Diwali ਵਾਲੀ ਰਾਤ ਵਿਖਾਈ ਦੇਣ ਇਹ ਚੀਜ਼ਾਂ ਤਾਂ ਹੁੰਦੈ ਸ਼ੁੱਭ
10/31/2024 3:36:37 PM
ਵੈੱਬ ਡੈਸਕ- ਹਿੰਦੂ ਧਰਮ ਦੇ ਮੁੱਖ ਤਿਉਹਾਰਾਂ 'ਚੋਂ ਇਕ ਤਿਉਹਾਰ ਦੀਵਾਲੀ ਦਾ ਵੀ ਹੈ, ਜੋ ਇਸ ਸਾਲ 31 ਅਕਤੂਬਰ ਭਾਵ ਅੱਜ ਮਨਾਇਆ ਜਾ ਰਿਹਾ ਹੈ। ਦੀਵਾਲੀ ਮਾਂ ਲਕਸ਼ਮੀ ਨੂੰ ਖ਼ੁਸ਼ ਕਰ ਕੇ ਉਨ੍ਹਾਂ ਦੀ ਕ੍ਰਿਪਾ ਪ੍ਰਾਪਤ ਕਰਨ ਦਾ ਤਿਉਹਾਰ ਹੈ। ਦੀਵਾਲੀ ਦੇ ਦਿਨ ਹੋਣ ਵਾਲੀਆਂ ਕੁਝ ਘਟਨਾਵਾਂ ਨੂੰ ਸ਼ੁੱਭ ਅਤੇ ਅਸ਼ੁੱਭ ਸਗਨ ਦੇ ਰੂਪ 'ਚ ਦੇਖਿਆ ਜਾਂਦਾ ਹੈ। ਜੋਤਸ਼ੀ ਮੁਤਾਬਕ ਦੀਵਾਲੀ 'ਤੇ ਮਾਂ ਲਕਸ਼ਮੀ ਦਾ ਸਵਾਗਤ ਵਿਧੀਵਿਧਾਨ ਨਾਲ ਪੂਜਾ-ਅਰਚਨਾ ਨਾਲ ਕੀਤਾ ਜਾਂਦਾ ਹੈ। ਧਾਰਮਿਕ ਮਾਨਤਾ ਮੁਤਾਬਕ ਦੀਵਾਲੀ ਦੇ ਦਿਨ ਜੇ ਕੁਝ ਚੀਜ਼ਾਂ ਦੇ ਦਰਸ਼ਨ ਹੋ ਜਾਣ ਤਾਂ ਇਹ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ। ਅਜਿਹਾ ਕਿਹਾ ਗਿਆ ਹੈ ਕਿ ਇਨ੍ਹਾਂ ਦੇ ਦਿਖਾਈ ਦੇਣ ਨਾਲ ਘਰ-ਪਰਿਵਾਰ ਦੀ ਸੁੱਖ-ਸ਼ਾਂਤੀ ਬਣੀ ਰਹਿੰਦੀ ਹੈ ਅਤੇ ਸਾਲ ਭਰ ਪੈਸਿਆਂ ਦੀ ਤੰਗੀ ਨਹੀਂ ਰਹਿੰਦੀ। ਇਹ ਵੀ ਕਿਹਾ ਜਾਂਦਾ ਹੈ ਕਿ ਇਨ੍ਹਾਂ ਦਾ ਦਿਖਾਈ ਦੇਣਾ ਮਾਂ ਲਕਸ਼ਮੀ ਦੇ ਘਰ ਆਉਣ ਦਾ ਸੂਚਕ ਹੁੰਦਾ ਹੈ।
ਇਹ ਵੀ ਪੜ੍ਹੋ- Diwali 'ਤੇ ਕਿੰਝ ਕਰੀਏ 'ਘਰ ਦੀ ਲਾਈਟਿੰਗ'? ਬਣੇਗੀ ਰਹੇਗੀ ਸੁੱਖ-ਸ਼ਾਂਤੀ
ਇਨ੍ਹਾਂ ਚੀਜ਼ਾਂ ਦੇ ਵਿਖਾਈ ਦੇਣ ’ਤੇ ਹੁੰਦਾ ਹੈ ਸਭ ਸ਼ੁੱਭ
ਉੱਲੂ
ਉੱਲੂ ਨੂੰ ਦੇਵੀ ਲਕਸ਼ਮੀ ਦਾ ਵਾਹਨ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਦੀਵਾਲੀ ਦੀ ਕਾਲੀ ਅਮਾਵਸ ਰਾਤ 'ਚ ਦੇਵੀ ਲਕਸ਼ਮੀ ਆਪਣੇ ਵਾਹਨ ਉੱਲੂ 'ਤੇ ਬੈਠ ਕੇ ਪ੍ਰਿਥਵੀ ਦੀ ਸੈਰ ਕਰਦੀ ਹੈ। ਇਸ ਲਈ ਇਸ ਦਿਨ ਉੱਲੂ ਦਾ ਦਿਖਣਾ ਬਹੁਤ ਹੀ ਸ਼ੁੱਭ ਮੰਨਿਆ ਜਾਂਦਾ ਹੈ।
