ਕਿਤੇ ਤੁਹਾਡੀ ਤਰੱਕੀ 'ਚ ਰੁਕਾਵਟ ਤਾਂ ਨਹੀਂ ਗਲਤ ਦਿਸ਼ਾ 'ਚ ਸੌਣਾ? ਵਾਸਤੂ ਮੁਤਾਬਕ ਜਾਣੋ ਸੌਣ ਦਾ ਸਹੀ ਤਰੀਕਾ

4/18/2026 9:15:20 AM

ਵੈੱਬ ਡੈਸਕ - ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ ਅਤੇ ਬਦਲਦੇ ਲਾਈਫਸਟਾਈਲ 'ਚ ਅਕਸਰ ਲੋਕ ਰਾਤ ਨੂੰ ਪੂਰੀ ਨੀਂਦ ਲੈਣ ਦੇ ਬਾਵਜੂਦ ਸਵੇਰੇ ਉੱਠ ਕੇ ਭਾਰੀਪਨ ਅਤੇ ਥਕਾਨ ਮਹਿਸੂਸ ਕਰਦੇ ਹਨ। ਅਸੀਂ ਅਕਸਰ ਇਸ ਨੂੰ ਖਾਣ-ਪੀਣ ਦੀ ਗਲਤੀ ਮੰਨ ਲੈਂਦੇ ਹਾਂ ਪਰ ਵਾਸਤੂ ਵਿਗਿਆਨ ਅਨੁਸਾਰ ਇਸ ਦਾ ਇਕ ਵੱਡਾ ਕਾਰਨ ਤੁਹਾਡੇ ਸੌਣ ਦੀ ਗਲਤ ਦਿਸ਼ਾ ਵੀ ਹੋ ਸਕਦਾ ਹੈ। ਵਾਸਤੂ ਅਨੁਸਾਰ ਸਿਰਹਾਣੇ ਦੀ ਦਿਸ਼ਾ ਸਾਡੇ ਸਰੀਰ ਅਤੇ ਦਿਮਾਗ ਦੀ ਊਰਜਾ 'ਤੇ ਡੂੰਘਾ ਪ੍ਰਭਾਵ ਪਾਉਂਦੀ ਹੈ।

ਦੱਖਣ ਦਿਸ਼ਾ: ਗੂੜ੍ਹੀ ਨੀਂਦ ਅਤੇ ਲੰਮੀ ਉਮਰ ਦਾ ਰਾਜ਼

ਵਾਸਤੂ ਸ਼ਾਸਤਰ ਅਨੁਸਾਰ, ਦੱਖਣ ਦਿਸ਼ਾ ਵੱਲ ਸਿਰ ਕਰਕੇ ਸੌਣਾ ਸਭ ਤੋਂ ਵੱਧ ਲਾਭਕਾਰੀ ਅਤੇ ਸ਼ੁਭ ਮੰਨਿਆ ਗਿਆ ਹੈ। ਇਹ ਦਿਸ਼ਾ ਸਰੀਰ 'ਚ ਸਥਿਰਤਾ ਅਤੇ ਸ਼ਕਤੀ ਦਾ ਪ੍ਰਤੀਕ ਹੈ। ਵਿਗਿਆਨਕ ਨਜ਼ਰੀਏ ਤੋਂ ਵੀ, ਇਸ ਦਿਸ਼ਾ 'ਚ ਸਿਰ ਰੱਖਣ ਨਾਲ ਸਰੀਰ ਦਾ ਚੁੰਬਕੀ ਸੰਤੁਲਨ ਧਰਤੀ ਦੇ ਪ੍ਰਭਾਵ ਨਾਲ ਸਹੀ ਬੈਠਦਾ ਹੈ, ਜਿਸ ਨਾਲ ਬਲੱਡ ਸਰਕੂਲੇਸ਼ਨ (ਖੂਨ ਦਾ ਦੌਰਾ) ਸੁਚਾਰੂ ਰਹਿੰਦਾ ਹੈ ਅਤੇ ਤਣਾਅਮੁਕਤ ਨੀਂਦ ਆਉਂਦੀ ਹੈ।

