ਜਨਵਰੀ ਮਹੀਨੇ ’ਚ ਆਉਣ ਵਾਲੇ ਵਰਤ-ਤਿਉਹਾਰ ਜਾਣਨ ਲਈ ਪੜ੍ਹੋ ਇਹ ਖ਼ਾਸ ਖ਼ਬਰ
1/4/2022 11:38:56 AM
ਜਲੰਧਰ (ਬਿਊਰੋ) - ਹਰ ਸਾਲ ਦੀ ਤਰ੍ਹਾਂ ਹਰੇਕ ਮਹੀਨੇ ’ਚ ਕੋਈ ਨਾ ਕੋਈ ਵਰਤ ਅਤੇ ਤਿਉਹਾਰ ਜ਼ਰੂਰ ਆਉਂਦੇ ਹਨ, ਜਿਨ੍ਹਾਂ ਨੂੰ ਬਹੁਤ ਸਾਰੇ ਲੋਕ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਉਂਦੇ ਹਨ। ਬਾਕੀ ਦੇ ਮਹੀਨਿਆਂ ਵਾਂਗ ਅਸੀਂ ਅੱਜ ਤੁਹਾਨੂੰ ਨਵੇਂ ਸਾਲ ਦੇ ਪਹਿਲੇ ਮਹੀਨੇ ਯਾਨੀ ਜਨਵਰੀ ’ਚ ਆਉਣ ਵਾਲੇ ਵਰਤ ਅਤੇ ਤਿਉਹਾਰਾਂ ਬਾਰੇ ਵਿਸਥਾਰ ਨਾਲ ਦੱਸਣ ਜਾ ਰਹੇ ਹਾਂ, ਜੋ ਤਾਰੀਖ਼ ਅਤੇ ਦਿਨ ਦੇ ਹਿਸਾਬ ਨਾਲ ਇਸ ਤਰ੍ਹਾਂ ਹਨ...
1 ਜਨਵਰੀ : ਸ਼ਨੀਵਾਰ:- ਮਾਸਿਕ ਸ਼ਿਵਰਾਤ੍ਰੀ ਵਰਤ, (ਸ਼ਿਵ ਚੌਦਸ਼ ਵਰਤ), ਈਸਾਈ ਨਵਾਂ ਸਾਲ 2022 ਸੰਨ ਈਸਵੀ ਸ਼ੁਰੂ(ਨਵਾਂ ਸਾਲ ਮੁਬਾਰਕ ਹੋਵੇ)।
2 ਜਨਵਰੀ: ਐਤਵਾਰ:- ਇਸ਼ਨਾਨ ਆਦਿ ਦੀ ਪੋਹ ਦੀ ਮੱਸਿਆ, ਸ਼੍ਰੀ ਕਾਲਬਾ ਦੇਵੀ ਯਾਤਰਾ (ਮੁੰਬਈ)।
3 ਜਨਵਰੀ: ਸੋਮਵਾਰ:-ਪੋਹ ਸ਼ੁੱਕਲ ਪੱਖ ਸ਼ੁਰੂ।
4. ਜਨਵਰੀ: ਮੰਗਲਵਾਰ:-ਚੰਦਰ ਦਰਸ਼ਨ,ਅਰੋਗ ਵਕਤ।
5 ਜਨਵਰੀ: ਬੁੱਧਵਾਰ:-ਗੌਰੀ ਪੂਜਨ, ਰਾਤ 7 ਵੱਜ ਕੇ 54 ਮਿੰਟ ’ਤੇ ਪੰਚਕ ਸ਼ੁਰੂ, ਸ਼ੁੱਕਰ (ਤਾਰਾ) ਪੱਛਮ ’ਚ ਅਸਤ ਅਤੇ 12 ਜਨਵਰੀ ਨੂੰ ਪੂਰਬ ’ਚ ਉਦੇ ਹੋਵੇਗਾ, ਮੁਸਲਮਾਨੀ ਮਹੀਨਾ ਜਮਦ-ਉਲਸਾਨੀ ਸ਼ੁਰੂ।
6 ਜਨਵਰੀ: ਵੀਰਵਾਰ:-ਸਿੱਧੀ ਸ਼੍ਰੀ ਗਣੇਸ਼ ਚੌਥ ਵਰਤ।
9 ਜਨਵਰੀ: ਐਤਵਾਰ:- ਮਾਰਤੰਡ ਸਪਤਮੀਂ, ਸੂਰਜ ਸਪਤਮੀਂ, 10ਵੀਂ ਪਾਤਿਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਉਤਸਵ (ਸ਼੍ਰੀ ਪਟਨਾ ਸਾਹਿਬ)।
