਬੂਟ-ਜੁੱਤੀਆਂ ਕਾਰਨ ਘਰ 'ਚ ਨਕਾਰਾਤਮਕ ਊਰਜਾ ਦਾ ਵਾਸ ਹੁੰਦਾ ਹੈ। ਅਜਿਹੇ 'ਚ ਮਾਂ ਲਕਸ਼ਮੀ ਦੀ ਪੂਜਾ ਤੋਂ ਪਹਿਲਾਂ ਘਰ 'ਚ ਪੁਰਾਣੀਆਂ ਬੂਟ-ਜੁੱਤੀਆਂ ਕੱਢ ਦੇਣੀਆਂ ਚਾਹੀਦੀਆਂ ਹਨ।
8. ਖ਼ਰਾਬ ਇਲੈਕਟ੍ਰਾਨਿਕ ਸਾਮਾਨ
ਕਈ ਵਾਰ ਘਰਾਂ 'ਚ ਖ਼ਰਾਬ ਇਲੈਕਟ੍ਰਾਨਿਕ ਸਾਮਾਨ ਵੀ ਪਿਆ ਰਹਿੰਦਾ ਹੈ। ਵਾਸਤੂ ਸ਼ਾਸਤਰ ਮੁਤਾਬਕ, ਅਜਿਹੇ 'ਚ ਘਰਾਂ ਦੀ ਤਰੱਕੀ 'ਚ ਰੁਕਾਵਟ ਪੈਦਾ ਹੁੰਦੀ ਹੈ। ਅਜਿਹੇ 'ਚ ਮਾਂ ਲਕਸ਼ਮੀ ਦੀ ਪੂਜਾ ਤੋਂ ਪਹਿਲਾਂ ਘਰ 'ਚੋਂ ਖ਼ਰਾਬ ਇਲੈਕਟ੍ਰਾਨਿਕ ਦਾ ਸਾਮਾਨ ਕੱਢ ਦਿੱਤਾ ਜਾਵੇ।