Vastu Tips : ਹਰ ਸਮੇਂ ਦਿਮਾਗ ਰਹਿੰਦਾ ਹੈ ਅਸ਼ਾਂਤ ਤਾਂ ਅੱਜ ਹੀ ਅਜਮਾਓ ਇਹ ਸਰਲ ਉਪਾਅ
6/28/2023 12:33:18 PM
ਨਵੀਂ ਦਿੱਲੀ- ਅੱਜ ਦੀ ਰੁਝੇਵਿਆਂ ਭਰੀ ਜੀਵਨ ਸ਼ੈਲੀ 'ਚ ਹਰ ਵਿਅਕਤੀ ਲਈ ਮਨ ਅਤੇ ਦਿਮਾਗ ਨੂੰ ਸ਼ਾਂਤ ਰੱਖਣਾ ਥੋੜ੍ਹਾ ਔਖਾ ਹੋ ਗਿਆ ਹੈ। ਕਿਉਂਕਿ ਜ਼ਿੰਦਗੀ 'ਚ ਖੁਸ਼ ਰਹਿਣ ਲਈ ਪੈਸਾ ਹੀ ਸਭ ਕੁਝ ਨਹੀਂ ਹੈ, ਤੁਹਾਡੀ ਮਨ ਦੀ ਸ਼ਾਂਤੀ ਵੀ ਬਹੁਤ ਜ਼ਰੂਰੀ ਹੈ। ਜਿਸ ਦਾ ਹੱਲ ਵਾਸਤੂ ਸ਼ਾਸਤਰ 'ਚ ਹੀ ਛੁਪਿਆ ਹੋਇਆ ਹੈ। ਇਸ ਦੇ ਨਿਯਮਾਂ ਦੀ ਪਾਲਣਾ ਕਰਕੇ ਅਸੀਂ ਆਪਣੇ ਮਨ ਨੂੰ ਸ਼ਾਂਤ ਰੱਖ ਸਕਦੇ ਹਾਂ। ਇਸ ਦੇ ਨਾਲ ਹੀ ਘਰ 'ਚ ਸਕਾਰਾਤਮਕ ਊਰਜਾ ਦਾ ਸੰਚਾਰ ਹੋ ਸਕਦਾ ਹੈ ਤਾਂ ਆਓ ਜਾਣਦੇ ਹਾਂ ਇਸ ਨਾਲ ਜੁੜੇ ਕੁਝ ਵਾਸਤੂ ਉਪਾਅ।
1. ਸਫਾਈ ਕਰਦੇ ਸਮੇਂ ਪਾਣੀ 'ਚ ਇਕ ਚੁਟਕੀ ਲੂਣ ਮਿਲਾ ਦੇਣਾ ਚਾਹੀਦਾ ਹੈ। ਇਸ ਨਾਲ ਘਰ ਦੀ ਨਕਾਰਾਤਮਕ ਊਰਜਾ ਦੂਰ ਹੋਵੇਗੀ ਅਤੇ ਸਕਾਰਾਤਮਕਤਾ ਦਾ ਵਾਸ ਹੋਵੇਗਾ।
2. ਘਰ ਦੇ ਵੱਡੇ ਮੁਖੀ ਨੂੰ ਦੱਖਣ-ਪੱਛਮੀ ਖੇਤਰ 'ਚ ਸਿਰ ਰੱਖ ਕੇ ਸੌਣਾ ਚਾਹੀਦਾ ਹੈ। ਇਹ ਸਹੀ ਨੀਂਦ ਨੂੰ ਯਕੀਨੀ ਬਣਾਏਗਾ ਜਿਸ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ।
3. ਘਰ ਦੇ ਪੂਰਬ ਵਾਲੇ ਪਾਸੇ ਜ਼ਿਆਦਾ ਬੂਟੇ ਰੱਖਣ ਤੋਂ ਬਚੋ। ਅਜਿਹਾ ਕਰਨ ਨਾਲ ਮਾਨਸਿਕ ਸਿਹਤ 'ਤੇ ਅਸਰ ਪੈ ਸਕਦਾ ਹੈ।