10 ਜਨਵਰੀ: ਸੋਮਵਾਰ:-ਸ਼੍ਰੀ ਦੁਰਗਾ ਅਸ਼ਟਮੀ ਵਰਤ, ਮਹਾਰੁੱਦ ਵਰਤ, ਮਾਤਾ ਸ਼੍ਰੀ ਸ਼ਾਕੰਭਰੀ ਦੇਵੀ ਜੀ ਦੇ ਨਵਰਾਤਰੇ-ਪੂਜਾ ਅਤੇ ਯਾਤਰਾ ਸ਼ੁਰੂ (ਉੱਤਰ ਪ੍ਰਦੇਸ਼), ਸਵੇਰੇ 8 ਵੱਜ ਕੇ 49 ਮਿੰਟਾਂ ’ਤੇ ਪੰਚਕ ਸਮਾਪਤ।
11 ਜਨਵਰੀ: ਮੰਗਲਵਾਰ:-ਸ਼੍ਰੀ ਲਾਲ ਬਹਾਦੁਰ ਸ਼ਾਸਤਰੀ ਜੀ ਦੀ ਬਰਸੀ।
12ਜਨਵਰੀ: ਬੁੱਧਵਾਰ:-ਸ਼ੁੱਕਰ ਤਾਰਾ ਪੂਰਵ ’ਚ ਉਦੇ ਹੋਵੇਗਾ, ਸੁਵਾਮੀ ਸ਼੍ਰੀ ਵਿਵੇਕਾਨੰਦ ਜੀ ਦੀ ਜਯੰਤੀ।
13 ਜਨਵਰੀ: ਵੀਰਵਾਰ:-ਪੁੱਤਰ ਦਾ ਇਕਾਦਸ਼ੀ ਵਰਤ, ਲੋਹੜੀ ਮਹਾਪੁਰਵ ਮਹੋਤੱਸਵ।
14 ਜਨਵਰੀ :ਸ਼ੁੱਕਵਾਰ:-ਸ਼ਯਾਮ ਬਾਬਾ ਦੁਆਦਸ਼ੀ, ਬਾਅਦ ਦੁਪਹਿਰ 2 ਵੱਜ ਕੇ 29 ਮਿੰਟਾਂ ’ਤੇ ਸੂਰਜ ਮਕਰ ਰਾਸ਼ੀ ’ਚ ਪ੍ਰਵੇਸ਼ ਕਰੇਗਾ, ਸੂਰਜ ਦੀ ਮਕਰ ਸੰਗਰਾਂਦ ਅਤੇ ਮਾਘ ਦਾ ਮਹੀਨਾ ਸ਼ੁਰੂ, ਮਾਘ ਸੰਗਰਾਂਦ ਦਾ ਪੁੰਨ ਸਮਾਂ ਸਾਰਾ ਦਿਨ ਹੈ, ਸ਼੍ਰੀ ਗੰਗਾ ਸਾਗਰ ਯਾਤਰਾ(ਬੰਗਾਲ), ਮਾਘ ਬਿਹੂ-ਪੋਂਗਲ ਪਰਵ(ਦੱਖਣੀ ਭਾਰਤ), ਸੁਜਨਮ ਦੁਆਦਸ਼ੀ, ਮੇਲਾ ਦਾਉਂ (ਮੋਹਾਲੀ) ਬਿੰਦਰਖ (ਰੋਪੜ) ਅਤੇ ਮਾਘੀ ਮੇਲਾ (ਸ਼੍ਰੀ ਮੁਕਤਸਰ ਸਾਹਿਬ) ਪੰਜਾਬ, ਤਾਈ ਪੋਂਗਲ (ਦੱਖਣੀ ਭਾਰਤ ਪੁਰਵ)।
15 ਜਨਵਰੀ :ਸ਼ਨੀਵਾਰ:-ਸ਼ਨੀ ਪਦੋਸ਼ ਵਰਤ, ਭਗਤ ਨਾਮਦੇਵ ਜੀ ਦਾ ਜੋਤੀ-ਜੋਤ ਸਮਾਏ ਦਿਵਸ, ਮੱਟੂ ਪੋਂਗਲ (ਕੇਰਲ)।
17 ਜਨਵਰੀ: ਸੋਮਵਾਰ:-ਸ਼੍ਰੀ ਸਤਿ ਨਰਾਇਣ ਵਰਤ, ਇਸ਼ਨਾਨ ਆਦਿ ਦੀ ਪੋਹ ਦੀ ਪੂਰਨਮਾਸ਼ੀ, ਮਾਘ ਇਸ਼ਨਾਨ ਸ਼ੁਰੂ, ਸ਼੍ਰੀ ਸ਼ਾਕੰਭਰੀ ਦੇਵੀ ਜੀ ਦੀ ਜਯੰਤੀ(ਸ਼੍ਰੀ ਸ਼ਾਕੰਭਰੀ ਦੇਵੀ ਮਾਤਾ ਜੀ ਦੇ ਨਵਰਾਤਰੇ ਯਾਤਰਾ ਅਤੇ ਪੂਜਨ ਸਮਾਪਤ)
