ਜੇਕਰ ਸੱਸ ਨਾ ਹੋਵੇ ਤਾਂ ਕੌਣ ਦੇ ਸਕਦੈ ਸਰਗੀ, ਜਾਣੋ Karwa Chauth 'ਚ ਕੀ ਹੈ ਇਸ ਦਾ ਮਹੱਤਵ
10/18/2024 4:01:34 PM
ਵੈੱਬ ਡੈਸਕ- ਹਿੰਦੂ ਕੈਲੰਡਰ ਦੇ ਅਨੁਸਾਰ, ਕਰਵਾ ਚੌਥ ਦਾ ਤਿਉਹਾਰ ਕਾਰਤਿਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਥੀ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਵਿਆਹੁਤਾ ਔਰਤਾਂ ਵੱਲੋਂ ਆਪਣੇ ਪਤੀ ਦੀ ਲੰਬੀ ਉਮਰ ਅਤੇ ਤੰਦਰੁਸਤੀ ਲਈ ਨਿਰਜਲਾ ਵਰਤ ਰੱਖਿਆ ਜਾਂਦਾ ਹੈ। ਇਸ ਸਾਲ ਇਹ ਤਿਉਹਾਰ 20 ਅਕਤੂਬਰ ਨੂੰ ਹੈ। ਕਰਵਾ ਚੌਥ ਦੇ ਦਿਨ ਔਰਤਾਂ ਪੂਰਾ ਦਿਨ ਨਿਰਜਲਾ ਵਰਤ ਰੱਖਦੀਆਂ ਹਨ। ਕਰਵਾ ਮਾਤਾ ਦੀ ਪੂਜਾ ਕਰਕੇ ਲੋਕ ਆਪਣੇ ਪਤੀ ਦੀ ਤੰਦਰੁਸਤੀ ਅਤੇ ਸੁਖੀ ਵਿਆਹੁਤਾ ਜੀਵਨ ਦੀ ਕਾਮਨਾ ਕਰਦੀਆਂ ਹਨ। ਭਗਵਾਨ ਸ਼ਿਵ, ਮਾਤਾ ਪਾਰਵਤੀ, ਕਾਰਤੀਕੇਅ ਅਤੇ ਭਗਵਾਨ ਗਣੇਸ਼ ਦੀ ਵੀ ਪੂਜਾ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਇਸ ਦਿਨ ਚੰਦ ਨੂੰ ਅਰਘ ਦੇਣ ਨਾਲ ਹੀ ਵਰਤ ਖੋਲ੍ਹਿਆ ਜਾਂਦਾ ਹੈ।
ਹ ਵੀ ਪੜ੍ਹੋ- ਕਰਵਾ ਚੌਥ ਦਾ ਵਰਤ ਰੱਖਣ ਵਾਲੀਆਂ ਔਰਤਾਂ ਇਨ੍ਹਾਂ ਗੱਲਾਂ ਦਾ ਜ਼ਰੂਰ ਰੱਖਣ ਖ਼ਾਸ ਧਿਆਨ
