ਮਕਰ(Capricorn) ਰਾਸ਼ੀ ਵਾਲਿਆਂ ਲਈ ਅਗਸਤ ਦਾ ਮਹੀਨਾ ਕਿਵੇਂ ਰਹੇਗਾ?

7/31/2021 3:01:05 PM

ਜਲੰਧਰ - ਮਕਰ ਰਾਸ਼ੀ ਦਾ ਅਗਸਤ ਮਹੀਨੇ ਦਾ ਰਾਸ਼ੀਫ਼ਲ ਸ਼ੁਰੂ ਕਰਨ ਤੋਂ ਪਹਿਲਾਂ ਆਓ ਜਾਣਦੇ ਹਾਂ ਕਿ ਅਗਸਤ ਮਹੀਨੇ ਦੇ ਗ੍ਰਹਿ ਪ੍ਰਵੇਸ਼ 

9 ਅਗਸਤ ਨੂੰ ਬੁੱਧ ਸਿੰਘ ਰਾਸ਼ੀ ਵਿਚ ਪ੍ਰਵੇਸ਼ ਕਰਨਗੇ
11 ਅਗਸਤ ਨੂੰ ਸ਼ੁੱਕਰ ਕੰਨਿਆ ਰਾਸ਼ੀ ਵਿਚ ਪ੍ਰਵੇਸ਼ ਕਰਨਗੇ
17 ਅਗਸਤ ਨੂੰ ਸੂਰਜ ਸਿੰਘ ਵਿਚ ਪ੍ਰਵੇਸ਼ ਕਰਨਗੇ
26 ਅਗਸਤ ਨੂੰ ਬੁੱਧ ਕੰਨਿਆ ਵਿਚ ਪ੍ਰਵੇਸ਼ ਕਰਨਗੇ
16 ਤੋਂ 25 ਅਗਸਤ ਤਕ ਸੂਰਜ, ਮੰਗਲ ਅਤੇ ਬੁੱਧ ਦੇ ਤ੍ਰਿਗ੍ਰਹਿ ਯੋਗ ਬਣੇਗਾ
18 ਅਗਸਤ ਨੂੰ ਬੁੱਧ ਚੜ੍ਹਣਗੇ

ਇਹ ਵੀ ਪੜ੍ਹੋ:  ਮੇਸ਼ (Aries) ਰਾਸ਼ੀ ਵਾਲਿਆਂ ਲਈ ਅਗਸਤ ਦਾ ਮਹੀਨਾ ਕਿਵੇਂ ਦਾ ਰਹੇਗਾ?(Video)

ਚੰਦਰਮਾ 1,27 ਅਤੇ 28 ਅਗਸਤ ਨੂੰ ਮਕਰ ਰਾਸ਼ੀ ਦੇ ਚੌਥੇ ਭਾਵ ਵਿਚ ਪ੍ਰਵੇਸ਼ ਕਰਨਗੇ
ਚੰਦਰਮਾ 9 ਅਤੇ 10 ਅਗਸਤ ਨੂੰ ਮਕਰ ਰਾਸ਼ੀ ਦੇ ਅੱਠਵੇਂ ਭਾਵ ਵਿਚ ਪ੍ਰਵੇਸ਼ ਕਰਨਗੇ
ਚੰਦਰਮਾ 18 ਅਤੇ 19 ਅਗਸਤ ਨੂੰ ਮਕਰ ਰਾਸ਼ੀ ਦੇ ਬਾਰਵੇਂ ਭਾਵ ਵਿਚ ਪ੍ਰਵੇਸ਼ ਕਰਨਗੇ।

ਮਕਰ ਰਾਸ਼ੀ ਦੇ ਜਾਤਕ ਸ਼ਨੀ ਦੀ ਸਾਢੇ ਸਾਤੀ ਦੇ ਦੂਜੇ ਪੜਾਅ ਵਿਚੋਂ ਲੰਘ ਰਹੇ ਹਨ ਅਤੇ ਚੰਦਰਮਾ ਦੇ ਉੱਪਰ ਤੋਂ ਸ਼ਨੀ ਦਾ ਪ੍ਰਵੇਸ਼ ਪਹਿਲਾਂ ਹੀ ਕਾਫ਼ੀ ਪਰੇਸ਼ਾਨੀ ਦੇ ਰਿਹਾ ਹੈ। ਇਸ ਦਰਮਿਆਨ ਇਸ ਰਾਸ਼ੀ ਦੇ ਅਸ਼ਟਮ ਭਾਵ ਵਿਚ ਤਿੰਨ-ਤਿੰਨ ਗ੍ਰਹਿ ਪ੍ਰਵੇਸ਼ ਕਰਨਗੇ। 

