ਕੱਤਕ ਮਹੀਨਾ : ਕਰੋ ਇਹ ਕਾਰਜ, ਪਰ ਇਨ੍ਹਾਂ ਚੀਜ਼ਾਂ ਤੋਂ ਕਰੋ ਪ੍ਰਹੇਜ਼

10/17/2024 6:28:32 PM

ਵੈੱਬ ਡੈਸਕ - ਦੇਸੀ ਮਹੀਨਿਆਂ ਦੇ ਅਨੁਸਾਰ ਸ਼ਰਦ ਪੁੰਨਿਆ ਤੋਂ ਅਗਲੇ ਹੀ ਦਿਨ ਕੱਤਕ ਮਹੀਨਾ ਸ਼ੁਰੂ ਹੋ ਚੁੱਕਾ ਹੈ। ਦੇਸੀ ਮਹੀਨਿਆਂ ਦੀ ਸ਼ੁਰੂਆਤ ਅੰਗਰੇਜ਼ੀ ਕੈਲੰਡਰ ਤੋਂ ਅਲੱਗ ਹੀ ਹੁੰਦੀ ਹੈ। 16 ਅਕਤੂਬਰ ਤੋਂ ਕੱਤਕ ਮਹੀਨੇ ਦੀ ਸ਼ੁਰੂਆਤ ਹੋ ਗਈ ਹੈ। ਕੱਤਕ ਦਾ ਮਹੀਨਾ ਭਗਵਾਨ ਵਿਸ਼ਨੂੰ ਜੀ ਨੂੰ ਪਿਆਰਾ ਹੈ, ਇਸ ਕਾਰਨ ਹਿੰਦੂ ਧਰਮ ਵਿਚ ਕੱਤਕ ਦੀ ਵਿਸ਼ੇਸ਼ ਮਾਨਤਾ ਹੈ। ਅਸਲ ਵਿਚ ਸ਼੍ਰੀ ਹਰਿ ਚਾਰ ਮਹੀਨਿਆਂ ਦੀ ਲੰਮੀ ਨੀਂਦ ਤੋਂ ਬਾਅਦ ਕੱਤਕ ਮਹੀਨੇ ਦੀ ਸ਼ੁਰੂਆਤ ਨਾਲ ਹੀ ਜਾਗਦੇ ਹਨ। ਇਸ ਦੇ ਨਾਲ ਹੀ ਕੱਤਕ ਵਿਚ ਕਰਵਾ ਚੌਥ, ਛਠ ਪੂਜਾ, ਧਨਤੇਰਸ, ਦੀਵਾਲੀ ਆਦਿ ਕਈ ਅਹਿਮ ਤਿਉਹਾਰ ਆਉਂਦੇ ਹਨ। ਇਸ ਦੌਰਾਨ ਜੀਵਨ ਦੇ ਸ਼ੁੱਭ ਕਾਰਜ ਜਿਵੇਂ ਵਿਆਹ , ਮੁੰਡਨ ਆਦਿ ਦੀ ਸ਼ੁਰੂਆਤ ਵੀ ਕੱਤਕ ਮਹੀਨੇ ਨਾਲ ਹੀ ਹੁੰਦੀ ਹੈ। ਇਸ ਵਿਚ ਕਈ ਸ਼ੁੱਭ ਕਾਰਜ ਕੀਤੇ ਜਾਂਦੇ ਹਨ। ਆਓ ਤੁਹਾਨੂੰ ਦੱਸਦੇ ਹਾਂ ਇਸ ਬਾਰੇ ਸੰਖੇਪ ’ਚ :

ਕੱਤਕ ਮਹੀਨੇ ਦਾ ਮਹੱਤਵ

ਕੱਤਕ ਦਾ ਮਹੀਨਾ ਭਗਵਾਨ ਵਿਸ਼ਨੂੰ ਜੀ ਨਾਲ ਸਬੰਧ ਹੈ। ਇਸ ਮਹੀਨੇ ਵਿਚ ਵਿਸ਼ਨੂੰ ਜੀ ਨੇ ਮਤਸਯ ਅਵਤਾਰ ਦੇ ਰੂਪ ’ਚ ਜਲ ਵਿਚ ਵਿਰਾਮ ਕੀਤਾ ਸੀ, ਇਸੇ ਕਾਰਨ ਕੱਤਕ ਮਹੀਨੇ ਦਾ ਇਸ਼ਨਾਨ ਵਿਸ਼ੇਸ਼ ਹੈ। ਜੋ ਇਨਸਾਨ ਭਗਵਾਨ ਵਿਸ਼ਨੂੰ ਜੀ ਨੂੰ ਸੱਚੇ ਮਨ ਨਾਲ ਪੂਜ ਕੇ ਨਦੀ ਵਿਚ ਇਸ਼ਨਾਨ ਕਰਦਾ ਹੈ ਉਸ ਨੂੰ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ।