ਪੂਰਬ ਦਿਸ਼ਾ: ਵਿਦਿਆਰਥੀਆਂ ਅਤੇ ਚਿੰਤਕਾਂ ਲਈ ਵਰਦਾਨ

ਜੇਕਰ ਤੁਸੀਂ ਮਾਨਸਿਕ ਸ਼ਾਂਤੀ ਅਤੇ ਇਕਾਗਰਤਾ ਚਾਹੁੰਦੇ ਹੋ, ਤਾਂ ਪੂਰਬ ਦਿਸ਼ਾ ਵੱਲ ਸਿਰ ਕਰਕੇ ਸੌਣਾ ਸਭ ਤੋਂ ਵਧੀਆ ਵਿਕਲਪ ਹੈ। ਸ਼ਾਸਤਰਾਂ ਅਨੁਸਾਰ, ਇਹ ਦਿਸ਼ਾ ਸਕਾਰਾਤਮਕਤਾ ਅਤੇ ਗਿਆਨ ਦੀ ਦਿਸ਼ਾ ਹੈ। ਖਾਸ ਕਰਕੇ ਵਿਦਿਆਰਥੀਆਂ ਲਈ ਇਹ ਬਹੁਤ ਫਾਇਦੇਮੰਦ ਹੈ। ਜਿਹੜੇ ਲੋਕ ਡਿਪਰੈਸ਼ਨ, ਐਂਜ਼ਾਇਟੀ ਜਾਂ ਭੁੱਲਣ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ, ਉਨ੍ਹਾਂ ਲਈ ਇਸ ਦਿਸ਼ਾ 'ਚ ਸੌਣਾ ਸੋਚਣ-ਸਮਝਣ ਦੀ ਸ਼ਕਤੀ ਅਤੇ ਫੋਕਸ ਨੂੰ ਵਧਾਉਂਦਾ ਹੈ।

ਭੁੱਲ ਕੇ ਵੀ ਉੱਤਰ ਦਿਸ਼ਾ ਵੱਲ ਨਾ ਕਰੋ ਸਿਰ

ਵਾਸਤੂ ਨਿਯਮਾਂ ਮੁਤਾਬਕ, ਉੱਤਰ ਦਿਸ਼ਾ ਵੱਲ ਕਦੇ ਵੀ ਸਿਰ ਕਰਕੇ ਨਹੀਂ ਸੌਣਾ ਚਾਹੀਦਾ। ਮੰਨਿਆ ਜਾਂਦਾ ਹੈ ਕਿ ਇਸ ਨਾਲ ਸਰੀਰ ਅਤੇ ਧਰਤੀ ਦੇ ਚੁੰਬਕੀ ਖੇਤਰ ਵਿਚਕਾਰ ਅਸੰਤੁਲਨ ਪੈਦਾ ਹੁੰਦਾ ਹੈ। ਇਸ ਕਾਰਨ ਨੀਂਦ 'ਚ ਵਾਰ-ਵਾਰ ਰੁਕਾਵਟ, ਬੇਚੈਨੀ, ਸਿਰਦਰਦ ਅਤੇ ਸਵੇਰੇ ਉੱਠਣ 'ਤੇ ਭਾਰੀਪਨ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਛੋਟੀ ਆਦਤ, ਵੱਡਾ ਬਦਲਾਅ

ਸੌਣ ਦੀ ਦਿਸ਼ਾ 'ਚ ਕੀਤਾ ਗਿਆ ਇਹ ਮਾਮੂਲੀ ਬਦਲਾਅ ਤੁਹਾਡੇ ਜੀਵਨ 'ਚ ਵੱਡੀ ਸਕਾਰਾਤਮਕ ਊਰਜਾ ਲਿਆ ਸਕਦਾ ਹੈ। ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨ ਨਾਲ ਨਾ ਸਿਰਫ ਨੀਂਦ ਦੀ ਗੁਣਵੱਤਾ 'ਚ ਸੁਧਾਰ ਹੋਵੇਗਾ, ਬਲਕਿ ਮਾਨਸਿਕ ਸ਼ਾਂਤੀ ਅਤੇ ਸਰੀਰ 'ਚ ਊਰਜਾ ਦਾ ਪੱਧਰ ਵੀ ਵਧੇਗਾ।


Sunaina

Content Editor Sunaina