ਸ਼ਾਨਦਾਰ ਆਰਕੀਟੈਕਚਰ ਤੇ ਕਈ ਰਹੱਸ ਭਰਿਆ 'ਕੈਲਾਸ਼ਨਾਥ ਮੰਦਿਰ', ਜਾਣੋ ਇਸਦੀ ਖ਼ਾਸੀਅਤ
5/1/2022 6:14:02 PM
ਨਵੀਂ ਦਿੱਲੀ - ਕੈਲਾਸ਼ਨਾਥ ਮੰਦਿਰ ਮਹਾਰਾਸ਼ਟਰ ਦੇ ਔਰੰਗਾਬਾਦ ਜ਼ਿਲ੍ਹੇ ਦੀ ਏਲੋਰਾ ਗੁਫਾਵਾਂ ਵਿੱਚ ਸਥਿਤ ਭਾਰਤ ਦਾ ਇੱਕ ਪ੍ਰਸਿੱਧ ਮੰਦਰ ਹੈ। ਇਹ ਆਪਣੀ ਸ਼ਾਨਦਾਰ ਬਣਤਰ ਅਤੇ ਆਰਕੀਟੈਕਚਰ ਲਈ ਜਾਣਿਆ ਜਾਂਦਾ ਹੈ। ਇਹ ਪਹਾੜ ਕੱਟ ਕੇ ਬਣਾਏ ਗਏ ਦੁਨੀਆ ਦੇ ਸਭ ਤੋਂ ਵੱਡੇ ਮੰਦਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਹ ਅਜੇ ਵੀ ਭੇਦ ਬਣਿਆ ਹੋਇਆ ਹੈ ਕਿ ਇਸ ਮੰਦਿਰ ਨੂੰ ਇੰਨੇ ਘੱਟ ਸਮੇਂ ਵਿਚ ਅਤੇ ਕਿਹੜੇ ਔਜ਼ਾਰਾਂ ਜਾਂ ਸਾਜ਼ੋ-ਸਮਾਨ ਨਾਲ ਬਣਾਇਆ ਗਿਆ ਹੋਵੇਗਾ। ਕਈ ਲੱਖ ਪੱਥਰਾਂ ਨੂੰ ਕਿਵੇਂ ਕੱਟਿਆਂ ਗਿਆ ਹੋਵੇਗਾ। ਇਥੇ 100 ਤੋਂ ਵੀ ਵਧ ਗੁਫਾਵਾਂ ਮੌਜੂਦ ਹਨ ਜਿਨ੍ਹਾਂ ਨੂੰ ਲੈ ਕੇ ਮਾਹਰ ਖੋਜ ਕਰ ਰਹੇ ਹਨ। ਐਲੋਰਾ ਵਿੱਚ ਸਥਿਤ ਲਯਨ-ਲੜੀ ਦੇ ਅਨੁਸਾਰ, ਕੈਲਾਸ਼ਨਾਥ ਮੰਦਿਰ ਦਾ ਨਿਰਮਾਣ ਰਾਸ਼ਟਰਕੁਟ ਰਾਜਵੰਸ਼ ਦੇ ਸ਼ਾਸਕ ਕ੍ਰਿਸ਼ਨ ਪਹਿਲੇ ਦੁਆਰਾ 757 ਈਸਵੀ ਤੋਂ 783 ਈਸਵੀ ਦੇ ਵਿੱਚ ਕੀਤਾ ਗਿਆ ਸੀ। 16ਵੀਂ ਸਦੀ ਵਿੱਚ ਮੁਗਲ ਸ਼ਾਸਕ ਔਰੰਗਜ਼ੇਬ ਨੇ ਇਸ ਮੰਦਰ ਨੂੰ ਨਸ਼ਟ ਕਰਨ ਲਈ ਆਪਣੇ 3000 ਸੈਨਿਕ ਭੇਜੇ ਸਨ। ਔਰੰਗਜ਼ੇਬ ਦੇ ਸਿਪਾਹੀਆਂ ਨੇ ਲਗਭਗ 3 ਸਾਲ ਤੱਕ ਮੰਦਰ ਨੂੰ ਤਬਾਹ ਕਰਨ ਦੀ ਪੂਰੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਇਸ ਮੰਦਰ ਨੂੰ ਕੁਝ ਨੁਕਸਾਨ ਪਹੁੰਚਿਆ ਪਰ ਉਹ ਇਸ ਮੰਦਰ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਵਿੱਚ ਅਸਫਲ ਰਿਹਾ।
ਇਹ ਵੀ ਪੜ੍ਹੋ: Akshaya Tritiya:ਜਾਣੋ ਅਕਸ਼ੈ ਤ੍ਰਿਤੀਆ ਦੀ ਕਥਾ ਅਤੇ ਮਹੱਤਵ, ਬਣ ਜਾਵੋਗੇ ਨੇਕੀ ਦੇ ਭਾਗੀਦਾਰ
ਸ਼੍ਰੀ ਵਰਾਹ ਲਕਸ਼ਮੀ ਨਰਸਿਮਹਾ ਮੰਦਿਰ, ਆਂਧਰਾ ਪ੍ਰਦੇਸ਼
ਸ਼੍ਰੀ ਵਰਾਹ ਲਕਸ਼ਮੀ ਨਰਸਿਮਹਾ ਮੰਦਿਰ, ਸਿੰਹਾਚਲਮ ਮੰਦਿਰ ਵਿਸ਼ਾਖਾਪਟਨਮ, ਆਂਧਰਾ ਪ੍ਰਦੇਸ਼ ਵਿੱਚ ਸਮੁੰਦਰ ਤਲ ਤੋਂ 300 ਮੀਟਰ ਉੱਪਰ ਸਥਿਤ ਹੈ। ਇਹ ਵਿਸ਼ਨੂੰ ਨੂੰ ਸਮਰਪਿਤ ਇੱਕ ਮੰਦਿਰ ਹੈ ਜਿਸ ਦੀ ਉੱਥੇ ਵਰਾਹ ਨਰਸਿਮ੍ਹਾ ਵਜੋਂ ਪੂਜਾ ਕੀਤੀ ਜਾਂਦੀ ਹੈ। ਮੰਦਿਰ ਦੀ ਕਥਾ ਦੇ ਅਨੁਸਾਰ, ਵਿਸ਼ਨੂੰ ਆਪਣੇ ਭਗਤ ਪ੍ਰਹਿਲਾਦ ਦੇ ਪਿਤਾ ਹਿਰਣਯਕਸ਼ਿਪੂ ਨੂੰ ਮਾਰਨ ਲਈ ਇਸ ਰੂਪ (ਸ਼ੇਰ ਦਾ ਸਿਰ ਅਤੇ ਮਨੁੱਖੀ ਸਰੀਰ) ਵਿੱਚ ਪ੍ਰਗਟ ਹੋਏ ਸਨ। ਵਰਾਹ ਨਰਸਿੰਘ ਦੀ ਮੂਰਤੀ ਅਕਸ਼ੈ ਤ੍ਰਿਤੀਆ ਨੂੰ ਛੱਡ ਕੇ ਸਾਰਾ ਸਾਲ ਚੰਦਨ ਦੀ ਲੱਕੜ ਨਾਲ ਢੱਕੀ ਰਹਿੰਦੀ ਹੈ, ਜਿਸ ਨਾਲ ਇਹ ਇੱਕ ਲਿੰਗਮ ਵਰਗੀ ਦਿਖਾਈ ਦਿੰਦੀ ਹੈ।
ਇਹ ਵੀ ਪੜ੍ਹੋ: ਇਸ ਮੰਦਰ 'ਚ ਸਥਾਪਿਤ ਹਨ 30 ਹਜ਼ਾਰ ਮੂਰਤੀਆਂ ! ਪੁੱਤਰ ਪ੍ਰਾਪਤੀ ਲਈ ਮਸ਼ਹੂਰ ਹੈ ਇਹ ਸਥਾਨ