ਕੱਤਕ ਮਹੀਨੇ ਦੀਆਂ ਮਨਾਹੀਆਂ

ਕੱਤਕ ਮਹੀਨੇ ਬਾਰੇ ਜੋਤਿਸ਼ ਦੱਸਦੇ ਹਨ ਕਿ ਇਸ ’ਚ ਤਾਸਮਿਕ ਭੋਜਨ ਕਰਨ ਦੀ ਮਨਾਹੀ ਹੁੰਦੀ ਹੈ। ਤਾਸਮਿਕ ਭੋਜਨ ਦੇ ਨਾਲੋ ਨਾਲ ਕੁਝ ਇਕ ਸਬਜ਼ੀਆਂ ਖਾਣ ਦੀ ਵੀ ਮਨਾਹੀ ਹੁੰਦੀ ਹੈ। ਇਸ ਮਹੀਨੇ ਮੀਟ ਮੱਛੀ ਦਾ ਸੇਵਨ ਬਿਲਕੁਲ ਨਾ ਕਰੋ। ਇਸੇ ਤਰ੍ਹਾਂ ਕੱਦੂ, ਬੈਂਗਨ, ਸਾਗ, ਪਿਆਜ਼ ਅਤੇ ਲਸੁਨ ਦਾ ਸੇਵਨ ਵੀ ਅਸ਼ੁੱਭ ਮੰਨਿਆ ਗਿਆ ਹੈ।

ਕੱਤਕ ਮਹੀਨੇ ਦੇ ਸ਼ੁੱਭ ਕਾਰਜ

ਜਿਸ ਤਰ੍ਹਾਂ ਅਸੀਂ ਪਹਿਲਾਂ ਦੱਸ ਚੁੱਕੇ ਹਾਂ ਕਿ ਕੱਤਕ ਮਹੀਨੇ ਵਿਚ ਨਦੀ ਵਿਚ ਇਸ਼ਨਾਨ ਜ਼ਰੂਰ ਕਰੋ। ਇਸ ਦੇ ਨਾਲ ਹੀ ਭਗਵਾਨ ਵਿਸਨੂੰ ਦੀ ਹਰ ਰੋਜ਼ ਪੂਜਾ ਕਰੋ। ਇਸ ਨਾਲ ਵਿਸ਼ਨੂੰ ਜੀ ਦੀ ਕ੍ਰਿਪਾ ਮਿਲਦੀ ਹੈ। ਤੁਲਸੀ ਇਕ ਪਵਿੱਤਰ ਧਾਰਮਿਕ ਪੌਦਾ ਹੈ। ਕੱਤਕ ਮਹੀਨੇ ਰੋਜ਼ਾਨਾ ਤੁਲਸੀ ਨੂੰ ਪਾਣੀ ਦੇ ਕੇ ਪੂਜਾ ਕਰੋ, ਇਸ ਨਾਲ ਜੀਵਨ ਦੇ ਸਾਰੇ ਦੁੱਖ ਦਰਦ ਦੂਰ ਹੋ ਜਾਂਦੇ ਹਨ। ਕੱਤਕ ਮਹੀਨਾ ਮਾਤਾ ਲਕਸ਼ਮੀ ਪੂਜਨ ਲਈ ਵੀ ਵਿਸ਼ੇਸ਼ ਹੈ। ਇਸ ਮਹੀਨੇ ਅੰਨ, ਵਸਤਰ, ਤਿਲ, ਦੀਪਕ, ਆਂਵਲੇ ਦਾ ਦਾਨ ਕਰੋ, ਇਸ ਨਾਲ ਮਾਤਾ ਲਕਸ਼ਮੀ ਪ੍ਰਸੰਨ ਹੁੰਦੀ ਹੈ ਤੇ ਜੀਵਨ ਵਿਚ ਧਨ ਦੀ ਕਮੀ ਨਹੀਂ ਰਹਿੰਦੀ।

ਇਹ ਵੀ ਪੜ੍ਹੋ- ਕੀ ਚਾਹ ਪੀਣਾ ਸਿਹਤ ਲਈ ਹੈ ਨੁਕਸਾਨਦਾਇਕ, ਕਦੋਂ ਕੀ ਹੈ ਪੀਣ ਦਾ ਸਹੀ ਸਮਾਂ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


Sunaina

Content Editor Sunaina