ਜਾਣੋ ਵਾਸਤੂ ਸ਼ਾਸਤਰ ''ਚ ਈਸ਼ਾਨ ਕੋਣ ਨੂੰ ਲੈ ਕੇ ਕੁਝ ਖ਼ਾਸ ਗੱਲਾਂ
9/6/2022 6:17:01 PM
ਨਵੀਂ ਦਿੱਲੀ- ਵਾਸਤੂ ਸ਼ਾਸਤਰ 'ਚ ਦਿਸ਼ਾਵਾਂ ਦੇ ਅਨੁਸਾਰ ਕਿਰਿਆ-ਕਲਾਪ ਕਰਨ 'ਚ ਹਮੇਸ਼ਾ ਮਨਚਾਹੇ ਨਤੀਜੇ ਪ੍ਰਾਪਤ ਹੁੰਦੇ ਹਨ। ਅੱਜ ਗੱਲ ਕਰਦੇ ਹਾਂ ਉੱਤਰ-ਪੂਰਬ ਦਿਸ਼ਾ ਦੀ। ਉੱਤਰ ਅਤੇ ਪੂਰਬ ਵਿਚਾਲੇ ਦੀ ਦਿਸ਼ਾ ਨੂੰ ਵਾਸਤੂ 'ਚ ਈਸ਼ਾਨ ਕੋਣ ਕਿਹਾ ਜਾਂਦਾ ਹੈ। ਇਹ ਦਿਸ਼ਾ-ਖੇਤਰ ਕਿਸੇ ਵੀ ਇਮਾਰਤ ਦਾ ਸਭ ਤੋਂ ਪਵਿੱਤਰ ਸਥਾਨ ਹੁੰਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਘਰ ਦੇ ਈਸ਼ਾਨ ਕੋਣ ਨੂੰ ਹਮੇਸ਼ਾ ਸਾਫ-ਸੁਥਰਾ ਰੱਖਣਾ ਚਾਹੀਦਾ ਹੈ ਜਿਸ ਨਾਲ ਘਰ 'ਚ ਸੁੱਖ-ਸ਼ਾਂਤੀ, ਸਿਹਤ ਅਤੇ ਲਕਸ਼ਮੀ ਦਾ ਵਾਸ ਹੋਵੇ। ਭਗਵਾਨ ਸ਼ਿਵ ਦਾ ਇਕ ਨਾਂ ਈਸ਼ਾਨ ਵੀ ਹੈ ਅਤੇ ਇਨ੍ਹਾਂ ਦਾ ਸਥਾਨ ਉੱਤਰ-ਪੂਰਬ ਦਿਸ਼ਾ 'ਚ ਹੁੰਦਾ ਹੈ। ਇਸ ਲਈ ਘਰ 'ਚ ਵੀ ਇਸ ਦਿਸ਼ਾ ਨੂੰ ਮੰਦਰ ਜਾਂ ਪੂਜਾ ਦੇ ਲਈ ਹੀ ਇਸਤੇਮਾਲ ਕੀਤਾ ਜਾਂਦਾ ਹੈ। ਵਾਸਤੂ ਅਨੁਸਾਰ ਇਸ ਸਥਾਨ ਲਈ ਕੁਝ ਵਿਸ਼ੇਸ਼ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ।
ਈਸ਼ਾਨ 'ਚ ਕੀ ਨਾ ਕਰੀਏ