ਸਿਮਹਾਚਲਮ ਆਂਧਰਾ ਪ੍ਰਦੇਸ਼ ਦੇ 32 ਨਰਸਿਮਹਾ ਮੰਦਰਾਂ ਵਿੱਚੋਂ ਇੱਕ ਹੈ ਜੋ ਮਹੱਤਵਪੂਰਨ ਤੀਰਥ ਸਥਾਨ ਹਨ। ਮੱਧਕਾਲੀਨ ਸਮੇਂ ਵਿੱਚ ਇਸਨੂੰ ਸ਼੍ਰੀਕੁਰਮ ਅਤੇ ਹੋਰਾਂ ਦੇ ਨਾਲ ਵੈਸ਼ਨਵ ਧਰਮ ਦਾ ਇੱਕ ਮਹੱਤਵਪੂਰਨ ਕੇਂਦਰ ਮੰਨਿਆ ਜਾਂਦਾ ਸੀ। ਸਭ ਤੋਂ ਪੁਰਾਣੇ ਮੰਦਰ ਦੇ ਸ਼ਿਲਾਲੇਖ 11ਵੀਂ ਸਦੀ ਦੇ ਹਨ। ਮੰਦਰ ਪੂਰਬ ਦੀ ਬਜਾਏ ਪੱਛਮ ਵੱਲ ਹੈ, ਜੋ ਜਿੱਤ ਦਾ ਪ੍ਰਤੀਕ ਹੈ। ਮੰਦਿਰ ਵਿੱਚ ਦੋ ਤਾਲਾਬ ਹਨ, ਮੰਦਰ ਦੇ ਨੇੜੇ ਸਵਾਮੀ ਪੁਸ਼ਕਰਿਨੀ ਅਤੇ ਪਹਾੜੀ ਦੇ ਪੈਰਾਂ ਵਿੱਚ ਗੰਗਾਧਾਰਾ।
ਸ਼੍ਰੀ ਵੀਰਾ ਵੈਂਕਟ ਸਤਿਆਨਾਰਾਇਣਸਵਾਮੀ ਮੰਦਿਰ, ਆਂਧਰਾ ਪ੍ਰਦੇਸ਼
ਸ਼੍ਰੀ ਵੀਰਾ ਵੈਂਕਟ ਸਤਿਆਨਾਰਾਇਣਸਵਾਮੀ ਮੰਦਿਰ ਜਾਂ ਅੰਨਾਵਰਮ ਮੰਦਿਰ ਇੱਕ ਹਿੰਦੂ ਵੈਸ਼ਨਵ ਮੰਦਰ ਹੈ ਜੋ ਆਂਧਰਾ ਪ੍ਰਦੇਸ਼ ਰਾਜ ਦੇ ਪੂਰਬੀ ਗੋਦਾਵਰੀ ਜ਼ਿਲ੍ਹੇ ਵਿੱਚ ਪੰਪਾ ਨਦੀ ਦੇ ਕਿਨਾਰੇ ਅੰਨਾਵਰਮ ਕਸਬੇ ਵਿੱਚ ਸਥਿਤ ਹੈ। ਇਹ ਮੰਦਰ ਰਤਨਾਗਿਰੀ ਨਾਮਕ ਪਹਾੜੀ ਉੱਤੇ ਹੈ। ਅੰਨਾਵਰਮ ਭਾਰਤ ਵਿੱਚ ਸਭ ਤੋਂ ਮਸ਼ਹੂਰ ਪਵਿੱਤਰ ਤੀਰਥ ਸਥਾਨਾਂ ਵਿੱਚੋਂ ਇੱਕ ਹੈ ਅਤੇ ਆਂਧਰਾ ਪ੍ਰਦੇਸ਼ ਵਿੱਚ ਤਿਰੂਪਤੀ ਤੋਂ ਬਾਅਦ ਦੂਜਾ ਹੈ। ਇਹ ਮੰਦਰ ਅੰਨਾਵਰਮ ਵਿਖੇ ਸਥਿਤ ਹੈ ਜੋ ਪੀਥਾਪੁਰਮ ਤੋਂ 30 ਕਿਲੋਮੀਟਰ ਅਤੇ ਵਿਸ਼ਾਖਾਪਟਨਮ ਤੋਂ 108 ਕਿਲੋਮੀਟਰ ਦੂਰ ਹੈ।
ਇਹ ਵੀ ਪੜ੍ਹੋ: ਆਰਤੀ ‘ਓਮ ਜੈ ਜਗਦੀਸ਼ ਹਰੇ ’ ਦੇ ਰਚਣਹਾਰ ਪੰ. ਸ਼ਰਧਾ ਰਾਮ ਫਿਲੌਰੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।