ਜੁਲਾਈ ਮਹੀਨੇ ਦੇ ਵਰਤ ਅਤੇ ਤਿਉਹਾਰ ਜਾਣਨ ਲਈ ਪੜ੍ਹੋ ਇਹ ਖ਼ਬਰ

7/1/2020 1:05:55 PM

ਜਲੰਧਰ - ਹਰ ਮਹੀਨੇ ਵਰਤ ਅਤੇ ਤਿਉਹਾਰ ਆਉਂਦੇ ਹੀ ਰਹਿੰਦੇ ਹਨ। ਬਾਕੀ ਮਹੀਨਿਆਂ ਦੇ ਵਾਂਗ ਜੁਲਾਈ ਮਹੀਨੇ ਵਿਚ ਵੀ ਕਈ ਵਰਤ ਅਤੇ ਤਿਉਹਾਰ ਆਏ ਹਨ, ਜਿਨ੍ਹਾਂ ਦੇ ਬਾਰੇ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ...

1 ਜੁਲਾਈ : ਬੁੱਧਵਾਰ : ਹਰਿ (ਦੇਵ) ਸ਼ਯਨੀ ਇਕਾਦਸ਼ੀ ਵਰਤ, ਸੰਨਿਆਸੀਆਂ ਦਾ ਚੌਮਾਸਾ ਵਰਤ-ਨੇਮ ਆਦਿ ਸ਼ੁਰੂ, ਸ਼੍ਰੀ ਵਿਸ਼ਣੂ ਸ਼ਯਨ ਉਤਸਵ, ਮੇਲਾ ਹਰੀਪ੍ਰਯਾਗ (ਬਣੀਂ, ਜੰਮੂ-ਕਸ਼ਮੀਰ), ਪੰਢਰਪੁਰ ਯਾਤਰਾ (ਮਹਾਰਾਸ਼ਟਰ)।

2 ਜੁਲਾਈ : ਵੀਰਵਾਰ : ਪ੍ਰਦੋਸ਼ ਵਰਤ।

4 ਜੁਲਾਈ : ਸ਼ਨੀਵਾਰ : ਸ਼੍ਰੀ ਸਤਿ ਨਾਰਾਇਣ ਵਰਤ, ਸ਼੍ਰੀ ਸ਼ਿਵ ਸ਼ਯਨ ਉਤਸਵ, ਵਾਯੂ ਪ੍ਰੀਛਿਆ (ਸ਼ਾਮ ਸਮੇਂ) ਮੇਲਾ ਜਵਾਲਾ ਮੁਖੀ (ਜੰਮੂ-ਕਸ਼ਮੀਰ) ਕੋਕਿਲਾ ਵਰਤ।

5 ਜੁਲਾਈ : ਐਤਵਾਰ : ਇਸ਼ਨਾਨ ਆਦਿ ਦੀ ਹਾੜ ਦੀ ਪੂਰਨਮਾਸ਼ੀ, ਗੁਰੂ ਪੁੰਨਿਆ, ਵਿਆਸ ਪੂਜਾ, ਰਿਸ਼ੀ ਵੇਦ ਵਿਆਜ ਜੀ ਦੀ ਜਯੰਤੀ, ਪੂਜ ਪਾਦ ਸ਼੍ਰੀ ਦੰਡੀ ਸਵਾਮੀ ਜੀ ਮਹਾਰਾਜ (ਲੁਧਿਆਣਾ) ਦਾ ਉਤਸਵ, ਮੇਲਾ ਸ਼੍ਰੀ ਨੈਮੀਸ਼ਰਾਇਣ, ਸਾਈਂ ਬਾਬਾ ਜੀ ਦਾ ਉਤਸਵ (ਸ਼ਿਰਡੀ, ਮਹਾਰਾਸ਼ਟਰ), ਗੁਰੂ ਪੁੰਨਿਆ ਮੇਲਾ ਨਦੀ ਪਾਰ ਆਸ਼ਰਮ (ਕੁਰਾਲੀ), ਤੇਰਾ ਪੰਥ ਸਥਾਪਨਾ ਦਿਵਸ ਅਤੇ ਚੌਮਾਸਾ ਵਰਤ-ਨੇਮ ਆਦਿ ਸ਼ੁਰੂ (ਜੈਨ), ਮੇਲਾ ਤ੍ਰਿਮੌਣੀ (ਸਿਰਮੌਰ, ਹਿਮਾਚਲ)

