ਮੇਸ਼ (Aries) ਰਾਸ਼ੀ ਵਾਲਿਆਂ ਲਈ ਅਗਸਤ ਦਾ ਮਹੀਨਾ ਕਿਵੇਂ ਦਾ ਰਹੇਗਾ?(Video)
7/26/2021 6:11:09 PM
ਜਲੰਧਰ(ਨਰੇਸ਼ ਅਰੋੜਾ) - ਅਸਗਤ ਦਾ ਮਹੀਨਾ ਸ਼ੁਰੂ ਹੋਣ ਵਾਲਾ ਹੈ। ਇਹ ਰਾਸ਼ੀ ਫਲ ਇਸ ਲਈ ਖ਼ਾਸ ਹੈ ਕਿਉਂਕਿ ਇਸ ਰਾਸ਼ੀ ਫਲ ਵਿਚ ਅਸੀਂ ਅਗਸਤ ਮਹੀਨੇ ਦੇ ਸਾਰੇ ਗ੍ਰਹਿ ਪ੍ਰਵੇਸ਼ ਦਾ ਅਧਿਐਨ ਕੀਤਾ ਹੈ। ਅਗਸਤ ਮਹੀਨੇ ਵਿਚ ਅਸੀਂ ਮੇਸ਼ ਰਾਸ਼ੀ ਉੱਤੇ ਕੀ ਅਸਰ ਹੋਵੇਗਾ ਅਤੇ ਇਸ ਦਾ ਹੱਲ ਵੀ ਦੱਸਿਆ ਜਾਵੇਗਾ। ਕਿਹੜੇ ਗ੍ਰਹਿ ਦਾ ਉਪਾਅ ਕਰਨਾ ਹੋਵੇਗਾ। ਕਿਹੜੀ ਤਾਰੀਖ਼ ਤੁਹਾਡੀ ਲਈ ਲੱਕੀ ਰਹੇਗੀ ਅਤੇ ਕਿਹੜੀ ਤਾਰੀਖ਼ਾਂ ਵਿਚ ਤੁਹਾਨੂੰ ਸਾਵਧਾਨੀ ਨਾਲ ਰਹਿਣਾ ਪਵੇਗਾ।
ਅਗਸਤ ਮਹੀਨੇ ਦਾ ਗ੍ਰਹਿ ਪ੍ਰਵੇਸ਼(ਗੋਚਰ)
9 ਅਗਸਤ ਨੂੰ ਬੁੱਧ ਸਿੰਘ ਰਾਸ਼ੀ ਵਿਚ ਪ੍ਰਵੇਸ਼ ਕਰਨਗੇ
11 ਅਗਸਤ ਨੂੰ ਸ਼ੁੱਕਰ ਕੰਨਿਆ ਰਾਸ਼ੀ ਵਿਚ ਪ੍ਰਵੇਸ਼ ਕਰਨਗੇ
17 ਅਸਗਤ ਨੂੰ ਸੂਰਜ ਸਿੰਘ ਰਾਸ਼ੀ ਵਿਚ ਪ੍ਰਵੇਸ਼ ਕਰਨਗੇ
26 ਅਗਸਤ ਨੂੰ ਬੁੱਧ ਕੰਨਿਆ ਰਾਸ਼ੀ ਵਿਚ ਪ੍ਰਵੇਸ਼ ਕਰਨਗੇ
16-26 ਅਗਸਤ ਤੱਕ ਸਿੰਘ ਰਾਸ਼ੀ ਵਿਚ ਸੂਰਜ, ਮੰਗਲ ਅਤੇ ਬੁੱਧ ਦਾ ਤ੍ਰਿਗ੍ਰਹਿ ਯੋਗ ਬਣੇਗਾ
18 ਅਗਸਤ ਨੂੰ ਬੁੱਧ ਉਦੈ ਹੋਣਗੇ ਤਾਂ ਯਕੀਨੀ ਤੌਰ 'ਤੇ ਇਸ ਦਾ ਵੀ ਅਸਰ ਹੋਵੇਗਾ
ਇਹ ਵੀ ਪੜ੍ਹੋ: ਸਾਉਣ ਮਹੀਨੇ ਦੇ ਸੋਮਵਾਰ ਵਰਤ 'ਚ ਸ਼ਿਵਲਿੰਗ 'ਤੇ ਚੜ੍ਹਾਓ ਇਹ ਚੀਜ਼ਾਂ, ਭੋਲੇ ਨਾਥ ਹੋਣਗੇ ਖ਼ੁਸ਼
