ਜੀਵਨ ''ਚ ਚਾਹੁੰਦੇ ਹੋ ਖੁਸ਼ਹਾਲੀ ਤਾਂ ਘਰ ਨਾਲ ਜੁੜੇ ਇਨ੍ਹਾਂ ਵਾਸਤੂ ਨਿਯਮਾਂ ਨੂੰ ਭੁੱਲ ਕੇ ਨਾ ਕਰੋ ਨਜ਼ਰਅੰਦਾਜ਼

4/2/2023 5:33:40 PM

ਨਵੀਂ ਦਿੱਲੀ- ਕਈ ਵਾਰ ਜੀਵਨ 'ਚ ਅਜਿਹੀਆਂ ਮੁਸ਼ਕਲਾਂ ਆਉਂਦੀਆਂ ਹਨ ਜਿਨ੍ਹਾਂ ਨੂੰ ਸਮਝ ਪਾਉਣਾ ਮੁਸ਼ਕਲ ਹੋ ਜਾਂਦਾ ਹੈ। ਇਨ੍ਹਾਂ ਮੁਸ਼ਕਲਾਂ ਦਾ ਕਾਰਨ ਕਿਤੇ ਨਾ ਕਿਤੇ ਘਰ ਦਾ ਵਾਸਤੂ ਦੋਸ਼ ਵੀ ਹੋ ਸਕਦਾ ਹੈ। ਵਾਸਤੂ ਦੋਸ਼ ਤੋਂ ਛੁਟਕਾਰਾ ਪਾਉਣ ਲਈ ਵਾਸਤੂ ਸ਼ਾਸਤਰ 'ਚ ਕੁਝ ਨਿਯਮ ਦੱਸੇ ਗਏ ਹਨ। ਘਰ 'ਚ ਰੱਖੀ ਹੋਈ ਹਰ ਚੀਜ਼ ਦਾ ਵੱਖਰਾ ਮਹੱਤਵ ਹੁੰਦਾ ਹੈ, ਇਸ ਨੂੰ ਗਲਤ ਦਿਸ਼ਾ ਅਤੇ ਜਗ੍ਹਾ 'ਤੇ ਰੱਖਣ ਨਾਲ ਘਰ ਦੇ ਮੈਂਬਰਾਂ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਵਾਸਤੂ ਸ਼ਾਸਤਰ 'ਚ ਕੁਝ ਅਜਿਹੇ ਨਿਯਮ ਵੀ ਦੱਸੇ ਗਏ ਹਨ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਜੀਵਨ 'ਚ ਸਕਾਰਾਤਮਕਤਾ ਲਿਆ ਸਕਦੇ ਹੋ ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ...

ਇਹ ਵੀ ਪੜ੍ਹੋ-ਫਰਵਰੀ 'ਚ ਇਕ ਕਰੋੜ ਤੋਂ ਵਧ ਮੋਬਾਇਲ ਨੰਬਰ ਆਧਾਰ ਨਾਲ ਜੋੜੇ ਗਏ
ਤੁਲਸੀ ਦਾ ਪੌਦਾ
ਤੁਸੀਂ ਘਰ ਦੇ ਮੁੱਖ ਦਰਵਾਜ਼ੇ 'ਤੇ ਤੁਲਸੀ ਦਾ ਪੌਦਾ ਲਗਾ ਸਕਦੇ ਹੋ। ਇਸ ਨਾਲ ਘਰ ਦੀ ਨਕਾਰਾਤਮਕ ਊਰਜਾ ਦੂਰ ਹੋ ਜਾਵੇਗੀ। ਇਸ ਤੋਂ ਇਲਾਵਾ ਇਹ ਪੌਦਾ ਸਕਾਰਾਤਮਕ ਊਰਜਾ ਵਧਾਉਂਦਾ ਹੈ। ਮਾਨਤਾਵਾਂ ਦੇ ਅਨੁਸਾਰ ਤੁਸੀਂ ਇਸ ਨੂੰ ਪੂਰਬ ਦਿਸ਼ਾ 'ਚ ਰੱਖ ਸਕਦੇ ਹੋ। ਇਸ ਤੋਂ ਇਲਾਵਾ ਪੌਦਿਆਂ ਨੂੰ ਉੱਤਰ-ਪੂਰਬ ਦਿਸ਼ਾ 'ਚ ਵੀ ਰੱਖਿਆ ਜਾ ਸਕਦਾ ਹੈ।
ਇਸ ਦਿਸ਼ਾ 'ਚ ਸਿਰ ਰੱਖ ਕੇ ਨਾ ਸੌਂਵੋ
ਵਾਸਤੂ ਮਾਨਤਾਵਾਂ ਦੇ ਅਨੁਸਾਰ ਕਿਸੇ ਨੂੰ ਕਦੇ ਵੀ ਉੱਤਰ ਦਿਸ਼ਾ 'ਚ ਸਿਰ ਰੱਖ ਕੇ ਨਹੀਂ ਸੌਣਾ ਚਾਹੀਦਾ ਹੈ। ਉੱਤਰ ਦਿਸ਼ਾ ਵੱਲ ਸਿਰ ਰੱਖ ਕੇ ਸੌਣ ਨਾਲ ਨੀਂਦ 'ਤੇ ਵੀ ਅਸਰ ਪੈਂਦਾ ਹੈ ਅਤੇ ਸਿਹਤ 'ਤੇ ਵੀ ਅਸਰ ਪੈਂਦਾ ਹੈ।