ਵਾਸਤੂ ਅਨੁਸਾਰ ਭੁੱਲ ਕੇ ਵੀ ਘਰ ਦੇ ਈਸ਼ਾਨ ਕੋਣ 'ਚ ਕੋਈ ਵੀ ਭਾਰੀ ਚੀਜ਼ ਨਹੀਂ ਰੱਖਣੀ ਚਾਹੀਦੀ। ਅਜਿਹਾ ਮੰਨਿਆ ਜਾਂਦਾ ਹੈ ਕਿ ਜੇਕਰ ਤੁਸੀਂ ਇਸ ਸਥਾਨ 'ਤੇ ਭਾਰੀ ਚੀਜ਼ ਰੱਖ ਦਿੰਦੇ ਹੋ ਤਾਂ ਹਾਂ-ਪੱਖੀ ਊਰਜਾ ਦਾ ਸੰਚਾਰ ਰੁੱਕ ਜਾਂਦਾ ਹੈ ਜਿਸ ਨਾਲ ਤੁਹਾਨੂੰ ਧਨ ਹਾਨੀ ਹੋ ਸਕਦੀ ਹੈ। ਇਸ ਲਈ ਇਸ ਸਥਾਨ 'ਤੇ ਭਾਰੀ ਅਲਮਾਰੀ, ਸਟੋਰ ਰੂਮ ਆਦਿ ਬਣਾਉਣ ਤੋਂ ਬਚੋ।
ਘਰ ਦੀ ਇਹ ਦਿਸ਼ਾ ਸਭ ਤੋਂ ਪਵਿੱਤਰ ਮੰਨੀ ਜਾਂਦੀ ਹੈ ਅਤੇ ਇਥੇ ਈਸ਼ਵਰ ਦਾ ਵਾਸ ਮੰਨਿਆ ਜਾਂਦਾ ਹੈ। ਇਸ ਲਈ ਕਦੇ ਵੀ ਇਸ ਥਾਂ 'ਤੇ ਜੁੱਤੀਆਂ ਜਾਂ ਫਿਰ ਕੂੜ੍ਹਾ ਇਕੱਠਾ ਨਾ ਕਰੋ। ਅਜਿਹਾ ਕਰਨ ਨਾਲ ਘਰ 'ਚ ਨਾ-ਪੱਖੀ ਊਰਜਾ ਦਾ ਸੰਚਾਰ ਹੁੰਦਾ ਹੈ ਅਤੇ ਘਰ 'ਚ ਪਰੇਸ਼ਾਨੀਆਂ ਆਉਣ ਲੱਗਦੀਆਂ ਹਨ।
ਈਸ਼ਾਨ 'ਚ ਕੀ ਨਾ ਕਰੀਏ
-ਘਰ ਦੇ ਈਸ਼ਾਨ ਕੋਣ 'ਚ ਭੁੱਲ ਕੇ ਵੀ ਤੁਹਾਨੂੰ ਬਾਥਰੂਮ ਨਹੀਂ ਬਣਾਉਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਸਰੀਰਿਕ ਅਤੇ ਮਾਨਸਿਕ ਸਮੱਸਿਆਵਾਂ ਝੱਲਣੀਆਂ ਪੈ ਸਕਦੀਆਂ ਹਨ ਅਤੇ ਤੁਹਾਡੀ ਜਮ੍ਹਾ ਪੂੰਜੀ ਇਲਾਜ 'ਚ ਖਰਚ ਹੋਣ ਲੱਗਦੀ ਹੈ।
-ਘਰ 'ਚ ਈਸ਼ਾਨ ਕੋਣ 'ਚ ਮੁੱਖ ਰੂਪ ਨਾਲ ਨਵੇਂ ਵਿਆਹੇ ਜੋੜੇ ਦਾ ਬੈੱਡਰੂਮ ਨਹੀਂ ਬਣਾਉਣਾ ਚਾਹੀਦਾ। ਅਜਿਹਾ ਕਰਨ ਨਾਲ ਆਪਸੀ ਰਿਸ਼ਤਿਆਂ 'ਚ ਮਨ-ਮੁਟਾਅ ਹੁੰਦਾ ਹੈ ਅਤੇ ਬੇਕਾਰ ਦੀਆਂ ਸਮੱਸਿਆਵਾਂ ਵਧਣ ਲੱਗਦੀਆਂ ਹਨ।