ਕਿਉਂਕਿ ਕਰਵਾ ਚੌਥ ਦਾ ਵਰਤ ਦਿਨ ਭਰ ਬਿਨਾਂ ਖਾਧੇ-ਪੀਤੇ ਰੱਖਿਆ ਜਾਂਦਾ ਹੈ, ਇਸ ਲਈ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਸਰਗੀ ਲੈਣ ਦੀ ਪਰੰਪਰਾ ਹੈ। ਸਰਗੀ ਵਿੱਚ ਸੂਰਜ ਚੜ੍ਹਨ ਤੋਂ ਪਹਿਲਾਂ ਖਾਣ ਵਾਲੀਆਂ ਚੀਜ਼ਾਂ ਜਿਵੇਂ ਸੁੱਕੇ ਮੇਵੇ, ਫਲ, ਮਠਿਆਈਆਂ ਆਦਿ ਤੋਂ ਇਲਾਵਾ ਸ਼ਿੰਗਾਰ ਦਾ ਸਾਮਾਨ ਵੀ ਸ਼ਾਮਲ ਹੁੰਦਾ ਹੈ। ਸਰਗੀ ਨੂੰ ਪ੍ਰਸ਼ਾਦ ਦੇ ਰੂਪ 'ਚ ਗ੍ਰਹਿਣ ਕਰਨ ਤੋਂ ਬਾਅਦ ਹੀ ਕਰਵਾ ਚੌਥ ਦਾ ਵਰਤ ਸ਼ੁਰੂ ਕੀਤਾ ਜਾਂਦਾ ਹੈ। ਜਿਵੇਂ ਕਿ ਉੱਪਰ ਦੱਸਿਆ ਗਿਆ ਹੈ, ਕਰਵਾ ਚੌਥ ਦਾ ਵਰਤ ਸਰਗੀ ਤੋਂ ਬਾਅਦ ਸ਼ੁਰੂ ਹੁੰਦਾ ਹੈ, ਇਸ ਲਈ ਸਰਗੀ ਸੂਰਜ ਚੜ੍ਹਨ ਤੋਂ ਪਹਿਲਾਂ ਭਾਵ ਸਵੇਰੇ 4 ਤੋਂ 5 ਦੇ ਵਿਚਕਾਰ ਗ੍ਰਹਿਣ ਕੀਤੀ ਜਾਂਦੀ ਹੈ। ਇਸ ਵਿੱਚ ਖੀਰ, ਮਠਿਆਈਆਂ, ਫਲ ਅਤੇ ਸੁੱਕੇ ਮੇਵੇ ਵਰਗੀਆਂ ਚੀਜ਼ਾਂ ਸ਼ਾਮਲ ਕਰ ਸਕਦੇ ਹੋ।
ਇਹ ਵੀ ਪੜ੍ਹੋ- Diwali 2024 : 31 ਅਕਤੂਬਰ ਜਾਂ 1 ਨਵੰਬਰ! ਜਾਣੋ ਕਿਸ ਤਾਰੀਖ਼ ਨੂੰ ਮਨਾਈ ਜਾਵੇਗੀ ਦੀਵਾਲੀ
ਆਮ ਤੌਰ 'ਤੇ ਸੱਸ ਦੁਆਰਾ ਸਰਗੀ ਨੂੰ ਦੇਣ ਦਾ ਰਿਵਾਜ ਹੈ। ਜੇਕਰ ਤੁਹਾਡੀ ਸੱਸ ਤੁਹਾਡੇ ਨਾਲ ਰਹਿੰਦੀ ਹੈ, ਤਾਂ ਤੁਸੀਂ ਉਸ ਨੂੰ ਸਰਗੀ ਲਈ ਬੇਨਤੀ ਕਰ ਸਕਦੇ ਹੋ ਤਾਂ ਜੋ ਤੁਸੀਂ ਵਰਤ ਸ਼ੁਰੂ ਕਰਨ ਤੋਂ ਪਹਿਲਾਂ ਸਰਗੀ ਨੂੰ ਪ੍ਰਸ਼ਾਦ ਦੇ ਰੂਪ 'ਚ ਗ੍ਰਹਿਣ ਕਰ ਸਕੋ। ਭਾਵੇਂ ਸੱਸ ਵੱਲੋਂ ਸਰਗੀ ਦੇਣ ਦੀ ਪਰੰਪਰਾ ਹੈ ਪਰ ਜੇਕਰ ਕਿਸੇ ਦੀ ਸੱਸ ਉਨ੍ਹਾਂ ਦੇ ਨਾਲ ਨਹੀਂ ਰਹਿੰਦੀ ਜਾਂ ਦਿਹਾਂਤ ਹੋ ਚੁੱਕਾ ਹੈ ਤਾਂ ਘਰ ਦੀ ਵੱਡੀ ਉਮਰ ਦੀ ਇਸਤਰੀ ਜਾਂ ਜੇਠਾਨੀ ਵੀ ਸਰਗੀ ਦੇ ਸਕਦੀ ਹੈ।
