ਕਰਵਾ ਚੌਥ ਵਾਲੇ ਦਿਨ ਲੱਗੇਗੀ ਭਦਰਾ, ਜਾਣੋ ਕਿਵੇਂ ਕੀਤੀ ਜਾਵੇ ਪੂਜਾ

10/14/2024 12:55:31 PM

ਵੈੱਬ ਡੈਸਕ : ਕਰਵਾ ਚੌਥ ਵਿਆਹੁਤਾ ਔਰਤਾਂ ਲਈ ਸਭ ਤੋਂ ਵੱਡੇ ਦਿਨਾਂ 'ਚੋਂ ਇਕ ਹੈ। ਹਰ ਸਾਲ ਇਸ ਦਿਨ ਔਰਤਾਂ ਕਰਵਾ ਚੌਥ ਦਾ ਵਰਤ ਰੱਖਦੀਆਂ ਹਨ ਅਤੇ ਆਪਣੇ ਪਤੀ ਦੀ ਲੰਬੀ ਉਮਰ ਲਈ 16 ਸ਼ਿੰਗਾਰ ਕਰਦੀਆਂ ਹਨ। ਪੰਚਾਂਗ ਅਨੁਸਾਰ ਇਹ ਵਰਤ ਕਾਰਤਿਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਥੀ ਤਿਥੀ ਨੂੰ ਰੱਖਿਆ ਜਾਂਦਾ ਹੈ। ਹਾਲਾਂਕਿ ਇਸ ਸਾਲ ਕਰਵਾ ਚੌਥ 'ਤੇ ਭਦਰਾ ਦਾ ਸਾਇਆ ਹੈ। ਤਾਂ ਆਓ ਇਸ ਬਾਰੇ ਵਿਸਥਾਰ ਨਾਲ ਜਾਣਦੇ ਹਾਂ।
ਪੰਚਾਂਗ ਅਨੁਸਾਰ ਚਤੁਰਥੀ ਤਿਥੀ 20 ਅਕਤੂਬਰ ਨੂੰ ਸਵੇਰੇ 6:46 ਵਜੇ ਤੋਂ ਸ਼ੁਰੂ ਹੋਵੇਗੀ ਅਤੇ 21 ਅਕਤੂਬਰ ਨੂੰ ਸਵੇਰੇ 4:16 ਵਜੇ ਤੱਕ ਜਾਰੀ ਰਹੇਗੀ। ਪੂਜਾ ਦਾ ਸ਼ੁੱਭ ਮਹੂਰਤ 20 ਅਕਤੂਬਰ ਨੂੰ ਸ਼ਾਮ 5:46 ਤੋਂ 7:02 ਵਜੇ ਤੱਕ ਰਹੇਗਾ। ਇਸ ਦਿਨ ਵਰਤ ਦਾ ਸਮਾਂ ਸਵੇਰੇ 6:25 ਤੋਂ ਸ਼ਾਮ 7:54 ਤੱਕ ਰਹੇਗਾ।
ਪੰਚਾਂਗ ਦੇ ਆਧਾਰ 'ਤੇ ਇਸ ਸਾਲ ਕਰਵਾ ਚੌਥ ਦੇ ਦਿਨ  21 ਮਿੰਟ ਤੱਕ ਭਦਰਾ ਰਹਿਣ ਵਾਲੀ ਹੈ, ਜਿਸ ਦਾ ਵਾਸ ਸਥਾਨ ਸਵਰਗ ਹੈ।

PunjabKesari
ਇਸ ਸਮੇਂ ਨਿਕਲੇਗਾ ਚੰਦ
ਭਦਰਾ ਦਾ ਸਮਾਂ ਸਵੇਰੇ 6:25 ਤੋਂ 6:46 ਤੱਕ ਰਹੇਗਾ, ਇਸ ਲਈ ਇਸ ਸਮੇਂ ਦੌਰਾਨ ਪੂਜਾ ਕਰਨ ਤੋਂ ਬਚਣਾ ਚਾਹੀਦਾ ਹੈ। ਇਸ ਸਾਲ ਕਰਵਾ ਚੌਥ ਦਾ ਚੰਦ ਨਿਕਲਣ ਦਾ ਸਮਾਂ ਸ਼ਾਮ 07:54 ਵਜੇ ਹੈ। ਇਸ ਸਮੇਂ ਤੋਂ ਤੁਸੀਂ ਚੰਦ ਨੂੰ ਅਰਘ ਦੇ ਸਕਦੇ ਹੋ। ਇਸ ਤੋਂ ਬਾਅਦ ਤੁਹਾਡਾ ਵਰਤ ਪੂਰਾ ਹੋ ਜਾਵੇਗਾ। ਵਰਤ ਵਾਲੇ ਦਿਨ ਚੰਦ ਰੋਹਿਣੀ ਨਛੱਤਰ ਵਿੱਚ ਹੋਵੇਗਾ ਅਤੇ ਵਰੀਆਣ ਯੋਗ ਹੋਵੇਗਾ।

PunjabKesari
ਸੂਰਜ ਚੜ੍ਹਨ ਦਾ ਸਮਾਂ 06:25 ਹੋਵੇਗਾ
ਇਸ ਸਾਲ ਕਰਵਾ ਚੌਥ ਦਾ ਨਿਰਜਲਾ ਵਰਤ 13 ਘੰਟੇ 29 ਮਿੰਟ ਤੱਕ ਰੱਖਣਾ ਹੋਵੇਗਾ। ਉਸ ਦਿਨ ਸੂਰਜ 06:25 'ਤੇ ਚੜੇਗਾ। ਇਹ ਵਰਤ ਉਸੇ ਸਮੇਂ ਤੋਂ ਸ਼ੁਰੂ ਹੋਵੇਗਾ। ਧਾਰਮਿਕ ਮਾਨਤਾਵਾਂ ਅਨੁਸਾਰ ਕਰਵਾ ਚੌਥ ਦਾ ਵਰਤ ਰੱਖਣਾ ਸ਼ੁਭ ਮੰਨਿਆ ਜਾਂਦਾ ਹੈ। ਇਸ ਦਿਨ ਵਰਤ ਰੱਖਣ ਨਾਲ ਵਿਆਹੁਤਾ ਜੀਵਨ ਖੁਸ਼ਹਾਲ ਰਹਿੰਦਾ ਹੈ। ਇਸ ਦਿਨ ਭਗਵਾਨ ਸ਼ਿਵ, ਮਾਤਾ ਪਾਰਵਤੀ ਅਤੇ ਚੰਦ ਦੀ ਪੂਜਾ ਦਾ ਵਿਸ਼ੇਸ਼ ਮਹੱਤਵ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


Aarti dhillon

Content Editor Aarti dhillon