4. ਮੈਂਟਲ ਪੀਸ ਬਣਾਏ ਰੱਖਣ ਲਈ ਘਰ ਦੀ ਦੱਖਣੀ ਪੱਛਮੀ ਦਿਸ਼ਾ 'ਚ ਪਰਿਵਾਰ ਦੀ ਜਾਂ ਪਰਿਵਾਰ ਦੇ ਮੁੱਖ ਜੋੜੇ ਦੀ ਫੋਟੋ ਲਗਾਉਣੀ ਚੰਗੀ ਮੰਨੀ ਜਾਂਦੀ ਹੈ।
5. ਉਦਾਸੀ ਅਤੇ ਨਿਰਾਸ਼ਾ ਦੀਆਂ ਤਸਵੀਰਾਂ ਨੂੰ ਘਰ 'ਚੋਂ ਹਟਾ ਦੇਣਾ ਚਾਹੀਦਾ ਹੈ ਕਿਉਂਕਿ ਇਹ ਘਰ 'ਚ ਨਕਾਰਾਤਮਕਤਾ ਨੂੰ ਵਧਾਉਂਦੇ ਹਨ।
6. ਘਰ ਦੇ ਉੱਤਰ ਪੂਰਬੀ ਦਿਸ਼ਾ 'ਚ ਲਾਲ, ਗੁਲਾਬੀ ਰੰਗ ਦੇ ਸ਼ੇਡਸ, ਡਸਟਬਿਨ ਨਹੀਂ ਰੱਖਣੇ ਚਾਹੀਦੇ। ਅਖਬਾਰਾਂ ਨੂੰ ਵੀ ਉੱਤਰ ਪੂਰਬ ਦਿਸ਼ਾ 'ਚ ਨਹੀਂ ਰੱਖਣਾ ਚਾਹੀਦਾ ਹੈ।
7. ਜੇਕਰ ਤੁਹਾਡੇ ਕੰਮ 'ਚ ਕੋਈ ਰੁਕਾਵਟ ਆ ਰਹੀ ਹੈ ਤਾਂ ਘਰ 'ਚ ਕਪੂਰ ਦੀਆਂ 2 ਗੇਂਦਾਂ ਜਾਂ ਕ੍ਰਿਸਟਲ ਰੱਖੋ। ਜਦੋਂ ਉਹ ਸੁੰਗੜ ਜਾਣ ਤਾਂ ਉਨ੍ਹਾਂ ਨੂੰ ਬਦਲ ਦਿਓ।
8. ਮਾਨਸਿਕ ਸ਼ਾਂਤੀ ਬਣਾਈ ਰੱਖਣ ਲਈ ਘਰ ਦੀ ਦੱਖਣ-ਪੱਛਮ ਦਿਸ਼ਾ 'ਚ ਪਰਿਵਾਰ ਦੀ ਫੋਟੋ ਅਤੇ ਪੱਛਮ ਦਿਸ਼ਾ 'ਚ ਪਰਿਵਾਰ ਦੇ ਮੁੱਖ ਜੋੜੇ ਦੀ ਫੋਟੋ ਲਗਾਓ।
9. ਮੰਦਰ 'ਚ ਸਿਰਫ ਸ਼ੁੱਧ ਘਿਓ ਦੇ ਦੀਵੇ ਹੀ ਜਗਾਉਣੇ ਚਾਹੀਦੇ ਹਨ। ਇਸ ਤੋਂ ਇਲਾਵਾ, ਅਗਰਬੱਤੀ, ਧੂਪ/ਗੁੱਗਲ, ਘੰਟਾਨਾਦ ਅਤੇ ਸ਼ੰਖ ਵਜਾਉਣਾ ਕਦੇ ਨਾ ਭੁੱਲੋ।
10. ਗਾਇਤਰੀ ਮੰਤਰ, ਗਣਪਤੀ ਅਥਰਵਸ਼ੀਰਸ਼ਮ ਵਰਗੇ ਮੰਤਰਾਂ ਦਾ ਜਾਪ ਕਰੋ। ਇਸ ਨਾਲ ਵਿਅਕਤੀ ਦੇ ਮਨ ਨੂੰ ਸ਼ਾਂਤੀ ਅਤੇ ਸਕਾਰਾਤਮਕ ਊਰਜਾ ਮਿਲੇਗੀ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।