Vastu Tips: ਘਰ ''ਚ ਜ਼ਰੂਰ ਰੱਖੋ ਮੋਰ ਦਾ ਖੰਭ, ਆਉਣਗੀਆਂ ਖੁਸ਼ੀਆਂ, ਆਰਥਿਕ ਤੰਗੀ ਤੋਂ ਮਿਲੇਗਾ ਛੁਟਕਾਰਾ
5/10/2023 3:16:57 PM
ਜਲੰਧਰ - ਘਰ 'ਚ ਹਮੇਸ਼ਾ ਕਲੇਸ਼ ਰਹਿਣਾ ਜਾਂ ਬਰਕਤ ਨਾ ਹੋਣਾ ਇਹ ਸਭ ਕਾਰਨ ਤੁਹਾਡੇ ਘਰ ਦੇ ਵਾਸਤੂ ਦੋਸ਼ ਦੇ ਹੋ ਸਕਦੇ ਹਨ। ਜੇਕਰ ਤੁਹਾਡੇ ਘਰ 'ਚ ਵਾਸਤੂ ਨੂੰ ਲੈ ਕੇ ਕਈ ਸਮੱਸਿਆਵਾਂ ਹਨ ਤਾਂ ਡਰਨ ਦੀ ਕੋਈ ਗੱਲ ਨਹੀਂ ਹੈ, ਕਿਉਂਕਿ ਜੋਤਿਸ਼ ਸ਼ਾਸਤਰ ਵਿੱਚ ਨਕਾਰਾਤਮਕ ਊਰਜਾ ਨੂੰ ਦੂਰ ਕਰਨ ਤੇ ਸਕਾਰਾਤਮਕ ਊਰਜਾ ਦਾ ਪਾਸਾਰ ਕਰਨ ਸੰਬੰਧੀ ਬਹੁਤ ਸਾਰੇ ਉਪਾਅ ਦੱਸੇ ਗਏ ਹਨ। ਜੋਤਿਸ਼ ਸ਼ਾਸਤਰ ਅਨੁਸਾਰ ਮੋਰ ਦਾ ਖੰਭ ਬਹੁਤ ਸੁੰਦਰ ਹੁੰਦਾ ਹੈ ਅਤੇ ਇਸ ਨੂੰ ਘਰ ਵਿੱਚ ਰੱਖਣਾ ਬਹੁਤ ਚੰਗਾ ਮੰਨਿਆ ਜਾਂਦਾ ਹੈ। ਮੋਰ ਦੇ ਖੰਭ ਦੀ ਮਦਦ ਨਾਲ ਨਕਾਰਾਤਰਮ ਊਰਜਾ ਨੂੰ ਦੂਰ ਕੀਤਾ ਜਾ ਸਕਦਾ ਹੈ।
ਘਰ ਵਿੱਚ ਮੋਰ ਦਾ ਖੰਭ ਰੱਖਣ ਨਾਲ ਹੋਣ ਵਾਲੇ ਫ਼ਾਇਦੇ
. ਘਰ ’ਚ ਮੋਰ ਦਾ ਖੰਭ ਰੱਖਣ ਨਾਲ ਖੁਸ਼ੀਆਂ ਆਉਂਦੀਆਂ ਹਨ ਤੇ ਆਰਥਿਕ ਤੰਗੀ ਤੋਂ ਛੁਟਕਾਰਾ ਮਿਲਦਾ ਹੈ।
. ਘਰ ’ਚ ਮੋਰ ਦਾ ਖੰਭ ਰੱਖਣ ਨਾਲ ਰੁਕੇ ਹੋਏ ਸਾਰੇ ਕੰਮ ਬਣਨ ਲੱਗ ਜਾਂਦੇ ਹਨ।
