ਪਰਲੋਕ ’ਚ ਨਾ ਧਨ ‘ਸਾਥ’ ਦਿੰਦਾ ਹੈ ਅਤੇ ਨਾ ‘ਕਾਮ’

8/20/2024 3:54:29 PM

ਸੰਸਾਰ ਦਾ ਹਰੇਕ ਕਾਰਜ ਧਨ ਨਾਲ ਹੀ ਸੰਪੰਨ ਹੁੰਦਾ ਹੈ। ਵਿਅਕਤੀ ਕੋਲ ਧਨ ਨਾ ਹੋਣ ’ਤੇ ਕੋਈ ਵੀ ਉਸ ਨੂੰ ਨਹੀਂ ਪੁੱਛਦਾ। ਧਨ ਨਾਲ ਅਪੂਜਣਯੋਗ ਵਿਅਕਤੀ ਵੀ  ਪੂਜਣਯੋਗ ਬਣ ਜਾਂਦਾ ਹੈ? ਜਿਵੇਂ ਗੁੜ ਦੇ ਟੁਕੜੇ ’ਤੇ ਮੱਖੀਆਂ ਦਾ ਝੁੰਡ ਇਕੱਠਾ ਹੁੰਦਾ ਹੈ, ਇਸ ਪ੍ਰਕਾਰ ਧਨਵਾਨ ਦੇ ਚਾਰੇ ਪਾਸੇ  ਮਿੱਤਰਾਂ-ਦੋਸਤਾਂ ਦੀ ਭਾਰੀ ਭੀੜ ਹਮੇਸ਼ਾ ਲੱਗੀ ਰਹਿੰਦੀ ਹੈ।
ਦੂਰ-ਦੂਰ ਤੋਂ ਸੰਪਰਕ ਨਾਲ ਲੋਕ ਵੀ ਉਸ ਨਾਲ ਰਿਸ਼ਤੇਦਾਰੀ ਕੱਢਣ ’ਚ ਲੱਗੇ ਰਹਿੰਦੇ ਹਨ। ਧਨ ਅਵਗੁਣਾਂ ਨੂੰ ਪਰਦੇ ਦੀ ਤਰ੍ਹਾਂ ਢੱਕਦਾ ਹੈ ਅਤੇ ਉਸ ਦੀਆਂ ਹਰ ਤਰ੍ਹਾਂ ਦੀਆਂ ਲੋੜਾਂ ਨੂੰ ਪੂਰਾ ਕਰਦਾ ਹੈ। ਧਨਹੀਣ ਨੂੰ ਉਸ ਦੇ ਮਿੱਤਰ, ਪੁੱਤਰ ਅਤੇ ਔਰਤ, ਇਸ ਪ੍ਰਕਾਰ ਛੱਡ ਕੇ ਚਲੇ ਜਾਂਦੇ ਹਨ, ਜਿਵੇਂ ਸੁੱਕੇ ਰੁੱਖ ਨੂੰ ਪੰਛੀ ਅਤੇ ਜਲਹੀਣ ਸਰੋਵਰ ਨੂੰ ਹੰਸ ਛੱਡ ਦਿੰਦੇ ਹਨ।
ਧਨ ਭਾਵੇਂ ਖੁਦ ਰੱਬ ਨਹੀਂ ਪਰ ਰੱਬ ਤੋਂ ਘੱਟ ਵੀ ਨਹੀਂ, ਕਿਉਂਕਿ ਸਵੇਰੇ ਲੋਕ ਰੱਬ ਦੀ ਭਗਤੀ ਅਤੇ ਪੂਜਾ ਧਨ ਲਈ ਹੀ ਕਰਦੇ ਹਨ ਨਾ ਕਿ ਪ੍ਰਮਾਤਮਾ ਨੂੰ ਪਾਉਣ ਲਈ। ਮੂਰਖ ਵਿਅਕਤੀ ਵੀ ਧਨ ਦੇ ਪ੍ਰਭਾਵ ਨਾਲ ਬੁੱਧੀਮਾਨ ਅਤੇ ਕੁਲੀਨ ਸਮਝਿਆ ਜਾਂਦਾ ਹੈ। ਧਨ ਸਾਰੀ ਕਮਜ਼ੋਰੀਆਂ ਅਤੇ ਕਮੀਆਂ ਨੂੰ  ਢਕਣ ਦਾ ਕੰਮ ਕਰਦਾ ਹੈ। 
ਧਨ ਘੋੜੀ ਨੂੰ ਚਲਾ ਦਿੰਦਾ ਹੈ, ਭਲੇ ਹੀ ਉਸ ਦੀ ਲੱਤ ਹੋਵੇ ਜਾਂ ਨਾ ਹੋਵੇ। ਧਨ ਹੀ ਧਰਮ, ਕਰਮ ਅਤੇ ਪਰਮਪਦ ਮੰਨਿਆ ਜਾਂਦਾ ਹੈ। ਜਿਸ ਘਰ ’ਚ ਧਨ ਭਾਵ ਟਕਾ ਨਹੀਂ ਹੁੰਦਾ, ਉਹ ਦੂਜਿਆਂ ਵੱਲ ਟਕਟਕੀ ਲਗਾ ਕੇ ਦੇਖਦਾ ਰਹਿੰਦਾ ਹੈ ਪਰ ਕੋਈ ਵੀ ਉਸ ਲਕਸ਼ਮੀ ਦੀ ਕ੍ਰਿਪਾ ਤੋਂ ਵਾਂਝੇ ਵਿਅਕਤੀ ਵੱਲ ਨਹੀਂ ਝਾਕਦਾ। ਅਸਲ ’ਚ ਧਨ ਹੀ ਸਾਰੇ ਸੰਸਾਰਿਕ ਵਿਹਾਰਾਂ ਦਾ ਸਾਰ ਹੈ, ਕਿਉਂਕਿ ਇਸ ਦੇ ਬਿਨਾਂ ਨਾ ਤਾਂ ਕਿਸੇ ਦਾ ਪਿਆਰ ਮਿਲਦਾ ਹੈ ਅਤੇ ਨਾ ਹੀ ਕਿਸੇ ਦਾ ਸਤਿਕਾਰ।