ਈਸ਼ਾਨ ਕੋਣ 'ਚ ਕੀ ਕਰੀਏ
-ਜੇਕਰ ਤੁਸੀਂ ਘਰ 'ਚ ਖੁਸ਼ਹਾਲੀ ਚਾਹੁੰਦੇ ਹੋ ਤਾਂ ਤੁਹਾਨੂੰ ਘਰ ਦੇ ਈਸ਼ਾਨ ਕੋਣ 'ਚ ਪੂਜਾ ਦਾ ਸਥਾਨ ਬਣਾਉਣਾ ਚਾਹੀਦਾ ਹੈ। ਇਸ ਸਥਾਨ 'ਤੇ ਕੀਤੀ ਗਈ ਪੂਜਾ ਹਮੇਸ਼ਾ ਈਸ਼ਵਰ ਨੂੰ ਸਵੀਕਾਰ ਹੁੰਦੀ ਹੈ ਅਤੇ ਇਸ ਨਾਲ ਘਰ 'ਚ ਖੁਸ਼ਹਾਲੀ ਵੀ ਬਣੀ ਰਹਿੰਦੀ ਹੈ।
-ਘਰ 'ਚ ਹਾਂ-ਪੱਖੀ ਊਰਜਾ ਨੂੰ ਬਣਾਏ ਰੱਖਣ ਲਈ ਇਸ ਦਿਸ਼ਾ ਖੇਤਰ ਨੂੰ ਸਾਫ਼ ਸੁਥਰਾ ਰੱਖਣਾ ਚਾਹੀਦਾ ਹੈ ਜਿਸ ਨਾਲ ਘਰ 'ਚ ਨਾ-ਪੱਖੀ ਊਰਜਾ ਨਾ ਰਹੇ।
-ਇਹ ਸਥਾਨ ਹਮੇਸ਼ਾ ਕਿਸ ਜਲ ਦੇ ਸਰੋਤ ਜਿਵੇਂ ਖੂਹ, ਬੋਰਿੰਗ, ਮਟਕਾ ਜਾਂ ਫਿਰ ਪੀਣ ਵਾਲੇ ਪਾਣੀ ਲਈ ਸਭ ਤੋਂ ਬਿਹਤਰ ਹੈ। ਜੇਕਰ ਤੁਸੀਂ ਨਵਾਂ ਘਰ ਬਣਵਾ ਰਹੇ ਹੋ ਤਾਂ ਘਰ ਦੇ ਇਸ ਕੋਨੇ 'ਚ ਬੋਰਿੰਗ ਦੀ ਵਿਵਸਥਾ ਕਰੋ ਜਾਂ ਭੂਮੀਗਤ ਪਾਣੀ ਦੀ ਟੰਕੀ ਬਣਵਾਓ।
-ਇਸ ਦਿਸ਼ਾ ਨੂੰ ਧਿਆਨ ਦੀ ਦਿਸ਼ਾ ਮੰਨਿਆ ਜਾਂਦਾ ਹੈ। ਇਸ ਲਈ ਬੱਚਿਆਂ ਦੇ ਪੜ੍ਹਣ ਦਾ ਕਮਰਾ ਹਮੇਸ਼ਾ ਈਸ਼ਾਨ ਕੋਣ 'ਚ ਹੀ ਹੋਣਾ ਚਾਹੀਦਾ। ਇਸ ਦਿਸ਼ਾ 'ਚ ਪੜ੍ਹਾਈ ਕਰਨ ਨਾਲ ਧਿਆਨ ਕੇਂਦਰਿਤ ਕਰਨ 'ਚ ਮਦਦ ਮਿਲਦੀ ਹੈ।
-ਇਸ ਦਿਸ਼ਾ 'ਚ ਤੁਲਸੀ ਅਤੇ ਕੇਲੇ ਦਾ ਪੌਦਾ ਲਗਾ ਕੇ ਇਨ੍ਹਾਂ ਦੀ ਨਿਯਮਿਤ ਪੂਜਾ ਕਰਨ ਨਾਲ ਤੁਹਾਨੂੰ ਆਰਥਿਕ ਲਾਭ ਵੀ ਹੋਵੇਗਾ।