ਬਿੱਲੀ
ਹਿੰਦੂ ਧਰਮ 'ਚ ਬਿੱਲੀ ਦਿਸਣਾ ਬਹੁਤ ਸ਼ੁੱਭ ਨਹੀਂ ਸਮਝਿਆ ਜਾਂਦਾ ਹੈ। ਪਰ ਦੀਵਾਲੀ ਦੇ ਦਿਨ ਬਿੱਲੀ ਦਾ ਦਿਖਾਈ ਦੇਣਾ ਚੰਗਾ ਮੰਨਿਆ ਜਾਂਦਾ ਹੈ। ਇਸ ਨੂੰ ਮਾਤਾ ਲਕਸ਼ਮੀ ਦੇ ਆਉਣ ਦੇ ਸੰਕੇਤ ਦੇ ਤੌਰ 'ਤੇ ਦੇਖਿਆ ਜਾਂਦਾ ਹੈ।
ਛਿਪਕਲੀ
ਛਿਪਕਲੀ ਘਰ 'ਚ ਹਮੇਸ਼ਾ ਦਿਖਾਈ ਦੇ ਜਾਂਦੀ ਹੈ। ਜੇ ਇਹ ਦੀਵਾਲੀ ਦੀ ਰਾਤ ਨੂੰ ਘਰ 'ਚ ਕਿਤੇ ਦਿਖਾਈ ਦੇ ਜਾਵੇ ਤਾਂ ਇਹ ਕਾਫੀ ਸ਼ੁੱਭ ਨਤੀਜਾ ਦੇਣ ਵਾਲਾ ਮੰਨਿਆ ਜਾਂਦਾ ਹੈ। ਦੀਵਾਲੀ ਤੇ ਛਿਪਕਲੀ ਦਾ ਦਿਖਾਈ ਦੇਣਾ ਮਾਂ ਲਕਸ਼ਮੀ ਦੇ ਖ਼ੁਸ਼ ਹੋਣ ਦਾ ਸੂਚਕ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ- 'ਪਿੱਤਰ ਦੋਸ਼' ਤੋਂ ਮੁਕਤੀ ਪਾਉਣ ਲਈ ਇਸ Diwali ਤੇ ਕਰੋ ਇਹ ਕੰਮ, ਮਿਲੇਗਾ ਆਸ਼ੀਰਵਾਦ
ਛਛੁੰਦਰ
ਦੀਵਾਲੀ ਦੀ ਰਾਤ ਨੂੰ ਜੇ ਤੁਹਾਡੇ ਘਰ ਛਛੁੰਦਰ ਦਿਖਾਈ ਦੇ ਜਾਵੇ ਤਾਂ ਖ਼ੁਸ਼ ਹੋ ਜਾਓ। ਛਛੁੰਦਰ ਆਉਂਦੀ ਹੈ ਤਾਂ ਆਪਣੇ ਨਾਲ ਪੈਸੇ ਵੀ ਲੈ ਕੇ ਆਉਂਦੀ ਹੈ। ਇਸ ਨੂੰ ਦੇਖਣ 'ਤੇ ਭਜਾਓ ਨਹੀਂ ਅਤੇ ਆਪਣੇ ਰਸਤੇ 'ਚ ਜਾਣ ਦਿਓ।
ਨੋਟ : ਇਸ ਖ਼ਬਰ 'ਚ ਦਿੱਤੀ ਗਈ ਜਾਣਕਾਰੀ ਸਿਰਫ ਧਾਰਨਾਵਾਂ 'ਤੇ ਅਧਾਰਤ ਹੈ। ਇੱਥੇ ਤੁਹਾਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਜਗ ਬਾਣੀ ਕਿਸੇ ਵੀ ਤਰ੍ਹਾਂ ਦੀ ਮਾਨਤਾ, ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ ਹੈ। ਕਿਸੇ ਵੀ ਜਾਣਕਾਰੀ ਜਾਂ ਵਿਸ਼ਵਾਸ ਨੂੰ ਲਾਗੂ ਕਰਨ ਤੋਂ ਪਹਿਲਾਂ, ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