ਇਸ ਲਈ ਮਹੀਨੇ ਦੇ ਦੂਜੇ 15 ਦਿਨ ਪਰੇਸ਼ਾਨੀ ਵਾਲੇ ਹੋ ਸਕਦੇ ਹਨ। ਹਾਲਾਂਕਿ ਪਹਿਲੇ ਅੱਧ ਵਿੱਚ ਹਾਲਾਤ ਆਮ ਵਾਂਗ ਰਹਿਣਗੇ, ਪਰ ਮਹੀਨੇ ਦੇ ਦੂਜੇ ਅੱਧ ਵਿੱਚ ਸੂਰਜ, ਮੰਗਲ ਅਤੇ ਬੁੱਧ ਦੇ ਤ੍ਰਿਗ੍ਰਹਿ ਯੋਗ ਦੇ ਕਾਰਨ ਸਮੱਸਿਆਵਾਂ ਵਧ ਸਕਦੀਆਂ ਹਨ। ਪਰ ਇਸ ਦੌਰਾਨ, ਤੁਹਾਨੂੰ ਕੁਝ ਤਰੀਕਾਂ 'ਤੇ ਵਿਸ਼ੇਸ਼ ਧਿਆਨ ਰੱਖਣਾ ਪਏਗਾ ਕਿਉਂਕਿ ਇਨ੍ਹਾਂ ਤਰੀਕਾਂ ਨੂੰ ਚੰਦਰਮਾ ਤੁਹਾਡੀ ਕੁੰਡਲੀ ਦੇ ਚੌਥੇ, ਅੱਠਵੇਂ ਅਤੇ ਬਾਰਵੇਂ ਹਿੱਸੇ ਵਿੱਚ ਪ੍ਰਵੇਸ਼ ਕਰੇਗਾ। 1, 27,28 ਅਗਸਤ ਨੂੰ ਚੰਦਰਮਾ ਚੌਥੇ ਭਾਵ ਵਿਚ ਰਹਿਣ ਕਾਰਨ ਮਾਂ ਦੀ ਸਿਹਤ ਨੂੰ ਲੈ ਕੇ ਚਿੰਤਾ ਬਣੀ ਰਹਿ ਸਕਦੀ ਹੈ ਜਦੋਂਕਿ 9 ਅਤੇ 10 ਅਗਸਤ ਨੂੰ ਚੰਦਰਮਾ ਦੇ ਅੱਠਵੇਂ ਭਾਵ ਵਿਚ ਪ੍ਰਵੇਸ਼ ਕਰਨ ਨਾਲ ਅਚਾਨਕ ਨੁਕਸਾਨ ਦੇ ਯੋਗ(ਆਸਾਰ) ਬਣ ਰਹੇ ਹਨ। 18 ਅਤੇ 19 ਅਗਸਤ ਨੂੰ ਚੰਗਰਮਾ ਦੇ ਬਾਰਵੇਂ ਭਾਵ ਵਿਚ ਪ੍ਰਵੇਸ਼ ਕਰਨ ਨਾਲ ਅਚਾਨਕ ਖ਼ਰਚੇ ਵਧ ਸਕਦੇ ਹਨ।

ਇਹ ਵੀ ਪੜ੍ਹੋ: ਸਾਵਣ ਦੇ ਮਹੀਨੇ ਹਰੇ ਰੰਗ ਦੀਆਂ ਚੂੜੀਆਂ ਦੀ ਕੀ ਹੈ ਮਹੱਤਤਾ, ਜਾਣੋ ਇਸ ਦੇ ਪਿੱਛੇ ਦੀ ਵਜ੍ਹਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor Harinder Kaur