ਵਰਤ ਅਤੇ ਤਿਉਹਾਰ
4 ਅਗਸਤ 2021 ਕਾਮਿਕਾ ਏਕਾਦਸ਼ੀ
5 ਅਗਸਤ 2021 ਪ੍ਰਦੋਸ਼ ਵਰਤ
8 ਅਗਸਤ 2021 ਸ਼੍ਰਾਵਨ ਮੱਸਿਆ
9 ਅਗਸਤ 2021 ਚੰਦਰ ਦਰਸ਼ਨ
11 ਅਗਸਤ 2021 ਹਰਿਆਲੀ ਤੀਜ
13 ਅਗਸਤ 2021 ਨਾਗ ਪੰਚਮੀ, ਕਾਲਿਕੀ ਜੈਯੰਤੀ
15 ਅਗਸਤ 2021 ਭਾਨੂ ਸਪਤਮੀ
18 ਅਗਸਤ 2021 ਸ਼੍ਰਾਵਣ ਪੁੱਤਰਦਾ ਏਕਾਦਸ਼ੀ
20 ਅਗਸਤ 2021 ਵਰ ਲਕਸ਼ਮੀ, ਪ੍ਰਦੋਸ਼ ਵਰਤ
22 ਅਗਸਤ 2021 ਰੱਖੜੀ, ਗਾਇਤਰੀ ਜੈਯੰਤੀ, ਸ਼੍ਰਾਵਣ ਪੂਰਨਮਾਸ਼ੀ
23 ਅਗਸਤ 2021 ਇਸ਼ਟੀ
25 ਅਗਸਤ 2021 ਕਜਰੀ ਤੀਜ, ਬਹੁਲਾ ਚਤੁਰਥੀ, ਹਿਰੰਭਾ ਸੰਕਸ਼ਠੀ ਚਤੁਰਥੀ
28 ਅਗਸਤ 2021 ਬਲਰਾਮ ਜੈਯੰਤੀ
29 ਅਗਸਤ 2021 ਭਾਨੂ ਸਪਤਮੀ
30 ਅਗਸਤ 2021 ਕ੍ਰਿਸ਼ਣਾ ਜਨਮ ਅਸ਼ਟਮੀ
31 ਅਗਸਤ 2021 ਦਹੀਂ ਹਾਂਡੀ
ਇਹ ਵੀ ਪੜ੍ਹੋ: ਸਾਵਣ ਦੇ ਮਹੀਨੇ ਹਰੇ ਰੰਗ ਦੀਆਂ ਚੂੜੀਆਂ ਦੀ ਕੀ ਹੈ ਮਹੱਤਤਾ, ਜਾਣੋ ਇਸ ਦੇ ਪਿੱਛੇ ਦੀ ਵਜ੍ਹਾ
ਮੇਸ਼ ਰਾਸ਼ੀ ਵਾਲਿਆਂ ਲਈ ਅਸਗਤ ਦਾ ਮਹੀਨਾ
ਮੇਸ਼ ਰਾਸ਼ੀ ਵਾਲਿਆਂ ਲਈ ਇਹ ਮਹੀਨਾ ਬਹੁਤ ਹੀ ਵਧੀਆ ਰਹਿਣ ਵਾਲਾ ਹੈ ਕਿਉਂਕਿ ਇਸ ਰਾਸ਼ੀ ਦੇ ਪੰਜਵੇਂ ਸਥਾਨ 'ਚ 16 -25 ਅਗਸਤ ਤੱਕ ਤ੍ਰਿਗ੍ਰਹਿ ਯੋਗ ਬਣੇਗਾ ਅਰਥਾਤ ਤਿੰਨ ਗ੍ਰਹਿ ਪ੍ਰਵੇਸ਼ ਕਰਨਗੇ। ਇਸ ਰਾਸ਼ੀ ਦੇ ਲੋਕਾਂ ਲਈ ਵੈਸੇ ਤਾਂ ਤਿੰਨ ਗ੍ਰਹਿ ਦਾ ਯੋਗ ਬਹੁਤ ਲਾਭਕਾਰੀ ਹੈ। ਫਿਰ ਵੀ ਅਗਸਤ ਮਹੀਨੇ ਦੀ 7,8,16,17,25 ਅਤੇ 26 ਤਾਰੀਖ਼ ਤੁਹਾਡੇ ਲਈ ਸ਼ੁੱਭ ਨਹੀਂ ਹੈ। 