ਧਨਤੇਰਸ 'ਤੇ ਸੋਨਾ-ਚਾਂਦੀ ਖ਼ਰੀਦਣਾ ਜ਼ਰੂਰੀ ਨਹੀਂ ! ਇਨ੍ਹਾਂ ਛੋਟੀਆਂ ਚੀਜ਼ਾਂ ਨਾਲ ਵੀ ਘਰ ਆਵੇਗੀ 'ਲਕਸ਼ਮੀ'

11/3/2026 2:18:21 PM

ਨਵੀਂ ਦਿੱਲੀ - ਇਸ ਸਾਲ, ਧਨਤੇਰਸ ਦਾ ਸ਼ੁਭ ਤਿਉਹਾਰ 6 ਨਵੰਬਰ ਨੂੰ ਮਨਾਇਆ ਜਾਵੇਗਾ। ਇਸ ਦਿਨ ਖਰੀਦਦਾਰੀ ਕਰਨਾ ਬਹੁਤ ਹੀ ਸ਼ੁੱਭ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇਸ ਦਿਨ ਖਰੀਦੀਆਂ ਗਈਆਂ ਚੀਜ਼ਾਂ ਸਾਲ ਭਰ ਤਰੱਕੀ ਅਤੇ ਖੁਸ਼ਹਾਲੀ ਦਾ ਪ੍ਰਤੀਕ ਹਨ। ਇਸੇ ਲਈ ਇਸ ਦਿਨ ਹਰ ਕੋਈ ਆਪਣੀ ਸਮਰੱਥਾ ਅਨੁਸਾਰ ਕੁਝ ਨਾ ਕੁਝ ਖਰੀਦਦਾ ਹੈ। ਲੋਕ ਆਮ ਤੌਰ 'ਤੇ ਧਨਤੇਰਸ 'ਤੇ ਸੋਨੇ ਅਤੇ ਚਾਂਦੀ ਦੇ ਗਹਿਣੇ ਜਾਂ ਸਟੀਲ ਦੇ ਭਾਂਡੇ ਖਰੀਦਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਦਿਨ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਸ਼ੁਭ ਮੰਨੀਆਂ ਜਾਂਦੀਆਂ ਹਨ? ਆਓ ਜਾਣਦੇ ਹਾਂ ਕਿ ਇਸ ਸ਼ੁਭ ਮੌਕੇ 'ਤੇ ਹੋਰ ਕਿਹੜੀਆਂ ਚੀਜ਼ਾਂ ਖਰੀਦਣੀਆਂ ਲਾਭਦਾਇਕ ਹੋ ਸਕਦੀਆਂ ਹਨ।

ਧਨਤੇਰਸ 'ਤੇ ਇਨ੍ਹਾਂ ਚੀਜ਼ਾਂ ਨੂੰ ਖਰੀਦਣਾ ਚਾਹੀਦੈ ਸ਼ੁੱਭ :-
ਧਨਤੇਰਨ ਵਾਲੇ ਦਿਨ ਸੋਨੇ ਜਾਂ ਚਾਂਦੀ ਦੇ ਗਹਿਣੇ , ਪਿੱਤਲ, ਤਾਂਬਾ ਜਾਂ ਸਟੀਲ ਦੇ ਭਾਂਡੇ , ਲਕਸ਼ਮੀ ਅਤੇ ਗਣੇਸ਼ ਦੀਆਂ ਮੂਰਤੀਆਂ, ਝਾੜੂ, ਧਨੀਆ ਦੇ ਬੀਜ, ਗੋਮਤੀ ਚੱਕਰ, ਕੌੜੀਆਂ, ਨਮਕ, ਦੀਵੇ, ਦੀਵਾਲੀ ਪੂਜਾ ਪ੍ਰਸਾਦ ਆਦਿ ਖਰੀਦਣਾ ਬਹੁਤ ਹੀ ਸ਼ੁੱਭ ਹੁੰਦਾ ਹੈ। 