. ਘਰ ਦਾ ਦਰਵਾਜ਼ਾ ਜੇਕਰ ਵਾਸਤੂ ਦੇ ਵਿਰੁੱਧ ਹੈ ਤਾਂ ਦਰਵਾਜ਼ੇ 'ਤੇ 3 ਮੋਰ ਦੇ ਖੰਭ ਸਥਾਪਿਤ ਕਰੋ। ਮੰਤਰ ਨਾਲ ਮੁਗਧ ਕਰ ਕੇ ਖੰਭ ਦੇ ਥੱਲ੍ਹੇ ਗਣਪਤੀ ਭਗਵਾਨ ਦੀ ਤਸਵੀਰ ਸਥਾਪਿਤ ਕਰਨੀ ਚਾਹੀਦੀ ਹੈ।
. ਜੇਕਰ ਪੂਜਾ ਦੀ ਜਗ੍ਹਾ ਵਾਸਤੂ ਦੇ ਉਲਟ ਹੈ ਤਾਂ ਪੂਜਾ ਸਥਾਨ ਨੂੰ ਆਪਣੀ ਮਰਜ਼ੀ ਅਨੁਸਾਰ ਮੋਰ ਪੰਖਾਂ ਨਾਲ ਸਜਾਓ। ਸਾਰੇ ਮੋਰ ਦੇ ਖੰਭਾਂ ਨੂੰ ਸਧੂੰਰ ਦਾ ਟਿੱਕਾ ਲਗਾਓ ਅਤੇ ਸ਼ਿਵਲਿੰਗ ਦੀ ਸਥਾਪਨਾ ਕਰੋ। ਪੂਜਾ ਘਰ ਦਾ ਦੋਸ਼ ਖ਼ਤਮ ਹੋਣ ਲੱਗ ਜਾਵੇਗਾ।
. ਜੇਕਰ ਤੁਹਾਡਾ ਰਸੋਈ ਘਰ ਵਾਸਤੂ ਅਨੁਸਾਰ ਨਹੀਂ ਬਣਿਆ ਹੈ ਤਾਂ 2 ਮੋਰ ਦੇ ਖੰਭ ਰਸੋਈ ਘਰ 'ਚ ਸਥਾਪਿਤ ਕਰੋ। ਧਿਆਨ ਰੱਖੋ ਕਿ ਭੋਜਨ ਬਣਾਉਣ ਵਾਲੇ ਸਥਾਨ ਤੋਂ ਰਸੋਈ ਰੱਖੇ ਜਾਣ ਵਾਲੇ ਮੋਰ ਦੇ ਖੰਭ ਦੂਰ ਹੋਣੇ ਚਾਹੀਦੇ ਹਨ। ਦੋਵਾਂ ਪੰਖਾਂ ਦੇ ਥੱਲੇ ਮੌਲੀ ਬੰਨ੍ਹ ਦਿਓ ਅਤੇ ਗੰਗਾਜਲ ਨਾਲ ਮੁਗਧ ਕਰੋ।
. ਵਾਸਤੂ ਸ਼ਾਸਤਰ ਅਨੁਸਾਰ ਜੇਕਰ ਕਿਸੇ ਵਿਆਹੁਤਾ ਜੋੜੇ ਦੀ ਜ਼ਿੰਦਗੀ ’ਚ ਤਣਾਅ ਚਲ ਰਿਹਾ ਹੈ ਤਾਂ ਉਨ੍ਹਾਂ ਨੂੰ ਆਪਣੇ ਕਮਰੇ ’ਚ ਮੋਰ ਦੇ ਖੰਭ ਰੱਖਣੇ ਚਾਹੀਦੇ ਹਨ। ਇਸ ਨਾਲ ਪਤੀ -ਪਤਨੀ ’ਚ ਪਿਆਰ ਬਣਿਆ ਰਹੇਗਾ।
. ਘਰ ’ਚ ਮੋਰ ਦਾ ਖੰਭ ਰੱਖਣ ਨਾਲ ਨਾਕਾਰਾਤਮਕ ਊਰਜਾ ਨਹੀਂ ਆਉਂਦੀ।