7 ਅਤੇ 8 ਅਗਸਤ ਨੂੰ ਕੰਮ ਵਾਲੇ ਸਥਾਨ 'ਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਤੁਹਾਨੂੰ ਕੰਮ ਦਾ ਕ੍ਰੈਡਿਟ ਨਹੀਂ ਮਿਲੇਗਾ।15 ਅਤੇ 16 ਨੂੰ ਅਚਾਨਕ ਨੁਕਸਾਨ ਅਤੇ ਦੁਰਘਟਨਾ ਦੇ ਯੋਗ ਹਨ। ਇਸ ਲਈ ਇਨ੍ਹਾਂ ਦਿਨਾਂ ਵਿਚ ਵਾਹਨ ਹੋਲੀ ਚਲਾਓ ਅਤੇ ਕਿਸੇ ਵੀ ਝਗੜੇ ਤੋਂ ਬਚੋ। 25-26 ਅਗਸਤ ਨੂੰ ਖ਼ਰਚਾ ਵਧਣ ਦੇ ਯੋਗ ਹਨ। ਇਸ ਦਿਨ ਖਾਣ ਪੀਣ ਨੂੰ ਲੈਕੇ ਆਪਣੀ ਸਿਹਤ ਦਾ ਧਿਆਨ ਰੱਖੋ। ਇਸ ਸਥਿਤੀ ਤੋਂ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ । ਅਜਿਹਾ ਇਸ ਲਈ ਦੱਸਿਆ ਜਾ ਰਿਹਾ ਹੈ ਕਿ ਤੁਸੀਂ ਇੰਨਾ ਦਿਨਾਂ ਵਿਚ ਚੌਕੰਣੇ ਰਹੋ।
ਆਰਥਿਕ ਸਥਿਤੀ
ਵਿੱਤੀ ਰੂਪ ਨਾਲ ਇਹ ਮਹੀਨਾ ਵਧੀਆ ਰਹਿਣ ਵਾਲਾ ਹੈ। ਵਿੱਤੀ ਤੌਰ 'ਤੇ ਨਵੇਂ ਰਸਤੇ ਖੁੱਲ੍ਹਣ ਦੀ ਸੰਭਾਵਨਾ ਹੈ। ਵਿਦੇਸ਼ ਤੋਂ ਆਮਦਨ ਦੇ ਨਵੇਂ ਰਸਤੇ ਖੁੱਲ੍ਹਣ ਦੀ ਸੰਭਾਵਨ ਦਿਖਾਈ ਦੇ ਰਹੀ ਹੈ। ਤੁਸੀਂ ਨਵੇਂ ਪ੍ਰੌਜੈਕਟ 'ਤੇ ਕੰਮ ਸ਼ੁਰੂ ਕਰ ਸਕਦੇ ਹੋ। ਗ੍ਰਹਿ ਦੀ ਸ਼ੁੱਭ ਸਥਿਤੀ ਕਾਰੋਬਾਰ ਦੇ ਲਿਹਾਜ਼ ਨਾਲ ਕਾਫੀ ਵਧੀਆ ਹੈ। 18 ਅਗਸਤ ਨੂੰ ਕਾਰੋਬਾਰ ਦੇ ਖ਼ੇਤਰ ਵਿਚ ਵੱਡੇ ਫ਼ੈਸਲੇ ਲੈ ਸਕਦੇ ਹੋ। ਰੁਕਿਆ ਹੋਇਆ ਪੈਸਾ ਵਾਪਸ ਆਉਣ ਦੇ ਯੋਗ ਬਣ ਰਹੇ ਹਨ।
