karwa Chauth ਦੀ ਪੂਜਾ ਲਈ ਮਿਲੇਗਾ ਸਿਰਫ਼ ਇੰਨਾ ਸਮਾਂ, ਜਾਣ ਲਓ 'ਸ਼ੁੱਭ ਮਹੂਰਤ'

10/19/2024 11:09:33 AM

ਵੈੱਬ ਡੈਸਕ- ਕਰਵਾ ਚੌਥ ਹਿੰਦੂ ਧਰਮ ਅਤੇ ਖਾਸ ਕਰਕੇ ਵਿਆਹੁਤਾ ਔਰਤਾਂ ਲਈ ਬਹੁਤ ਮਹੱਤਵਪੂਰਨ ਤਿਉਹਾਰ ਹੁੰਦਾ ਹੈ। ਇਸ ਦਿਨ ਔਰਤਾਂ ਨਿਰਜਲਾ ਵਰਤ ਰੱਖ ਕੇ ਪਤੀ ਦੀ ਲੰਬੀ ਉਮਰ ਦੀ ਕਾਮਨਾ ਕਰਦੀਆਂ ਹਨ। ਨਾਲ ਹੀ ਇਸ ਦਿਨ ਕਰਵਾ ਮਾਤਾ ਦੀ ਪੂਜਾ ਕਰਨ ਅਤੇ ਚੰਨ ਨੂੰ ਅਰਘ ਦੇਣ ਦਾ ਵੀ ਮਹੱਤਵ ਹੈ। ਧਾਰਮਿਕ ਮਾਨਤਾ ਦੇ ਅਨੁਸਾਰ ਜੋ ਔਰਤਾਂ ਕਰਵਾ ਚੌਥ ਦੇ ਦਿਨ ਵਰਤ ਰੱਖਦੀਆਂ ਹਨ ਅਤੇ ਰੀਤੀ-ਰਿਵਾਜਾਂ ਅਨੁਸਾਰ ਪੂਜਾ ਕਰਦੀਆਂ ਹਨ, ਉਨ੍ਹਾਂ ਦਾ ਵਿਆਹੁਤਾ ਜੀਵਨ ਖੁਸ਼ਹਾਲ ਰਹਿੰਦਾ ਹੈ ਅਤੇ ਉਨ੍ਹਾਂ ਦੇ ਪਤੀ ਦੀ ਉਮਰ ਲੰਬੀ ਹੁੰਦੀ ਹੈ। ਇਸ ਦੇ ਨਾਲ ਹੀ ਜਿਨ੍ਹਾਂ ਕੁਆਰੀਆਂ ਕੁੜੀਆਂ ਦਾ ਵਿਆਹ ਤੈਅ ਹੋ ਜਾਂਦਾ ਹੈ, ਉਹ ਵੀ ਕਰਵਾ ਚੌਥ ਦਾ ਵਰਤ ਰੱਖ ਸਕਦੀਆਂ ਹਨ।

ਇਹ ਵੀ ਪੜ੍ਹੋ-ਇਨ੍ਹਾਂ ਔਰਤਾਂ ਨੂੰ ਨਹੀਂ ਰੱਖਣਾ ਚਾਹੀਦਾ Karwa Chauth ਦਾ ਵਰਤ, ਫਾਇਦੇ ਦੀ ਥਾਂ ਹੋ ਸਕਦੈ ਨੁਕਸਾਨ
ਕਦੋਂ ਹੈ ਕਰਵਾ ਚੌਥ 
ਤੁਹਾਨੂੰ ਦੱਸ ਦੇਈਏ ਕਿ ਕਰਵਾ ਚੌਥ ਦਾ ਵਰਤ ਕਾਰਤਿਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਥੀ ਤਿਥੀ ਨੂੰ ਮਨਾਇਆ ਜਾਂਦਾ ਹੈ। ਇਸ ਸਾਲ ਕਰਵਾ ਚੌਥ ਦਾ ਵਰਤ ਐਤਵਾਰ 20 ਅਕਤੂਬਰ 2024 ਨੂੰ ਮਨਾਇਆ ਜਾਵੇਗਾ।

