ਗ੍ਰਹਿਆਂ ਦੀ ਚਾਲ 'ਚ ਵੱਡਾ ਫੇਰਬਦਲ! ਇਨ੍ਹਾਂ 3 ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ

3/29/2026 1:20:19 PM

ਨਵੀਂ ਦਿੱਲੀ - ਜੋਤਿਸ਼ ਸ਼ਾਸਤਰ ਦੇ ਨਜ਼ਰੀਏ ਤੋਂ ਅਪ੍ਰੈਲ ਦਾ ਮਹੀਨਾ ਬਹੁਤ ਹੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਇਸ ਮਹੀਨੇ 'ਚ ਮੰਗਲ, ਬੁੱਧ, ਸ਼ੁੱਕਰ, ਸ਼ਨੀ ਅਤੇ ਗੁਰੂ ਵਰਗੇ ਸਾਰੇ ਮੁੱਖ ਗ੍ਰਹਿ 'ਮਾਰਗੀ' ਅਵਸਥਾ (ਸਿੱਧੀ ਚਾਲ) 'ਚ ਰਹਿਣਗੇ। ਇਸ ਦੇ ਨਾਲ ਹੀ ਸੂਰਜ ਅਤੇ ਚੰਦਰਮਾ ਦੀ ਸਿੱਧੀ ਚਾਲ ਕਾਰਨ ਕੁਝ ਖਾਸ ਰਾਸ਼ੀਆਂ ਲਈ ਇਹ ਮਹੀਨਾ ਬੇਹੱਦ ਲਾਭਦਾਇਕ ਸਾਬਤ ਹੋਣ ਵਾਲਾ ਹੈ। ਜੋਤਿਸ਼ ਮਾਹਿਰਾਂ ਅਨੁਸਾਰ, ਇਹ ਸਮਾਂ ਨਵੇਂ ਕੰਮਾਂ ਦੀ ਸ਼ੁਰੂਆਤ ਅਤੇ ਵੱਡੇ ਫੈਸਲੇ ਲੈਣ ਲਈ ਇਕ 'ਗ੍ਰੀਨ ਸਿਗਨਲ' ਦੀ ਤਰ੍ਹਾਂ ਹੈ। 

ਮਿਥੁਨ ਰਾਸ਼ੀ 

ਮਿਥੁਨ ਰਾਸ਼ੀ ਦੇ ਜਾਤਕਾਂ ਲਈ ਅਪ੍ਰੈਲ ਦਾ ਮਹੀਨਾ ਮਾਨਸਿਕ ਸਥਿਰਤਾ ਅਤੇ ਸ਼ਾਂਤੀ ਲੈ ਕੇ ਆਵੇਗਾ। ਗ੍ਰਹਿਆਂ ਦੀ ਸਿੱਧੀ ਚਾਲ ਜੀਵਨ 'ਚ ਨਵੇਂ ਮੌਕੇ ਪ੍ਰਦਾਨ ਕਰੇਗੀ। ਜਿਹੜੇ ਲੋਕ ਆਪਣਾ ਨਵਾਂ ਕਾਰੋਬਾਰ ਸ਼ੁਰੂ ਕਰਨ ਬਾਰੇ ਸੋਚ ਰਹੇ ਸਨ, ਉਨ੍ਹਾਂ ਲਈ ਅੱਗੇ ਵਧਣ ਦਾ ਇਹ ਸਹੀ ਸਮਾਂ ਹੈ। ਕਰੀਅਰ ਨਾਲ ਜੁੜਿਆ ਕੋਈ ਵੀ ਫੈਸਲਾ ਤੁਹਾਡੇ ਪੱਖ 'ਚ ਰਹਿ ਸਕਦਾ ਹੈ ਅਤੇ ਪਰਿਵਾਰਕ ਜੀਵਨ ਵਿੱਚ ਵੀ ਸਾਰਥਕ ਬਦਲਾਅ ਦੇਖਣ ਨੂੰ ਮਿਲਣਗੇ।

ਸਿੰਘ ਰਾਸ਼ੀ

ਸਿੰਘ ਰਾਸ਼ੀ ਵਾਲਿਆਂ ਦੇ ਆਤਮ-ਵਿਸ਼ਵਾਸ 'ਚ ਇਸ ਮਹੀਨੇ ਭਾਰੀ ਵਾਧਾ ਦੇਖਣ ਨੂੰ ਮਿਲੇਗਾ। ਕਰੀਅਰ ਨਾਲ ਜੁੜੇ ਵੱਡੇ ਫੈਸਲੇ ਲੈਣਾ ਫਾਇਦੇਮੰਦ ਰਹੇਗਾ, ਹਾਲਾਂਕਿ ਘਰ ਦੇ ਮੈਂਬਰਾਂ ਦੀ ਸਲਾਹ ਲੈਣੀ ਲਾਜ਼ਮੀ ਹੈ। ਸਿਹਤ ਦੇ ਪੱਖੋਂ ਵੀ ਇਹ ਮਹੀਨਾ ਸੁਧਾਰ ਵਾਲਾ ਰਹੇਗਾ ਅਤੇ ਰੁਜ਼ਗਾਰ ਦੇ ਨਵੇਂ ਰਾਹ ਖੁੱਲ੍ਹਣ ਦੀ ਉਮੀਦ ਹੈ।

ਬ੍ਰਿਸ਼ਚਕ ਰਾਸ਼ੀ

ਬ੍ਰਿਸ਼ਚਕ ਰਾਸ਼ੀ ਦੇ ਵਿਦਿਆਰਥੀਆਂ ਲਈ ਇਹ ਮਹੀਨਾ ਬਹੁਤ ਮਹੱਤਵਪੂਰਨ ਹੈ। ਸਹੀ ਵਿਸ਼ਿਆਂ ਦੀ ਚੋਣ ਕਰਕੇ ਪੜ੍ਹਾਈ 'ਚ ਅੱਗੇ ਵਧਣਾ ਭਵਿੱਖ 'ਚ ਲਾਭਕਾਰੀ ਹੋਵੇਗਾ। ਕਰੀਅਰ ਦੇ ਖੇਤਰ 'ਚ ਤਰੱਕੀ (ਪ੍ਰਮੋਸ਼ਨ) ਮਿਲਣ ਦੇ ਪੂਰੇ ਆਸਾਰ ਹਨ। ਸਿਹਤ, ਪਰਿਵਾਰ ਜਾਂ ਕਰੀਅਰ ਨਾਲ ਜੁੜਿਆ ਕੋਈ ਵੀ ਫੈਸਲਾ ਇਸ ਮਹੀਨੇ ਸ਼ੁਭ ਨਤੀਜੇ ਦੇਵੇਗਾ।

ਇਸ ਤਰ੍ਹਾਂ, ਅਪ੍ਰੈਲ ਦਾ ਮਹੀਨਾ ਇਨ੍ਹਾਂ ਤਿੰਨਾਂ ਰਾਸ਼ੀਆਂ ਲਈ ਕਿਸਮਤ ਦੇ ਬੂਹੇ ਖੋਲ੍ਹਣ ਵਾਲਾ ਸਾਬਤ ਹੋ ਸਕਦਾ ਹੈ।


Sunaina

Content Editor Sunaina