ਗ੍ਰਹਿ ਪ੍ਰਵੇਸ਼ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ, ਤਾਂ ਹੀ ਖੁਸ਼ਹਾਲ ਰਹੇਗਾ ਪਰਿਵਾਰ

8/14/2022 6:40:45 PM

ਨਵੀਂ ਦਿੱਲੀ - ਘਰ ਭਾਵੇਂ ਛੋਟਾ ਹੋਵੇ ਭਾਵੇਂ ਵੱਡਾ, ਘਰ ਵਿੱਚ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਹੋਵੇ ਤਾਂ ਹੀ ਉਸ ਵਿੱਚ ਰਹਿਣ ਵਾਲੇ ਲੋਕ ਖੁਸ਼ ਰਹਿੰਦੇ ਹਨ। ਜੀਵਨ ਵਿੱਚ ਆਪਣਾ ਘਰ ਬਣਾਉਣਾ ਹਰ ਮਨੁੱਖ ਦੀ ਇੱਛਾ ਹੁੰਦੀ ਹੈ। ਵਾਸਤੂ ਅਨੁਸਾਰ ਜਿੰਨਾ ਘਰ ਬਣਾਉਣ ਵੇਲੇ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਓਨਾ ਹੀ ਇਹ ਜਾਣਨਾ ਵੀ ਜ਼ਰੂਰੀ ਹੈ ਕਿ ਜਦੋਂ ਤੁਸੀਂ ਘਰ ਦੀ ਉਸਾਰੀ ਤੋਂ ਬਾਅਦ ਘਰ 'ਚ ਪ੍ਰਵੇਸ਼ ਕਰਦੇ ਹੋ ਤਾਂ ਉਸ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਗ੍ਰਹਿ ਪ੍ਰਵੇਸ਼ ਦਾ ਮੁਹੂਰਤਾ ਦਿਨ, ਤਾਰੀਖ-ਵਾਰ, ਨਛੱਤਰ ਮਹੀਨੇ ਦੇ ਅਨੁਸਾਰ ਨਿਰਧਾਰਤ ਕੀਤਾ ਜਾਂਦਾ ਹੈ। ਸਹੀ ਸਮੇਂ ਅਤੇ ਸਹੀ ਤਰੀਕੇ ਨਾਲ ਘਰ ਵਿੱਚ ਪ੍ਰਵੇਸ਼ ਕਰਨ ਨਾਲ, ਉਸ ਘਰ ਵਿੱਚ ਰਹਿਣ ਨਾਲ ਸ਼ੁਭ ਫਲ ਮਿਲਦਾ ਹੈ ਅਤੇ ਘਰ ਵਿੱਚ ਰਹਿਣ ਵਾਲੇ ਲੋਕ ਖੁਸ਼ਹਾਲ ਜੀਵਨ ਬਤੀਤ ਕਰਦੇ ਹਨ।

ਇਹ ਵੀ ਪੜ੍ਹੋ : Samundar Shastra : ਕੁੜੀਆਂ ਦੇ ਇਨ੍ਹਾਂ ਹਿੱਸਿਆਂ ਦੇ ਤਿੱਲ ਉਨ੍ਹਾਂ ਨੂੰ ਬਣਾਉਂਦੇ ਹਨ Lucky

  • ਕਿਸੇ ਵਿਦਵਾਨ ਪੰਡਿਤ ਤੋਂ ਮੁਹੂਰਤ ਲੈ ਕੇ ਹੀ ਗ੍ਰਹਿ ਪ੍ਰਵੇਸ਼ ਕਰਨਾ ਚਾਹੀਦਾ ਹੈ।
  • ਗ੍ਰਹਿ ਪ੍ਰਵੇਸ਼ ਦੇ ਸਮੇਂ ਮੰਤਰਾਂ ਦਾ ਜਾਪ ਕਰਕੇ ਘਰ ਦੇ ਵਾਸਤੂ ਪੁਰਸ਼ ਦੀ ਪੂਜਾ ਜ਼ਰੂਰ ਕਰਨੀ ਚਾਹੀਦੀ ਹੈ।
  • ਘਰ ਵਿੱਚ ਪ੍ਰਵੇਸ਼ ਕਰਦੇ ਸਮੇਂ ਘਰ ਦੇ ਮੁਖੀ ਨੂੰ ਸੱਜਾ ਪੈਰ ਪਹਿਲਾਂ ਅਤੇ ਜੇਕਰ ਔਰਤ ਹੋਵੇ ਤਾਂ ਪਹਿਲਾਂ ਖੱਬਾ ਪੈਰ ਰੱਖ ਕੇ ਪ੍ਰਵੇਸ਼ ਕਰਨਾ ਚਾਹੀਦਾ ਹੈ।
  • ਘਰ 'ਚ ਪ੍ਰਵੇਸ਼ ਕਰਦੇ ਸਮੇਂ ਘਰ ਦੇ ਮਾਲਕ ਦੇ ਹੱਥਾਂ 'ਚ ਅਨਾਜ, ਧਨ, ਮਠਿਆਈ , ਪਾਣੀ ਦਾ ਕੁੰਭ ਅਤੇ ਨਾਰੀਅਲ ਦੇ ਨਾਲ ਪ੍ਰਵੇਸ਼ ਕਰਨਾ ਚਾਹੀਦਾ ਹੈ।
  • ਘਰ 'ਚ ਪ੍ਰਵੇਸ਼ ਕਰਨ ਤੋਂ ਬਾਅਦ ਘਰ ਦੇ ਉੱਤਰ-ਪੂਰਬ ਕੋਨੇ 'ਚ ਭਗਵਾਨ ਗਣੇਸ਼ ਦੀ ਮੂਰਤੀ ਦੀ ਸਥਾਪਨਾ ਕਰਨੀ ਚਾਹੀਦੀ ਹੈ, ਉਸ ਤੋਂ ਬਾਅਦ ਘਰ ਦੀ ਰਸੋਈ 'ਚ ਅਗਨੀ ਪੂਜਨ ਕਰਨਾ ਚਾਹੀਦਾ ਹੈ।
  • ਘਰ ਵਿਚ ਪ੍ਰਵੇਸ਼ ਕਰਦੇ ਸਮੇਂ ਲੜਕੀ ਦੀ ਪੂਜਾ ਅਤੇ ਗਾਂ ਦੀ ਪੂਜਾ ਕਰਨਾ ਬਹੁਤ ਸ਼ੁਭ ਹੁੰਦਾ ਹੈ।
  • ਘਰ ਦੀ ਰਸੋਈ ਵਿੱਚ ਸਭ ਤੋਂ ਪਹਿਲਾਂ ਦੁੱਧ ਉਬਾਲਣਾ ਚਾਹੀਦਾ ਹੈ। ਇਸ ਤੋਂ ਬਾਅਦ ਮਠਿਆਈ ਬਣਾ ਕੇ ਭੋਗ ਲਗਵਾਉਣਾ ਚਾਹੀਦਾ ਹੈ।

ਟੈਰੋ ਕਾਰਡ ਰੀਡਰ

ਨੀਲਮ

ਇਹ ਵੀ ਪੜ੍ਹੋ : Vastu Tips : ਨਵਾਂ ਘਰ ਬਣਾਉਂਦੇ ਸਮੇਂ ਖਿੜਕੀਆਂ ਦਾ ਰੱਖੋ ਖ਼ਾਸ ਧਿਆਨ, ਬਦਲ ਸਕਦੀਆਂ ਹਨ ਤੁਹਾਡੀ ਕਿਸਮਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor Harinder Kaur