6 ਜੁਲਾਈ : ਸੋਮਵਾਰ : ਸਾਵਣ ਕ੍ਰਿਸ਼ਨ  ਪੱਖ ਸ਼ੁਰੂ, ਸਾਵਣ ਮਹੀਨੇ ਦਾ ਪਹਿਲਾ ਸੋਮਵਾਰ ਵਰਤ, ਹਿੰਡੋਲੇ  ਸ਼ੁਰੂ, ਉਰਸ ਮਾਣਕਪੁਰ ਸ਼ਰੀਫ (ਮੋਹਾਲੀ), ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਜੀ ਦੀ ਜਯੰਤੀ, ਅਸ਼ੂੰਨਿਆ ਸ਼ਯਨ ਵਰਤ।

7 ਜੁਲਾਈ : ਮੰਗਲਵਾਰ : ਸ਼੍ਰੀ ਮੰਗਲਾ ਗੌਰੀ ਵਰਤ। 

8 ਜੁਲਾਈ : ਬੁੱਧਵਾਰ : ਸੰਕਟ ਨਾਸ਼ਕ ਸ਼੍ਰੀ ਗਣੇਸ਼ ਚੌਥ ਵਰਤ, ਚੰਦਰਮਾ ਰਾਤ 10 ਵੱਜ ਕੇ 17 ਮਿੰਟ 'ਤੇ ਉਦੈ ਹੋਵੇਗਾ, ਦੁਪਹਿਰ 12 ਵੱਜ ਕੇ 31 ਮਿੰਟ 'ਤੇ ਪੰਚਕ ਸ਼ੁਰੂ।

10 ਜੁਲਾਈ : ਸ਼ੁੱਕਰਵਾਰ : ਨਾਗ ਪੰਚਮੀ (ਰਾਜਸਥਾਨ ਅਤੇ ਬੰਗਾਲ 'ਚ), ਵਣ ਮਹਾਉਤਸਵ (ਹਿਮਾਚਲ)।

12 ਜੁਲਾਈ : ਐਤਵਾਰ : ਸ਼੍ਰੀ ਸ਼ੀਤਲਾ ਸਪਤਮੀ ਵਰਤ, ਮਾਸਿਕ ਕਾਲ ਅਸ਼ਟਮੀ ਵਰਤ।

13 ਜੁਲਾਈ : ਸੋਮਵਾਰ :  ਸਾਵਣ ਸੋਮਵਾਰ ਵਰਤ, ਸਵੇਰੇ 11 ਵੱਜ ਕੇ 14 ਮਿੰਟ 'ਤੇ ਪੰਚਕ ਸਮਾਪਤ।

14 ਜੁਲਾਈ : ਮੰਗਲਵਾਰ : ਸ਼੍ਰੀ ਮੰਗਲਾ ਗੌਰੀ ਵਰਤ, ਸ੍ਰੀ ਗੁਰੂ ਹਰਿਕ੍ਰਿਸ਼ਨ  ਸਾਹਿਬ ਜੀ ਦਾ ਜਨਮ (ਪ੍ਰਕਾਸ਼) ਉਤਸਵ।

16 ਜੁਲਾਈ : ਵੀਰਵਾਰ :  ਸਾਵਣ ਦੀ ਸੰਗਰਾਂਦ, ਸਵੇਰੇ 10 ਵੱਜ ਕੇ 46 ਮਿੰਟ 'ਤੇ ਸੂਰਜ ਕਰਕ ਰਾਸ਼ੀ 'ਚ ਪ੍ਰਵੇਸ਼ ਕਰੇਗਾ, ਸੂਰਜ ਦੀ ਕਰਕ ਸੰਗਰਾਂਦ ਅਤੇ ਸਾਵਣ ਦਾ ਮਹੀਨਾ ਸ਼ੁਰੂ, ਸੰਗਰਾਂਦ ਦਾ ਪੁੰਨ ਸਮਾਂ ਸੂਰਜ ਉਦੈ ਤੋਂ ਸ਼ਾਮ 5 ਵੱਜ ਕੇ 10 ਮਿੰਟ ਤੱਕ, ਕਾਮਿਕਾ ਇਕਾਦਸ਼ੀ ਵਰਤ, ਨਾਗਨੀ ਮੇਲਾ ਨੂਰਪੁਰ (ਹਿਮਾਚਲ)।