ਇਹ ਵੀ ਪੜ੍ਹੋ- ਪ੍ਰੀਮੀਅਮ ਉਤਪਾਦਨ ਦੀ ਵਧੀ ਡਿਮਾਂਡ, TV, ਫੋਨ, ਲੈਪਟਾਪ ਸਮੇਤ ਇਹ ਚੀਜ਼ਾਂ 18 ਫ਼ੀਸਦੀ ਤੱਕ ਹੋਈਆਂ ਮਹਿੰਗੀਆਂ
ਘਰ 'ਚ ਨਾ ਹੋਵੇ ਅਜਿਹਾ ਫਰਨੀਚਰ 
ਭਾਰੀ ਫਰਨੀਚਰ ਨੂੰ ਕਦੇ ਵੀ ਦੱਖਣ ਅਤੇ ਪੱਛਮੀ ਦੀਵਾਰਾਂ ਦੇ ਨਾਲ ਨਹੀਂ ਰੱਖਣਾ ਚਾਹੀਦਾ। ਇਸ ਤੋਂ ਇਲਾਵਾ ਘਰ 'ਚ ਕਦੇ ਵੀ ਧਾਤੂ ਦਾ ਫਰਨੀਚਰ ਨਹੀਂ ਰੱਖਣਾ ਚਾਹੀਦਾ। ਇਸ ਨਾਲ ਘਰ 'ਚ ਵਾਸਤੂ ਦੋਸ਼ ਪੈਦਾ ਹੋ ਸਕਦਾ ਹੈ।
ਅਜਿਹੀ ਹੋਵੇ ਕੰਧ 'ਤੇ ਲੱਗੀ ਘੜੀ 
ਘਰ 'ਚ ਘੜੀ ਨੂੰ ਹਮੇਸ਼ਾ ਪੂਰਬ, ਪੱਛਮ ਅਤੇ ਉੱਤਰ ਦਿਸ਼ਾਵਾਂ 'ਚ ਰੱਖਣਾ ਚਾਹੀਦਾ। ਮਾਨਤਾਵਾਂ ਦੇ ਅਨੁਸਾਰ, ਇੱਥੇ ਘੜੀ ਲਗਾਉਣ ਨਾਲ ਨਵੇਂ ਮੌਕੇ ਮਿਲਦੇ ਹਨ, ਪਰ ਕਦੇ ਵੀ ਕੰਧ 'ਤੇ ਬੰਦ ਘੜੀ ਨਾ ਲਗਾਓ। ਇਸ ਤੋਂ ਇਲਾਵਾ ਕੰਧ 'ਤੇ ਹਰੇ ਰੰਗ ਦੀ ਘੜੀ ਵੀ ਨਹੀਂ ਲਗਾਉਣੀ ਚਾਹੀਦੀ।

ਇਹ ਵੀ ਪੜ੍ਹੋ- ਹੁਣ ਆਵੇਗਾ ਚਿਪ ਵਾਲਾ ਈ-ਪਾਸਪੋਰਟ, ਮਈ 'ਚ ਸ਼ੁਰੂ ਹੋਵੇਗਾ ਪਾਇਲਟ ਪ੍ਰਾਜੈਕਟ, ਜਾਣੋ ਖ਼ਾਸੀਅਤ
ਸਾਫ਼ ਨੇਮਪਲੇਟ
ਨੇਮ ਪਲੇਟ ਹਮੇਸ਼ਾ ਸਾਫ਼ ਹੋਣੀ ਚਾਹੀਦੀ ਹੈ। ਸਾਫ਼ ਅਤੇ ਚਮਕਦਾਰ ਨੇਮਪਲੇਟ ਲਗਾਉਣ ਨਾਲ ਵਿਅਕਤੀ ਨੂੰ ਨਵੇਂ ਮੌਕੇ ਮਿਲਦੇ ਹਨ। ਇਸ ਤੋਂ ਇਲਾਵਾ ਘਰ ਦੇ ਬਾਹਰ ਲੱਗੀ ਨੇਮ ਪਲੇਟ ਵੀ ਬਾਹਰੋਂ ਆਉਣ ਵਾਲੇ ਵਿਅਕਤੀ 'ਤੇ ਚੰਗਾ ਪ੍ਰਭਾਵ ਪਾਉਂਦੀ ਹੈ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


Aarti dhillon

Content Editor Aarti dhillon