ਧਨ ਦੀ ਇਸੇ ਮਹਾਨਤਾ ਕਾਰਨ ਹਰੇਕ ਵਿਅਕਤੀ ਆਪਣੇ ਕਰਤੱਵ ਅਤੇ ਇਸ਼ਟ ਨੂੰ ਭੁੱਲ ਕੇ, ਨਿਯਮ-ਮਰਿਆਦਵਾਂ ਦੀ ਉਲੰਘਣਾ ਅਤੇ ਅਣਗਹਿਲੀ ਕਾਰਨ ਦਿਨ-ਰਾਤ  ਧਨ ਕਮਾਉਣ ’ਚ ਹੀ ਮਗਨ ਰਹਿੰਦਾ ਹੈ। ਉਸ ਦੇ ਵਿਚਾਰ ’ਚ ਲਕਸ਼ਮੀ ਹੀ ਇਸ ਧਰਤੀ ਦੀ ਸਭ ਤੋਂ ਵੱਡੀ ਦੇਵੀ ਹੈ। 
ਮਨੁੱਖ ਦੇ ਜੀਵਨ ਦੇ ਅਨਮੋਲ ਪਲ ਉਸ ਦੀ ਪੂਜਾ-ਅਰਚਨਾ ’ਚ ਬਤੀਤ ਹੋ ਜਾਂਦੇ  ਹਨ ਪਰ ਜਿਸ ਧਨ ਨੂੰ ਉਹ ਅਨਿਆਂ-ਅਨੀਤੀ, ਗਰੀਬਾਂ ਦਾ ਸ਼ੋਸ਼ਣ ਅਤੇ ਉਨ੍ਹਾਂ ’ਤੇ ਅੱਤਿਆਚਾਰ ਕਰ ਕੇ ਇਕੱਠਾ  ਕਰਦਾ ਹੈ, ਧਨ ਦੇ ਉਹ ਅੰਬਾਰ ਉਸ ਦੀ ਪਰਲੋਕ ਯਾਤਰਾ ’ਚ ਉਸ ਨਾਲ ਨਹੀਂ ਜਾਂਦੇ ਅਤੇ ਉਸ ਦੇ ਕੰਮ ਵੀ ਨਹੀਂ ਆਉਂਦੇ।
 ਧਨ ਤੇ ਮੋਹ-ਮਾਇਆ ਲਈ ਹੱਸਦੇ-ਹੱਸਦੇ ਕੀਤੇ ਅਪਰਾਧਾਂ ਦਾ ਫਲ ਭੋਗਣ ਲਈ ਉਹ ਇਕੱਲਾ ਹੀ ਰਹਿ ਜਾਂਦਾ ਹੈ ਅਤੇ ਕੋਈ ਵੀ ਉਸ ਦਾ ਸਹਾਇਕ ਨਹੀਂ ਬਣਦਾ।  ਜਿਨ੍ਹਾਂ ਸਕੇ-ਸਬੰਧੀਆਂ ਦੇ ਭਰਮ ’ਚ ਪੈ ਕੇ ਉਹ ਪੈਸੇ ਕਮਾਉਣ ਲਈ ਪਾਪ ਕਰਦਾ ਹੈ, ਉਹ ਵੀ ਉਸ ਦਾ ਫਲ ਭੋਗਣ ਸਮੇਂ ਉਸ ਦਾ ਸਾਥ ਨਹੀਂ ਦਿੰਦੇ।
                                                                                                                                                                                                                         —ਸੰਤ ਗੌਰਵ ਸ਼੍ਰੀ ਪਿਉੂਸ਼ ਜੀ ਮਹਾਰਾਜ
 


Tarsem Singh

Content Editor Tarsem Singh