18 ਜੁਲਾਈ : ਸ਼ਨੀਵਾਰ : ਸ਼ਨੀ ਪ੍ਰਦੋਸ਼ ਵਰਤ (ਸਾਵਣ ਪ੍ਰਦੋਸ਼ ਵਰਤ), ਸ਼੍ਰੀ ਸੰਗਮੇਸ਼ਵਰ) ਮਹਾਦੇਵ (ਅਰੂਣਾਏ, ਪਿਹੋਵਾ, ਹਰਿਆਣਾ) ਦੇ ਸ਼ਿਵ ਤਿਰੋਦਸ਼ੀ ਪੂਰਵ ਦੀ ਤਿੱਥੀ।

19 ਜੁਲਾਈ : ਐਤਵਾਰ : ਮਾਸਿਕ ਸ਼ਿਵਰਾਤਰੀ ਵਰਤ (ਸਾਵਣ ਸ਼ਿਵਰਾਤਰੀ ਵਰਤ), ਮੇਲਾ ਸਾਵਣ, ਸ਼ਿਵਰਾਤਰੀ (ਚਲਾਈ ਰਾਮਬਣ, ਜੰਮੂ-ਕਸ਼ਮੀਰ)।

20 ਜੁਲਾਈ : ਸੋਮਵਾਰ : ਮੱਸਿਆ, ਇਸ਼ਨਾਨ ਦਾਨ ਆਦਿ ਦੀ ਸਾਵਣ ਦੀ ਮੱਸਿਆ, ਸੋਮਵਤੀ ਮੱਸਿਆ,ਹਰਿਆਲੀ ਅਮਾਵਸ, ਸਾਵਣ ਸੋਮਵਾਰ ਵਰਤ (ਸਾਵਣ ਮਹੀਨੇ 'ਚ ਸੋਮਵਤੀ ਮੱਸਿਆ ਦਾ ਫਲ ਬਹੁਤ ਜ਼ਿਆਦਾ ਹੈ), ਸ਼੍ਰੀ ਬਟੁਕੇਸ਼ਵਰ ਦੱਤ ਜੀ ਦੀ ਜਯੰਤੀ।

21 ਜੁਲਾਈ : ਮੰਗਲਵਾਰ : ਸਾਵਣ ਸ਼ੁੱਕਲ ਪੱਖ ਸ਼ੁਰੂ, ਸ਼੍ਰੀ ਮੰਗਲਾ ਗੌਰੀ ਵਰਤ, ਛਿੰਨਮਸਤਿਕਾ ਮਾਤਾ ਸ਼੍ਰੀ ਚਿੰਤਪੂਰਨੀ ਜੀ ਅਤੇ ਸ਼੍ਰੀ ਨੈਣਾ ਦੇਵੀ ਮਾਤਾ ਜੀ ਦੇ ਸਾਵਣ ਮਹੀਨੇ ਦੇ ਨਵਰਾਤਰੇ-ਮੇਲਾ ਅਤੇ ਸਾਵਣ ਦੇ ਚਾਲੇ ਸ਼ੁਰੂ (ਹਿਮਾਚਲ)।

22 ਜੁਲਾਈ : ਬੁੱਧਵਾਰ : ਚੰਦਰ ਦਰਸ਼ਨ, ਸੂਰਜ 'ਸ਼ਾਯਣ' ਸਿੰਘ ਰਾਸ਼ੀ 'ਚ ਪ੍ਰਵੇਸ਼ ਕਰੇਗਾ, ਸਵਾਮੀ ਸ਼੍ਰੀ ਕਰਪਾਤਰੀ ਜੀ ਮਹਾਰਾਜ ਦੀ ਜਯੰਤੀ।

23 ਜੁਲਾਈ : ਵੀਰਵਾਰ : ਮਧੂਸ਼ਰਵਾ (ਹਰਿਆਲੀ) ਤੀਜ ਵਰਤ, ਸੰਧਾਰਾ ਤੀਜ, ਰਾਸ਼ਟਰੀ ਮਹੀਨਾ ਸਾਵਣ ਸ਼ੁਰੂ, ਸ਼੍ਰੀ ਬਾਂਕੇ ਬਿਹਾਰੀ ਸਵਰਣ ਹਿੰਡੋਲੇ (ਵਰਿੰਦਾਵਣ), ਮੁਸਲਮਾਨੀ ਮਹੀਨਾ ਜਿਲਹਿਜ  ਸ਼ੁਰੂ, ਲੋਕਮਾਨਿਆ ਸ਼੍ਰੀ  ਬਾਲ ਗੰਗਾਧਰ ਤਿਲਕ ਜੀ ਅਤੇ ਸ਼੍ਰੀ ਚੰਦਰ ਸ਼ੇਖਰ ਆਜ਼ਾਦ ਦੀ ਜੰਯਤੀ।

24  ਜੁਲਾਈ : ਸ਼ੁੱਕਰਵਾਰ : ਸ਼੍ਰੀ ਦੁਰਵਾ ਗਣਪਤੀ ਵਰਤ, ਵਰਤ ਚੌਥ, ਸਿੱਧੀ ਵਿਨਾਇਕ ਸ਼੍ਰੀ ਗਣੇਸ਼ ਚੌਥ ਵਰਤ।

25 ਜੁਲਾਈ : ਸ਼ਨੀਵਾਰ : ਸ਼੍ਰੀ ਕਲੰਕੀ ਜਯੰਤੀ, ਨਾਗ ਪੰਚਮੀ ਰਿਗਵੇਦੀਆਂ ਦਾ ਰਿੱਕ ਉਪਾਕਰਮ, ਮੇਲਾ ਨਾਗ ਪੰਚਮੀ (ਡੋਡਾ, ਜੰਮੂ-ਕਸ਼ਮੀਰ)।

26 ਜੁਲਾਈ : ਐਤਵਾਰ : ਸ਼੍ਰੀ ਸ਼ੀਤਲਾ ਸਪਤਮੀ, ਮੇਲਾ ਮਿੰਜਰ (ਚੰਬਾ, ਹਿਮਾਚਲ) ਸ਼ੁਰੂ।

27 ਜੁਲਾਈ : ਸੋਮਵਾਰ : ਸ਼੍ਰੀ ਦੁਰਗਾ ਅਸ਼ਟਮੀ ਵਰਤ, ਮੇਲਾ ਸ਼੍ਰੀ ਚਿੰਤਪੂਰਨੀ ਮਾਤਾ ਜੀ ਅਤੇ ਸ਼੍ਰੀ ਨੈਣਾ ਦੇਵੀ ਜੀ (ਹਿਮਾਚਲ) ਦੇ ਸਾਵਣ ਦੇ ਨਵਰਾਤਰੇ ਤੇ ਚਾਲੇ ਸਮਾਪਤ, ਗੋਸਵਾਮੀ ਸ਼੍ਰੀ ਤੁਲਸੀ ਦਾਸ ਜੀ ਜਯੰਤੀ।

30 ਜੁਲਾਈ : ਵੀਰਵਾਰ : ਪਵਿੱਤਰਾ ਇਕਾਦਸ਼ੀ ਵਰਤ।

31 ਜੁਲਾਈ :ਸ਼ੁੱਕਰਵਾਰ : ਸ਼ਹੀਦੀ ਦਿਵਸ : ਸ. ਊਧਮ ਸਿੰਘ ਜੀ ਸ਼ਹੀਦ, ਮੁਨਸ਼ੀ ਪ੍ਰੇਮ ਚੰਦ ਜੀ ਦੀ ਜਯੰਤੀ, ਸ਼ੋਪਿਅਨ ਸ਼ੁਰੂ (ਜੰਮੂ-ਕਸ਼ਮੀਰ)।


ਪੰਡਿਤ ਕੁਲਦੀਪ ਸ਼ਰਮਾ, ਲੁਧਿਆਣਾ


rajwinder kaur

Content Editor rajwinder kaur