18 ਜਨਵਰੀ : ਮੰਗਲਵਾਰ:-ਮਾਘ ਕ੍ਰਿਸ਼ਨ ਪੱਖ ਸ਼ੁਰੂ, ਸ਼ਹੀਦੀ ਮੇਲਾ ਮਲੇਰ ਕੋਟਲਾ (ਨਾਮਧਾਰੀ ਪੁਰਵ) ਪੰਜਾਬ।
20 ਜਨਵਰੀ: ਵੀਰਵਾਰ:-ਸੂਰਜ ‘ਸਾਯਨ’ ਕੁੰਭ ਰਾਸ਼ੀ ’ਚ ਪ੍ਰਵੇਸ਼ ਕਰੇਗਾ, ਮੇਲਾ ਬ੍ਰਹਮਾ ਨਿਉਲ(ਕੁੱਲੂ,ਹਿਮਾਚਲ)।
21 ਜਨਵਰੀ: ਸ਼ੁੱਕਰਵਾਰ:-ਸੰਕਟ-ਨਾਸ਼ਕ ਸ਼੍ਰੀ ਗਣੇਸ਼ ਚੌਥ ਵਰਤ, ਸੰਕਟ ਚੌਥ, ਚੰਦਰਮਾ ਰਾਤ 9 ਵੱਜ ਕੇ 6 ਮਿੰਟ ’ਤੇ ਉਦੇ ਹੋਵੇਗਾ, ਰਾਸ਼ਟ੍ਰੀਯ ਮਹੀਨਾ ਮਾਘ ਸ਼ੁਰੂ।
23 ਜਨਵਰੀ :ਐਤਵਾਰ:-ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਦਾ ਜਨਮ ਦਿਨ।
25 ਜਨਵਰੀ : ਮੰਗਲਵਾਰ:- ਸਵਾਮੀ ਸ਼੍ਰੀ ਰਾਮਾਨੰਦ ਅਚਾਰੀਆ ਦੀ ਦੀ ਜਯੰਤੀ, ਸੁਵਾਮੀ ਸ਼੍ਰੀ ਵਿਵੇਕਾਨੰਦ ਜੀ ਦਾ ਜਨਮ ਦਿਨ ਮਹੋਤੱਸਵ, ਮਾਸਿਕ ਕਾਲ ਅਸ਼ਟਮੀ ਵਰਤ, ਸਟੇਟਹੁੱਡ ਹੋਲੀ ਡੇ (ਹਿਮਾਚਲ)।
26 ਜਨਵਰੀ :ਬੁੱਧਵਾਰ:-ਭਾਰਤ ਦੀ ਗਣਤੰਤਰ ਦਿਵਸ ਦੀ 73 ਵੀਂ ਵਰ੍ਹੇ ਗੰਢ ਮੁਬਾਰਕ।
27ਜਨਵਰੀ: ਵੀਰਵਾਰ:-ਜਨਮ ਦਿਵਸ ਬਾਬਾ ਦੀਪ ਸਿੰਘ ਜੀ ਸ਼ਹੀਦ।
28ਜਨਵਰੀ: ਸ਼ੁੱਕਰਵਾਰ:-ਸ਼ਟਤਿਲਾ ਇਕਾਦਸ਼ੀ ਵਰਤ, ਪੰਜਾਬ ਕੇਸਰੀ ਲਾਲਾ ਲਾਜਪਤਰਾਏ ਜੀ ਦੀ ਜਯੰਤੀ।
29 ਜਨਵਰੀ: ਸ਼ਨੀਵਾਰ:-ਤਿਲ ਦੁਆਦਸ਼ੀ।
30 ਜਨਵਰੀ: ਐਤਵਾਰ:-ਪ੍ਰਦੋਸ਼ ਵਰਤ, ਮਾਸਿਕ ਸ਼ਿਵਰਾਤਰੀ ਵਰਤ, ਸ਼ਿਵ ਚੌਦਸ਼ ਵਰਤ, ਮੇਰੂ ਤਿਰੌਦਸ਼ੀ (ਜੈਨ), ਸ਼੍ਰੀ ਮੰਗਲੇਸ਼ਵਰ ਮਹਾਂਦੇਵ ਅਰੂਣਾਏ (ਪਿਹੋਵਾ-ਹਰਿਆਣਾ)ਦੇ ਸ਼ਿਵ ਤਿਰੌਦਸ਼ੀ ਪਰਵ ਦੀ ਤਿੱਥੀ, ਮਹਾਤਮਾ ਗਾਂਧੀ ਜੀ ਦੀ ਬਰਸੀ (ਪੁੰਨ ਤਿੱਥੀ)।
ਪੰਡਿਤ ਕੁਲਦੀਪ ਸ਼ਰਮਾ ਜੋਤਿਸ਼ੀ, ਲੁਧਿਆਣਾ।