ਖਰੀਦਣ ਤੋਂ ਬਾਅਦ ਕੀ ਕਰੀਏ :- 
ਸਭ ਤੋਂ ਪਹਿਲਾਂ, ਧਨਤੇਰਸ 'ਤੇ ਖਰੀਦੀਆਂ ਗਈਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਅਤੇ ਉਨ੍ਹਾਂ 'ਤੇ ਗੰਗਾ ਜਲ ਛਿੜਕ ਕੇ ਉਨ੍ਹਾਂ ਨੂੰ ਸ਼ੁੱਧ ਕਰੋ। ਇਸ ਤੋਂ ਬਾਅਦ, ਇਹ ਸਾਰੀਆਂ ਚੀਜ਼ਾਂ ਘਰ ਦੇ ਮੰਦਰ 'ਚ ਜਾਂ ਉਸ ਜਗ੍ਹਾ 'ਤੇ ਰੱਖੋ ਜਿੱਥੇ ਤੁਸੀਂ ਧਨਤੇਰਸ ਦੀ ਪੂਜਾ ਕਰੋਗੇ। ਇਸ ਤੋਂ ਬਾਅਦ, ਰਸਮਾਂ ਅਨੁਸਾਰ ਦੇਵੀ ਲਕਸ਼ਮੀ ਦੀ ਪੂਜਾ ਕਰੋ ਅਤੇ ਖਰੀਦੀਆਂ ਗਈਆਂ ਚੀਜ਼ਾਂ 'ਤੇ ਕੁੱਕਮ ਦਾ ਤਿਲਕ ਲਗਾਓ ਅਤੇ ਫੁੱਲ ਚੜ੍ਹਾਓ। ਯਾਦ ਰੱਖੋ ਕਿ ਖਰੀਦੀਆਂ ਹੋਈਆਂ ਚੀਜ਼ਾਂ ਨੂੰ ਦੀਵਾਲੀ ਦੇ ਪਵਿੱਤਰ ਤਿਉਹਾਰ ਤੱਕ ਪੂਜਾ ਸਥਾਨ 'ਤੇ ਰੱਖਣਾ ਚਾਹੀਦਾ ਹੈ।

ਧਨਤੇਰਸ 'ਤੇ ਕਿਹੜੇ ਭਾਂਡੇ ਖਰੀਦਣੇ ਸ਼ੁਭ ਹਨ?
ਨਵੇਂ ਭਾਂਡੇ ਖਰੀਦਣਾ ਧਨਤੇਰਸ ਦੀਆਂ ਸਭ ਤੋਂ ਪੁਰਾਣੀਆਂ ਅਤੇ ਸਭ ਤੋਂ ਮਹੱਤਵਪੂਰਨ ਪਰੰਪਰਾਵਾਂ 'ਚੋਂ ਇਕ ਹੈ। ਇਹ ਇਸ ਗੱਲ ਦਾ ਪ੍ਰਤੀਕ ਹੈ ਕਿ ਜਦੋਂ ਭਗਵਾਨ ਧਨਵੰਤਰੀ ਸਮੁੰਦਰ ਮੰਥਨ ਵਿੱਚੋਂ ਨਿਕਲੇ ਸਨ, ਤਾਂ ਉਨ੍ਹਾਂ ਨੇ ਅੰਮ੍ਰਿਤ ਨਾਲ ਭਰਿਆ ਇਕ ਘੜਾ (ਕਲਸ਼) ਫੜਿਆ ਹੋਇਆ ਸੀ। ਇਸੇ ਕਰਕੇ ਲੋਕ ਧਨਤੇਰਸ 'ਤੇ ਭਾਂਡੇ ਖਰੀਦਦੇ ਹਨ। ਇਸ ਦਿਨ ਪਿੱਤਲ ਅਤੇ ਤਾਂਬੇ ਦੇ ਭਾਂਡੇ ਖਰੀਦਣਾ ਸਭ ਤੋਂ ਸ਼ੁਭ ਮੰਨਿਆ ਜਾਂਦਾ ਹੈ। ਇਸ ਤੋਂ ਬਾਅਦ, ਜੇ ਤੁਸੀਂ ਚਾਹੋ, ਤਾਂ ਤੁਸੀਂ ਸਟੀਲ ਜਾਂ ਕਾਂਸੀ ਦੇ ਭਾਂਡੇ ਵੀ ਖਰੀਦ ਸਕਦੇ ਹੋ।


 


Sunaina

Content Editor Sunaina