ਇਹ ਵੀ ਪੜ੍ਹੋ- ਅਧੂਰੀ ਨਾ ਰਹਿ ਜਾਵੇ 'ਕਰਵਾ ਚੌਥ ਦੀ ਪੂਜਾ', ਚੈੱਕ ਕਰੋ ਪੂਰੀ ਲਿਸਟ
ਜੇਕਰ ਤੁਹਾਡੇ ਘਰ 'ਚ ਕੋਈ ਬਜ਼ੁਰਗ ਔਰਤ ਜਿਵੇਂ ਸੱਸ, ਜੇਠਾਨੀ ਆਦਿ ਨਹੀਂ ਵੀ ਹੈ ਤਾਂ ਤੁਸੀਂ ਖੁਦ ਵੀ ਸਰਗੀ ਕਰ ਸਕਦੇ ਹੋ, ਕਿਉਂਕਿ ਮੰਨਿਆ ਜਾਂਦਾ ਹੈ ਕਿ ਸਰਗੀ ਤੋਂ ਬਿਨਾਂ ਵਰਤ ਅਧੂਰਾ ਰਹਿੰਦਾ ਹੈ। ਇਸ ਲਈ ਸਰਗੀ ਨੂੰ ਸੂਰਜ ਚੜ੍ਹਨ ਤੋਂ ਪਹਿਲਾਂ, ਇਸ਼ਨਾਨ ਆਦਿ ਤੋਂ ਬਾਅਦ ਗ੍ਰਹਿਣ ਕਰ ਲੈਣਾ ਚਾਹੀਦਾ ਹੈ।
ਸਰਗੀ ਪੂਰੀ ਤਰ੍ਹਾਂ ਸਾਤਵਿਕ ਹੁੰਦੀ ਹੈ, ਇਸ ਵਿੱਚ ਫਲ, ਸੁੱਕੇ ਮੇਵੇ, ਮਠਿਆਈਆਂ ਅਤੇ ਖੀਰ ਆਦਿ ਸ਼ਾਮਲ ਹੁੰਦੀਆਂ ਹਨ। ਸਰਗੀ ਦੇ ਦੌਰਾਨ ਕਦੇ ਵੀ ਤਲਿਆ ਹੋਇਆ, ਬਾਸੀ ਭੋਜਨ ਯਾਨੀ ਰਾਜਸਿਕ ਅਤੇ ਤਾਮਸਿਕ ਪਦਾਰਥ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ਤੋਂ ਇਲਾਵਾ ਗਲਤੀ ਨਾਲ ਵੀ ਮਾਸਾਹਾਰੀ ਭੋਜਨ ਦਾ ਸੇਵਨ ਨਹੀਂ ਕਰਨਾ ਚਾਹੀਦਾ।
ਮਾਨਤਾਵਾਂ ਅਨੁਸਾਰ ਸਰਗੀ ਲੈਣ ਦਾ ਸਮਾਂ ਸੂਰਜ ਚੜ੍ਹਨ ਤੋਂ 2 ਘੰਟੇ ਪਹਿਲਾਂ ਹੁੰਦਾ ਹੈ। 20 ਅਕਤੂਬਰ ਨੂੰ ਸੂਰਜ ਚੜ੍ਹਨ ਦਾ ਸਮਾਂ ਸਵੇਰੇ 6:25 ਵਜੇ ਹੈ। ਇਸ ਲਈ ਵਰਤ ਰੱਖਣ ਵਾਲੀਆਂ ਔਰਤਾਂ ਇਸ ਤੋਂ ਦੋ ਘੰਟੇ ਪਹਿਲਾਂ ਸਰਗੀ ਕਰ ਸਕਦੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