ਇਹ ਵੀ ਪੜ੍ਹੋ- Diwali 2024 : 31 ਅਕਤੂਬਰ ਜਾਂ 1 ਨਵੰਬਰ! ਜਾਣੋ ਕਿਸ ਤਾਰੀਖ਼ ਨੂੰ ਮਨਾਈ ਜਾਵੇਗੀ ਦੀਵਾਲੀ
ਜੋਤਿਸ਼ ਅਨੁਸਾਰ ਇਸ ਸਾਲ ਕਰਵਾ ਚੌਥ 'ਤੇ ਕਈ ਸ਼ੁਭ ਯੋਗਾਂ ਦਾ ਨਿਰਮਾਣ ਹੋਵੇਗਾ, ਜਿਸ 'ਚ ਵਰਤ ਰੱਖਣਾ ਬਹੁਤ ਫਲਦਾਇਕ ਹੋਵੇਗਾ। ਕਰਵਾ ਚੌਥ ਦਾ ਵਿਆਤਿਪਤ ਯੋਗ, ਵਰਿਆਣ ਯੋਗ ਅਤੇ ਗੁਰੂ ਪੁਸ਼ਯ ਯੋਗ ਹੋਵੇਗਾ। ਚੰਨ ਨਾਲ ਜੁੜੇ ਰੋਹਿਣੀ ਨਕਸ਼ਤਰ ਵਿੱਚ ਅਰਘ ਦਿੱਤਾ ਜਾਵੇਗਾ।
ਇਹ ਯੋਗ ਇਸ ਸਾਲ ਕਰਵਾ ਚੌਥ ਨੂੰ ਬਹੁਤ ਖਾਸ ਬਣਾ ਰਹੇ ਹਨ। ਇਨ੍ਹਾਂ ਯੋਗਾਂ ਨੂੰ ਸ਼ਾਸਤਰਾਂ ਵਿੱਚ ਬਹੁਤ ਸ਼ੁਭ ਮੰਨਿਆ ਗਿਆ ਹੈ। ਪਰ ਪੂਜਾ ਕਰਨ ਲਈ ਪੂਰੇ ਦਿਨ 'ਚ ਵਰਤ ਰੱਖਣ ਵਾਲਿਆਂ ਨੂੰ ਸਵਾ ਘੰਟੇ ਦਾ ਹੀ ਸਮਾਂ ਮਿਲੇਗਾ। ਆਓ ਜਾਣਦੇ ਹਾਂ ਕਿ ਤੁਸੀਂ ਕਰਵਾ ਚੌਥ ਦੀ ਪੂਜਾ ਕਿਸ ਸਮੇਂ ਕਰ ਸਕਦੇ ਹੋ।

PunjabKesari

ਇਹ ਵੀ ਪੜ੍ਹੋ- ਕਰਵਾ ਚੌਥ ਦਾ ਵਰਤ ਰੱਖਣ ਵਾਲੀਆਂ ਔਰਤਾਂ ਇਨ੍ਹਾਂ ਗੱਲਾਂ ਦਾ ਜ਼ਰੂਰ ਰੱਖਣ ਖ਼ਾਸ ਧਿਆਨ
ਕਰਵਾ ਚੌਥ ਦੀ ਪੂਜਾ ਦਾ ਮਹੂਰਤ
ਕਰਵਾ ਚੌਥ ਦੇ ਦਿਨ ਤੁਹਾਨੂੰ ਪੂਜਾ ਲਈ ਸਿਰਫ 1 ਘੰਟਾ 16 ਮਿੰਟ ਦਾ ਸਮਾਂ ਮਿਲੇਗਾ। ਤੁਸੀਂ ਇਸ ਦਿਨ ਸ਼ਾਮ 5.46 ਤੋਂ 7.02 ਵਜੇ ਤੱਕ ਪੂਜਾ ਕਰ ਸਕਦੇ ਹੋ। ਇਸ ਦੇ ਨਾਲ ਹੀ, ਜਦੋਂ ਸ਼ਾਮ ਨੂੰ 7:58 ਵਜੇ ਚੰਨ ਚੜ੍ਹਦਾ ਹੈ, ਤਾਂ ਤੁਸੀਂ ਚੰਨ ਦੀ ਪੂਜਾ ਕਰਕੇ ਅਰਘ ਦੇ ਸਕਦੇ ਹੋ।

ਇਹ ਵੀ ਪੜ੍ਹੋ- ਅਧੂਰੀ ਨਾ ਰਹਿ ਜਾਵੇ 'ਕਰਵਾ ਚੌਥ ਦੀ ਪੂਜਾ', ਚੈੱਕ ਕਰੋ ਪੂਰੀ ਲਿਸਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


Aarti dhillon

Content Editor Aarti dhillon