ਇਹ ਵੀ ਪੜ੍ਹੋ: ਵਾਸਤੂ ਸ਼ਾਸਤਰ : ਪਰਿਵਾਰ ਦੇ ਮੈਂਬਰਾਂ ਨੂੰ ਬੀਮਾਰੀਆਂ ਤੋਂ ਬਚਾਉਣ ਲ਼ਈ ਅਪਣਾਓ ਇਹ ਨੁਕਤੇ
ਰਿਸ਼ਤੇ
ਮੇਸ਼ ਰਾਸ਼ੀ ਵਾਲਿਆਂ ਲਈ ਆਪਣੇ ਜੀਵਨ ਸਾਥੀ ਦੀ ਸਿਹਤ ਨੂੰ ਲੈ ਕੇ ਚੌਕੰਣੇ ਰਹਿਣ ਦੀ ਜ਼ਰੂਰਤ ਹੈ। ਪਤੀ-ਪਤਨੀ ਵਿਚ ਝਗੜੇ ਦੀ ਸਥਿਤੀ ਪੈਦਾ ਹੋ ਸਕਦੀ ਹੈ। ਵਿਆਹੁਤਾ ਜ਼ਿੰਦਗੀ ਨੂੰ ਲੈ ਕੇ ਥੋੜ੍ਹਾ ਸਾਵਧਾਨੀ ਨਾਲ ਚਲਣਾ ਹੋਵੇਗਾ। ਸ਼ਨੀ ਕਾਰਨ ਰਿਸ਼ਤਿਆਂ ਵਿਚ ਦਿੱਕਤ ਆ ਸਕਦੀ ਹੈ। ਜਿਹੜੇ ਜਾਤਕਾਂ ਦਾ
ਅਜੇ ਵਿਆਹ ਨਹੀਂ ਹੋਇਆ ਹੈ ਉਨ੍ਹਾਂ ਨੂੰ ਵੀ ਰਿਲੇਸ਼ਨਸ਼ਿਪ ਨੂੰ ਲੈ ਕੇ ਇਹ ਮਹੀਨਾ ਸਾਵਧਾਨੀ ਨਾਲ ਲੰਘਾਉਣਾ ਦੀ ਸਲਾਹ ਦਿੱਤੀ ਜਾਂਦੀ ਹੈ। ਮਹੀਨੇ ਦੇ ਪਹਿਲੇ 10 ਦਿਨ ਪ੍ਰੇਮੀ ਜੋੜੇ ਲਈ ਵਧਿਆ ਹਨ। 11 ਤਾਰੀਖ਼ ਤੋਂ ਬਾਅਦ ਤੁਹਾਨੂੰ ਰਿਲੇਸ਼ਨਸ਼ਿਪ ਨੂੰ ਲੈ ਕੇ ਥੋੜ੍ਹਾ ਨਿਮਰਤਾ ਨਾਲ ਚਲਣਾ ਪਵੇਗਾ। ਰਿਸ਼ਤਿਆਂ ਵਿਚ ਬਹਿਸ ਬਾਜ਼ੀ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ।
ਸਿਹਤ
ਸਿਹਤ ਦੇ ਲਿਹਾਜ਼ ਨਾਲ ਵੈਸੈ ਤਾਂ ਇਹ ਮਹੀਨਾ ਸ਼ੁੱਭ ਰਹਿਣ ਵਾਲਾ ਹੈ ਪਰ ਮੰਗਲ ਅਸ਼ਟਮ ਭਾਵ ਦੇ ਮਾਲਕ ਹਨ ਤਾਂ ਦੁਰਘਟਨਾ ਦੇ ਵੀ ਯੋਗ ਬਣ ਰਹੇ ਹਨ। ਵਾਹਨ ਧਿਆਨ ਨਾਲ ਚਲਾਉਣ ਦੀ ਸਲਾਹ ਦਿੱਤੀ ਜਾ ਰਹੀ ਹੈ ਕਿਉਂਕਿ ਸਿਰ 'ਤੇ ਸੱਟ ਲੱਗ ਸਕਦੀ ਹੈ। ਹਾਜਮੇ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਸਥਿਤੀ 9 -28 ਅਗਸਤ ਤੱਕ ਬਣੀ ਰਹੇਗੀ। ਇਸ ਲਈ ਖਾਣ-ਪੀਣ ਸਬੰਧੀ ਧਿਆਨ ਰੱਖਣ ਦੀ ਜ਼ਰੂਰਤ ਹੈ।
ਇਹ ਵੀ ਪੜ੍ਹੋ:ਜਾਣੋ ਸੂਰਜ ਦੇਵਤਾ ਨੂੰ ਕਿੰਨੇ ਨਾਵਾਂ ਨਾਲ ਬੁਲਾਇਆ ਜਾਂਦਾ ਹੈ , ਕੀ ਹੈ ਇਨ੍ਹਾਂ ਦੇ ਪਿੱਛੇ ਦੀ ਕਥਾ
ਉਪਾਅ
- ਗਊ ਮਾਤਾ ਦੀ ਸੇਵਾ ਕਰਨ ਨਾਲ ਸ਼ੁੱਕਰ ਦੀ ਸਥਿਤੀ ਮਜ਼ਬੂਤ ਹੋਵੇਗੀ।
- ਚੰਗੀ ਸਿਹਤ ਅਤੇ ਆਮਦਨ ਲਈ ਸੂਰਜ ਦੇਵਤਾ ਨੂੰ ਜਲ ਦੇਣਾ ਸ਼ੁਰੂ ਕਰੋ।
- ਇਸ ਮਹੀਨੇ ਦੀ 13 ਅਗਸਤ ਨੂੰ ਨਾਗ ਪੰਚਮੀ ਦੀ ਪੂਜਾ ਕਰੋ। ਇਸ ਨਾਲ ਰਾਹੂ ਦਾ ਬੁਰਾ ਪ੍ਰਭਾਵ ਘੱਟ ਹੁੰਦਾ ਹੈ।
- ਜਨਮਅਸ਼ਟਮੀ ਦੇ ਦਿਨ ਸ਼੍ਰੀ ਕ੍ਰਿਸ਼ਣ ਭਗਵਾਨ ਦੀ ਪੂਜਾ ਕਰੋ ਤੁਹਾਡਾ ਸਮਾਂ ਸ਼ੁੱਭ ਰਹੇਗਾ ਅਤੇ ਮਨੋਕਾਮਨਾ ਪੂਰੀ ਹੋਵੇਗੀ।
- ਜੇਕਰ ਤੁਹਾਨੂੰ ਇਹ ਪ੍ਰੋਗਰਾਮ ਵਧੀਆ ਲੱਗਾ ਹੈ ਤਾਂ ਇਸ ਕੁਮੈਂਟ ਬਾਕਸ ਵਿਚ ਆਪਣੇ ਵਿਚਾਰ ਜ਼ਰੂਰ ਸਾਂਝਏ ਕਰੋ ਅਤੇ ਵਧ ਤੋਂ ਵਧ ਸ਼ੇਅਰ ਕਰੋ।
ਇਹ ਵੀ ਪੜ੍ਹੋ: Vastu Tips : ਦਫ਼ਤਰ 'ਚ ਇਸ ਦਿਸ਼ਾ 'ਚ ਬੈਠ ਕੇ ਕੰਮ ਕਰਨ ਨਾਲ ਜਲਦੀ ਖੁੱਲ੍ਹਦੇ ਹਨ ਤਰੱਕੀ ਦੇ ਰਾਹ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।